ਹਬੀਬ ਦਾ ਰੰਗ ਸਾਂਵਲਾ, ਬਰੀਕ ਨਕਸ਼ਾਂ ਵਾਲਾ ਬੁਧੀਮਾਨ ਚਿਹਰਾ ਤੇ ਦਾੜ੍ਹੀ…ਤੈਨੂੰ ਪਤਾ ਈ ਏ, ਮੈਂ ਧਰਮਾਂ (ਵਿਚ ਉਸ ਤਰ੍ਹਾਂ ਨਹੀਂ ਪੈਂਦੀ), ਓਦੋਂ ਵੀ ਇੰਝ ਈ ਸਾਂ- ਪਰ ਹਬੀਬ ਮੈਨੂੰ ਕੋਈ ਸੰਤ, ਕੋਈ ਮਹਾਤਮਾ ਜਾਪਦਾ ਸੀ। ਇਸ ਅਹਿਸਾਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ, ਇਸਦਾ ਵਾਸਤਾ ਮਨੁੱਖੀ ਕਦਰਾਂ ਨਾਲ ਸੀ, ਸੂਝ ਦੇ ਜਲਾਲ ਨਾਲ ਸੀ….
“ਤੇ ਜ਼ਿੰਦਗੀ ਓਦੋਂ ਇਕ ਨਗਮਾ ਸੀ, ਇਕ ਨਾਚ, ਤੇ ਸਚਾਈ ਲਈ ਜਦੋ-ਜਹਿਦ, ਤੇ ਅਸੀਂ ਦੋਵੇਂ ਜਿਵੇਂ ਇਨਸਾਨੀਅਤ ਦੇ ਆਰਕੈਸਟਰੇ ਵਿਚ ਵੱਜ ਰਹੇ ਦੋ ਸਾਜ਼ ਸਾਂ, ..ਦੋ ਇਕ-ਸੁਰ ਸਾਜ਼…
“ਜਦੋਂ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਅਸਾਂ ਦੋਵਾਂ ਸਵਿਜਰ.ਲੈਂਡ ਵਿਚ ਛੁੱਟੀਆਂ ਬਿਤਾਣ ਦੀ ਸਲਾਹ ਬਣਾਈ।
“ਹਬੀਬ ਨੇ ਕਿਹਾ, ’ਤੂੰ ਕਈ ਵਾਰ ਖੁੱਲ੍ਹ ਕੇ ਨਹੀਂ ਗੌਂਦੀ। ਇੱਥੇ ਲੰਡਨ ਵਿਚ ਸਾਡੇ ਆਲੇਦੁਆਲੇ ਇਕ ਭੀੜ ਹੁੰਦੀ ਏ ਤੇ ਇਸ ਭੀੜ ਵਿਚ ਤੇਰੀ ਕਮਰਾ-ਸਾਥਣ ਵਰਗੇ ਸਿਆਣੇ ਲੋਕ ਬਹੁਤ ਹੁੰਦੇ ਨੇ, ਜਿਹੜੇ ਹਰ ਤਰ੍ਹਾਂ ਦੀ ਤਮੀਜ਼ ਸਿਖਾਣਾ ਚਾਂਹਦੇ ਨੇ। ਤੇ ਇਨ੍ਹਾਂ ਸਭਨਾ ਵਿਚ ਕਈ ਵਾਰੀ ਖੁੱਲ੍ਹ ਕੇ ਗੌਣਾ ਤਾਂ ਇਕ ਪਾਸੇ, ਖੁਲ੍ਹ ਕੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਏ। ਸਵਿਟਜ਼ਰਲੈਂਡ ਦੇ ਬਨਾਂ ਵਿਚ ਤੂੰ ਤੇ ਮੈਂ ਖੂਬ ਖੁਲ੍ਹ ਕੇ ਗੰਵਾਂਗੇ। ਤੇ ਨਾਲੇ ਮੈਂ ਤੈਨੂੰ ਬੰਗਾਲੀ ਸਿਖਾਵਾਂਗਾ, ਤੇ ਤੂੰ ਮੈਨੂੰ ਪੰਜਾਬੀ ਸਿਖਾਈਂਫੇਰ ਅਸੀਂ ਅੰਗਰੇਜ਼ੀ ਵਿਚ ਨਹੀਂ, ਆਪੋ ਆਪਣੀ ਬੋਲੀ ਵਿਚ ਇਕ ਦੂਜੇ ਨਾਲ ਗੱਲਾਂ ਕਰਿਆ ਕਰਾਂਗੇ।”
“ਤੇ ਸਵਿਟਜ਼ਰਲੈਂਡ…ਉਹਦੇ ਬਨ…ਉਦੇ ਪਹਾੜ, ਹਬੀਬ ਤੇ ਮੈਂ, ਤੇ ਬੰਗਾਲੀ ਤੇ ਪੰਜਾਬੀ, ਤੇ ਸਾਡੇ ਗੀਤ….
“ਜਦੋਂ ਅਸੀਂ ਇਕ ਦੂਜੇ ਦੀ ਬੋਲੀ ਸਿੱਖ ਰਹੇ ਹੁੰਦੇ ਤਾਂ ਸਾਨੂੰ ਜਾਪਦਾ ਜਿਵੇਂ ਅਸੀਂ ਧੁੰਦ ਵਿਚ ਇਕੱਠੇ ਤੁਰ ਰਹੇ ਹੋਵੀਏ- ਕੁਝ ਦਿਸ ਰਿਹਾ ਸੀ, ਕੁਝ ਨਹੀਂ ਸੀ ਦਿਸਦਾ..
“ਤੇ ਅਸੀਂ ਸੂਰਜ ਦੇ ਚੜ੍ਹਾਅ ਨੂੰ, ਸਵੇਰ ਦੇ ਫੁੱਲਾਂ ਨੂੰ, ਦੁਪਹਿਰ ਦੇ ਚਾਨਣ ਤੇ ਸ਼ਾਮ ਦੇ ਪੰਛੀਆਂ ਨੂੰ, ਸੂਰਜ ਅਸਤ ਤੇ ਤ੍ਰਕਾਲਾਂ ਦੇ ਪਹਿਲੇ ਤਾਰੇ ਨੂੰ- ਸਭ ਨੂੰ ਖੁਲ੍ਹ ਕੇ ਗੰਵੇ ਸਾਂਝੇ ਗੀਤਾਂ ਨਾਲ ‘ਹੈਲੋ’ ਆਖਦੇ; ਤੇ ਫੇਰ ਰਾਤ ਆਉਂਦੀ ਤੇ ਸਾਡੇ ਗੀਤ ਉਦੋਂ ਮਖਮਲੀ ਹਨੇਰੇ ਦੀ ਬੁਕਲ ਵਿਚ ਵੀ ਜਾਗਦੇ ਰਹਿੰਦੇ।
“ਇਕ ਦਿਨ ਅਸੀਂ ਦੋਵੇਂ ਨਦੀ ਵਿਚ ਨਹਾ ਕੇ ਬਾਹਰ ਨਿਕਲੇ। ਹਬੀਬ ਦੀ ਦਾੜ੍ਹੀ ਵਿਚ ਨਦੀ ਦੇ ਜਲ ਦੇ ਤੁਪਕੇ ਸਨ। ਉਹਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ