ਬਲਗਤਸ, ਬੁਲਾਕਨ – ਵੀਰਵਾਰ (25 ਜੂਨ) ਦੁਪਹਿਰ ਤੋਂ ਇਥੋਂ ਦੇ ਇੱਕ ਬਰੰਗੇ ਪੰਗੀਨੇ (Panginay ) ਵਿੱਚ 25 ਜੂਨ ਤੋਂ ਲੈ ਕੇ 3 ਜੁਲਾਈ ਤੱਕ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਕਿਉਂਕਿ ਬਰੰਗੇ ਅਧਿਕਾਰੀਆਂ ਨੂੰ ਇਥੇ ਕਰੋਨਾ ਦੇ 2 ਕੇਸ ਪੋਸਿਟਿਵ ਮਿਲੇ ਸਨ।
ਬਰੰਗੇ ਦੇ ਕਪਤਾਨ ਰੋਲੈਂਡੋ ਜੀ ਸੈਂਟਿਆਗੋ ਨੇ ਬੁੱਧਵਾਰ ਨੂੰ ਇਕ ਐਲਾਨ ਕਰਦਿਆਂ ਆਪਣੇ ਹਲਕੇ ਦੇ ਲੋਕਾਂ ਨੂੰ ਸਿਰਫ ਵੀਰਵਾਰ ਦੁਪਹਿਰ ਤੱਕ ਬਾਜ਼ਾਰ ਜਾਣ ਦਾ ਸੁਝਾਅ ਦਿੱਤਾ ਕਿਉਂਕਿ ਦੁਪਹਿਰ ਤੋਂ ਬਾਅਦ ਕਿਸੇ ਨੂੰ ਆਪਣਾ ਘਰ ਨਹੀਂ ਛੱਡਣ ਦਿੱਤਾ ਜਾਵੇਗਾ।
ਉਸਨੇ ਅੱਗੇ ਕਿਹਾ ਕਿ ਸਾਰੇ ਵਸਨੀਕਾਂ ਨੂੰ ਘਰ ਰਹਿਣਾ ਪਏਗਾ,ਅਤੇ ਜਿਹੜੇ ਬਰੰਗੇ ਦੇ ਵਸਨੀਕ ਨਹੀਂ ਹਨ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਮਿਲੇਗੀ...
...
Access our app on your mobile device for a better experience!