ਬੰਬੂਕਾਟ ਫਿਲਮ ਦਾ ਸੀਨ..
ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ..
ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..!
ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ ਪਟੜੀ ਤੇ ਅੱਪੜ ਗਿਆ..!
ਸਾਈਕਲ ਦੇ ਡੰਡੇ ਤੇ ਤੌਲੀਆ ਬੰਨ ਬਿਠਾਇਆ ਆਪਣਾ ਚਾਰ ਵਰ੍ਹਿਆਂ ਦਾ ਪੁੱਤ..
ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰ ਹੀ ਰਿਹਾ ਸੀ ਕੇ ਮਗਰੇ ਬੈਠੀ ਗੁਰਮੀਤ ਕੌਰ ਆਖਣ ਲੱਗੀ ਪਾਸੇ ਕਰ ਲਵੋ..ਪਿੱਛੋਂ ਕੋਈ ਕਾਰ ਆਉਂਦੀ ਦੀਹਂਦੀ ਏ..!
ਕੋਲੋਂ ਲੰਘੀ ਕਾਰ ਦੀ ਮੂਹਰਲੀ ਸੀਟ ਤੇ ਕੂਹਣੀ ਬਾਹਰ ਨੂੰ ਕੱਢ ਕੇ ਬੈਠਾ ਬੰਦਾ ਮੈਂ ਝੱਟ ਪਛਾਣ ਲਿਆ..
ਇਸ ਗੱਲ ਤੇ ਕੋਈ ਹੈਰਾਨੀ ਨਾ ਹੋਈ ਕੇ ਓਹਨਾ ਕਾਰ ਖਲਿਆਰੀ ਕਿਓਂ ਨਾ..ਕੁਝ ਘੜੀਆਂ ਦੀ ਚੁੱਪ ਮਗਰੋਂ ਪਿੱਛੋਂ ਹੇਠਾਂ ਉੱਤਰ ਗਈ ਗੁਰਮੀਤ ਕੌਰ ਬੋਲ ਉਠੀ..ਆਹ ਤਾਂ ਆਪਣਾ ਜਗਰੂਪ ਸਿਓਂ ਲੱਗਦਾ ਸੀ..!
ਮੈਂ ਕਾਰ ਦੇ ਪਿੱਛਿਓਂ ਉਡਦਾ ਘੱਟਾ ਬੈਠਣ ਦੀ ਉਡੀਕ ਵਿਚ ਸੱਜਾ ਪੈਰ ਨਹਿਰ ਦੀ ਪਟੜੀ ਤੇ ਲਾ ਕਿੰਨੀ ਦੇਰ ਦੂਰ ਜਾਂਦੇ ਘੱਟੇ ਦੇ ਗੁਬਾਰ ਵੱਲ ਵੇਖਦਾ ਰਿਹਾ..!
ਫੇਰ ਘਰ ਸਾਥੋਂ ਪਹਿਲਾਂ ਅੱਪੜ ਗਏ ਪ੍ਰਾਹੁਣਿਆਂ ਦੀ ਹੁੰਦੀ ਉਚੇਚ..ਵਧੀਆ ਕਮਰਾ..ਵਧੀਆ ਬਿਸਤਰਾ..ਹਰ ਥਾਂ ਹੁੰਦੀ ਜੀ ਹਜੂਰੀ..
ਫੇਰ ਅਗਲੇ ਦਿਨ ਸ਼ਗਨ ਲਾਉਣ ਜਾਣ ਲੱਗੇ ਤਾਂ ਉਸ ਕਾਰ ਵਿਚ ਬੈਠਣ ਨੂੰ ਜੀ ਜਿਹਾ ਨਾ ਕਰੇ..
ਅਖੀਰ ਵੱਡੇ ਜਵਾਈ ਦਾ ਵੀ ਤਾਂ ਕੋਈ ਸਵੈ-ਮਾਣ ਹੁੰਦਾ..ਚੜ੍ਹਦੇ ਸੂਰਜ ਨੂੰ ਸਲਾਮਾਂ..!
ਉਹ ਸਾਰੇ ਰਾਹ ਆਪਣੇ ਮੁਰੱਬਿਆਂ,ਕਿੱਲਿਆਂ,ਡੰਗਰ ਵੱਛੇ ਖੁੱਲੀ ਵਾਹੀ ਖੇਤੀ ਦੀਆਂ ਗੱਲਾਂ ਕਰਦਾ ਗਿਆ..!
ਪਿਛਲੇ ਮਹੀਨੇ ਕਢਵਾਇਆ ਇੰਟਰਨੈਸ਼ਨਲ ਟਰੈਕਟਰ ਤੇ ਵਾਹੀ ਖੇਤੀ ਦੇ ਆਧੁਨਿਕ ਸੰਦ..ਕਾਰ ਵਿਚ ਬੈਠੇ ਸਾਰੇ ਨਿੱਕੇ ਜਵਾਈ ਦੀਆਂ ਗੱਲਾਂ ਧਿਆਨ ਨਾਲ ਕੰਨ ਲਾ ਕੇ ਸੁਣੀ ਜਾ ਰਹੇ ਸਨ..!
ਮੈਂ ਅੰਦਰੋਂ ਅੰਦਰ ਹੀ ਵਿਆਹ ਵਾਲੇ ਦਿਨ ਗੱਲ ਪਾਏ ਜਾਣ ਵਾਲੇ ਕੋਟ ਪੇਂਟ ਬਾਰੇ ਸੋਚ ਸੋਚ ਪ੍ਰੇਸ਼ਾਨ ਸਾਂ..ਕੂਹਣੀ ਲਾਗੋਂ ਰਫੂ ਕਰਵਾਈ ਸੱਜੀ ਬਾਂਹ..ਦਰਜੀ ਦੀ ਗਲਤੀ ਨਾਲ ਫੇਰ ਵੀ ਰੰਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
rekha rani hor kini k full cahidi tenu
Rekha Rani
like this but please send to full story
Likhari
nyccc