More Punjabi Kahaniya  Posts
ਕੁਦਰਤੀ ਵਰਤਾਰੇ


ਮੇਰੇ ਨਾਲ ਇਹ ਪਹਿਲੀ ਵਾਰ ਓਦੋਂ ਹੋਇਆ ਜਦੋਂ ਮੈਂ ਕੋਈ ਗਿਆਰਾਂ ਕੂ ਵਰ੍ਹਿਆਂ ਦੀ ਹੋਵਾਂਗੀ…
ਪੰਜਵੀਂ ਦੇ ਪੇਪਰ ਦੇ ਕੇ ਜਦੋਂ ਮੈਂ ਅਜੇ ਰਿਕਸ਼ੇ ਵਿਚੋਂ ਉੱਤਰੀ ਹੀ ਸਾਂ ਕੇ ਵੇਖਿਆ ਮੇਰੀ ਸੀਟ ਖੂਨ ਨਾਲ ਲਥਪਥ ਹੋ ਗਈ ਸੀ….
ਨਾਲਦੇ ਇਹ ਦੇਖ ਹੱਕੇ ਬੱਕੇ ਰਹਿ ਗਏ..ਇੱਕ ਤਾਂ ਪਤਾ ਨਹੀਂ ਕਿਓਂ ਹੱਸੀ ਹੀ ਜਾ ਰਿਹਾ ਸੀ..ਸ਼ਾਇਦ ਉਹ ਜਾਣਦਾ ਸੀ ਕੇ ਇਹ ਸਾਰਾ ਕੁਝ ਕੀ ਹੋਇਆ ਏ!
ਰਿਕਸ਼ੇ ਵਾਲਾ ਅੰਦਰ ਜਾ ਕੇ ਮੇਰੀ ਮਾਂ ਨੂੰ ਸੱਦ ਲਿਆਇਆ..ਉਹ ਮੈਨੂੰ ਅੰਦਰ ਇੰਝ ਲੁਕਾ ਕੇ ਲੈ ਗਈ ਜਿਦਾਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ!

ਉਸਨੇ ਇਸ ਗੱਲ ਦਾ ਮੇਰੇ ਬਾਪ ਅਤੇ ਵੱਡੇ ਭਰਾਵਾਂ ਤੋਂ ਓਹਲਾ ਰੱਖਿਆ..
ਧਾਰਮਿਕ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਮੇਰੇ ਤੇ ਪੂਰੇ ਸੱਤ ਦਿਨ ਚੁੱਲ੍ਹੇ ਚੋਂਕੇ ਅਤੇ ਪੂਜਾ-ਪਾਠ ਵਾਲੇ ਕਮਰੇ ਵਿਚ ਵੜਨ ਤੇ ਪਬੰਦੀ ਸੀ..

ਫਿਜੀਓਲੋਜੀ ਅਤੇ ਸਰੀਰਕ ਵਿਗਿਆਨ ਵਾਲਾ ਅਧਿਆਪਕ ਵੀ ਅਕਸਰ ਹੀ ਇਹ ਚੀਜ ਕਲਾਸ ਸਾਹਵੇਂ ਪੜਾਉਣ ਤੋਂ ਕੰਨੀ ਕਤਰਾਉਂਦਾ ਤੇ ਅਕਸਰ ਆਖਿਆ ਕਰਦਾ ਕੇ ਇਹ ਸਭ ਕੁਝ ਤੁਸੀਂ ਘਰੇ ਆਪੇ ਪੜ ਲਿਓ..

ਮੇਰੇ ਕੋਲ ਇੱਕੋ-ਇੱਕ ਕਪੜਾ ਹੋਇਆ ਕਰਦਾ ਜਿਸਨੂੰ ਮੈਂ ਘਰ ਦੀ ਕਿਸੇ ਭੀੜੀ ਜਿਹੀ ਨੁੱਕਰ ਵਿਚ ਲੂਕਾ ਕੇ ਰੱਖਦੀ..
ਫੇਰ ਜਦੋਂ ਮੈਂ ਇਸ ਕਿਰਿਆ ਵਿਚੋਂ ਗੁਜਰ ਰਹੀ ਹੁੰਦੀ ਤਾਂ ਮੈਨੂੰ ਓਸੇ ਕੱਪੜੇ ਨੂੰ ਹੀ ਵਾਰ-ਵਾਰ ਧੋ ਕੇ ਵਰਤਣਾ ਪਿਆ ਕਰਦਾ ਕਿਓੰਕੇ ਨਿੱਕੇ ਜਿਹੇ ਕਸਬੇ ਵਿਚ ਕਿਸੇ ਕੈਮਿਸਟ ਕੋਲ ਜਾ ਕੇ ਸੈਨੇਟਰੀ ਪੈਡ ਮੰਗਣੇ ਹਿਮਾਲਿਆ ਪਰਬਤ ਚੜਨ ਤੋਂ ਵੀ ਔਖਾ ਲੱਗਦਾ ਹੁੰਦਾ!

ਇਸ ਤਰਾਂ ਦੀਆਂ ਜਿਆਦਤਰ ਪਾਬੰਦੀਆਂ ਅਤੇ ਬੰਦਿਸ਼ਾਂ ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ ਵੱਲੋਂ ਹੀ ਠੋਸੀਆਂ ਜਾਂਦੀਆਂ ਸਨ!

ਮੈਂ ਇਸ ਕੁਦਰਤੀ ਹੀ ਹੁੰਦੇ ਵਰਤਾਰੇ ਬਾਰੇ ਸ਼ਰਮਿੰਦਗੀ ਵਾਲੀ ਪੰਡ ਸਿਰ ਤੇ ਚੁੱਕਦੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਕੁਦਰਤੀ ਵਰਤਾਰੇ”

  • ਹਾ ਇਹ ਸਭ ਕੁਦਰਤੀ ਤੌਰ ਤੇ ਲੜਕੀਆਂ ਨੂੰ ਸਹਿਣਾ ਪੈਦਾ ਹੈ ਛੇਤੀ ਹੀ ਉਹਨਾਂ ਦਾ ਬਚਪਨ ਖੋ ਲਿਆ ਜਾਂਦਾ ਹੈ ਉਸਨੂੰ ਵੱਡੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਪਰ ਕਿਉ

  • ਬਹੁਤ ਸਹੀ ਲਿਖਿਆ ਭਾਜੀ, ਬਦਲਦੇ ਵਕਤ ਨਾਲ ਸਕੂਲੀ ਸਿਲੇਬਸ ਤੇ ਕਰੀਕੁਲਮ ਵਿੱਚ ਤਬਦੀਲੀ ਬਹੁਤ ਜ਼ਰੂਰੀ ਹੈ ਤਾਂ ਕਿ ਸਮਾਜ ਦੀ ਸੌੜੀ ਸੋਚ ਅੰਦਰ ਸੱਚਾਈ ਦਾ ਚਾਨਣ ਹੋਵੇ………

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)