ਕੁੱਤੇ ਨੂੰ ਸਭ ਤੋਂ ਸਿਆਣਾ ਜਾਨਵਰ ਅਤੇ ਇਨਸਾਨ ਦਾ ਸਭ ਤੋਂ ਵਫ਼ਾਦਾਰ ਮੰਨਿਆ ਜਾਂਦਾ ਹੈ । ਇਨਸਾਨ ਧੋਖਾ ਦੇ ਸਕਦਾ ਹੈ ਪਰ ਇਹ ਜਾਨਵਰ ਨਹੀਂ । ਇਕ ਅਜਿਹੀ ਵਫ਼ਾਦਾਰੀ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ।
ਇਕ ਵਾਰ ਮੈਂ ਤੇ ਮੇਰੇ ਛੋਟੇ ਭਰਾ ਨੇ ਇਕ ਮਿੱਤਰ ਕੋਲੋਂ ਕੁੱਤੇ ਦਾ ਇਕ ਨਿੱਕਾ ਜਿਹਾ ਬੱਚਾ ਲੈ ਆਉਂਦਾ । ਹਾਲੇ ਉਹ ਬਹੁਤ ਛੋਟਾ ਸੀ ਉਸਦੀਆਂ ਅੱਖਾਂ ਵੀ ਨਹੀਂ ਸਨ ਖੁਲੀਆਂ । ਅਸੀਂ ਉਸਦਾ ਨਾਮ ਸ਼ੇਰੁ ਰਖਿਆ । ਸਾਨੂੰ ਘਰੋਂ ਬੜੀਆਂ ਗਾਲ੍ਹਾਂ ਪਈਆਂ । ਬਾਪੂ ਨੂੰ ਜਾਨਵਰਾਂ ਤੋਂ ਬਾਹਲੀ ਨਫ਼ਰਤ ਸੀ । ਜਦੋਂ ਕਦੇ ਵੀ ਸ਼ੇਰੁ ਘਰ ਵਿਚ ਹੱਗ ਦੇਣਾ ਤਾਂ ਬਾਪੂ ਨੇ ਸਾਡੇ ਪਿੱਛੇ ਰਾਸ਼ਨ-ਪਾਣੀ ਲੈ ਕੇ ਚੜ੍ਹ ਜਾਣਾ । ਸ਼ੇਰੁ ਜੱਤਲ ਨਸਲ ਦਾ ਕੁੱਤਾ ਸੀ ਇਸ ਲਈ ਉਸਦੇ ਵਾਲ ਬਹੁਤ ਲਹਿੰਦੇ ਸਨ । ਬੇਬੇ ਨੇ ਜਦੋਂ ਝਾੜੂ ਲਾਇਆ ਕਰਨਾ, ਸਾਨੂੰ ਗਾਲ੍ਹਾਂ ਕੱਢੀ ਜਾਇਆ ਕਰਨੀਆਂ । ਅਸੀਂ ਵੀ ਚੰਗੇ ਢੀਠ ਸੀ । ਗਾਲ੍ਹਾਂ ਸੁਣੀ ਜਾਇਆ ਕਰਨੀਆਂ ਪਰ ਟੱਸ ਤੋਂ ਮੱਸ ਨਹੀਂ ਸੀ ਹੁੰਦੇ ।
ਜਿਵੇਂ ਤਿਵੇਂ ਸਮਾਂ ਲੰਘਿਆ । ਸ਼ੇਰੁ ਵੱਡਾ ਹੋ ਗਿਆ । ਇਕ ਦਿਨ ਸਾਡੇ ਘਰ ਮਹਿਮਾਨ ਆਏ ਹੋਏ ਸਨ । ਉਹਨਾਂ ਦਾ ਦੋ ਕੁ ਸਾਲ ਦਾ ਨਿੱਕਾ ਜਿਹਾ ਬੱਚਾ ਅਚਾਨਕ ਖੇਡਦਾ-ਖੇਡਦਾ ਗੇਟ ਤੋਂ ਬਾਹਰ ਚਲਾ ਗਿਆ । ਸਾਰੇ ਗੱਲਾਂ-ਬਾਤਾਂ ਵਿਚ ਰੁਝੇ ਹੋਏ ਸਨ । ਅਚਾਨਕ ਸ਼ੇਰੁ ਦੇ ਭੌਂਕਣ ਦੀ ਆਵਾਜ਼ ਆਈ । ਘਰ ਵਾਲੇ ਭੱਜ ਕੇ ਬਾਹਰ ਨੂੰ ਗਏ ਕਿਤੇ ਸ਼ੇਰੁ ਨੇ ਉਸ ਬੱਚੇ ਨੂੰ ਨਾ ਝਪੱਟੇ ਵਿਚ ਲੈ ਲਿਆ ਹੋਵੇ । ਪਰ ਬਾਹਰ ਜਾਕੇ ਜੋ ਦੇਖਿਆ ਉਸਨੇ ਸਭ ਨੂੰ ਹੈਰਾਨ ਕਰ ਦਿਤਾ ।
ਦਰਅਸਲ, ਚਾਰ-ਪੰਜ ਅਵਾਰਾ ਕੁੱਤੇ ਬੱਚੇ ਉੱਤੇ ਹਮਲਾ ਕਰਨ ਲਈ ਅੱਗੇ ਵੱਧ ਰਹੇ ਸਨ । ਪਰ ਸ਼ੇਰੁ ਉਸ ਬੱਚੇ ਨੂੰ ਬਚਾਉਣ ਲਈ ਇਕੱਲਾ ਇੰਨੇ ਕੁਤਿਆਂ ਨਾਲ ਜਾ ਭਿੜਿਆ । ਡਰ ਕਾਰਨ ਸ਼ੇਰੁ ਉੱਚੀ-ਉੱਚੀ ਭੌਂਕਣ ਲੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ