ਮੈਨੂੰ ਮਾਂ ਦੀ ਬੱਸ ਥੋੜੀ ਥੋੜੀ ਸ਼ਕਲ ਹੀ ਯਾਦ ਏ..
ਅਖੀਰਲੇ ਦਿਨਾਂ ਵਿਚ ਉਸਨੇ ਮੈਨੂੰ ਨਾਲ ਸਵਾਉਣਾ ਬੰਦ ਕਰ ਦਿੱਤਾ ਸੀ..ਪੂਰਾਣੀ ਟੀ.ਬੀ ਤੇ ਉੱਤੋਂ ਛਾਤੀ ਦਾ ਕੈਂਸਰ ਨਿੱਕਲ ਆਇਆ..!
ਫੇਰ ਇੱਕ ਦਿਨ ਉਸਨੂੰ ਹਸਪਤਾਲੋਂ ਪੱਕੀ ਛੁੱਟੀ ਦੇ ਦਿੱਤੀ ਗਈ..ਵੇਹੜੇ ਦੇ ਐਨ ਵਿਚਕਾਰ ਡਾਹੀ ਉਸਦੀ ਮੰਜੀ..ਅਤੇ ਘਰੇ ਤੁਰੇ ਫਿਰਦੇ ਕਿੰਨੇ ਸਾਰੇ ਲੋਕ..ਕੁਝ ਚੁੱਪ-ਚਾਪ ਦਰੀ ਉੱਤੇ ਬੈਠੇ ਉਸਦੇ ਵੱਲ ਵੇਖੀ ਜਾ ਰਹੇ ਸਨ..!
ਮੈਂ ਉਸਦੇ ਕੋਲ ਜਾਂਦਾ ਤਾਂ ਉਹ ਮੈਨੂੰ ਇਸ਼ਾਰੇ ਨਾਲ ਦੂਰ ਘੱਲ ਦਿਆ ਕਰਦੀ..!
ਫੇਰ ਉਸਨੇ ਆਪਣੀ ਇੱਕ ਦੂਰ ਬੈਠੀ ਸਹੇਲੀ ਨੂੰ ਵਾਜ ਮਾਰੀ..
ਨਾਲ ਹੀ ਮੈਨੂੰ ਆਪਣੇ ਕੋਲ ਸੱਦਿਆ..ਮੇਰਾ ਹੱਥ ਉਸਦੇ ਹੱਥ ਵਿਚ ਫੜਾ ਦਿੱਤਾ ਤੇ ਆਖਿਆ ਪੁੱਤਰ ਅੱਜ ਤੋਂ ਮਗਰੋਂ ਏਹੀ ਤੇਰੀ ਮਾਂ ਏ..!
ਮੈਨੂੰ ਗੱਲ ਦੀ ਸਮਝ ਤਾਂ ਬਿਲਕੁਲ ਵੀ ਨਹੀਂ ਸੀ ਲੱਗੀ ਪਰ ਉਸਦਾ ਇੰਝ ਆਖਣਾ ਵੀ ਮੈਨੂੰ ਚੰਗਾ ਨਹੀਂ ਲੱਗਾ..
ਫੇਰ ਅਗਲੇ ਦਿਨ ਉਸਦੀਆਂ ਅੱਖਾਂ ਬੰਦ ਹੋ ਗਈਆਂ..
ਉਸਨੂੰ ਸਿਵਿਆਂ ਵਿਚ ਲੱਕੜਾਂ ਦੇ ਵੱਡੇ ਢੇਰ ਹੇਠ ਰੱਖ ਅੱਗ ਲਾ ਦਿੱਤੀ ਗਈ..
ਮੇਰਾ ਰੋਣ ਨਿੱਕਲ ਗਿਆ..ਮੈਂ ਉਚੀ ਸਾਰੀ ਬੋਲ ਉੱਠਿਆ..ਉਸਨੂੰ ਬਾਹਰ ਕੱਢ ਲਵੋ..ਉਸਨੂੰ ਪੀੜ ਹੁੰਦੀ ਹੋਣੀ ਏ..!
ਫੇਰ ਕੁਝ ਦਿਨਾਂ ਮਗਰੋਂ ਨਿੱਕੇ ਘੜੇ ਵਿਚ ਕੇਸਰੀ ਕੱਪੜੇ ਨਾਲ ਢਕਿਆ ਹੋਇਆ ਉਸਦਾ ਨਿੱਕ ਸੁੱਕ ਗੋਇੰਦਵਾਲ ਸਾਬ ਦੇ ਪਾਣੀ ਵਿਚ ਰੋੜ ਦਿੱਤਾ ਗਿਆ..
ਪਾਣੀ ਦੀਆਂ ਲਹਿਰਾਂ ਦੀ ਸਤਹਿ ਤੇ ਖਿੱਲਰਦੀ ਹੋਈ ਦੂਰ ਜਾਂਦੀ ਸਵਾਹ ਵੇਖ ਜਰੂਰ ਇੰਝ ਲੱਗਾ ਜਿੰਦਾ ਉਹ ਅੱਜ ਮੁੱਚੀ ਹੀ ਵਿੱਛੜ ਕੇ ਦੂਰ ਚਲੀ ਗਈ ਹੋਵੇ..!
ਫੇਰ ਉਹ ਜਿਸਦੇ ਹੱਥ ਵਿੱਚ ਮੇਰਾ ਹੱਥ ਦੇ ਕੇ ਗਈ ਸੀ..ਸੱਚੀ ਮੁੱਚੀ ਹੀ ਘਰੇ ਆ ਕੇ ਰਹਿਣ ਲੱਗ ਪਈ..
ਉਹ ਮੈਨੂੰ ਆਪਣੇ ਨਾਲ ਸਵਾਉਂਦੀ..ਸੁਵੇਰੇ-ਸਵੇਰੇ ਮੇਰਾ ਜੂੜਾ ਕਰਦੀ..ਬਸਤਾ ਤਿਆਰ ਕਰਕੇ ਮੈਨੂੰ ਸਕੂਲ ਘੱਲਦੀ..ਮਗਰੋਂ ਦੁਪਹਿਰੇ ਸਕੂਲੋਂ ਲੈਣ ਵੀ ਜਾਂਦੀ..!
ਪਰ ਘਰੇ ਸਾਰੇ ਉਸਨੂੰ ਚੰਗਾ ਜਿਹਾ ਨਾ ਸਮਝਦੇ..
ਮੇਰੇ ਹਰ ਵੇਲੇ ਕੰਨੀ ਪਾਇਆ ਜਾਂਦਾ ਕੇ ਉਹ ਮਤਰੇਈ ਏ..ਇੱਕ ਦਿਨ ਆਪਣਾ ਖੁਦ ਦਾ ਨਿਆਣਾ ਜੰਮ ਲਵੇਗੀ ਤੇ ਫੇਰ ਤੈਨੂੰ ਨੌਕਰ ਬਣਾ ਲਿਆ ਜਾਵੇਗਾ..!
ਇਸ ਮਗਰੋਂ ਮੈਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਕੇ ਕੋਈ ਹੋਰ ਨਾ ਆ ਜਾਵੇ..ਪਰ ਮੇਰੇ ਘਰੇ ਹੋਰ ਕੋਈ ਵੀ ਬੱਚਾ ਨਾ ਆਇਆ..
ਫੇਰ ਵੱਡਾ ਹੋਇਆ ਤਾਂ ਉਸਨੂੰ ਬੱਚਾ ਨਾ ਜੰਮਣ ਦੇ ਮੇਹਣੇ ਵੀ ਵੱਜਣ ਲੱਗੇ..ਪਰ ਸਿਵਾਏ ਚੋਰੀ ਚੋਰੀ ਹੰਜੂ ਵਹਾਉਣ ਦੇ ਉਹ ਕੋਈ ਜਵਾਬ ਨਾ ਦਿੰਦੀ..ਨਾ ਹੀ ਸਾਰੀਆਂ ਗੱਲਾਂ ਮੇਰੇ ਬਾਪ ਨੂੰ ਦੱਸਦੀ..!
ਫੇਰ ਜਦੋਂ ਦਸਵੀਂ ਵਿਚ ਹੋਇਆ ਤਾਂ ਇੱਕ ਦਿਨ ਸ਼ਹਿਰੋਂ ਆਉਂਦਾ ਬਾਪੂ ਜੀ ਸ਼ਰਾਬੀ ਟਰੱਕ ਡਰਾਈਵਰ ਦੀ ਭੇਂਟ ਚੜ ਗਿਆ..
ਇਸ ਵਾਰ ਉਹ ਬਹੁਤ ਰੋਈ..ਲੋਕ ਆਖਦੇ ਇਹ ਤੇਰਾਂ ਤਾਲਣ ਏ..ਝੂਠੇ ਖੇਖਣ ਕਰਦੀ ਏ..
ਮੈਨੂੰ ਆਖਣ ਲੱਗੇ ਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ