ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ ‘ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ…. “ਫਲਾਣਾ ਸਿੰਘ ਸੰਧੂ” ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ….! ਕੋਠੀ ਵੇਖ ਕੇ ਮੂੰਹ ਟੱਡਿਆ ਰਹਿ ਜਾਂਦਾ ਆ। ਪਰ ਕੰਧਾਂ ਤੇ ਜੰਮੀ ਧੂੜ ਵੇਖ ਕੇ ਸਹਿਜੇ ਈ ਅੰਦਾਜ਼ਾ ਹੋ ਜਾਂਦਾ ਆ ਕਿ ਇਸ ਘਰ ਦਾ ਕਮਾਊ ਪੁੱਤ ਚੰਗੇ ਭਵਿੱਖ ਖਾਤਿਰ ਪਰਿਵਾਰ ਸਮੇਤ ਪੰਦਰਾਂ ਠਾਰਾਂ ਵਰੇ ਪਹਿਲੋਂ ਠੰਡੇ ਮੁਲਖ ਆਲੇ ਜਹਾਜ ਚ ਬਹਿ ਗਿਆ, ਤੇ ਮਗਰ ਰਹਿ ਗਏ ਬੁੱਢੇ ਮਾਪੇ। ਪੁੱਤ ਦੇ ਪਰਦੇਸੀ ਹੋ ਜਾਣ ਮਗਰੋਂ ਇਹ ਹੱਸਦਾ ਵੱਸਦਾ ਘਰ ਉਜਾੜ ਬਣ ਗਿਆ। ਦੁਆਬੇ ਦੇ ਬਹੁਤੇ ਬੰਦ ਪਏ ਘਰਾਂ ਦੀ ਕਹਾਣੀ ਇਹੋ ਈ ਆ…..!
ਏਦੂੰ ਬਾਦ ਇੱਕ ਗੇੜਾ ਮਾਝੇ ਦੇ ਪਿੰਡਾਂ ਦਾ ਲਾਵੀਂ। ਇੱਥੇ ਵੀ ਤੈਨੂੰ ਉੱਜੜੇ ਘਰ ਆਮ ਈ ਮਿਲਣਗੇ। ਪਰ ਉਹ ਸਿਰਫ ਘਰ ਹੋਣਗੇ, ਮਹਿਲਾਂ ਵਰਗੀਆਂ ਕੋਠੀਆਂ ਨਹੀਂ। ਇਹਨਾਂ ਘਰਾਂ ਦੀਆਂ ਛੱਤਾਂ ਚ ਤੈਨੂੰ ਅੱਜ ਵੀ ਗਾਡਰ ਬਾਲੇ ਈ ਚਿਣੇ ਮਿਲਣਗੇ। ਬਾਹਰ ਬੁਰਜੀ ਤੇ ਕੋਈ ਨੇਮ ਪਲੇਟ ਨਹੀਂ ਹੋਣੀ। ਘਰ ਚ ਸ਼ਾਇਦ ਇੱਕ ਬੁੱਢੀ ਮਾਤਾ ਮਿਲੇ ਜਿਸਦੀਆਂ ਅੱਖਾਂ ਦੀ ਜੋਤ ਅਪਰੇਸ਼ਨ ਖੁਣੋਂ ਘੱਟ ਹੋਣ ਕਰਕੇ ਮੱਥੇ ਤੇ ਹੱਥ ਰੱਖ ਕੇ ਤੈਂਨੂੰ ਆਖੂ……”ਮੈਂ ਤੈਂਨੂੰ ਸਿਆਣਿਆਂ ਨਹੀਂ ਪੁੱਤ”….! ਤਿੰਨਾਂ ਚੋਂ ਵਿਚਲੇ ਗਾਡਰ ਨਾਲ, ਕੂੰਡੇ ਜਿੱਡੀ ਮੋਟਰ ਵਾਲੇ ਹੌਲੀ ਹੌਲੀ ਝੂਲਦੇ ਪੱਖੇ ਥੱਲੇ ਬੈਠ ਜਾਵੀਂ। ਮਾਤਾ ਦੇ ਝੁਰੜੀਆਂ ਭਰੇ ਚਿਹਰੇ ਨੂੰ ਗੌਰ ਨਾਲ ਵੇਖੀਂ….! ਸਬਰ, ਸੰਤੋਖ, ਵਾਹਿਗੁਰੂ ਦਾ ਸੁਕਰਾਨਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕੁਲਬੀਰ ਸਿੰਘ ਢਿੱਲੋਂ
ਸੱਚੀ ਗੱਲ ਵੀਰ ਜੀ
Jugnu
Punjab de Poori sachai bian kardi eh likht 😢😢