ਸੰਘਰਸ਼
ਰਿਟਾਇਰਮੈਂਟ ਮਗਰੋਂ ਇੱਕ ਫੌਜੀ ਅਫਸਰ ਨੇ ਆਪਣੇ ਇੱਕ ਬੈੰਕ ਅਫਸਰ ਦੋਸਤ ਦੀ ਕੋਠੀ ਲਾਗੇ ਕੋਠੀ ਪਾ ਲਈ..
ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਜਿਆਦਾ ਸ਼ੌਕ ਸੀ..
ਪਰ ਬੂਟਿਆਂ ਦੇ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਹੀ ਵੱਖੋ ਵੱਖ ਸਨ..!
ਮਿਲਿਟਰੀ ਅਫਸਰ ਥੋੜਾ ਜਿਹਾ ਪਾਣੀ ਹੀ ਪਾਇਆ ਕਰਦਾ ਪਰ ਬੈੰਕ ਵਾਲਾ ਅੰਕਲ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ!
ਇੱਕ ਰਾਤ ਭਾਰੀ ਮੀਂਹ ਹਨੇਰੀ ਆਈ ਤੇ ਝੱਖੜ ਝੁੱਲਣ ਲੱਗਾ..
ਅਗਲੀ ਸੁਵੇਰ ਮਿਲਿਟਰੀ ਵਾਲੇ ਅੰਕਲ ਜੀ ਦੇ ਲਾਏ ਬੂਟੇ ਓਦਾਂ ਦੇ ਓਦਾਂ ਹੀ ਖੜੇ ਸਨ ਤੇ ਦੂਜੇ ਅੰਕਲ ਜੀ ਦੇ ਬੂਟੇ ਜੜੋਂ ਉੱਖੜ ਦੂਰ ਜਾ ਚੁਕੇ ਸਨ!
ਬੈੰਕ ਵਾਲੇ ਅੰਕਲ ਹੈਰਾਨ ਪ੍ਰੇਸ਼ਾਨ ਹੋਏ ਆਖਣ ਲੱਗੇ..ਯਾਰ ਮੇਰੀ ਖਾਦ ਪਾਣੀ ਅਤੇ ਦੇਖ ਸੰਭਾਲ ਤੇਰੇ ਨਾਲੋਂ ਕਿਤੇ ਵਧੀਆ ਸੀ ਪਰ ਬੂਟੇ ਮੇਰੇ ਉਖੜ ਗਏ..ਤੇਰੇ ਓਦਾਂ ਦੇ ਓਦਾਂ ਹੀ ਰਹੇ..ਇਹ ਕਿਦਾਂ ਹੋ ਗਿਆ?
ਮਿਲਿਟਰੀ ਵਾਲੇ ਆਖਣ ਲੱਗੇ ਕੇ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਓਹਨਾ ਦੀ ਮੁਢਲੀ ਲੋੜ ਹੀ ਪੂਰੀ ਕਰ ਸਕਦਾ ਸੀ..ਬਾਕੀ ਦੀਆਂ ਲੋੜਾਂ ਅਤੇ ਹੋਰ ਪਾਣੀ ਲਈ ਓਹਨਾ ਬੂਟਿਆਂ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਉਹਨਾ ਦੀ ਧਰਤੀ ਤੇ ਪਕੜ ਮਜਬੂਤ ਹੁੰਦੀ ਗਈ..!
ਤੇਰੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤਿਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਉਹ ਸਾਰੇ ਬੂਟੇ ਧਰਤੀ ਤੇ ਵਿੱਛ ਗਏ..!
ਦੋਸਤੋ ਇਹ ਸੱਚੀ ਕਹਾਣੀ ਜ਼ਿਹਨ ਵਿਚ ਓਦੋਂ ਆਈ ਜਦੋ ਕਨੇਡਾ ਵਿਚ ਇੱਕ ਐਸੇ ਇਨਸਾਨ ਦੇ ਦਰਸ਼ਨ ਮੇਲੇ ਹੋਏ ਜਿਸਦੀ ਜਿੰਦਗੀ ਪੰਜਾਬ ਵਿਚ ਵੀ ਬੇਹੱਦ ਸੰਘਰਸ਼ਮਈ ਸੀ ਤੇ ਜਦੋਂ ਉਹ...
...
ਕਨੇਡਾ ਪਹੁੰਚਿਆਂ ਤੇ ਇਥੇ ਵੀ ਉਸ ਦੀ ਜਿੰਦਗੀ ਵਾਲਾ ਪੈਂਡਾ ਕੋਈ ਏਡਾ ਸੌਖਾ ਨਹੀ ਸੀ..!
ਫੇਰ ਵੀ ਅਗਲੇ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਏ..ਨਿੱਕੇ ਨਿੱਕੇ ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਕੱਲਮ ਕੱਲਾ ਚੁੱਕਦਾ ਹੋਇਆ ਤਿੰਨ ਨੌਕਰੀਆਂ ਵੀ ਕਰਿਆ ਕਰਦਾ ਸੀ..!
ਫੇਰ ਵੀ ਅਗਲਾ ਹਿੰਮਤ ਨਹੀਂ ਹਾਰਿਆ ਤੇ ਅੱਜ ਆਪਣੀ ਜਿੰਦਗੀ ਦੀ ਗੱਡੀ ਵੀ ਲਾਈਨ ਤੇ ਹੈ ਤੇ ਬੱਚੇ ਵੀ ਪੂਰੀ ਤਰਾਂ ਸੈੱਟ ਨੇ..!
ਮੁੱਕਦੀ ਗੱਲ ਇਹ ਹੈ ਕੇ ਆਪਣੇ ਵੇਹੜੇ ਉੱਗਦੇ ਫ਼ੁੱਲ ਬੂਟਿਆਂ ਨੂੰ ਸਿਰਫ ਏਨੇ ਕੂ ਪਾਣੀ ਦੀ ਹੀ ਆਦਤ ਪਾਓ ਕੇ ਓਹਨਾ ਵਿਚ ਸੰਘਰਸ਼ ਕਰਨ ਵਾਲਾ ਜਜਬਾ ਹਮੇਸ਼ਾਂ ਵਾਸਤੇ ਜਿਉਂਦਾ ਰਹਿ ਸਕੇ..ਤਾਂ ਕੇ ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਖੁਦ ਦੀਆਂ ਜੜਾਂ ਨੂੰ ਆਪਣੇ ਆਪ ਹੀ ਏਨੀਆਂ ਡੂੰਗੀਆਂ ਕਰ ਲੈਣ ਕੇ ਦੁਨੀਆ ਦੀ ਕੋਈ ਵੀ ਹਨੇਰੀ ਓਹਨਾ ਦੇ ਤਣੇ ਨੂੰ ਜੜੋਂ ਨਾ ਪੁੱਟ ਸਕਦੀ ਹੋਵੇਗੀ!
ਇੱਕ ਜਾਣਕਾਰ ਅਕਸਰ ਆਖਿਆ ਕਰਦੇ ਸਨ ਕੇ ਪੁੱਤਰੋ ਜੇ ਚਾਹੁੰਦੇ ਹੋ ਕੇ ਜਿੰਦਗੀ ਦੀਆਂ ਰਾਹਾਂ ਤੇ ਤੁਰੀ ਜਾਂਦੀ ਅਗਲੀ ਪੀੜੀ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਤੋਂ ਘਬਰਾ ਕੇ ਹਮੇਸ਼ਾਂ ਲੀਹੋਂ ਹੇਠਾਂ ਉੱਤਰ ਜਾਣ ਬਾਰੇ ਹੀ ਨਾ ਸੋਚੀ ਜਾਇਆ ਕਰੇ ਤਾਂ ਓਹਨਾ ਨੂੰ ਕਦੀ ਵੀ ਇਸ ਚੀਜ ਦਾ ਇਹਸਾਸ ਨਾ ਹੋਣ ਦਿਓ ਕੇ ਤੁਹਾਡੇ ਬਟੂਏ ਵਿਚ ਨੋਟ ਅਤੇ ਹਲਕੇ ਦੇ ਵੋਟ ਕਿੰਨੇ ਹਨ ਸਗੋਂ ਏਨੀ ਗੱਲ ਦਾ ਇਹਸਾਸ ਕਰਵਾਓ ਕੇ ਰੋਜ ਮਰਾ ਦੇ ਕੰਮ ਧੰਦਿਆਂ ਵੇਲੇ ਨਹੁੰਆਂ ਵਿਚ ਗ੍ਰੀਸ ਕਿੰਨੀ ਕੂ ਫਸਦੀ ਏ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਈਰਖਾ ਨਿਆਣਿਆਂ ‘ਚ ਵੀ ਆ ਜਾਂਦੀ ਐ ! * ਕਈ ਵਰ੍ਹੇ ਪੁਰਾਣੀ ਗੱਲ ਹੈ… ਤੀਜੀ ਚੌਥੀ ‘ਚ ਪੜ੍ਹਦਾ ਸਾਡਾ ਦੋਹਤਾ ਪਿੰਡ ਆਇਆ ਹੋਇਆ ਸੀ। ਸਾਡੇ ਗੁਆਂਢ ‘ਚ ਰਹਿੰਦੀ ਇਕ ਫੌਜਣ ਬੀਬੀ ਦਾ ਕਾਕਾ ਵੀ ਸਾਡੇ ਵਿਹੜੇ ‘ਚ ਖੇਲ੍ਹਣ ਆਉਂਦਾ ਸੀ। ਹਾਣ-ਪ੍ਰਵਾਣ ਹੋਣ ਕਰਕੇ ਉਹ ਸਾਡੇ ਦੋਹਤੇ ਦਾ ਆੜੀ ਬਣ ਗਿਆ…ਦੋਏ Continue Reading »
ਜੀਣਾ ਝੂਠ ਮਰਨਾ ਸੱਚ ਕਿੰਨਾ ਆਸਾਨ ਹੈ ਇਹ ਬੋਲਣਾ,ਲਿਖਣਾ ਤੇ ਪੜ੍ਹਨਾ ਪਰ ਬਹੁਤ ਔਖਾ ਏ ਹੰਢਾਉਣਾ 😢 ਜ਼ਿੰਦਗੀ ਕੀ ਏ ਸਾਰੀ ਉਮਰ ਇੱਕ ਦੂਜੇ ਨੂੰ ਨੀਚਾ ਦਿਖਾਉਣ ਇੱਕ ਦੂਜੇ ਦੀ ਬੁਰਾਈ ਕਰਨ ਵਿੱਚ ਕਮੀਆਂ ਕੱਢਣ ਵਿੱਚ ਕੱਢ ਦਿੰਦੇ ਆ ਇਹ ਪਤਾ ਹੁੰਦੇ ਹੋਏ ਵੀ ਕੇ ਮਨੁੱਖੀ ਜੀਵਨ ਇਸ ਕੰਮ ਲਈ Continue Reading »
ਪੰਦਰਾਂ ਹਜਾਰ ਫੁੱਟ ਉੱਚਾ ਉੱਡਦਾ ਜਹਾਜ.. ਅਚਾਨਕ ਸੱਜੇ ਪਾਸੇ ਦੇ ਇੰਜਣ ਨੂੰ ਅੱਗ ਲੱਗ ਜਾਂਦੀ.. ਹਾਹਾਕਾਰ ਮੱਚ ਜਾਂਦੀ..ਪੌਣੇ ਤਿੰਨ ਸੌ ਯਾਤਰੀਆਂ ਨੂੰ ਮੌਤ ਦਿਸਣ ਲੱਗ ਜਾਂਦੀ ਏ.. ਜਮੀਨ ਤੇ ਸੁਨੇਹੇ ਅੱਪੜ ਜਾਂਦੇ..ਬੱਸ ਕੁਝ ਕੂ ਮਿੰਟਾਂ ਦੀ ਹੀ ਖੇਡ ਰਹਿ ਗਈ ਲੱਗਦੀ.. ਅਕਸਰ ਇਸ ਮੌਕੇ ਦੋ ਚੀਜਾਂ ਹੀ ਕੰਮ ਆਉਂਦੀਆਂ.. ਹੋਸ਼-ਓ-ਹਵਾਸ Continue Reading »
ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ Continue Reading »
ਜਰੂਰੀ/ਗੈਰਜਰੂਰੀ “ਕੀ ਹੋਇਆ, ਮੁੜ ਵੀ ਆਏ ?” ਉਸ ਦੇ ਸਾਈਕਲ ਖੜਾਉਂਦਿਆਂ ਖੜਾਉਂਦਿਆਂ ਹੀ ਘਰ ਵਾਲੀ ਨੇ ਕਈ ਸਾਰੇ ਸਵਾਲ ਕਰ ਦਿੱਤੇ।ਉਹ ਹਫਤਾਵਾਰੀ ਲਾਕਡਾਊਨ ਤੋਂ ਬਾਅਦ ਅੱਜ ਦੁਕਾਨ ਤੇ ਗਿਆ ਸੀ।ਦੁਕਾਨ ਵੀ ਕੀ ਸੀ, ਬਸ ਦੋ ਵਕਤ ਦੀ ਰੋਟੀ ਦਾ ਜੁਗਾੜ।ਉਹ ਰੰਗਾਈ ਦਾ ਕੰਮ ਕਰਦਾ ਸੀ ਅਤੇ ਬਾਜਾਰ ਵਿੱਚ ਭੀੜੀ ਜਿਹੀ Continue Reading »
ਵੀਹ ਸਾਲ ਦਾ ਮਾਝੇ ਦਾ ਸੁਖਬੀਰ ਸਿੰਘ..ਦੱਸਦੇ ਪਾਰੋਂ ਆਈ ਗੋਲੀ ਦਾ ਸ਼ਿਕਾਰ ਹੋ ਗਿਆ.. ਸਬੱਬ ਵੇਖੋ..ਬਾਪ ਕੁਲਵੰਤ ਸਿੰਘ ਦਿੱਲੀ ਬੈਠਾ ਪਾਣੀ ਦੀਆਂ ਬੌਛਾਰਾਂ ਖਾਂਦਾ ਹੋਇਆ ਸੋਚ ਰਿਹਾ ਹੋਣਾ..”ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ..” ਜਦੋ ਖਬਰ ਮਿਲੀ ਹੋਣੀ ਤਾਂ ਜਰੂਰ ਆਖ ਉਠਿਆ ਹੋਣਾ.. “ਵੇਲਾ Continue Reading »
ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »
ਬਖਸ਼ਿਸ਼ (ਭਾਗ-ਦੂਜਾ)————— ਮਾਂ ਨੇ ਚੋਰ ਅੱਖ ਨਾਲ ਨਹਾਉਣ ਵਾਲੇ ਵੱਲ ਦੇਖਿਆ। ਬੱਤੀ ਜਗ ਰਹੀ ਸੀ ਤੇ ਪਾਣੀ ਦੀ ਆਵਾਜ ਵੀ ਆ ਰਹੀ ਸੀ। ਜਵਾਕ ਵੀ ਬੁੱਕਲ ਦਾ ਨਿੱਘ ਪਾ ਊਂਘਣ ਲੱਗ ਪਿਆ ਸੀ। ਮਾਂ ਨੇ ਜਵਾਕ ਦਾ ਪੋਤੜਾ ਟਟੋਲ ਕੇ ਦੇਖਿਆ, ਗਿੱਲਾ ਵੀ ਸੀ ਬਦਲਣ ਦੀ ਸੋਚਣ ਲੱਗੀ ਪਰ ਉਸਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
malkeet
sikhyadaik story share krn lyi tuhada dhanwaad
Gurinder singh
Wah ji . Thankyou for such a amazing story.
Seema Goyal
It’s a inspirational story. Thank you for sharing this type of story. 😊😊😊😊🎊🎊🎊