ਸਮਾਜ ਵਿਚ ਮੈਂ ਅਕਸਰ ਵੇਖਿਆ, ਬਿਨਾਂ ਸਿਰ ਦੇ ਸਾਈਂ ਦੇ ਵੀ ਮਾਵਾਂ ਆਪਣੇ ਬੱਚਿਆਂ ਨੂੰ ਪਾਲ ਲੈਂਦੀਆਂ ਨੇ। ਜੇਕਰ ਮਾਵਾਂ ਇਹ ਕੰਮ ਕਰ ਸਕਦੀਆਂ ਨੇ, ਤਾਂ ਮੈਂ ਬਾਪ ਹੋਕੇ ਕਿਓਂ ਨਹੀ ਕਰ ਸਕਦਾ। ਮੈਂ ਵੀ ਸਿਮਰਨ ਦੇ ਜਾਣ ਤੋਂ ਬਾਅਦ, ਇਹ ਪ੍ਰਣ ਲੈ ਲਿਆ ਸੀ ਕਿ ‘ਕਰਨ’ ਨੂੰ ਮੈਂ, ਬਾਪ ਅਤੇ ਮਾਂ ਦੋਨਾਂ ਦਾ ਪਿਆਰ ਦਿਆਂਗਾ। ਮੈਂ ਸਿੰਗਲ ਰਹਿਕੇ ਵੀ ਇਕੱਲਾ ਨਹੀਂ ਹਾਂ। ਚਾਚਾ ਚਾਚੀ ਨੇ ਮੇਰਾ ਪੂਰਾ ਸਾਥ ਨਿਭਾਇਆ, ਤੇ ਮੈਨੂੰ ਯਕੀਨ ਹੈ ਕਿ ਅੱਗੇ ਵੀ ਨਿਭਾਉਣਗੇ। ਮੈਂ ਹੁਣ ਵੀ ਕੲੀ ਮਰਤਬਾ ਉਸ ਮਨਹੂਸ ਦਿਨ ਨੂੰ ਯਾਦ ਕਰਕੇ ਰੋ ਪੈਂਦਾ ਹਾਂ। ਜਦ ਮੇਰਾ ਸਿਮਰਨ ਨਾਲ ਤਲਾਕ ਹੋਣ ਤੇ ਮੈਂ ਘਰ ਵਾਪਸ ਆਇਆ ਸੀ, ਤੇ ਮੈਨੂੰ ਮੇਰੀ ਮਾਂ ਨੇ ਸਭਤੋਂ ਪਹਿਲੇ ਬੋਲ ਇਹੀ ਬੋਲੇ ਸਨ। “ਪੁੱਤ ਮੈਨੂੰ ਸਮਝ ਨਹੀਂ ਆ ਰਹੀ, ਕਿ ਤੇਰਾ ਤਲਾਕ ਹੋਣ ਦੀ ਮੈਂ ਤੈਨੂੰ ਵਧਾਈ ਦੇਵਾਂ, ਜਾਂ ਫਿਰ ਅਫ਼ਸੋਸ ਕਰਾਂ”। ਇੰਨੀ ਕੁ ਗੱਲ ਕਹਿੰਦੇ ਸਮੇਂ ਹੀ, ਆਪਣੀ ਮਾਂ ਦੀਆਂ ਅੱਖਾਂ ਵਿਚ ਮੈਂ ਜੋ ਹੰਝੂ ਵੇਖੇ ਸਨ, ਉਸਦਾ ਮੁੱਲ ਸਿਮਰਨ ਵਾਪਸ ਆਣ ਮੁਆਫੀ ਮੰਗਕੇ ਵੀ ਨੀ ਚੁਕਾ ਸਕਦੀ। ਕਾਸ਼ ਮੈਂ ਸਿਮਰਨ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ, ਉਸਦੇ ਅਤੇ ਉਸਦੇ ਪਰਿਵਾਰ ਬਾਰੇ ਥੋੜੀ ਜਾਂਚ ਪੜਤਾਲ ਕਰਵਾ ਲੈਂਦਾ। ਕਾਸ਼ ਮੈਂ ਆਪਣੇ ਫੁਫੜ ਤੇ ਅੱਖਾਂ ਮੀਚਕੇ ਯਕੀਨ ਨ ਕਰਦਾ, ਤਾਂ ਅੱਜ ਮੇਰੀ ਮਾਂ ਨੇ ਜਿਊਂਦੀ ਹੋਣਾ ਸੀ।
ਇਸ ਸਾਰੇ ਮਾਮਲੇ ਵਿਚ ਮੇਰੀ ਬਸ ਇੰਨੀ ਗਲਤੀ ਸੀ, ਕਿ ਮੈਂ ਸਿਮਰਨ ਨੂੰ ਗਰੀਬ ਘਰ ਦੀ ਕੁੜੀ ਜਾਣਕੇ, ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਮੈਨੂੰ ਨਹੀਂ ਪਤਾ ਸੀ ਕਿ ਓਸੇ ਗਰੀਬ ਘਰ ਦੀ ਸ਼ਕਲੋਂ ਸਾਊ ਲੱਗਣ ਵਾਲੀ ਸਿਮਰਨ, ਸਾਡੇ ਘਰ ਦਾ ਸਾਰਾ ਗਹਿਣਾ ਗੱਟਾ ਚੋਰੀ ਕਰਕੇ ਲੈ ਜਾਵੇਗੀ। ਤੇ ਉਲਟਾ ਸਾਨੂੰ ਉਸ ਕੋਲੋਂ ਆਪਣੀ ਜਾਨ ਛੁਡਾਉਣ ਲਈ, ਹੋਰ ਦੋ ਲੱਖ ਨਕਦ ਦੇਣਾ ਪਵੇਗਾ। ਮੈਨੂੰ ਤਾਂ ਜਮਾਂ ਕੌਡੀਆਂ ਦਾ ਕਰਕੇ ਚਲੀ ਗਈ ਉਹ ਇਨਸਾਨੀ ਭੇਸ ਵਿਚ ਡਾਇਨ ਬਿਰਤੀ ਵਾਲੀ। ਉਸਦੇ ਚੱਕਰ ਵਿਚ ਮੈਂ ਆਪਣੀ ਮਾਂ ਵੀ ਗਵਾਈ, ਤੇ ਮਾਂ ਦੇ ਇਲਾਜ ਲਈ ਕਾਫੀ ਪ੍ਰਾਪਰਟੀ ਵੀ ਵੇਚਣੀ ਪਈ ਮੈਨੂੰ। ਕੀ ਵਿਗਾੜਿਆ ਸੀ ਆਖਰ ਅਸੀਂ ਉਸਦਾ?? ਕਿਸ ਜਨਮ ਦਾ ਬਦਲਾ ਲੈਣ ਆਈ ਸੀ ਉਹ ਸਾਡੇ ਕੋਲੋਂ?? ਅਗਰ ਇਸ ਘਰ ਵਿਚ ਵਸਣਾ ਹੀ ਨਹੀਂ ਸੀ, ਤਾਂ ਕਿਓ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਈ ਉਹ?? ਇਹ ਸਾਰੇ ਸਵਾਲ ਸ਼ਾਇਦ ਮੈਨੂੰ ਮੇਰੇ ਮਰਦੇ ਦਮ ਤੱਕ ਚੁਭਦੇ ਰਹਿਣਗੇ। ਉਮੀਦ ਤਾਂ ਖੋਹ ਬੈਠਾ ਹਾਂ ਉਸਦੇ ਵਾਪਸ ਆਉਣ ਦੀ, ਪਰ ਇਹਨਾਂ ਸਵਾਲਾਂ ਦਾ ਕੀ ਕਰਾਂ ਜੋ ਆਪਣੇ ਪਿਛੇ ਉਹ ਮੈਨੂੰ ਪਲ ਪਲ ਦੀ ਮੌਤ ਮਰਨ ਦੇ ਲਈ ਛੱਡ ਗੲੀ ਹੈ??
ਮੇਰੀ ਜਿੰਦਗੀ ਨੂੰ ਨਰਕ ਬਣਾਉਣ ਵਿਚ ਚਾਰ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਤੇ ਉਹ ਚਾਰ ਲੋਕ ਨੇ, ਮੇਰੀ ਸੱਸ, ਮੇਰੀ ਸਾਲੀ ਤੇ ਸਾਢੂ, ਤੇ ਚੌਥਾ ਮੇਰਾ ਆਪਣਾ ਸਕਾਂ ਫੁਫੜ, ਜਿਸਨੇ ਮੇਰਾ ਰਿਸ਼ਤਾ ਕਰਵਾਇਆ ਸੀ ਉਹਨਾਂ ਕਮੀਨੇ ਲੋਕਾਂ ਨਾਲ। ਸੱਸ ਮੇਰੀ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ