ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ।
ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ ਆਏ ਅਤੇ ਬੱਚਿਆਂ ਦੀਆਂ ਚੀਥੜੇ-ਚੀਥੜੇ ਹੋ ਗਈਆਂ ਲਾਸ਼ਾਂ ਦੇ ਦੁਆਲੇ ਇਕੱਠੇ ਹੋ ਗਏ। ਅੰਤ ਉਨ੍ਹਾਂ ਨੇ ਲਾਸ਼ਾਂ ਨੂੰ ਚੁੱਕਿਆ ਅਤੇ ਸਕੂਲ ਦੀ ਇਮਾਰਤ ਵਿੱਚ ਲਿਜਾ ਰੱਖਿਆ, ਜਿੱਥੋਂ ਕੁਝ ਸਮਾਂ ਪਹਿਲਾਂ ਉਹ ਹੱਸਦੇ-ਖੇਡਦੇ ਆਏ ਸਨ।
ਸਰਕਾਰੀ ਫੋਟੋਗ੍ਰਾਫਰ ਆਇਆ ਅਤੇ ਉਸ ਨੇ ਬੜੇ ਰੁੱਖੇ ਜਿਹੇ ਢੰਗ ਨਾਲ ਉਸ ਹੌਲਨਾਕ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਬੰਦ ਕੀਤਾ। ਦਹਿਸ਼ਤ ਕਾਰਨ, ਉਸ ਦਾ ਸਲੀਕਾ ਗਾਇਬ ਹੋ ਗਿਆ ਸੀ।
ਤਿੰਨ ਦਿਨਾਂ ਅੰਦਰ ਉਹ ਦਸਤਾਵੇਜ਼ ਪੈਰਿਸ, ਲੰਡਨ ਅਤੇ ਪ੍ਰਾਗ ਪਹੁੰਚ ਗਏ। ਅਖ਼ਬਾਰਾਂ ਨੇ ਉਸ ਨੂੰ ਪਹਿਲੇ ਪੰਨਿਆਂ ’ਤੇ ਛਾਪਿਆ।
ਬਹਾਰ ਦੀ ਰੁੱਤ ਸੀ ਉਹ।
ਕੋਲੇ ਦੇ ਡਿੱਪੂ ਦੇ ਪਿੱਛੇ ਇਕੱਲਾ ਖੜ੍ਹਾ ਰੁੱਖ ਫੁੱਲਾਂ ਨਾਲ ਭਰਿਆ ਹੋਇਆ ਸੀ, ਜੋ ਉਸ ਇਲਾਕੇ ਵਿੱਚ ਧੂੰਏਂ ਦੇ ਸਮੁੰਦਰ ਵਿੱਚ ਜਗਦੀ ਮਸ਼ਾਲ ਵਾਂਗ ਜਾਪਦਾ ਸੀ ਅਤੇ ਸਾਹਮਣੇ ਖਾਲੀ ਜਗ੍ਹਾ ਵੱਲ ਸੰਕੇਤ ਕਰਦਾ ਹੋਇਆ ਜਿਵੇਂ ਬੱਚਿਆਂ ਨੂੰ ਖੇਡਣ ਲਈ ਜੀ ਆਇਆਂ ਕਹਿ ਰਿਹਾ ਹੋਵੇ।
ਜਿਸ ਦਿਨ ਦੀ ਗੱਲ ਮੈਂ ਕਰ ਰਿਹਾ ਹਾਂ, ਉਸ ਦਿਨ ਛੇ ਮੁੰਡੇ ਉੱਥੇ ਖੇਡਣ ਆਏ ਸਨ। ਉਹ ਬੈਠ ਗਏ ਅਤੇ ਇੱਕ-ਦੂਜੇ ਦੇ ਸਿਰ ਨਾਲ ਸਿਰ ਜੋੜ ਲਏ।
ਫਰਾਂਤਾ ਨੇ ਆਪਣੇ ਸਕੂਲ ਦੀ ਕਾਪੀ ਖੋਲ੍ਹੀ ਅਤੇ ਉਸ ਵਿੱਚੋਂ ਅਖ਼ਬਾਰ ਦਾ ਇੱਕ ਪੰਨਾ ਕੱਢਿਆ। ਉਸ ਅਖ਼ਬਾਰ ’ਤੇ ਇੱਕ ਬੱਚੇ ਦਾ ਚਿਹਰਾ ਉਨ੍ਹਾਂ ਵੱਲ ਦੇਖ ਰਿਹਾ ਸੀ, ਜਿਸ ਦਾ ਸਿਰ ਬੰਬ ਨਾਲ ਨਸ਼ਟ ਹੋ ਚੁੱਕਾ ਸੀ।
ਏਲ ਮੁਇਤ ਪਿੰਡ ਦਾ ਮੁੰਡਾ।
ਫਰਾਂਤਾ ਪੂਰੇ ਵਿਸ਼ਵਾਸ ਨਾਲ ਪੜ੍ਹਨ ਲੱਗਾ। ਤਦ ਉਸ ਦੀ ਆਵਾਜ਼ ਬੱਚਿਆਂ ਵਰਗੀ ਨਹੀਂ ਸੀ। ਉਸ ਨੇ ਉਹ ਖ਼ਬਰ ਪੜ੍ਹੀ, ਜਿਸ ਵਿੱਚ ਏਲ ਮੁਇਤ ਉੱਤੇ ਹੋਈ ਬੰਬਾਰੀ ਦਾ ਵਰਣਨ ਸੀ, ਫਾਸ਼ਿਸਟਾਂ ਦੀ ਤਬਾਹੀ ਦਾ ਵਰਣਨ ਸੀ ਅਤੇ ਉਸ ਤਬਾਹੀ ਦੇ ਵਿਰੁੱਧ ਰੋਸ ਦਾ ਵਰਣਨ ਸੀ।
ਉਨ੍ਹਾਂ ਮੁੰਡਿਆਂ ਨੂੰ ਲੱਗਿਆ ਕਿ ਏਲ ਮੁਇਤ ਦੇ ਉਹ ਬੱਚੇ ਉਹ ਖ਼ੁਦ ਹੀ ਹਨ। ਉਨ੍ਹਾਂ ਵਾਂਗੂੰ ਹੀ ਉਹ ਸਕੂਲ ’ਚੋਂ ਨਿਕਲ ਕੇ ਬੰਟੇ ਖੇਡਣ ਗਏ ਸਨ ਅਤੇ ਮੌਤ ਅਚਾਨਕ ਉਨ੍ਹਾਂ ’ਤੇ ਬਾਜ਼ ਵਾਂਗ ਝਪਟ ਪਈ ਸੀ।
ਉਨ੍ਹਾਂ ਅੱਖਾਂ ਉਤਾਂਹ ਕਰ ਕੇ ਆਕਾਸ਼ ਵੱਲ ਦੇਖਿਆ, ਆਕਾਸ਼ ਵਿੱਚ ਬੱਦਲ ਦੌੜੇ ਜਾ ਰਹੇ ਸਨ। ਉੱਥੇ ਕੋਈ ਦੁਸ਼ਮਣ ਨਹੀਂ ਸੀ, ਪਰ ਜਦੋਂ ਉਨ੍ਹਾਂ ਧਿਆਨ ਲਗਾਇਆ ਤਾਂ ਅਚਾਨਕ ਦੁਸ਼ਮਣ ਦੇ ਕਈ ਚਿਹਰੇ ਦਿਖਾਈ ਦਿੱਤੇ ਅਤੇ ਫਿਰ ਉਨ੍ਹਾਂ ਨੂੰ ਲੱਗਿਆ ਜਿਵੇਂ ਏਲ ਮੁਇਤ ਦੇ ਬੱਚੇ ਉਸ ਦੁਸ਼ਮਣ ਦੇ ਖ਼ਿਲਾਫ਼ ਉਨ੍ਹਾਂ ਤੋਂ ਮਦਦ ਮੰਗ ਰਹੇ ਹੋਣ।
ਕੀ ਉਹ ਮਦਦ ਕਰਨਗੇ?
ਬੇਸ਼ੱਕ!
ਪਰ ਮਦਦ ਕਰਨਗੇ ਕਿਵੇਂ?
ਉਨ੍ਹਾਂ ਅਖ਼ਬਾਰ ਵਿੱਚ ਦੇਖਿਆ, ਸਪੇਨੀ ਲੋਕਾਂ ਦੀ ਸਹਾਇਤਾ ਲਈ ਉਗਰਾਹੀ; ਪੰਜ, ਦਸ, ਪੰਜਾਹ, ਸੌ ਕਰਾਊਨ… ਇੱਕ ਕਾਲਮ ਵਿੱਚ ਸਹਾਇਤਾ ਦੇਣ ਵਾਲਿਆਂ ਦੀ ਲੰਬੀ ਸੂਚੀ ਸੀ।
ਤਦੇ ਉਨ੍ਹਾਂ ਛੇ ਮੁੰਡਿਆਂ ਦੀਆਂ ਬਾਰ੍ਹਾਂ ਜੇਬਾਂ ’ਚੋਂ ਰਾਸ਼ੀ ਨਿਕਲੀ। ਕੁੱਲ ਮਿਲਾ ਕੇ ਅੱਧਾ ਕਰਾਊਨ ਵੀ ਨਹੀਂ ਸੀ।
‘‘ਕੱਲ੍ਹ ਮੈਂ ਹੋਰ ਲਿਆਵਾਂਗਾ।’’ ਇੱਕ ਮੁੰਡੇ ਨੇ ਕਿਹਾ।
‘‘ਪਰ ਕੱਲ੍ਹ ਤਕ…’’
‘‘ਕੱਲ੍ਹ ਤਕ ਕੌਣ ਜਾਣੇ ਕੀ ਹੋ ਜਾਏ।’’
‘‘ਅੱਜ ਹੀ ਕਰੀਏ…।’’
ਨਿਰਾਸ਼ਾ ਭਰੀਆਂ ਅੱਖਾਂ ਦੂਰ ਤਕ ਦੇਖ ਰਹੀਆਂ ਸਨ। ‘‘ਕਿੰਨਾ ਚੰਗਾ ਹੋਵੇ ਇੱਥੇ ਕਿਤੇ ਡਿੱਗਿਆ ਨੋਟ ਮਿਲ ਜਾਵੇ ਜਾਂ ਕਿਸੇ ਦਾ ਬਟੂਆ ਡਿੱਗਿਆ ਮਿਲ ਜਾਏ…।’’
ਪਰ ਕੋਈ ਨੋਟ ਜਾਂ ਬਟੂਆ ਨਹੀਂ ਮਿਲਿਆ।
ਛੇ ਦਿਮਾਗ਼ਾਂ ਨੇ ਬੜਾ ਸੋਚਿਆ।
ਅਚਾਨਕ ਏਂਤੋਨੀਨ ਨੇ ਕਿਹਾ, ‘‘ਮੇਰੇ ਕੋਲ ਚਾਕੂ ਵਾਲਾ ਪੈੱਨ ਹੈ।’’
‘‘ਚਾਕੂ ਵਾਲੇ ਪੈੱਨ ਨਾਲ ਕੀ ਹੋਵੇਗਾ?’’
‘‘ਜੇਕਰ ਮੈਂ ਇਸ ਨੂੰ ਵੇਚ ਦਿਆਂ?’’
ਦਸ ਅੱਖਾਂ ਏਂਤੋਨੀਨ ਉੱਤੇ ਟਿਕ ਗਈਆਂ। ਕੀ ਉਹ ਆਪਣੀ ਜਾਇਦਾਦ ਵੇਚ ਦੇਵੇਗਾ?
ਤਦ ਹੀ ਫਰਾਂਤਾ ਜੋਸ਼ ਨਾਲ ਖੜ੍ਹਾ ਹੋ ਗਿਆ। ਬਾਕੀ ਪੰਜ ਮੁੰਡੇ ਵੀ ਖੜ੍ਹੇ ਹੋ ਗਏ। ਫਰਾਂਤਾ ਨੇ ਏਂਤੋਨੀਨ ਦਾ ਹੱਥ ਫੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ