ਆਥਣ ਦੇ ਪੰਜ ਕੁ ਵੇਲ਼ੇ ਦਾ ਸਮਾਂ ਸੀ, ਦੇਬਾ ਪਸ਼ੂਆਂ ਲਈ ਪੱਠੇ ਵੱਢ ਰਿਹਾ ਸੀ, ਅਚਾਨਕ ਗੁਰੂ ਘਰ ਦਾ ਸਪੀਕਰ ਖੜਕਿਆ, ਆਵਾਜ਼ ਆਉਣੀ ਸ਼ੁਰੂ ਹੋਈ…
ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ….
ਫ਼ਤਹਿ ਤੋਂ ਉਪਰੰਤ ਹੀ… ਸਾਰੇ ਹੀ ਨਗਰ ਨਿਵਾਸੀਆਂ ਨੂੰ….
ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ….ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਆਇਆ ਹੈ , ਕਿ ਜੋ ਵੀ ਨਗਰ ਨਿਵਾਸੀ ਖੇਤ ਜਾਂ ਘਰਾਂ ਵਿਚ ਹਨ,ਉਹ ਜਲਦੀ ਤੋਂ ਜਲਦੀ ਆਪਣੇ ਪਿੰਡ ਵਾਲੇ ਬਿਜਲੀ ਘਰ ,ਗ੍ਰੈਂਡ ਵਿਚ ਪਹੁੰਚਣ ਦੀ ਕਿਰਪਾਲਤਾ ਕਰਨ, ਆਪਣੇ ਪਿੰਡ ਦੇ ਵੀ.ਪੀ.ਓ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਹੁਕਮ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ,ਸੋ ਸਾਰੇ ਨਗਰ ਨਿਵਾਸੀ ਪਹੁੰਚਣ ਦੀ ਕਿਰਪਾਲਤਾ ਕਰੋ ਜੀ… ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ
ਬੇਨਤੀ ਸੁਣ ਦੇਬੇ ਦੇ ਲੂੰ ਕੰਡੇ ਖੜੇ ਹੋ ਗਏ,ਦੇਬਾ ਇੱਕ ਜ਼ਮੀਂਦਾਰ ਦਾ ਪੁੱਤ ਸੀ,ਜਿਸ ਦਾ ਪਿਓ ਸੰਨਤਾਲ਼ੀ ਵੇਲੇ ਮਾਰਿਆ ਗਿਆ ਸੀ, ਉਸਨੇ ਪਿਛਲੇ ਸਾਲ ਹੀ ਆਪਣੇ ਭਰਾਵਾਂ ਨਾਲ ਰਲ਼ ਮਿਲ਼ ਕੇ,ਖੇਤ ਘਰ ਪਾਇਆ ਹੈ,ਉਹ ਦੋ ਕੁੜੀਆਂ ਦਾ ਬਾਪ ਵੀ ਸੀ…ਵੇਖਣ ਵਿਚ ਤਾਂ ਉਹ ਭਾਵੇਂ ਰੁੱਖੇ ਜਿਹੇ ਸੁਭਾਅ ਦਾ ਲੱਗਦਾ ਹੈ,ਪਰ ਉਂਝ ਬੰਦਾ ਦਿਲ ਦਾ ਬਹੁਤ ਚੰਗਾ ਸੀ,ਪਰ ਸਮੇਂ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋਏ ਪੲੇ ਸੀ, ਕਿ ਟਾਹਲੀਆਂ ਵਰਗੇ ਪੁੱਤ ਸਰਕਾਰਾਂ ਨੇ ਬਿਨਾਂ ਗੱਲੋਂ ਮਿੱਟੀ ਦੀ ਢੇਰੀ ਵਿਚ ਮਿਲਾ ਦਿੱਤੇ ਸੀ…ਦੇਬਾ ਬੇਨਤੀ ਸੁਣਦੇ ਸਾਰ ਹੀ ਹੱਥ ਵਿਚਲੀ ਦਾਤਰੀ ਨੂੰ ਵੱਟ ਦੇ ਨਾਲ ਕੱਖਾਂ ਵਿਚ ਲਕੋ… ਕੱਖਾਂ ਦਾ ਥੱਬਾ ਮੋਢੇ ਤੇ ਚੁੱਕ ਲਿਆ ਪਸ਼ੂਆਂ ਮੁਹਰੇ ਖਲਾਰ ਦਿੰਦਾ ਹੈ, ਸਾਹਮਣੇ ਬਰਾਂਡੇ ਵਿੱਚ ਬੁਰਜੀ ਦੀ ਛੋਂਹ ਵਿਚ ਪਈ ਮੱਟੀ ਚੋਂ ਪਾਣੀ ਦੀ ਗੜਬੀ ਭਰਦਾ ਹੈ ਤੇ ਮੂੰਹ ਤੇ ਛਿੱਟੇ ਮਾਰੇ ਤੇ ਦੋ ਘੁੱਟ ਪਾਣੀ ਦੇ ਪੀ ਮੁੜ੍ਹਕਾ ਪੂੰਝਦਾ ਹੋਇਆ ਪਿੰਡ ਜਾਣ ਲਈ ਤੁਰਨ ਹੀ ਲੱਗਦਾ ਸੀ ਕਿ ਦੇਬੇ ਦੀ ਛੋਟੀ ਕੁੜੀ, ਉਸ ਦੀ ਲੱਤ ਨੂੰ ਚੁੰਬੜ ਕੇ ਰੋਣ ਲੱਗ ਪੲੀ,ਦੇਬਾ ਕੁੜੀ ਨੂੰ ਚੁੱਪ ਕਰਾਉਣ ਲੱਗ ਪਿਆ, ਐਨੇ ਵਿਚ ਹੀ ਬੂਹਾ ਖੜਕਿਆ, ਵੇਖਿਆ ਤਾਂ ਚਾਰ ਸਿਪਾਹੀ ਸਨ,ਭਾਈ ਹੈਗਾ ਕੋਈ ਘਰ ਕੇ ਨਾ…???
ਦੇਵਾ : ਹਾਂ ਜੀ ਹੈਗੇ ਆ
ਸਿਪਾਹੀ : ਹਾਂ ਉਏ ਤੂੰ ਗਿਆ ਨੀਂ ਬਿਜਲੀ ਘਰ ਚ
ਦੇਵਾ : ਜਨਾਬ ਜਵਾਕ ਰੋਈ ਜਾਂਦੇ ਨੇ,ਘਰ ਹੈ ਨਹੀਂ ਕੋਈ
ਸਿਪਾਹੀ : ਜਾ ਤੂੰ ਚਲਾ ਜਾ ਜਵਾਕਾਂ ਕੋਲ਼ ਅਸੀਂ ਹੈਗੇ ਆਂ
ਦੇਵਾ : ਠੀਕ ਹੈ ਜਨਾਬ
ਸਿਪਾਹੀ : ਨਾਲ਼ੇ ਹਾਂ,ਜੇ ਕੋਈ ਰਾਹ ਵਿਚ ਬੁਲਾਵੇ,ਬੋਲੀ ਨਾਂ, ਸਿੱਧਾ ਤੁਰਿਆ ਜਾਵੀਂ
ਦੇਵਾ : ਜੀ ਜਨਾਬ
ਦੇਵਾ ਘਰੋਂ ਨਿਕਲ ਪਿਆ, ਥਾਂ ਥਾਂ ਤੇ ਪੁਲਿਸ ਹੀ ਪੁਲਿਸ ਖੜੀ ਹੋਈ ਸੀ,ਦੇਵਾ ਸਿੱਧਾ ਤੁਰਿਆ ਗਿਆ, ਸਰਕਾਰੀ ਸਕੂਲ ਲੰਘ ਕੇ ਤਾਂ ਅਗਾਂਹ ਗਿਣਤੀ ਨਹੀਂ ਸੀ, ਕੀੜੀਆਂ ਵਾਂਗ ਪੁਲਿਸ ਸੀ, ਵਿਚ ਵਿਚ ਕਈ ਸਿਪਾਹੀ ਆਖ ਰਹੇ ਸਨ,ਆਹ ਆ ਗਿਆ ਨਸ਼ੇੜੀ, ਉਏ ਨਹੀਂ ਲੱਗਦਾ ਗੋਲੀਆਂ ਸਾਂਭ ਕੇ ਆਇਆ,ਉਏ ਨਹੀਂ ਸ਼ਰਾਬ ਲਕੋ ਕਿ ਆਇਆ,ਉਏ ਬੈਠਾ ਰਹਿ ਇਹ ਤਾਂ ਭੁੱਕੀ ਨੱਪ ਕੇ ਆਇਆ… ਕੋਈ ਕੁਛ, ਕੋਈ ਕੁਛ ਬੋਲ ਰਿਹਾ ਸੀ,ਪਰ ਦੇਵਾ ਬਿਲਕੁਲ ਸਿੱਧਾ ਤੁਰੀਂ ਜਾ ਰਿਹਾ ਸੀ, ਬਿਜਲੀ ਘਰ ਵਿਚ ਪਹੁੰਚ ਕੇ ਵੇਖਿਆ ਤਾਂ ਸਾਰਾ ਪਿੰਡ ਉਥੇ ਆਇਆ ਬੈਠਾ ਸੀ, ਜਦੋਂ ਦੇਵਾ ਉਹਨਾਂ ਕੋਲ ਪਹੁੰਚਾ ਤਾਂ ਪਿੰਡ ਵਾਲੇ ਆਖਣ ਲੱਗੇ ਉਏ ਦੇਬਿਆ, ਤੇਰੀ ਕਿਸਮਤ ਚੰਗੀ ਆ ਜੋ ਤੂੰ ਬਚ ਗਿਆ, ਥਾਣੇਦਾਰ ਆਇਆ ਨਹੀਂ ਅਜੇ, ਨਹੀਂ ਤਾਂ ਸੁਣਿਆ ਹੈ ਉਹ ਬੰਦੇ ਨੂੰ ਘੜੀਸ ਕੇ ਲੈ ਕੇ ਆਉਂਦਾ ਹੈ…ਦੇਬਾ ਮੁੜਕੋਂ ਮੁੜਕੀ ਹੋਇਆ…ਪਰਨੇ ਨਾਲ ਆਪਣਾ ਉਤਰਿਆ ਮੂੰਹ ਸਾਫ਼ ਕਰ ਰਿਹਾ ਸੀ…ਐਨੇ ਵਿਚ ਜੀਪਾਂ ਆਉਣੀਆਂ ਸ਼ੁਰੂ ਹੋਈਆਂ ਸਾਰੇ ਆਖਣ ਲੱਗੇ, ਚੁੱਪ ਕਰ ਜਾਓ ਉਏ ਇੰਸਪੈਕਟਰ ਆ ਗਿਆ, ਕੋਈ ਆਖੇ ਉਏ ਇਹੀ ਆ ਉਹ ਗੁਰਜੀਤ ਥਾਣੇਦਾਰ, ਉਹ ਗੱਡੀ ਵਿਚੋਂ ਉਤਰਿਆ ਸਾਢੇ ਛੇ ਫੁੱਟ ਕੱਦ ,ਪਹਾੜ ਜਿਹਾ ਸੀਨਾ ਤੇ ਪੱਕਾ ਰੰਗ ਤੇ ਕੁੰਢੀ ਮੁੱਛ… ਸਾਰੇ ਉਸ ਨੂੰ ਵੇਖ ਕੇ ਬਿਲਕੁਲ ਸ਼ਾਂਤ ਹੋ ਗੲੇ…
ਗੁਰਜੀਤ ਇੰਸਪੈਕਟਰ : ਹਾਂ ਬਾਈ ਆਪਣੇ ਆਪ ਖੜਾ ਹੋ ਜਾਵੇ ਉਹ ਬੰਦਾ , ਜਿਹਨੂੰ ਪਤਾ ਕਿ ਰਾਤ ਨੂੰ ਖਾੜਕੂ ਬੰਦੇ, ਕਿੱਥੇ ਰੋਟੀ ਪਾਣੀ ਖਾਂਦੇ ਨੇ, ਮੈਂ ਉਸਨੂੰ ਕੁਝ ਵੀ ਨਹੀਂ ਕਹਾਂਗਾ,ਪਰ ਜੇ ਮੈਨੂੰ ਬਾਅਦ ਵਿਚ ਪਤਾ ਲੱਗਾ ਤਾਂ ਪੁੱਠਾ ਲਮਕਾ ਕੇ ਕੁੱਟ ਪਊ ਉਸ ਦੇ…. ਕੋਈ ਨਾ ਬੋਲਿਆ,ਉਸਨੇ ਵਿਚੋਂ ਵਿਚੋਂ ਪਿੰਡ ਦੇ ਕੲੀ ਬੰਦਿਆਂ ਨੂੰ ਖੜਾ ਕਰਕੇ ਪੁੱਛਿਆ,ਪਰ ਕਿਸੇ ਨੂੰ ਸੱਚ ਮੁੱਚ ਹੀ ਕੁਝ ਨਹੀਂ ਸੀ ਪਤਾ… ਉਸਨੇ ਕਿਹਾ ਕਿ ਇਸ ਵਾਰ ਤੁਹਾਨੂੰ ਸਾਰਿਆਂ ਨੂੰ ਜਾਣ ਦਿੱਤਾ ਜਾਂਦਾ ਹੈ, ਤੇ ਕੁਝ ਦਿਨਾਂ ਬਾਅਦ ਤੁਹਾਨੂੰ ਫੇਰ ਇੱਕਠਾ ਕੀਤਾ ਜਾਵੇਗਾ, ਜੇਕਰ ਕਿਸੇ ਵੀ ਬੰਦੇ ਨੂੰ ਕੋਈ ਖ਼ਬਰ ਸ਼ਬਰ ਮਿਲਦੀ ਹੈ ਤੇ ਉਹ ਆਕੇ ਸਿੱਧਾ ਸਾਨੂੰ ਦੱਸਦਾ ਹੈ ਤਾਂ ਉਸਨੂੰ ਇਨਾਮ ਦਿੱਤਾ ਜਾਵੇਗਾ…ਐਨਾ ਆਖ ਸਾਨੂੰ ਸਭ ਨੂੰ ਘਰਾਂ ਨੂੰ ਤੋਰ ਦਿੱਤਾ,
ਪਿੰਡ ਵਿੱਚ ਅੱਠੇ ਪਹਿਰ ਪੁਲਿਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ,ਨਰਮਿਆਂ ਦੀ ਰੁੱਤ ਸੀ, ਸਵੇਰੇ ਹੀ ਖੇਤਾਂ ਨੂੰ ਨਿਕਲ ਜਾਂਦੇ ਤੇ ਸ਼ਾਮ ਢਲੀ ਘਰ ਨੂੰ ਆਉਂਦੇ, ਹੋਇਆ ਏਵੇਂ ਰੋਟੀ ਪਾਣੀ ਖਾ ਪੀ ਕੇ ਦੇਬਾ ਤੇ ਉਸਦੇ ਤਿੰਨੇ ਭਰਾ ਛੱਤ ਤੇ ਪੲੇ ਸਨ, ਪਿੰਡਾਂ ਵਿਚ ਬਿਜਲੀ ਦੇ ਕੱਟ ਕੁਝ ਜ਼ਿਆਦਾ ਲੱਗਣ ਕਰਕੇ, ਲਗਪਗ ਸਾਰੇ ਹੀ ਪਿੰਡ ਵਾਲੇ ਰਾਤ ਨੂੰ ਛੱਤ ਤੇ ਸੌਦੇਂ ਸੀ,ਦਸ ਕੁ ਵਜੇ ਦੇ ਕਰੀਬ ਸਮਾਂ ਸੀ, ਸਾਰੇ ਸੁੱਤੇ ਪਏ ਸੀ,ਬੂਹਾ ਖੜਕਿਆ,ਬਾਈ ਰੋਟੀ ਮਿਲੂ ਖਾਣ ਨੂੰ, ਦੇਬੇ ਨੇ ਕੰਨ ਚੁੱਕ ਲਏ ,ਉਹ ਦੁਬਾਰਾ ਫੇਰ ਉਹੀ ਸ਼ਬਦ ਬੋਲੇ,ਦੇਬੇ ਨੇ ਬੋਚਕ ਦਿੰਨੇ ਕੋਠੇ ਤੋਂ ਥੱਲੇ ਝਾਕ ਟੱਬਰ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਉਹ ਬੂਹਾ ਖੜਕਾ ਕੇ ਚਲੇ ਗਏ,ਦੇਬੇ ਦੇ ਛੋਟੇ ਭਰੇ ਨੇ ਪਾਸਾ ਮੱਲਿਆ ਤਾਂ ਉਸਨੂੰ ਪਤਾ ਲੱਗਿਆ ਕਿ ਦੇਬਾ ਆਪਣੇ ਮੰਜੇ ਤੇ ਨਹੀਂ ਹੈ, ਉਸਨੇ ਨੇ ਕਿਹਾ ਉਏ ਦੇਬਿਆ ਕਿੱਥੇ ਆ ਉਏ ਤੂੰ,ਦੇਬਾ ਥੱਲੇ ਗਿਆ ਹੋਇਆ ਸੀ, ਜਵਾਕਾਂ ਨੂੰ ਅੱਗੇ ਤੋਂ ਜਾਗਰੂਕ ਕਰਨ ਲਈ,ਦੇਬੇ ਦਾ ਛੋਟਾ ਭਰਾ ਬੋਲਿਆ, ਬਾਈ ਤੂੰ ਥੱਲੇ ਕਿਉਂ ਚਲਾ ਗਿਆ, ਕਿਉਂ ਕੋਈ ਗੱਲ ਹੋ ਗਈ,ਦੇਬੇ ਨੇ ਕੰਧੋਲੀ ਤੇ ਚੜ ਕੇ ਹੌਲ਼ੀ ਕੇ ਦਿੰਨੇ ਉਹ ਸਾਰੀ ਗੱਲ ਦੱਸ ਦਿੱਤੀ ਕੇ ਬੰਦੇ ਆਏ ਸਨ, ਰੋਟੀ ਖਾਣ ਲਈ,ਦੇਬੇ ਦੇ ਛੋਟੇ ਭਰਾ ਨੇ ਪਿੰਡ ਵਿੱਚੋਂ ਸੁਣਿਆ ਸੀ , ਕਿ ਉਹ ਜਿਹੜੇ ਘਰ ਰੋਟੀ ਖਾਂਦੇ ਨੇ,ਉਹ ਉਹਨਾਂ ਨੂੰ ਬੋਰੀ ਭਰ ਪੈਸੇ ਦੇ ਜਾਂਦੇ ਨੇ…ਉਹ ਭੱਜ ਕੇ ਕੋਠੇ ਤੋਂ ਉਤਰਿਆ ਤੇ ਬੂਹਾ ਖੋਲ੍ਹ ਕੇ ਉਹਨਾਂ ਨੂੰ ਲੱਭਣ ਤੁਰ ਗਿਆ,ਉਹ ਪਤਾ ਨਹੀਂ ਕਿੱਧਰ ਨੂੰ ਲੰਘ ਗੲੇ ਸਨ,ਉਹ ਉਸਨੂੰ ਨਾ ਲੱਭੇ…
ਪੁਲਿਸ ਦੇ ਕੲੀ ਬੰਦੇ ਤਾਂ ਉਹਨਾਂ ਮੁਹਰੇ ਕੁਸਕਦੇ ਤੀਕ ਤੱਕ ਨਹੀਂ ਸਨ, ਉਹਨਾਂ ਨੇ ਐਲਾਨਿਆ ਹੋਇਆ ਸੀ , ਕਿ ਜੇਕਰ ਕੋਈ ਵੀ ਵਿਆਹ ਵਿੱਚ ਦਾਜ਼ ਦਹੇਜ਼ ਦੀ ਮੰਗ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ, ਨਾਲ਼ੇ ਕੋਈ ਵੀ ਬਰਾਤ ਵਿੱਚ ਦਸ ਬਾਰਾਂ ਬੰਦਿਆਂ ਤੋਂ ਵੱਧ ਬੰਦੇ ਨਹੀਂ ਲੈ ਕੇ ਜਾਵੇਗਾ ਤਾਂ ਵੀ ਦੱਸਿਆ ਜਾਏ, ਇੱਕ ਵਾਰ ਸਵੇਰੇ ਅੱਠ ਕੁ ਵਜੇ ਦਾ ਸਮਾਂ ਸੀ, ਕਿਸੇ ਸਰਦਾਰਾਂ ਦੇ ਮੁੰਡੇ ਦੀ ਬਰਾਤ ਸਾਡੇ ਪਿੰਡ ਵਿਚੋਂ ਲੰਘ ਰਹੀ ਸੀ, ਚਾਣਚੱਕ ਹੀ ਉਹ ਆ ਗੲੇ, ਉਹਨਾਂ ਨੇ ਬਰਾਤ ਰੋਕ ਲੲੀ ਤੇ ਮੁੰਡੇ ਦੇ ਪਿਓ ਨੂੰ ਕਿਹਾ ਕਿ ਉਹ ਦੱਸ ਬੰਦੇ ਚੁਣ ਕੇ ਇੱਕ ਪਾਸੇ ਕੱਢ ਲਵੇ ਤੇ ਬਾਕੀ ਦੇ ਇਕ ਪਾਸੇ , ਮੁੰਡੇ ਦੇ ਪਿਓ ਨੇ ਐਵੇਂ ਹੀ ਕੀਤਾ,ਕੀ ਹੋਇਆ ਦੱਸ ਬੰਦੇ ਪੂਰੇ ਹੋਣ ਤੋਂ ਬਾਅਦ ਇੱਕ ਮੁੰਡੇ ਦਾ ਮਾਮਾ ਰਹਿ ਗਿਆ ਤੇ ਉਹ ਉਹਨਾਂ ਨੂੰ ਆਖਣ ਲੱਗਾ ਕਿ ਹਜ਼ੂਰ ਮੈਂ ਤਾਂ ਮੁੰਡੇ ਦਾ ਮਾਮਾ ਹਾਂ , ਮੈਨੂੰ ਤੇ ਜਾਣ ਦੇਓ, ਕਹਿੰਦੇ ਨੇ ਸਭ ਤੋਂ ਪਹਿਲਾਂ ਪਿੰਡ ਵਾਲੇ ਟੋਭੇ। ਵਿਚੋਂ ਉਸ ਨੂੰ ਲੰਘਾਇਆ ਤੇ ਪਿੱਛੋਂ ਬਾਕੀ ਸਾਰੀ ਜੰਝ ਨੂੰ…
ਕੀ ਹੋਇਆ ਜਦੋਂ ਦੇਬੇ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
bht sohni story g