ਨਵਜੋਤ ਕੌਰ ਪੰਨੂ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕੁਝ ਅਰਸਾ ਪਹਿਲਾਂ ਜਦੋਂ ਦੀ ਉਹ ਮਾਨਸੇ ਕੋਲ ਇੱਕ ਹਾਇਰ-ਸਕੈਂਡਰੀ ਸਕੂਲ ਬਦਲ ਕੇ ਆਈ..ਤਾਂ ਹਰ ਪਾਸੇ ਬਸ ਉਸਦੇ ਹੀ ਚਰਚੇ ਸਨ!
ਜਿੰਨੇ ਮੂੰਹ ਓੱਨੀਆਂ ਗੱਲਾਂ..ਛੱਤੀ ਸੈਤੀ ਸਾਲ ਉਮਰ..ਵਿਆਹ ਕਿਓਂ ਨਹੀਂ ਹੋਇਆ..ਏਨੇ ਸੋਹਣੇ ਵਜੂਦ ਨੂੰ ਰਿਸ਼ਤਿਆਂ ਦੇ ਕਾਹਦੇ ਘਾਟੇ..ਤਰਨਤਾਰਨ ਤੋਂ ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਕਿਓਂ ਨਹੀਂ ਪਵਾਇਆ..!
ਨਾਲਦੇ ਕੁਲੀਗ ਅਤੇ ਨਾਲ ਪੜਾਉਂਦੀਆਂ ਟੀਚਰਾਂ..ਜਦੋਂ ਮੌਕਾ ਮਿਲਦਾ ਉਸਦਾ ਜਿਕਰ ਛਿੜ ਜਾਂਦਾ..
ਜੇਮਸ ਬਾਂਡ ਦੇ ਨਾਮ ਨਾਲ ਮਸ਼ਹੂਰ ਸਾਇੰਸ ਵਾਲੇ ਮਾਸਟਰ ਹਰਮੇਲ ਸਿੰਘ ਨੇ ਦਾਅਵਾ ਕੀਤਾ ਕੇ ਉਸਦੀ ਸਾਰੀ ਜਨਮ ਕੁੰਡਲੀ ਪਤਾ ਕਰਵਾ ਲਈ ਗਈ ਏ..ਇੱਕ ਬੱਚਾ ਵੀ ਹੈ..ਚਾਰੇ ਪਾਸੇ ਤੂਫ਼ਾਨ ਆ ਗਿਆ..
ਹੁਣ ਹਰਮੇਲ ਸਿੰਘ ਦਵਾਲੇ ਲੱਗਦੀਆਂ ਮਹਿਫ਼ਿਲਾਂ ਦੇ ਦਾਇਰੇ ਵਧਦੇ ਗਏ..
ਮਹਿਫ਼ਿਲਾਂ ਦੇ ਸ਼ਿਗਾਰ ਅਧਿਆਪਕ ਹੀ ਨਹੀਂ ਸਗੋਂ ਵੱਡੀਆਂ ਜਮਾਤਾਂ ਦੇ ਮੁੱਛ ਫੁੱਟ ਵੀ ਢੁੱਕ ਢੁੱਕ ਬੈਠਦੇ!
ਕੁਝ ਨਵਜੋਤ ਕੌਰ ਨੂੰ ਲੁਕਵੇਂ ਅਤੇ ਅਸਿਧੇ ਢੰਗ ਨਾਲ ਕੁਝ ਨਿੱਜੀ ਸਵਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਪਰ ਉਹ ਅੱਗਿਓਂ ਹੱਸ ਕੇ ਟਾਲ ਦਿਆ ਕਰਦੀ..
ਲੋਕਾਈ ਦੇ ਮਨਾਂ ਵਿਚ ਉੱਭਰਦੇ ਅਨੇਕਾਂ ਸਵਾਲ ਵਧਦੇ ਗਏ..ਉਸਦੇ ਵਜੂਦ ਨੂੰ ਫਰੋਲਦੀਆਂ ਅੱਖੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ..ਕੁਝ ਉਸਦੇ ਕਿਰਾਏ ਦੇ ਮਕਾਨ ਤੱਕ ਅੱਪੜ ਗਏ..ਮਕਾਨ ਮਾਲਕ ਨੇ ਵੀ ਕੰਸੋਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ..!
ਅਖੀਰ ਚਾਰੇ ਪਾਸੇ ਪੈਰ ਪਸਾਰਦੀ ਜਿਗਿਆਸਾ ਸਿਖਰ ਤੇ ਓਦੋਂ ਅੱਪੜ ਗਈ ਜਦੋਂ ਇੱਕ ਦਿਨ ਪਤਾ ਲੱਗਾ ਕੇ ਉਸਦੇ ਕਿਰਾਏ ਦੇ ਮਕਾਨ ਵਿਚ ਇੱਕ ਮੁੰਡਾ ਆ ਕੇ ਠਹਿਰਿਆ ਏ..
ਵਜੂਦ ਦਾ ਪਿੱਛਾ ਕਰਦੀਆਂ ਅੱਖੀਆਂ ਅਤੇ ਜ਼ਿਹਨ ਵਿਚ ਜਨਮ ਲੈਂਦੇ ਅਨੇਕਾਂ ਸਵਾਲ ਤਾਜੀ ਫੜੀ ਮੱਛੀ ਵਾਂਙ ਹੱਥੋਂ ਛੁੱਟ-ਛੁੱਟ ਬਾਹਰ ਨੂੰ ਭੱਜ ਰਹੇ ਸਨ..ਅਖੀਰ ਉਹ ਕੌਣ ਹੋ ਸਕਦਾ ਏ?..ਉਮਰ ਦਾ ਏਨਾ ਫਰਕ..ਕਿਰਾਏ ਦੇ ਘਰ ਵਿਚ ਇੱਕੋ ਛੱਤ ਥੱਲੇ..
ਕਈ ਬੋਰਡ ਤੇ ਲਿਖਦੇ ਇਹ ਸਭ ਕੁਝ ਸੋਚਦੇ ਹੋਏ ਕਿਸੇ ਹੋਰ ਦੁਨੀਆਂ ਵਿਚ ਅੱਪੜ ਜਾਇਆ ਕਰਦੇ..!
ਅਖੀਰ ਇੱਕ ਦਿਨ ਸਵੇਰ ਦੀ ਭਰੀ ਸਭਾ ਮਗਰੋਂ ਪ੍ਰਿੰਸੀਪਲ ਨੇ ਐਲਾਨ ਕੀਤਾ ਕੇ ਮੈਡਮ ਪੰਨੂੰ ਕੁਝ ਬੋਲਣਾ ਚਾਹੁੰਦੇ ਨੇ..ਕੁਝ ਦੱਸਣਾ ਚਾਹੁੰਦੇ ਨੇ..!
ਇਸ ਐਲਾਨ ਮਗਰੋਂ ਚਾਰੇ ਪਾਸੇ ਸਨਾਟਾ ਜਿਹਾ ਛਾ ਗਿਆ..ਉਤਸੁਕਤਾ ਸਿਖਰ ਤੇ ਅੱਪੜ ਗਈ..ਇੰਝ ਦਾ ਮਾਹੌਲ ਬਣ ਗਿਆ ਜਿੱਦਾਂ ਕਾਲੇ ਬੱਦਲਾਂ ਵਿਚੋਂ ਝਾਤੀ ਮਾਰਦੀ ਇੱਕ ਆਸਮਾਨੀ ਬਿਜਲੀ ਇਹ ਦੱਸਣ ਜਾ ਰਹੀ ਹੋਵੇ ਕੇ ਉਹ ਕਦੋਂ ਤੇ ਕਿਸ ਤੇ ਡਿੱਗਣ ਵਾਲੀ ਏ..!
ਸਤਿ ਸ੍ਰੀ ਅਕਾਲ ਬੁਲਾ ਕੇ ਉਸਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ..
ਗੁਰਦਾਸਪੁਰ ਜਿਲੇ ਦੀ ਕਾਦੀਆਂ ਤਹਿਸੀਲ ਕੋਲ ਇੱਕ ਨਿੱਕਾ ਜਿਹਾ ਪਿੰਡ..
ਬਟਾਲੇ ਕਾਲਜ ਪੜਦਿਆਂ ਇੱਕ ਦਿਨ ਪਿੰਡ ਪਰਤੀ ਤਾਂ ਪਤਾ ਲੱਗਾ ਘਰੇ ਆਈ ਵੱਡੀ ਭੈਣ ਅਤੇ ਜੀਜੇ ਨੂੰ ਬਾਹਰੋਂ ਆਈ ਪੁਲਸ ਦੀ ਧਾੜ ਚੁੱਕ ਕੇ ਲੈ ਗਈ ਏ..
ਬਾਪ ਵਾਹੀ ਖੇਤੀ ਕਰਨ ਵਾਲਾ ਹਮਾਤੜ ਜੱਟ..
ਹਥਿਆਰ ਚੁੱਕਣਾ
ਸੁਖਵਿੰਦਰ
👍🏻👍🏻👍🏻👍🏻👍🏻
Gurdeep singh
nice stori 🙏ਵਾਹਿਗੁਰੂ ਮੇਹਰ ਕਰੇ
Tirath Singh Brar
ਬਹੁਤ ਵਧੀਅਾ ਲਿਖਤ