ਸਾਡੀ ਮੁੱਢੋਂ ਹੀ ਇੱਕ ਆਦਤ ਬਣੀ ਹੋਈ ਹੈ ਕਿ ਅਸੀਂ ਵਕ਼ਤ ਨਾਲ ਸਿਰ ਜੋੜ ਲੜਨ ਤੋਂ ਪਹਿਲਾਂ ਹੀ ਹਾਰ ਕਬੂਲ ਕਰ ਲੈਂਣੇ ਆ, ਹਾਲਾਂ ਕਿ ਕੋਈ ਵੀ ਬੁਰਾ ਵਕਤ ਸਾਨੂੰ ਜਿੰਦਗੀ ਵਿੱਚ ਕੁਝ ਨਾ ਕੁਝ ਸਿਖਾਉਣ ਲਈ ਹੀ ਬੋਹੜਦਾ ਹੈ,
ਹੈਰਾਨ ਹੋ ਜਾਈਦਾ ਏ , ਅਸੀਂ ਜਿਹਨਾਂ ਨੂੰ ਵੇਖ ਜਿਉਣਾ ਸਿੱਖਣ ਦੀਆਂ ਆਸਾਂ ਲਾਏ ਬੈਠੇ ਹੋਈਏ,ਜਦ ਉਹ ਹੀ ਸਾਨੂੰ ਆ ਕੇ ਕਹਿਣ ਕੇ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ, ਪਤਾ ਨਹੀਂ ਇਹ ਦੁੱਖਾਂ, ਮੁਸੀਬਤਾਂ ਦੀ ਪੰਡ ਕਦ ਸਾਡੇ ਸਿਰ ਤੋਂ ਲੱਥਣੀ ਏ, ਬੜਾ ਅਸਚਰਜ ਹੋ ਜਾਈਦਾ ਇਹ ਸੁਣ ਕੇ, ਫੇਰ ਤੁਰੰਤ ਹੀ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਦੁਨੀਆਂ ਉੱਪਰ ਤੁਸੀਂ ਅੱਜ ਤੀਕ ਤੁਸੀਂ ਕੋਈ ਐਸਾ ਵਿਅਕਤੀ ਵੇਖਿਆ ਹੈ, ਜਿਸ ਨੂੰ ਜ਼ਿੰਦਗੀ ਵਿਚ ਕੋਈ ਵੀ ਮੁਸੀਬਤ ਜਾਂ ਦੁੱਖ ਤਕਲੀਫ਼ ਨਾ ਹੋਈ ਹੋਵੇ, ਜਵਾਬ ਤੁਹਾਡੇ ਸਾਹਮਣੇ ਹੈ, ਫੇਰ ਤੁਸੀਂ ਇਹ ਕਿਉਂ ਭੁੱਲ ਜਾਣੇ ਹੋ ਕਿ, ਆਪਾਂ ਵੀ ਤਾਂ ਇਸ ਦੁਨੀਆਂ ਦਾ ਹੀ ਹਿੱਸਾ ਹਾਂ,ਪਰ ਕੁਝ ਲੋਕ ਦੁਨੀਆਂ ਵਿੱਚ ਅਜਿਹੇ ਵੀ ਹੁੰਦੇ ਨੇ,ਜੋ ਇਹਨਾਂ ਲੋਕਾਂ ਲਈ ਮਿਸਾਲ ਬਣਦੇ ਨੇ,ਜੋ ਹਰ ਪਲ਼ ਤੋਂ ਕੁਝ ਨਾ ਕੁਝ ਸਿੱਖਣ ਦੀ ਤਾਂਘਣਾ ਰੱਖਦੇ ਨੇ,ਜੋ ਜ਼ਿੰਦਗੀ ਦੇ ਮੇਲੇ ਨੂੰ ਹੱਸ ਕੇ ਵੇਖਦੇ ਨੇ…
ਅਜਿਹੇ ਹੀ ਕੁਝ ਖਾਸ ਲੋਕਾਂ ਵਿਚੋਂ ਇੱਕ ਖਾਸ ਅੰਬਰੀਂ ਪਰਿੰਦਾ,ਉੱਡਦਾ ਉੱਡਦਾ ਮੇਰੇ ਖਿਆਲਾਂ ਦੇ ਬਨੇਰੇ ਤੇ ਆ ਬੈਠਾ, ਜਿਸ ਨੇ ਆਪਣੀ ਜ਼ਿੰਦਗੀ ਦੇ ਕੁਝ ਪਲ਼ ਮੇਰੇ ਨਾਲ ਸਾਂਝੇ ਕਰੇ,ਤੇ ਜਿਹਨਾਂ ਨੂੰ ਮੈਂ ਤੁਹਾਡੇ ਅੱਗੇ ਹੂਬਹੂ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ…
ਯਾਦ ਨਹੀਂ ਉਸ ਦਿਨ ਪੰਦਰਾਂ ਅਗਸਤ ਸੀ ਜਾਂ ਊੰ ਕੋਈ ਪ੍ਰੋਗਰਾਮ ਸੀ ਸਕੂਲ ਵਿੱਚ,ਮੈਂ ਇੱਕ ਔਰਤ ਦੀ ਜ਼ਿੰਦਗੀ ਤੇ ਭਾਸ਼ਣ ਦਿੱਤਾ,ਸਾਰੇ ਜਾਣੇ ਮੇਰਾ ਬੋਲਿਆ ਭਾਸ਼ਣ ਵੇਖ ਕੇ ਹੈਰਾਨ ਰਹਿ ਗਏ,ਐਨਾ ਸੋਹਣਾ ਤੇ ਐਨਾ ਡੂੰਘੇ ਖਿਆਲ ਨਾਲ ਤੇ ਐਨੇ ਸਲੀਕੇ ਨਾਲ ਪੇਸ਼ ਜੋ ਕੀਤਾ ਸੀ,ਉਸ ਦਿਨ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਿੱਤੀ ਮੈਨੂੰ ਉਹ ਮੇਰੀ ਆਖ਼ਰੀ ਟਰਾਫ਼ੀ ਹੋਵੇਗੀ, ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ,ਪਰ ਸਿਆਣੇ ਕਹਿੰਦੇ ਹੁੰਦੇ ਨੇ ਨਾ, ਆਪਣੀ ਜ਼ਿੰਦਗੀ ਵਿਚ ਹੁੰਦਾ ਉਹੀ ਹੈ,ਜੋ ਕਿਸਮਤ ਨੂੰ ਕਬੂਲ ਹੋਵੇ, ਸ਼ਾਇਦ ਕਿਸਮਤ ਨੂੰ ਏਹੀ ਕਬੂਲ ਸੀ,।
ਜਦੋਂ ਛੁੱਟੀ ਹੋਣ ਦੀ ਘੰਟੀ ਵੱਜੀ, ਮੈਂ ਬੜੀ ਖੁਸ਼ ਸੀ, ਕਿ ਜੋ ਟਰਾਫ਼ੀ ਅੱਜ ਮੈਨੂੰ ਮਿਲੀ ਹੈ,ਉਹ ਘਰ ਜਾ ਕੇ ਮੈਂ ਸਾਰਿਆਂ ਨੂੰ ਵਿਖਾਵਾਂਗੀ, ਮੇਰੇ ਅੰਦਰ ਇਕ ਵੱਖਰਾ ਜਿਹਾ ਚਾਅ ਦਾ ਪੰਛੀ ਉੱਡ ਰਿਹਾ ਸੀ, ਮੇਰੇ ਅੰਦਰ ਬਹੁਤ ਹੀ ਜ਼ਿਆਦਾ ਖੁਸ਼ੀ ਸੀ,ਜੋ ਵੱਸ ਬੋਲ ਕੇ ਨਹੀਂ ਦੱਸੀ ਜਾ ਸਕਦੀ ਸੀ, ਪਰ ਜਦੋਂ ਮੈਂ ਘਰ ਗੲੀ ਤਾਂ ਵੇਖਿਆ ਕਿ ਸਾਡੇ ਘਰ ਮੇਰੇ ਵੱਡੇ ਤਾਇਆ ਜੀ ਦੀ ਕੁੜੀ ਤੇ ਉਸਦਾ ਘਰਵਾਲਾ ਆਏ ਹੋਏ ਸਨ,ਮੇਰੀ ਖੁਸ਼ੀ ਉਹਨਾਂ ਨੂੰ ਵੇਖਦੇ ਸਾਰ ਹੀ ਰੰਗ ਵਟਾ ਗਈ, ਕੲੀ ਵਾਰ ਏਦਾਂ ਹੀ ਹੁੰਦਾ,ਮਨ ਬਿਨਾਂ ਗੱਲੋਂ ਹੀ ਉਦਾਸ ਹੋ ਜਾਂਦਾ,ਬਸ ਉਹਨਾਂ ਨੂੰ ਵੇਖਦੇ ਸਾਰ ਵੀ ਕੁਝ ਏਦਾਂ ਦਾ ਹੀ ਹੋਇਆ, ਉਹ ਅੱਧੇ ਕੁ ਘੰਟੇ ਬਾਅਦ ਚੱਲੇ ਗੲੇ, ਮੈਂ ਸਕੂਲ ਵਾਲ਼ੀ ਵਰਦੀ ਬਦਲ ਕੇ ਸਕੂਲ ਦਾ ਦਿੱਤਾ ਲਿਖਤੀ ਕੰਮ ਪੂਰਾ ਕਰਨ ਲੱਗ ਪਈ, ਮੈਂ ਪੇਟੀਆਂ ਵਾਲ਼ੀ ਸਬਾਤ ਵਿਚ ਬੈਠੀ ਕੰਮ ਕਰ ਰਹੀ ਸੀ,ਤੇ ਦੋਵੇਂ ਛੋਟੀਆਂ ਭੈਣਾਂ ਵੀ ਮੇਰੇ ਕੋਲ ਹੀ ਬੈਠੀਆਂ ਸੀ, ਤੇ ਵੀਰਾ ਘਰ ਆਉਂਦੇ ਸਾਰ ਹੀ ਬਸਤਾ ਸੁੱਟ ਬਾਹਰਾਂ ਨੂੰ ਦੋੜ ਗਿਆ ਸੀ,ਮੇਰੀ ਦਾਦੀ ਮੇਰੇ ਪਿਓ ਤੇ ਮੇਰੀ ਮਾਂ ਨੂੰ ਕੁਝ ਕਹਿ ਰਹੀ ਸੀ,ਜੋ ਮੈਨੂੰ ਹਲਕਾ ਜਿਹਾ ਸੁਣਿਆ… ਮੇਰੀ ਗੱਲ ਤੁਸੀਂ ਮੰਨਣੀ ਤਾਂ ਹੈ ਨਹੀਂ…ਪਰ ਕੁੜੀ ਦੀ ਉਮਰ ਹੈ ਵਿਆਹੁਣ ਵਾਲੀ… ਅੱਜ ਨਹੀਂ ਤੇ ਕੱਲ੍ਹ ਵਿਆਹੁਣਾ ਤਾਂ ਪਵੇਗਾ ਹੀ… ਨਾਲ਼ੇ ਅਗਲੇ ਮੰਗਦੇ ਨਹੀਂ ਹੈਗੇ ਡੱਕਾ… ਨਹੀਂ ਤਾਂ ਔਤਰਿਆਂ ਦੀ ਅੱਗ ਪੲੀ ਹੈ,ਮੇਰੀ ਮਾਂ ਨੇ ਕਿਹਾ… ਬੇਬੇ ਕੁੜੀ ਨੂੰ ਹਾਲੇ ਸੋਲ੍ਹਵਾਂ ਵਰ੍ਹਾ ਉੱਤਰਿਆ ਵੀ ਨਹੀਂ ਹੈ …ਦਾਦੀ ਨੇ ਗੁੱਸੇ ਵਿਚ ਕਿਹਾ…ਨਾ ਤੈਨੂੰ ਮੇਰੇ ਨਾਲੋਂ ਵੱਧ ਪਤਾ… ਮੈਂ ਆਵਦੀ ਅੱਧੀ ਉਮਰ ਏਹੀ ਕੁਝ ਕਰਦੀ ਨੇ ਕੱਢੀ ਹੈ, ਬਾਕੀ ਤੁਹਾਡੀ ਮਰਜ਼ੀ ਹੈ,ਪਰ ਜੇ ਇਹ ਰਿਸ਼ਤਾ ਨਹੀਂ ਕਰਨਾ ਤਾਂ ਮੈਨੂੰ ਅੱਡ ਕਰ ਕੇ ਬਠਾ ਦੇਵੋ, ਮੈਂ ਨੀਂ ਰਹਿ ਸਕਦੀ ਫੇਰ ਸੋਡੇ ਨਾਲ….ਮੇਰਾ ਭਾਪਾ ( ਪਿਤਾ ) ਬੋਲਿਆ… ਨਹੀਂ ਬੇਬੇ ਜੇ ਲੋਟ ਲੱਗਦਾ ਆਪਾਂ ਕਰ ਦੇਨੇਂ ਆਂ, ਨਾਲ਼ੇ ਤੈਨੂੰ ਤੇ ਪਤਾ ਹੀ ਆ ਸਭ…ਇਹ ਤਾਂ ਉਈਂ ਬੋਲੀ ਜਾਂਦੀ ਰਹਿੰਦੀ ਹੈ,
ਮੈਂ ਗੱਲ ਨੂੰ ਬੇਧਿਆਨੀ ਵਿਚ ਕਰਕੇ ਸਕੂਲ ਦੇ ਕੰਮ ਕਰਨ ਵਿਚ ਜੁਟ ਗਈ,ਮੇਰਾ ਬਾਪੂ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਅੰਦਰਲੇ ਘਰ ਚਲਾ ਗਿਆ ਤੇ ਸਾਰੀ ਸਲਾਹਬਾੜੀ ਦੱਸ ਆਇਆ, ਉਦੋਂ ਮੋਬਾਇਲ ਫੋਨ ਤੇ ਘੱਟ ਹੀ ਹੁੰਦੇ ਸੀ,ਪਰ ਪਿੰਡਾਂ ਵਿਚ ਐੱਸ.ਟੀ.ਡੀ ਹੁੰਦੀ ਸੀ, ਭੈਣ ਦੇ ਘਰਵਾਲ਼ੇ ਨੇ ਆਪਣੇ ਪਿੰਡ ਫੋਨ ਕਰ ਦਿੱਤਾ… ਅਗਲੇ ਹੀ ਦਿਨ ਦਾ ਸ਼ਗਨ ਰੱਖ ਦਿੱਤਾ,
ਮੈਨੂੰ ਸਵੇਰੇ ਮੇਰੀ ਮਾਂ ਨੇ ਜਲਦੀ ਉਠਾ ਦਿੱਤਾ,ਉਹ ਮੈਨੂੰ ਪਹਿਲਾਂ ਵੀ ਜਲਦੀ ਹੀ ਉਠਾ ਦੇਂਦੀ ਸੀ, ਕਿਉਂਕਿ ਕਿ ਘਰ ਦਾ ਸਵੇਰੇ ਦਾ ਸਾਰਾ ਕੰਮ ਕਾਜ ਮੈਂ ਹੀ ਕਰਨਾ ਹੁੰਦਾ ਸੀ, ਮੈਂ ਸੁਵਖਤੇ ਹੀ ਹਰਰੋਜ਼ ਵਾਂਗ ਜਲਦੀ ਜਲਦੀ ਕੰਮ ਨਬੇੜ ਦਿੱਤਾ, ਸਾਢ਼ੇ ਸੱਤ ਵੱਜ ਗਏ ਸਨ, ਮੈਂ ਅਜੇ ਰੋਟੀਆਂ ਬਣਾ ਕੇ ਹਟੀ ਸੀ, ਦੋਵੇਂ ਭੈਣਾਂ ਤੇ ਵੀਰਾ ਤਾਂ ਸਕੂਲ ਚਲੇ ਵੀ ਗੲੇ ਸੀ,ਪਰ ਮੈਂ ਰੋਜ਼ ਵਾਂਗ ਲੇਟ ਹੀ ਸੀ, ਮੈਂ ਰੋਟੀਆਂ ਮਾਂ ਨੂੰ ਡੱਬੇ ਵਿੱਚ ਸਾਂਭਣ ਦਾ ਕਹਿ ਕੇ, ਨਹਾਉਣ ਲਈ ਚਲੀ ਗਈ, ਮੈਂ ਨਹਾ ਕੇ ਬਾਹਰ ਆ ਹੀ ਰਹੀ ਸੀ,ਕਿ ਉਹੀ ਮੇਰੇ ਤਾਏ ਦੀ ਕੁੜੀ ਮੇਰੀ ਦਾਦੀ ਕੋਲ ਬੈਠੀ ਸੀ ਤੇ ਮੈਨੂੰ ਵੇਖਦੀ ਸਾਰ ਹੀ ਬੈਠੀ ਬੈਠੀ ਭੱਜਣ ਵਾਲਿਆਂ ਵਾਂਗ ਤੁਰ ਪਈ ਤੇ ਕਹਿਣ ਲੱਗੀ ਕਿ ਬੇਬੇ ਮੈਂ ਜਾਣੀਂ ਆਂ, ਫੇਰ ਤਿਆਰੀ ਵੀ ਕਰਨੀ ਹੋਊ, ਮੈਂ ਦਾਦੀ ਨਾਲ ਬਿਨਾਂ ਬੋਲੇ ਸਾਹਮਣੇ ਆਲ਼ੇ ਵਿਚ ਪੲੇ ਕੰਘੇ ਨੂੰ ਚੁੱਕ ਕੇ ਆਪਣੇ ਵਾਲ ਵਾਹੁਣੇ ਸ਼ੁਰੂ ਕਰ ਦਿੱਤੇ, ਮੈਂ ਇੱਕ ਗੁੱਤ ਤਾਂ ਕਰ ਲਈ ਸੀ,ਪਰ ਦੂਜੀ ਗੁੱਤ ਅੱਧੀ ਰਹਿੰਦੀ ਸੀ,ਮੇਰੀ ਦਾਦੀ ਜੋ ਚਿਰਾਂ ਤੋਂ ਅੰਦਰੋਂ ਅੰਦਰੀ ਖਿੱਚੜੀ ਉਬਾਲ ਰਹੀ ਸੀ,ਉਹ ਬੋਲੀ…ਕੀ ਆ ਗੁੱਤਾਂ ਜੀਆਂ ਕਰੀ ਜਾਣੀਂ ਆ… ਘੰਟਾ ਹੋ ਗਿਆ… ਤੇਰੇ ਕੰਨੀਂ ਵੇਖੀ ਜਾਂਦੀ ਨੂੰ, ਤੇਰੇ ਆਏਂ ਨੀਂ…ਆ ਚੋਜ ਜੇ ਲੋਟ ਆਉਂਦੇ,ਤੈਨੂੰ ਨੱਥ ਪਾਉਣੀ ਪੈਣੀਂ ਆ, ਨਾਲ਼ੇ ਬਹੁਤੀਆਂ ਪੜ ਲਈਆਂ ਇਹ ਪੜਾਈਆਂ, ਹੁਣ ਹੋਰ ਨੀਂ ਪੈਸੇ ਹੈਗੇ ਸਾਡੇ ਕੋਲ… ਚੁੱਪ ਕਰਕੇ ਘਰ ਬੈਠ ਜਾ…ਜੇ ਅੱਜ ਤੋਂ ਬਾਅਦ ਗੲੀ ਨਾ ਸਕੂਲ ਸਕਾਲ ਜੇ ਵੇਖਲਾ… ਤੇਰੀਆਂ ਲੱਤਾਂ ਵੱਢਦੂਂ,
ਐਨੇ ਵਿਚ ਹੀ ਮੇਰੀ ਮਾਂ ਵਾਦੀ ਵਿਚੋਂ ਗੋਹੇ ਦਾ ਬੱਠਲ ਸੁੱਟ ਮੁੜ ਆਈ, ਉਸਨੂੰ ਵੇਖ ਮੇਰੀ ਦਾਦੀ ਤਾਂ ਬੇਸ਼ੱਕ ਚੁੱਪ ਹੋ ਗਈ,ਪਰ ਮੇਰੇ ਅੰਦਰ ਅੱਗ ਮੱਚ ਗਈ, ਮੈਂ ਲਗਾਤਾਰ ਦੋ ਘੰਟੇ ਰੋਈ ਗੲੀ, ਮੇਰੇ ਤਾਏ ਦੀ ਕੁੜੀ ਆਈ ਤੇ ਉਸਨੇ ਦੱਸਿਆ ਕਿ ਮੁੰਡੇ ਵਾਲੇ ਤੁਰ ਪੲੇ ਨੇ ਤੁਸੀਂ ਸਾਰੇ ਤਿਆਰ ਹੋ ਜਾਵੋ, ਮੈਂ ਕੁੜੀ ਨੂੰ ਤਿਆਰ ਕਰਦੀ ਆਂ,ਬਸ ਫੇਰ ਕੀ ਸੀ,ਪਤਾ ਉਦੋਂ ਹੀ ਲੱਗਿਆ ਜਦੋਂ ਇਹ ਕਾਪੀਆਂ ਪੈਨਸਿਲਾਂ ਵਾਲੇ ਹੱਥਾਂ ਵਿਚ ਸੱਸ ਨੇ,ਗੋਹੇ ਦੇ ਬੱਠਲ ਤੇ ਝਾੜੂ ਪੋਚਾ ਫੜਾ ਦਿੱਤਾ…ਮੇਰਾ ਸ਼ਗਨ ਤੋਂ ਹਫ਼ਤੇ ਬਾਅਦ ਹੀ ਵਿਆਹ ਕਰ ਦਿੱਤਾ ਗਿਆ,
ਬਾਪੂ ਨੇ ਘਰਦੀ ਸਾਰੀ ਜ਼ਮੀਨ ਗਹਿਣੇ ਧਰ ਦਿੱਤੀ,ਜੋ ਕਹਿੰਦੇ ਸੀ,ਤੇਰਾ ਡੱਕਾ ਖ਼ਰਚ ਨਹੀਂ ਹੋਣ ਦੇਦੇਂ, ਉਹਨਾਂ ਨੇ ਨੰਦਾਂ ਤੋਂ ਪਹਿਲਾਂ, ਤਿੰਨ ਛਾਪਾਂ ਤੇ ਮੁੰਡੇ ਨੂੰ ਘੜੀ ਤੇ ਗਲ਼ ਨੂੰ ਚੈਨੀ ਦੀ ਮੰਗ ਕਰ ਲੲੀ, ਇੱਜ਼ਤ ਦਾ ਸਵਾਲ ਸੀ, ਬਾਪੂ ਨੇ ਤੁਰਤ ਪੈਰ ਤਿੰਨੇ ਮੱਝਾਂ ਵੇਚ ਦਿੱਤੀਆਂ, ਬਾਪੂ ਦੇ ਸਿਰ ਤੇ ਭਾਰੀ ਕਰਜ਼ੇ ਦੀ ਪੰਡ ਬਾਪੂ ਨੂੰ ਰਾਤਾਂ ਨੂੰ ਸੌਂਣ ਨਾ ਦੇਂਦੀ, ਤੇ ਮੈਨੂੰ ਮੇਰੀ ਦਾਦੀ ਦੇ ਬੋਲੇ ਬੋਲਾਂ ਦੀ ਵੱਜੀ ਸੱਟ, ਮੈਂ ਮੇਰੀ ਦਾਦੀ ਨੂੰ ਮੇਰੇ ਵਿਆਹ ਤੋਂ ਬਾਅਦ ਕਦੇ ਵੀ ਨਹੀਂ ਸੀ ਬੁਲਾਇਆ,ਉਹ ਮਰਨੀ ਮੁੱਕ ਗੲੀ, ਮੇਰੇ ਵਿਆਹ ਤੋਂ ਡੇਢ ਸਾਲ ਬਾਅਦ , ਮੇਰੀ ਕੁੱਖੋਂ ਇੱਕ ਮੇਰੀ ਪਿਆਰੀ ਬੇਟੀ ਅਬਨੀਤ ਨੇ ਜਨਮ ਲਿਆ , ਉਹ ਚਾਰ ਕੁ ਮਹੀਨਿਆਂ ਦੀ ਸੀ, ਜਦੋਂ ਮੇਰੀ ਦਾਦੀ ਮਰ ਮੁੱਕੀ,ਤੇ ਦੋ ਕੁ ਮਹੀਨਿਆਂ ਬਾਅਦ ਹੀ ਮੇਰੀ ਸੱਸ ਵੀ ਮੁੱਕ ਗਈ,ਅਬਨੀਤ ਦੇ ਆਉਣ ਨਾਲ ਮੇਰੇ ਸੁਭਾਅ ਵਿਚ ਬਹੁਤ ਜਿਆਦਾ ਬਦਲਾ ਆਇਆ,ਇਸਨੇ ਮੇਰੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ, ਮੇਰੇ ਜੀਵਨ ਸਾਥੀ ਨੇ ਮੇਰੇ ਪੜ੍ਹਾਈ ਦੇ ਬੂਟੇ ਨੂੰ ਮੁੜ ਤੋਂ ਪਾਣੀ ਦੇਣਾਂ ਸ਼ੁਰੂ ਕਰ ਦਿੱਤਾ, ਮੈਂ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਬਾਰਵੀਂ ਜਮਾਤ ਦੁਬਾਰਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਪਾਸ ਕਰਨ ਵਿਚ ਮੈਂ ਪਹਿਲੀ ਵਾਰ ਵਿਚ ਹੀ ਸਫ਼ਲ ਹੋ ਗੲੀ,ਦੋ ਸਾਲਾਂ ਦੇ ਫਾਸਲੇ ਤੋਂ ਬਾਅਦ ਐਦਾਂ ਪੜ੍ਹਾਈ ਸ਼ੁਰੂ ਕਰਨ ਨਾਲ ਦਿੱਕਤ ਤਾਂ ਆਉਂਦੀ ਹੈ,ਪਰ ਮੇਰੀ ਕਿਸਮਤ ਨੇ ਮੇਰਾ ਪੂਰਾ ਸਾਥ ਦਿੱਤਾ, ਮੈਂ ਬਾਰਵੀਂ ਜਮਾਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
story ty vdiaa c pr munde kudi di gl mix he kr diti
NIRBHAY SINGH
ਬਹੁਤ ਵਧੀਆ ਲਿਖਤ ✍️🙏🙏