ਸਕੂਲ ਵਿੱਚੋਂ ਨਿਕਲੇ ਹੋਏ ਇਕ ਸਾਲ ਹੋ ਚੁੱਕਾ ਸੀ ਤਾਂ ਇੱਕ ਸਾਲ ਬਾਅਦ ਉਸ ਦਾ ਮੈਸੇਜ ਆਉਂਦਾ ਹੈ, ਜਦੋਂ ਮੇਰੇ ਪੁੱਛਣ ਤੇ ਉਸ ਨੇ ਆਪਣਾ ਨਾਮ ਲਿਆ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ। ਮੈਂਨੂੰ ਜਕੀਨ ਸੀ ਕੀ ਕਦੀ ਨਾ ਕਰਦੀ ਉਹਦਾ ਮੈਸੇਜ ਜ਼ਰੂਰ ਆਵੇਗਾ ਤੇ ਇਸ ਤਰ੍ਹਾਂ ਹੀ ਹੋਇਆ ਹੁਣ ਤਾਂ ਮੋਬਾਈਲ ਨੂੰ ਦੂਰ ਰੱਖਣ ਦਾ ਦਿਲ ਹੀ ਨਹੀਂ ਸੀ ਕਰਦਾ ਮੈਂਨੂੰ ਮੈਸੇਜ ਵਿੱਚ ਗੱਲ ਕਰਨ ਤੇ ਵੀ ਏਦਾਂ ਲਗਦਾ ਸੀ ਜਿਵੇਂ ਉਹ ਮੇਰੇ ਸਾਹਮਣੇ ਬੈਠ ਕੇ ਗੱਲ ਕਰ ਰਹੀ ਹੋਵੇ ਪਹਿਲਾਂ ਤਾਂ ਅਸੀਂ ਪੁਰਾਣੀਆਂ ਗੱਲਾਂ ਬਹੁਤ ਯਾਦ ਕੀਤੀਆਂ ਤੇ ਬਾਅਦ ਵਿਚ ਮੈਂ ਉਸ ਨੂੰ ਪੁਛਿਆ ਕਿ ਇਕ ਸਾਲ ਵਿਚ ਤੁਸੀਂ ਕੀ ਕਰਦੇ ਰਹੇ ਤਾਂ ਉਸਨੇ ਕਿਹਾ ਮੈਂ ਆਈਲੈਟਸ ਕਰ ਰਹੀ ਸੀ ਤੇ ਹੁਣ ਪੂਰੀ ਹੋ ਚੁੱਕੀ ਹੈ, ਤਾਂ ਮੈਨੂੰ ਇਕ ਦੱਮ ਬਹੁਤ ਅਜੀਬ ਜਿਹਾ ਮਹਿਸੂਸ ਹੋਇਆ ਮੈਂ ਸੋਚ ਰਿਹਾ ਸੀ ਕੀ ਹੁਣ ਇਸਨੇ ਵਿਦੇਸ਼ ਚਲੇ ਜਾਣਾ ਹੈ। ਫਿਰ ਕੁਝ ਦਿਨਾਂ ਤੱਕ ਅਸੀਂ ਏਦਾਂ ਹੀ ਮੋਬਾਈਲ ਤੇ ਗੱਲ ਕਰਦੇ ਰਹੇ ਮੇਰੀ ਸਵੇਰ ਦੀ ਸ਼ੁਰੂਆਤ ਵੀ ਉਸ ਦੇ ਮੈਸੇਜ ਤੇ ਹੁੰਦੀ ਸੀ ਤੇ ਸੌਣ ਵੇਲੇ ਆਖੀਰਲਾ ਮੈਸੇਜ ਵੀ ਓਸ ਤੇ ਹੁੰਦਾ ਸੀ, ਜਿਵੇਂ ਹੋਰ ਸਭ ਕੁਝ ਮੈਂ ਭੁਲ ਚੁੱਕਾ ਹੋਵਾਂ। ਜ਼ਿੰਦਗੀ ਵਿਚ ਬੇਸ਼ਕ ਕਿੰਨਾ ਕੂ ਜਰੂਰੀ ਕੰਮ ਕਰ ਰਿਹਾ ਹੋਵਾਂ ਪਰ ਉਸ ਦੇ ਮੈਸੇਜ ਦਾ ਜਵਾਬ ਜ਼ਰੂਰ ਦਿੰਦਾ ਸੀ, ਹਿਸਾਬ ਲਾ ਸਕਦੇ ਹੋ ਕਿ ਮੇਰੇ ਸਕੇ ਭਰਾ ਦਾ ਅਨੰਦ ਕਾਰਜ ਹੋ ਰਿਹਾ ਸੀ ਪਰ ਮੈਂ ਉਸ ਨਾਲ ਗੱਲ ਕਰ ਰਿਹਾ ਸੀ, ਰਾਤ ਨੂੰ ਸਾਰੇ ਵਿਆਹ ਦੀ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਪਰ ਮੈਂ ਕਮਰੇ ਵਿਚ ਬੈਠ ਕੇ ਉਸ ਨਾਲ ਗੱਲ ਕਰ ਰਿਹਾ ਸੀ। ਇੰਨਾ ਜ਼ਿਆਦਾ ਚੰਗਾ ਲੱਗਦਾ ਸੀ ਉਸ ਨਾਲ ਗੱਲ ਕਰਨਾ…
ਉਹ ਮੈਨੂੰ ਅਕਸਰ ਹੀ ਕਹਿੰਦੀ ਰਹਿੰਦੀ ਸੀ ਕੀ ਮੇਰੀ ਮੰਮੀ ਕਹਿੰਦੇ ਹਨ ਕੀ ਮੈਂ ਬਹੁਤ ਚੰਗਾ ਮੁੰਡਾ ਹਾਂ ਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮੈਨੂੰ ਲਗਦਾ ਸੀ ਉਹ ਇਹ ਸਭ ਕੁਝ ਝੂਠ ਬੋਲ ਰਹੀ ਹੈ ਕਿਉਂਕਿ ਮੈਂ ਉਸ ਦੇ ਮੰਮੀ ਨੂੰ ਕਦੇ ਮਿਲਿਆ ਵੀ ਨਹੀਂ ਸੀ।
ਕੁਝ ਦਿਨਾਂ ਤੱਕ ਚਿਹਰੇ ਤੇ ਬਹੁਤ ਮੁਸਕਰਾਹਟ ਰਹੀ, ਪਰ ਕੁਝ ਦਿਨਾਂ ਬਾਅਦ ਉਸ ਦਾ ਮੈਸੇਜ ਆਉਂਦਾ ਤੇ ਉਸ ਨੇ ਕਿਹਾ ਮੈਨੂੰ ਰਿਸ਼ਤਾ ਆਇਆ ਹੈ ਮੈਨੂੰ ਫਿਰ ਇੱਦਾਂ ਲੱਗਾ ਕਿ ਜਿਵੇਂ ਉਸ ਨੇ ਝੂਠ ਬੋਲਿਆ ਹੋਵੇ ਪਰ ਚੰਗਾ ਜਾਂ ਮਹਿਸੂਸ ਨਹੀਂ ਸੀ ਹੋ ਰਿਹਾ। ਫਿਰ ਕੁੱਝ ਦਿਨਾਂ ਬਾਅਦ ਉਸ ਦਾ ਕੋਈ ਮੈਸੇਜ ਨਹੀਂ ਆਉਂਦਾ ਸਾਰਾ ਦਿਨ ਮੈਸਜ ਦੀ ਉਡੀਕ ਵਿਚ ਸੀ, ਦਿਨ ਤੋਂ ਕੰਮ ਦਿਨਾਂ ਵਿਚ ਚਲਾ ਗਿਆ ਉਸ ਦਾ ਕੋਈ ਮੈਸੇਜ ਨਹੀਂ ਆਇਆ ਉਸਦਾ ਫੋਨ ਨੰਬਰ ਵੀ ਬਦਲ ਗਿਆ ਸੀ। ਦਿਨਾਂ ਤੋਂ ਮਹੀਨਾ ਲੰਘ ਗਿਆ ਕੋਈ ਪਤਾ ਨਹੀਂ ਸੀ ਉਸ ਬਾਰੇ, ਦਿਮਾਗ ਵਿਚ ਇਹੀ ਖਿਆਲ ਸੀ ਕੀ ਉਸ ਨੇ ਆਈਲੈਟਸ ਕੀਤੀ ਹੈ ਤੇ ਉਸਦੇ ਘਰਦਿਆਂ ਨੇ ਵਿਦੇਸ਼ ਭੇਜਣ ਲਈ ਕਿਸੇ ਪੈਸੇ ਵਾਲੇ ਨਾਲ ਰਿਸ਼ਤਾ ਕਰ ਦਿੱਤਾ ਹੋਵੇਗਾ ਪਰ ਇਹ ਮੇਰੀ ਸੋਚ ਸੀ ਕਿਉਂਕਿ ਮੈਨੂੰ ਕੁਝ ਵੀ ਨਹੀਂ ਸੀ ਪਤਾ ਉਸ ਬਾਰੇ ਉਸ ਦੇ ਘਰ ਕੀ ਚੱਲ ਰਿਹਾ।
ਇਕ ਦਿਨ ਉਸ ਦੇ ਹੀ ਪਿੰਡ ਦਾ ਜੋ ਮੇਰਾ ਮਿੱਤਰ ਸੀ ਉਸ ਨੇ ਮੈਨੂੰ ਕਿਹਾ ਉਸ ਦੀ ਵੇਖ-ਵਿਖਾਈ ਭਾਵ ਉਸ ਦਾ ਰਿਸ਼ਤਾ ਹੋ ਚੁੱਕਾ ਹੈ ਤਾਂ ਇੱਕ ਪਲ ਸਰੀਰ ਸੁੰਨ ਹੋ ਚੁੱਕਾ ਸੀ ਦੁੱਖ ਇਸ ਗੱਲ ਦਾ ਨਹੀਂ ਕਿ ਉਸ ਦੀ ਵੇਖ ਵਖਾਈ ਹੋ ਚੁੱਕੀ ਹੈ ਦੁੱਖ ਇਸ ਗੱਲ ਦਾ ਸੀ ਕਿ ਉਸ ਨੇ ਮੈਨੂੰ ਇਕ ਵਾਰ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ, ਅੰਦਰੋਂ ਅੰਦਰ ਟੁੱਟ ਜਾ ਗਿਆ ਸੀ।
ਕਾਫੀ ਸਮੇਂ ਬਾਅਦ ਮੈਂ ਆਪਣੀ ਕਲਾਸ ਵਿੱਚ ਪੜਨ ਵਾਲੀ ਕੁੜੀ ਕੋਲੋਂ ਉਸ ਦਾ ਨਵਾਂ ਨੰਬਰ ਲਿਆ ਜਦੋਂ ਅਚਾਨਕ ਬੇਵਕਤ ਓਹਦੀ ਯਾਦ ਆ ਜਾਂਦੀ ਸੀ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep kaur
really heart touching story 🥺
❤❤
Dhillon
👌👌 bhut khoob story ja haddbeeti keh lao ……
Jaswinder kaur
Nice story
Georezz
।ਆਤੇ ਜਾਤੇ ਥੇ ਜੋ ਸਾਂਸ ਬਣ ਕੇ ਕਬੀ
ਵੋਹ ਹਵਾ ਹੋ ਗੲੇ ਦੇਖਤੇ-ਦੇਖਤੇ।
Honey Sandhu
Dil ronda c veere story padh ke…!
prabhjot
tuhnu ohnu dsna chahida c ki tuc ohnu kina pyr krde oo..fr shyd story kij hr hundi
Jaspreet Kaur
bht bht jada pyarii storyy g…💚💙
Jaskaran
heart touching storyyyy veryynyc concept
Gurjeet Singh
koi nq veer klyug a paisa sbh kuj a
simar dhaliwal
mesmerising
nav kiran
Interesting story