ਛੋਟੇ ਹੁੰਦੇ ਕਰਮੇ ਨੇ ਜਦੋਂ ਵੀ ਅਸਮਾਨ ‘ਚ ਜਹਾਜ਼ ਉੱਡਦਾ ਦੇਖਣਾ ਤਾਂ ਮਨ ਵਿੱਚ ਬਾਹਰ ਜਾਣ ਦੇ ਸੁਪਨੇ ਪਾਲਣ ਲੱਗ ਪੈਣੇ। ਕਰਮਾ ਪਿੰਡ ਦੇ ਸਕੂਲ ਵਿੱਚ ਪੜ੍ਹਦਾ, ਆਪਣੇ ਅਧਿਆਪਕਾਂ ਦਾ ਹਰਮਨ ਪਿਆਰਾ ਸੀ। ਉਹ ਪੜ੍ਹਾਈ ਵਿੱਚ ਹੱਦ ਤੋਂ ਵੱਧ ਹੁਸ਼ਿਆਰ ਤਾਂ ਨਹੀਂ ਸੀ, ਪਰ ਲਾਇਕ ਵਿਦਿਆਰਥੀ ਜ਼ਰੂਰ ਸੀ। ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਦੇ-ਪੜ੍ਹਦੇ ਨੇ ਆਵਦੇ ਦੋਸਤ ਦੇ ਕਹਿਣ ਤੇ ਘਰਦਿਆਂ ਦੇ ਵਾਸਤੇ ਪਾ ਕੇ ਸ਼ਹਿਰ ਦੇ ਪ੍ਰਾਈਵੇਟ ਸਕੂਲ ‘ਚ ਦਾਖਲਾ ਲੈ ਲਿਆ। ਜਦੋਂ ਪਹਿਲੀ ਵਾਰ ਸ਼ਹਿਰ ਦੇ ਸਕੂਲ ਗਿਆ ਤਾਂ ਕਰਮੇ ਵਿਚਾਰੇ ਨੂੰ ਟਾਈ ਵੀ ਲਾਉਣੀ ਨਾ ਆਵੇ ਤੇ ਨਾਲਦੇ ਜਮਾਤੀ ਕਰਮੇ ਦਾ ਮਜ਼ਾਕ ਉਡਾਉਣ ਲੱਗੇ। ਕਰਮੇ ਦੀ ਜਮਾਤ ਵਿੱਚ ਉਹਦੇ ਸਾਹਮਣੇ ਬੈਂਚ ਤੇ ਬੈਠੀ ਪਾਲੀ ਨੇ ਜਦ ਵੀ ਕਰਮੇ ਨੂੰ ਬੁਲਾਉਣਾ ਤਾਂ ਉਹਨੂੰ ਲੱਗਣਾ ਵਈ ਇਹ ਮੇਰੇ ਵੱਲ ਦੇਖ ਕੇ ਹੱਸ ਕੇ ਮੇਰਾ ਮਜਾਕ ਉਡਾਉਦੀਂ ਆ।
ਹੌਲੀ-ਹੌਲੀ ਕਰਮੇ ਨੂੰ ਪਾਲੀ ਦਾ ਹੱਸਦਾ ਚਿਹਰਾ ਵੇਖਣ ਦੀ ਆਦਤ ਜਿਹੀ ਪੈ ਗਈ ਅਤੇ ਸਾਰਾ ਦਿਨ ਸਾਹਮਣੇ ਬੈਂਚ ਤੇ ਬੈਠਾ ਪਾਲੀ ਨੂੰ ਵੇਹਦਾਂ ਰਹਿੰਦਾ।
ਫਿਰ ਉਹਨੂੰ ਪਤਾ ਲੱਗਾ ਵਈ, ਪਾਲੀ ਉਹਦੇ ਵੱਲ ਵੇਖ ਹੱਸ ਕੇ ਉਹਦਾ ਮਜ਼ਾਕ ਨੀ ਉਡਾਉਂਦੀ ਬਲਕਿ ਉਹਦੇ ਚਿਹਰੇ ਦੀ ਮੁਸਕਰਾਹਟ ਤਾਂ ਉਹਨੂੰ ਰੱਬ ਦੀ ਬਖਸ਼ੀ ਨਿਆਮਤ ਹੈ, ਜੋ ਹਰ ਵੇਲੇ ਉਹਦੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਸੀ। ਥੋੜੇ ਦਿਨਾਂ ਵਿੱਚ ਹੀ ਦੋਹਾਂ ਦੀ ਆਪਸ ਵਿੱਚ ਕਾਫੀ ਬਣਨ ਲੱਗੀ ਤੇ ਪਾਲੀ ਨੇ ਆਵਦੇ ਨਿੱਕੇ – ਨਿੱਕੇ ਕੰਮ ਕਰਮੇ ਨੂੰ ਹੀ ਆਖਣੇ। ਪਾਲੀ ਦੇ ਮੂੰਹੋਂ ਕੱਢੇ ਬੋਲ ਪੂਰੇ ਕਰਨ ਦਾ ਕਰਮੇ ਨੂੰ ਚਾਅ ਜਿਹਾ ਚੜ੍ਹ ਜਾਂਦਾ। ਸਮਾਂ ਲੰਘਦਾ ਗਿਆ ਤੇ ਦੋ ਸਾਲ ਬੀਤਣ ਤੇ ਆ ਗਏ। ਸਮਾਂ ਲੰਘਦੇ ਦਾ ਕਰਮੇ ਨੂੰ ਪਤਾ ਹੀ ਨੀ ਲੱਗਾ, ਉਹ ਮਨ ਹੀ ਮਨ ਪਾਲੀ ਨਾਲ ਜਿੰਦਗੀ ਬਿਤਾਉਣ ਦੇ ਸੁਪਨੇ ਆਵਦੇ ਦਿਲ ‘ਚ ਸਜਾਉਣ ਲੱਗਾ ਅਤੇ ਇਸ ਗੱਲ ਦਾ ਅਹਿਸਾਸ ਕਰਮੇ ਦੇ ਦੋਸਤਾਂ ਤੇ ਪਾਲੀ ਦੀਆਂ ਸਹੇਲੀਆਂ ਤੋਂ ਇਲਾਵਾ ਪਾਲੀ ਖੁਦ ਨੂੰ ਵੀ ਹੋ ਗਿਆ। ਆਵਦੇ ਦੋਸਤਾਂ ਤੇ ਪਾਲੀ ਦੀ ਖਾਸ ਸਹੇਲੀ ਗੁਰਵੀਰ ਦੇ ਵਾਰ – ਵਾਰ ਕਹਿਣ ਤੇ ਇੱਕ ਦਿਨ ਮਸਾਂ ਜਿਗਰਾ ਕਰਕੇ ਕਰਮੇ ਨੇ ਦਿਲ ਦੀ ਗੱਲ ਪਾਲੀ ਨੂੰ ਦੱਸੀ ਤਾਂ ਪਾਲੀ ਦੇ ਹਾਂ ‘ਚ ਹਿਲਾਏ ਸਿਰ ਨੇ ਕਰਮੇ ਦੇ ਪੈਰ ਧਰਤੀ ਤੇ ਨਾ ਲੱਗਣ ਦਿੱਤੇ। ਦੋਹਾਂ ਨੇ ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਇੱਕ ਦੂਜੇ ਨਾਲ ਕਰ ਲਿਆ। ਪਾਲੀ ਨੇ ਮੈਡੀਕਲ ਦੀ ਪੜ੍ਹਾਈ ਲਈ ਵੱਡੇ ਸ਼ਹਿਰ ਦੇ ਕਾਲਜ ਦਾਖਲਾ ਲੈ ਲਿਆ ਅਤੇ ਹੋਸਟਲ ਰਹਿਣ ਲੱਗੀ। ਵੱਡੇ ਸ਼ਹਿਰ ‘ਚ ਪੜ੍ਹਨ ਜਾਣ ਬਾਰੇ ਉਹਨੇ ਕਰਮੇ ਨੂੰ ਕੁਝ ਵੀ ਨੀ ਦੱਸਿਆ ਤੇ ਆਪਣੀ ਸਹੇਲੀ ਗੁਰਵੀਰ ਰਾਹੀਂ ਕਰਮੇ ਨੂੰ ਸੁਨੇਹਾਂ ਭੇਜ ਦਿੱਤਾ ਵਈ ਕਿਸੇ ਗੱਲ ਦਾ ਫਿਕਰ ਨਾ ਕਰੀਂ, ਮੈਂ ਤੇਰੇ ਨਾਲ ਹਾਂ।ਸ਼ਹਿਰ ਦੇ ਕਾਲਜ ‘ਚ ਦਾਖਲਾ ਲੈ ਕੇ ਮਹਿੰਗੇਂ ਕੋਰਸ ਦੀ ਪੜ੍ਹਾਈ ਕਰਨਾ ਕਰਮੇ ਦੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਦੇ ਹਿਸਾਬ ਨਾਲ ਜ਼ਾਇਜ ਨਹੀਂ ਸੀ। ਕਿਸਾਨ ਪਿਉ ਨੂੰ ਤੰਗ ਕਰਨਾ ਕਰਮੇ ਨੇ ਉਚਿੱਤ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhy
Touching story
Sunny
ਛੂਹ ਗਈ ਕਹਾਣੀ ਯਾਰ
Gurdeep singh
ਬੋਹਤ ਵਧੀਆ ਸਟੋਰੀ
Harinder_singh_mander
Nycoo 👌👌
Deepraman kaur
ਬਹੁਤ ਖੂਬ