ਕੱਲ ਸਵੇਰ ਦੀ ਮੇਰੀ ਬੇਟੀ ਜਿਦ ਕਰ ਰਹੀ ਸੀ ਕਿ ਡੌਲ ਲੈ ਕੇ ਦਿਓ, ਤੇ ਮੈ ਵਾਰ ਵਾਰ ਇਹ ਕਹਿ ਕੇ ਚੁੱਪ ਕਰਾ ਦਿੰਦੀ ਕਿ ਪੜਾਈ ਜਰੂਰੀ ਆ, ਡੌਲ ਦਾ ਕੀ ਕਰਨਾ, ਕੁਝ ਟਾਇਮ ਚੁਪ ਕਰ ਜਾਣ ਤੋ ਬਾਅਦ ਮੇਰੀ ਬੇਟੀ ਕਹਿਣ ਲੱਗੀ ਮੰਮੀ ਜੀ ਜਦੋਂ ਤੁਸੀ ਨਿੱਕੇ ਸੀ ਤੁਹਾਡੇ ਕੋਲ ਡੌਲ ਹੈਗੀ ਸੀ?
ਉਸ ਦੀ ਨਿੱਕੀ ਜਿਹੀ ਗੱਲ ਮੈਨੂੰ 25-26 ਸਾਲ ਪਿੱਛੇ ਲੈ ਗਈ,
ਜਦੋ ਮੈ 6-7 ਸਾਲ ਦੀ ਸੀ,
ਮੈ ਗਰਮੀ ਦੀਆ ਛੁੱਟੀਆਂ ਵਿੱਚ ਆਪਣੀ ਮਾਸੀ ਕੋਲ ਗਈ ਸੀ, ਮਾਸੀ ਦੀ ਕੁੜੀ ਕੋਲ ਬੜੀ ਸੋਹਣੀ ਗੁੱਡੀ ਸੀ, ਤੇ ਅਸੀ ਰੋਜ਼ ਸਵੇਰੇ ਉਠਦਿਆਂ ਸਾਰ ਘਰ ਘਰ ਖੇਡਣਾ, ਕਦੇ ਗੁੱਡੀ ਦਾ ਵਿਆਹ ਕਰਨਾ, ਉਸਨੂੰ ਦੁਲਹਨ ਵਾਂਗ ਸਜਾਉਣਾ, ਨਾ ਸਾਨੂੰ ਭੁੱਖ ਲੱਗਦੀ ਨਾ ਗਰਮੀ, ਛੁੱਟੀਆਂ ਖਤਮ ਹੋਣ ਵਾਲੀਆਂ ਸੀ, ਮੰਮੀ ਡੈਡੀ ਮੈਨੂੰ ਲੈਣ ਆ ਗਏ, ਮੇਰੀ ਤਾ ਜਿਵੇ ਜਾਨ ਹੀ ਨਿਕਲ ਗਈ ਕਿ ਮੈ ਗੁੱਡੀ ਨੂੰ ਛੱਡ ਕੇ ਕਿਵੇਂ ਜਾਵਾਂ, ਜਾਂ ਗੁੱਡੀ ਨਾਲ ਲੈ ਕੇ ਜਾਣੀ, ਜਿਵੇ ਉਸ ਗੁੱਡੀ ਨਾਲ ਜਨਮਾਂ ਦੀ ਸਾਂਝ ਹੋਵੇ, ਮੰਮੀ ਹੁਰੇ ਮਾਸੀ ਮਾਸੜ ਕੋਲ ਬੈਠੇ ਚਾਹ ਪੀ ਰਹੇ ਸੀ, ਤੇ ਮੈਂ ਮਾਸੀ ਦੀ ਕੁੜੀ ਕੋਲ, ਬਸ ਮੈਨੂੰ ਇਹ ਸੀ, ਕਿ ਮੈ ਜਿਵੇਂ ਕਿਵੇਂ ਉਸਨੂੰ ਮਨਾ ਲਵਾਂ ਕਿ ਉਹ ਗੁੱਡੀ ਮੈਨੂੰ ਦੇ ਦੇਵੇ, ਪਰ ਕਿੱਥੇ, ਉਸਨੇ ਗੁੱਡੀ ਲੁਕੋ ਲਈ,
, ਮਾਸੀ ਨੇ ਬਥੇਰਾ ਮਨਾਇਆ ਕਿ ਪੁੱਤ ਕੋਈ ਨਾ ਤੇਰੀ ਭੈਣ ਆ ਗੁੱਡੀ ਦੇ ਦੇ ਤੂੰ, ਨਾ ਬਈ,
ਏਨੇ ਨੂੰ ਮੰਮੀ ਮੈਨੂੰ ਘੂਰਨ ਲੱਗੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
rehanshi
bohut pyari kahani 😍
ninder chand
very nice
Deepraman kaur
thanks