ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ ਛੇ ਘੰਟੇ ਲਾ ਦਿੱਤੇ..
ਰਾਹ ਵਿਚ ਦੋ ਵਾਰ ਪੰਚਰ ਹੋਈ..ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ..!
ਅੱਡੇ ਵਿਚ ਉੱਤਰੇ ਤਾਂ ਘੁੱਪ ਹਨੇਰਾ ਉੱਤੋਂ ਰਾਤ ਦੇ ਪੂਰੇ ਗਿਆਰਾਂ ਵੱਜ ਗਏ..
ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕੇ ਆਸੇ ਪਾਸੇ ਕੋਈ ਢਾਬਾ ਲੱਭਿਆ ਜਾਵੇ..!
ਉਣੰਨਵੇਂ ਨੱਬੇ ਵਾਲਾ ਗਰਮ ਮਾਹੌਲ..
ਸਿਵਾਏ ਗਿਆਨੀ ਜੀ ਦੇ ਢਾਬੇ ਤੋਂ ਹੋਰ ਕਿਧਰੇ ਵੀ ਕੋਈ ਬੰਦਾ ਪਰਿੰਦਾ ਨਾ ਦਿਸਿਆ..!
ਮੈਨੂੰ ਗਾਤਰੇ ਵਾਲਾ ਇਹ ਇਨਸਾਨ..ਗੁਰੂ ਦਾ ਸਿੰਘ ਘੱਟ ਤੇ ਕਾਰੋਬਾਰੀ ਜਿਆਦਾ ਲੱਗਦਾ..
ਇੱਕ ਇੱਕ ਫੁਲਕੇ ਦਾ ਹਿਸਾਬ..ਸਲਾਦ ਦੂਜੀ ਵਾਰ ਮੰਗ ਲਿਆ ਸਮਝੋ ਪੂਰੀ ਪਲੇਟ ਦੇ ਪੈਸੇ ਬਿੱਲ ਵਿਚ ਜੁੜ ਗਏ..!
ਖੈਰ ਬੱਧੇ ਰੁੱਧੇ ਨੇ ਜਾ ਕੇ ਬਾਹਰ ਨਲਕੇ ਤੇ ਵੱਡਾ ਪਤੀਲਾ ਮਾਂਝਦੇ ਹੋਏ ਨਿੱਕੇ ਜਿਹੇ ਮੁੰਡੇ ਨੂੰ ਕੁਝ ਖਾਣ ਪੀਣ ਦੇ ਬੰਦੋਬਸਤ ਬਾਰੇ ਪੁੱਛਿਆ..
ਉਸਨੇ ਬੇਧਿਆਨੇ ਜਿਹੇ ਨਾਲ ਅੱਗਿਓਂ ਮੂਧੇ ਪਾਏ ਭਾਂਡੇ ਵਿਖਾ ਦਿੱਤੇ..
ਭੁੱਖੇ ਢਿਡ੍ਹ ਪਿੰਡ ਨੂੰ ਜਾਂਦੀ ਸੜਕ ਵੱਲ ਨੂੰ ਮੋੜਾ ਪਾਇਆ ਹੀ ਸੀ ਕੇ ਕਿਸੇ ਨੇ ਪਿੱਛੋਂ ਵਾਜ਼ ਮਾਰ ਰੋਕ ਲਿਆ..
ਪਰਤ ਕੇ ਵੇਖਿਆ ਤਾਂ ਖੁਦ ਗਿਆਨੀ ਜੀ ਖਲੋਤਾ ਸੀ..
ਆਖਣ ਲੱਗਾ ਕਿੱਧਰ ਨੂੰ ਤੁਰ ਪਏ ਓ ਸਿੰਘੋ..ਏਧਰ ਆਜੋ ਕਰਦਾ ਕੋਈ ਜੁਗਾੜ..!
ਹੈਰਾਨ ਪ੍ਰੇਸ਼ਾਨ ਹੋਏ ਅਸੀ ਮੰਜੇ ਤੇ ਆਣ ਬੈਠੇ..
ਘੜੀ ਕੂ ਮਗਰੋਂ ਹੀ ਥਾਲੀ ਵਿਚ ਤਿੰਨ ਤਿੰਨ ਫੁਲਕੇ..ਰਾਇਤਾ..ਥੋੜੀ ਜਿਹੀ ਦਾਲ ਪਾ ਸਾਡੇ ਸਾਰਿਆਂ ਅੱਗੇ ਹਾਜਿਰ ਕਰ ਦਿੱਤੀ ਗਈ..!
ਧਰਮ ਨਾਲ ਅਨੰਦ ਆ ਗਿਆ..
ਮੁੜਕੇ ਕੋਲ ਹੀ ਨਲਕੇ ਤੋਂ ਕਰੂਲੀ ਕਰ ਕੇ ਅੰਦਰ ਕੁਰਸੀ ਤੇ ਬੈਠ ਰੇਡੀਓ ਤੇ ਖਬਰਾਂ ਸੁਣਦੇ ਗਿਆਨੀ ਵੱਲ ਨੂੰ ਇਹ ਸੋਚਦਿਆਂ ਹੋ ਤੁਰਿਆ ਕੇ ਅੱਜ ਇਹ ਬੰਦਾ ਪੱਕਾ ਡਬਲ ਬਿੱਲ ਪੇਸ਼ ਕਰੂ..ਪਰ ਇਹ ਸੋਚ ਕੇ ਚੁੱਪ ਕਰ ਗਿਆ ਕੇ ਫਸੀ ਨੂੰ ਫਟਕਣ ਕੀ..
ਕੋਲ ਜਾ ਕੇ ਆਖਿਆ ਗਿਆਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ