ਕਣਕ ਦੀ ਗਹਾਈ ਕਰਦਿਆਂ ਸੁਨੇਹਾ ਮਿਲਿਆ ਕੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਏ..
ਆਥਣ ਵੇਲੇ ਲੋਹ ਤੇ ਰੋਟੀਆਂ ਲਾਹੁੰਦੀ ਬੀਜੀ ਨਾਲ ਗਿਲਾ ਕੀਤਾ ਕੇ ਜੇ ਇੱਕ ਵਾਰ ਝਾਤੀ ਹੀ ਮਰਵਾ ਦਿੰਨੇ..
ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕੇ ਬੀਜੀ ਨੇ ਕੋਲ ਪਿਆ ਵੇਲਣਾ ਚੱਕ ਲਿਆ..ਆਖਣ ਲੱਗੀ ਪਿਓ ਨਾਲ ਗੱਲ ਕਰ ਲੈ..!
ਬਾਪੂ ਜੀ ਦਾ ਜਿਕਰ ਆਉਦਿਆਂ ਹੀ ਸਾਰੀ ਗਰਮੀ ਠੰਡੀ ਪੈ ਗਈ ਤੇ ਸਬਰ ਦਾ ਘੁੱਟ ਭਰ ਕੇ ਰਹਿ ਗਿਆ..
ਉਸਦਾ ਨਾਮ ਸੀ ਰੇਸ਼ਮ ਕੌਰ..ਸੂਰਤ ਬਾਰੇ ਸੋਚਦਿਆਂ ਹੈ ਉਸਦੇ ਨਾਮ ਨਾਲ ਹੀ ਇਸ਼ਕ ਜਿਹਾ ਹੋ ਗਿਆ..!
ਇੱਕ ਦਿਨ ਪਤਾ ਨੀ ਕੀ ਸੁਝਿਆ ਕੇ ਵੱਟ ਤੇ ਲੱਗੇ ਸਫੈਦੇ ਦੇ ਮੋਟੇ ਤਣੇ ਤੇ ਦਾਤਰੀ ਦੀ ਨੋਕ ਨਾਲ ਲਿਖ ਦਿੱਤਾ..”ਰੇਸ਼ਮ ਕੌਰ”
ਬੇਲੀਆਂ ਨੂੰ ਪਤਾ ਲੱਗ ਗਿਆ..ਅਗਲੇ ਦਿਨ ਹਰ ਰੁੱਖ ਤੇ ਬੱਸ ਰੇਸ਼ਮ ਕੌਰ ਹੀ ਛਾਈ ਪਈ ਸੀ..ਹਰ ਥਾਂ ਰੇਸ਼ਮ ਕੌਰ ਦਾ ਹੀ ਨਾਮ ਸੀ..
ਇੱਕ ਵਾਰ ਭਾਂਡੇ ਕਲੀ ਕਰਨ ਵਾਲੇ ਦੇ ਨਾਲ ਉਸਦੇ ਪਿੰਡ ਵੀ ਗਿਆ..
ਪਾਣੀ ਦਾ ਘੜਾ ਚੁੱਕੀ ਤੁਰੀ ਜਾਂਦੀ ਦੇ ਮਗਰ ਨੂੰ ਵੀ ਹੋ ਤੁਰੇ ਪਰ ਸਿਵਾਏ ਗਲ਼ ਪਾਏ ਸੂਟ ਤੋਂ ਹੋਰ ਕੁਝ ਵੀ ਨਾ ਦਿਸਿਆ..!
ਹਾਲਤ ਇਹ ਹੋ ਗਈ ਕੇ ਰੇਸ਼ਮ ਦਾ ਵੈਸੇ ਹੀ ਕਿਧਰੇ ਜਿਕਰ ਆਉਂਦਾ ਤਾਂ ਲੂ ਕੰਢੇ ਖੜੇ ਹੋ ਜਾਂਦੇ..
ਫੇਰ ਇੱਕ ਦਿਨ ਸੁਨੇਹਾ ਆ ਗਿਆ.
ਚੀਰਨੀ ਲਾਉਂਦੀ ਦਾ ਸੱਜਾ ਹੱਥ ਟੋਕੇ ਵਿਚ ਆ ਗਿਆ..!
ਬਾਪੂ ਜੀ ਵੱਲੋਂ ਕੀਤੀ ਜਾਣ ਵਾਲੀ ਨਾਂਹ ਬਾਰੇ ਸੋਚ ਇੰਝ ਲੱਗਾ ਜਿੱਦਾਂ ਮੇਰੇ ਸੁਫਨਿਆਂ ਦੇ ਮਹਿਲ ਢਹਿ ਢੇਰੀ ਹੋਣ ਹੀ ਵਾਲੇ ਹਨ..
ਅਗਲੇ ਦਿਨ ਵਾਕਿਆ ਹੀ ਓਹਨਾ ਵਿਚੋਲੇ ਹੱਥ ਨਾਂਹ ਦਾ ਸੁਨੇਹਾ ਘੱਲ ਦਿੱਤਾ..!
ਮੇਰਾ ਵੱਡਾ ਤਾਇਆ ਜੀ ਅਸੂਲਾਂ ਦਾ ਪੱਕਾ ਇਨਸਾਨ ਸੀ..ਓਹਨਾ ਨੂੰ ਗੱਲ ਦਾ ਪਤਾ ਲੱਗਾ ਤਾਂ ਸਾਨੂੰ ਦੋਹਾ ਪਿਓ ਪੁੱਤਾਂ ਨੂੰ ਪੈਲੀਆਂ ਵਿਚ ਲੈ ਗਏ..
ਬਾਪੂ ਹੁਰਾਂ ਨੂੰ ਹਰ ਸੁਫੈਦੇ ਅਤੇ ਹਰ ਰੁੱਖ ਤੇ ਲਿਖਿਆ ਹੋਇਆ ਰੇਸ਼ਮ ਕੌਰ ਦਾ ਨਾਮ ਵਿਖਾਇਆ..ਫੇਰ ਪੁੱਛਿਆ ਬਲਕਾਰ ਸਿਆਂ ਮੰਨ ਲੈ ਜੇ ਇਹੋ ਕੰਮ ਵਿਆਹ ਮਗਰੋਂ ਸਾਡੇ ਘਰੇ ਆਈ ਨਾਲ ਹੋ ਗਿਆ ਹੁੰਦਾ ਤਾਂ ਫੇਰ ਵੀ ਵਾਪਿਸ ਘੱਲ ਦਿੰਨਾ..?
ਬਾਪੂ ਜੀ ਨੂੰ ਕੋਈ ਗੱਲ ਨਾ ਅਹੁੜੇ..ਓਹਨਾ ਖਹਿੜਾ ਛੁਡਾਉਣ ਖਾਤਿਰ ਸਾਰੀ ਗੱਲ ਮੇਰੇ ਸਿਰ ਪਾ ਦਿੱਤੀ..
ਮੈਂ ਆਪਣੇ ਮਨ ਵਿਚ ਰੇਸ਼ਮ ਕੌਰ ਦਾ ਸਿਰਜਿਆ ਹੋਇਆ ਸਰੂਪ ਮਹਿਸੂਸ ਕਰ ਛੇਤੀ ਨਾਲ ਆਖ ਦਿੱਤਾ ਮੈਨੂੰ ਕੋਈ ਇਤਰਾਜ ਨੀ..!
ਫੇਰ ਛੇ ਮਹੀਨੇ ਮਗਰੋਂ ਚੜਦੇ ਸਿਆਲ ਸਾਡੇ ਵੇਹੜੇ ਦਾ ਸ਼ਿੰਗਾਰ ਬਣ ਘਰੇ ਲੈ ਆਂਦੀ ਗਈ..
ਵਿਆਹ ਵਾਲੇ ਦਿਨ ਆਥਣ ਵੇਲੇ ਪਹਿਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
jeonda reh veera
satnam kaur
ਹਰ ਰਚਨਾ ਸੱਚ ਤੋਂ ਰੂਬਰੂ ਕਰਵਾਉਂਦੀ ਹੈ।
kanu bhagat
osm story hai g
Rekha Rani
very nice story, s
Rekha Rani
ਤੁਹਾਡੀਆਂ ਸਾਰੀਆਂ ਕਹਾਣੀਆਂ ਬਹੁਤ ਹੀ ਦਿਲ ਨੂੰ ਛੂਹਣ ਵਾਲੀਆਂ ਹੁੰਦੀਆਂ ਹਨ