( ਲਹੌਰ ਤੋਂ ਅੰਬਰਸਰ )
ਗੱਲ ਉਹਨਾਂ ਦਿਨਾ ਦੀ ਆ,ਜਦੋਂ ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਸੁਣਦੇ ਨੀਂਦ ਆਉਂਦੀ ਸੀ, ਨਾਨਕੇ ਪਿੰਡ ਜਾਣਾ ਤਾਂ ਨਾਨੀ ਨਾਲ ਜਿਦ ਕਰਨੀ ਬੀਬੀ ਬਾਤਾਂ ਸੁਣਾ ਰਾਜੇ ਰਾਣੀਆਂ ਦੀਆਂ, ਬੀਬੀ ਕਹਿੰਦੀ ਪੁੱਤ ਸੁਣਨੀਆ ਤੇ ਹੱਡ ਬੀਤੀਆਂ ਸੁਣ, ਮੈਂ ਹੈਰਾਨ ਜਿਹੀ ਹੋ ਗਈ ਇਹ ਹੱਡ ਬੀਤੀਆਂ ਕੀ ਹੁੰਦੀਆਂ? ਬੀਬੀ ਹੱਸ ਪੈਂਦੀ ਮੇਰੇ ਝੱਲੇ ਸਵਾਲ ਸੁਣ ਕੇ,
ਬੀਬੀ ਕਹਿੰਦੀ ਪੁੱਤ ਸਾਰੀ ਉਮਰ ਲੰਘ ਚੱਲੀ ਸਫਰ ਕਰਦਿਆਂ ਪਰ ਕਾਹਨੇ ਕਾਸ਼ੇ ਤੋਂ ਡੱਲ ਤੱਕ ਦਾ ਸਫਰ ਬੜਾ ਮੁਸ਼ਕਿਲ ਤੇ ਡਰਾਉਣਾ ਸਫਰ ਸੀ,ਕੋਈ ਚਿਤ ਚੇਤਾ ਨਹੀਂ ਸੀ ਕਿ ਇਕ ਦਿਨ ਉਸ ਸਫਰ ਲਈ ਨਿਕਲਣਾ ਤੇ ਮੁੜ ਵਾਪਸ ਨਹੀਂ ਆਉਣਾ।ਬੀਬੀ ਦੇ ਦੱਸਣ ਅਨੁਸਾਰ 14 ਸਾਲ ਦੀ ਸੀ, ਤੇ ਉਸਨੇ ਖੱਡੀ ਤੇ ਦਰੀ ਲਾਈ ਹੋਈ ਸੀ,ਸਾਰੇ ਬੀਬੀ ਨੂੰ ਕਹਿਣ ਐਂਵੇ ਦਰੀ ਤੇ ਮੋਰਨੀਆਂ ਬਣਾਉਣ ਤੇ ਮੱਥਾ ਨਾ ਮਾਰ ਸੁਣਿਆ ਜੰਗ ਲੱਗ ਜਾਣਾ ਤੇ ਸਿੱਖਾਂ ਨੂੰ ਇੱਥੋ ਕੱਢ ਦੇਣ ਦੀਆਂ ਗੱਲਾਂ ਕਰੀ ਜਾਂਦੇ ਲੋਕ, ਬੀਬੀ ਕਹਿੰਦੀ ਮੈ ਤਾ ਆਵਦੀ ਮੋਰਨੀਆਂ ਵਾਲੀ ਦਰੀ ਦੀ ਬੁੱਕਲ ਮਾਰ ਕੇ ਨਾਲ ਹੀ ਲੈ ਜਾਣੀ।ਬੀਬੀ ਕਹਿੰਦੀ ਮੇਰਾ ਪਿਓ ਕਹਿੰਦਾ ਕੋਈ ਨਾ ਪੁੱਤ 10 ਦਿਨ ਰੌਲਾ ਗੌਲਾ ਪੈਣਾ ਕੁਝਨੀ ਹੁੰਦਾ, ਨਾਲੇ ਆਪਣੀ 150 ਕਿੱਲਾ ਜਮੀਨ ਮੇਰੇ ਨਾਂ ਏ ਐਂਵੇ ਕਿਵੇਂ ਕੱਢ ਦੇਣ ਗੇ, ਮਹਿਲਾ ਵਾਲੇ ਵਜਦੇ ਆਪਾ ਐਂਵੇ ਘਬਰਾਉਣ ਦੀ ਲੋੜ ਨਹੀਂ,ਬਸ ਫਿਰ ਦੋ ਕੁ ਦਿਨਾਂ ਬਾਅਦ ਹਫੜਾ ਦਫੜੀ ਮੱਚ ਗਈ, ਜਿਹੜੇ ਘਰ ਚ ਨੌਕਰ ਕੰਮ ਕਰਦੇ ਸੀ, ਅੱਖਾ ਸਾਹਮਣੇ ਸਾਰਾ ਘਰ ਦਾ ਸਮਾਨ ਚੁੱਕ ਕੇ ਆਪਣੇ ਘਰਾਂ ਚ ਢੋਹਣ ਲੱਗ ਪਏ ਤੇ ਸਾਡੀ ਹਿੰਮਤ ਨਹੀਂ ਸੀ ਕੁਝ ਬੋਲਣ ਦੀ, ਮੇਰੀ ਮਾਂ ਨੇ ਮੇਰਾ ਦਾਜ ਰੀਝਾ ਪ੍ਰੀਤਾ ਨਾਲ ਬਣਾਇਆ ਪਰ ਸਭ ਅੱਖਾ ਸਾਹਮਣੇ ਖੁੱਸ ਗਿਆ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Davinder Singh
ਬਹੁਤ ਸੌਹਣੀ ਕਹਾਣੀ ਆ ਪਰ ਜਲਦੀ ਖਤਮ ਕਰ ਗਏ।
RAMAN SANDHU
Nice
Baljeet kaur
very nice story
Rekha Rani
very nice story touching my❤ heart
Gurdeep singh
great story
Deepraman kaur
thank you so much ji 🙏
Preet Singh
bahut sohna likhya ji
Shivani Chand
nice story
Ninder Singh
Awesome Story, Heart Touching