ਨਿੱਕੇ ਹੁੰਦਿਆਂ ਉਹ ਜਦੋਂ ਵੀ ਕਿਸੇ ਗੱਲੋਂ ਲੜ ਪਿਆ ਕਰਦਾ ਤਾਂ ਗੁੱਸੇ ਵਿਚ ਆਈ ਦੇ ਮੇਰੇ ਮੂਹੋਂ ਬੱਸ ਇਹੋ ਗੱਲ ਨਿੱਕਲਦੀ ਕਿ ਪਤਾ ਨਹੀਂ ਰੱਬ ਤੈਨੂੰ ਬੇ-ਅਕਲੇ ਨੂੰ ਅਕਲ ਕਦੋਂ ਦੇਊ?
ਬਾਪੂ ਹੋਰਾਂ ਦੀ ਅਜਾਦ ਸਲਤਨਤ ਵਿਚ ਵਿਚਰਦਾ ਹੋਇਆ ਉਹ ਬੇ-ਲਗਾਮ ਪੰਛੀ ਜਦੋਂ ਅੱਗਿਓਂ ਹੋਰ ਵੀ ਬੇਸ਼ਰਮੀਂ ਨਾਲ ਦੰਦ ਕੱਢਣ ਲੱਗਦਾ ਤਾਂ ਮੈਨੂੰ ਅੱਗੇ ਨਾਲੋਂ ਵੀ ਹੋਰ ਜਿਆਦਾ ਭੈੜਾ ਲੱਗਿਆ ਕਰਦਾ..!
ਜਦੋਂ ਵਿਆਹ ਵਾਲੇ ਦਿਨ ਸ਼ਾਮੀਂ ਮੈਨੂੰ ਕਾਰ ਦੀ ਪਿਛਲੀ ਸੀਟ ਤੇ ਬਿਠਾ ਕੇ ਵਿਦਾ ਕਰਨ ਦਾ ਵੇਲਾ ਆਇਆ ਤਾਂ ਸਭ ਤੋਂ ਵੱਧ ਰੋਇਆ ਵੀ ਸ਼ਾਇਦ ਓਹੀ ਹੀ ਸੀ..!
ਫੇਰ ਰੱਬ ਦੀ ਐਸੀ ਕਰਨੀ ਹੋਈ..
ਮੈਨੂੰ ਗਈ ਨੂੰ ਮਸਾਂ ਛੇ ਮਹੀਨੇ ਵੀ ਨਹੀਂ ਸਨ ਹੋਏ ਕੇ ਚੰਗੇ ਭਲੇ ਤੁਰੇ ਫਿਰਦੇ ਬਾਪੂ ਹੁਰਾਂ ਦੀ ਖਬਰ ਆ ਗਈ..
ਫੇਰ ਕਨੇਡਾ ਪੜ੍ਹਨ ਗਿਆ ਉਹ ਕਾਹਲੀ ਵਿੱਚ ਵਾਪਿਸ ਪਰਤਿਆ ਤੇ ਸੰਸਕਾਰ ਮਗਰੋਂ ਫੇਰ ਛੇਤੀ ਹੀ ਵਾਪਿਸ ਮੁੜ ਗਿਆ..!
ਵਾਪਿਸ ਕਾਹਦਾ ਮੁੜਿਆ ਮਾਂ ਨੇ ਦਿਲ ‘ਤੇ ਪੱਥਰ ਰੱਖ ਹਾਲਾਤਾਂ ਦੇ ਡਰੋਂ ਧੱਕੇ ਨਾਲ ਫੇਰ ਵਾਪਿਸ ਜਹਾਜੇ ਚੜਾਇਆ..!
ਮਗਰੋਂ ਬੀਜੀ ਦੀ ਸਾਰੀ ਜੁਮੇਵਾਰੀ ਮੇਰੇ ਤੇ ਆਣ ਪਈ..ਹਫਤੇ ਦਸਾਂ ਦਿਨਾਂ ਮਗਰੋਂ ਪੇਕੇ ਆਉਣਾ ਹੁਣ ਮੇਰੀ ਮਜਬੂਰੀ ਬਣ ਗਈ ਸੀ..!
ਇੱਕ ਵਾਰ ਇਸੇ ਤਰਾਂ ਹੀ ਘਰੇ ਫੇਰਾ ਪਾਉਣ ਆਈ ਤਾਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ..
ਪਹਿਲਾਂ ਸਵੇਰੇ ਉੱਠ ਮਾਂ ਨੇ ਦੋ-ਤਿੰਨ ਤਰਾਂ ਦੀਆਂ ਸਬਜੀਆਂ ਬਣਾਈਆਂ..
ਫੇਰ ਫੁਲਕੇ ਲਾਹੇ..ਫੇਰ ਇੱਕ ਕੌਲੀ ਵਿਚ ਦਹੀਂ ਪਾਇਆ ਤੇ ਮੁੜਕੇ ਐਨ ਬਣਾ ਸਵਾਰ ਕੇ ਰੋਟੀ ਦੀ ਭਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚ ਨਿੱਕੇ ਵੀਰ ਨੂੰ ਕਨੇਡਾ ਵਟ੍ਸ ਅੱਪ ਕਰ ਦਿੱਤੀ!
ਹੈਰਾਨਗੀ ਹੋਈ ਭੀ ਆਹ ਕੀ ਹੋਈ ਜਾਂਦਾ ਪਿਆ..
ਮਾਂ ਨੂੰ ਪੁੱਛਿਆ ਤਾਂ ਆਖਣ ਲੱਗੀ ਕਿ ਬਿੱਟੂ ਕਹਿੰਦਾ ਸੀ ਕਿ ਜਿੰਨਾ ਚਿਰ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਅਖੀਂ ਨਾ ਵੇਖ ਲਵਾਂ..ਇੱਥੇ ਸੱਤ ਸਮੁੰਦਰੋਂ ਪਾਰ ਵਾਲੀ ਦਾ ਬਿਲਕੁਲ ਵੀ ਸਵਾਦ ਨਹੀਂ ਆਉਂਦਾ”
ਏਨੀ ਗੱਲ ਸੁਣ ਮੈਨੂੰ ਨਿੱਕੇ ਤੇ ਬੜਾ ਹੀ ਜਿਆਦਾ ਵੱਟ ਚੜਿਆ..
ਸੋਚਣ ਲੱਗੀ ਕਿ ਇੱਕ ਤਾਂ ਕੱਲੀ ਕਾਰੀ ਮਾਂ..ਤੇ ਉੱਤੋਂ ਆਪਣੇ ਸਵਾਦਾਂ ਖਾਤਿਰ ਉਸਨੂੰ ਰੋਜ ਵਾਧੂ ਦੀ ਖੇਚਲ ਪਾਈ ਜਾਂਦਾ..!
ਓਸੇ ਵੇਲੇ ਹੀ ਉਸਨੂੰ ਫੋਨ ਲਾ ਲਿਆ..
ਤਾਂ ਅਗਿਓਂ ਹੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Seema Goyal
You have a beautiful mind .Story was very classy.🎉🎉🎉🎉
Rekha Rani
so sweet very nice ਮਾ ਮਾ ਹੀ ਹੁੰਦੀ ਹੈ