ਕੀ ਕੁੜੀਆਂ ਦੀ ਸਿਫਤ ਕਰਨ ਲਈ ਮੁੰਡੇਆਂ ਨੂੰ ਨਿੰਦਣਾ ਜਰੂਰੀ ਹੈ ? ਮੈਂ ਇਹੋਜੇ ਕਈ ਸਟੇਟਸ ਕਵਿਤਾਵਾ ਕਹਾਣੀਆ ਵਾਕ ਸੁਣ, ਪੜ ਚੁਕੇਆ ਹਾਂ ,, ਜਿਸ ਵਿਚ ਕੁੜੀ ਨੂੰ ਚੰਗੇ ਦਿਖਾਉਣ ਲਈ ਮੁੰਡੇ ਨੂੰ ਬੁਰਾ ਦਿਖਾਇਆ ਜਾਂਦਾ ਹੈ | ਜਿਵੇਂ ਕੇ ” ਪੁੱਤ ਵੰਡਾਉਣ ਜਮੀਨਾ ਧੀਆਂ ਦੁਖ ਵੰਡਾਉਦੀਆਂ ਨੇ” ਇਹੋ ਜੇ ਹੋਰ ਬਹੁਤ ਸਾਰੇ ਵਾਕ ਕਿਸੇ ਕਹਾਣੀਆ ਨੇ ਜਿਥੇ ਕੁੜੀ ਨੂੰ ਉਚਾ ਦਿਖਾਉਣ ਲਈ ਮੁੰਡੇ ਨੂੰ ਨੀਵਾਂ ਦਿਖਾਇਆ ਜਾਂਦਾ ਹੈ ,,, ਇਕ ਹੋਰ ਵਾਕ ਹੈ ” ਪੁੱਤਰ ਮਿਠੜੇ ਮੇਵੇ ਰੱਬ ਸਬ ਨੂੰ ਦੇਵੇ “,,, ਜਾਂ ਇਹੋ ਜੇ ਹੋਰ ਵੀ ਵਾਕ ਨੇ ,, ਓਹਨਾ ਵਿਚ ਕਿਸੇ ਵੀ ਵਾਕ ਵਿਚ ਕੁੜਿਆ ਨੂੰ ਨੀਵਾਂ ਦਿਖਾ ਕੇ ਮੁੰਡੇਆਂ ਨੂੰ ਉਚਾ ਨਹੀ ਦਿਖਾਇਆ …. ਮੈਂ ਇਹ ਨਹੀਂ ਕਹਿੰਦਾ ਕਿ ਕੁੜੀਆਂ ਦੀ ਸਿਫਤ ਨਹੀਂ ਹੋਣੀ ਚਾਹੀਦੀ। ਚੰਗੇ ਬੰਦੇ ਨੂੰ ਤਾਂ ਸਹਾਰਨਾ ਚਾਹੀਦਾ ਹੀ ਆ ਪਰ ਉਸਦੇ ਵਿਰੋਧੀ ਲਿੰਗ ਨੂੰ ਨਿੰਦ ਕੇ ਨਹੀਂ। ਜੇ ਗੱਲ ਕਰੀਏ ਜਮੀਨ ਦੀ ਤਾਂ ਕਿਨੇ ਕੁ ਪੁੱਤ ਹੋਣਗੇ ਜਿਹੜੇ ਲੜ ਕੇ ਹੀ ਜਮੀਨ ਵੰਡਾਉਂਦੇ ਨੇ। ਜੇ ਉਹ ਜਮੀਨ ਵੀ ਸਾਂਭ ਦਾ ਤਾਂ ਸਾਰੀ ਉਮਰ ਕਮਾ ਕੇ ਆਪਣੇ ਮਾਂ ਬਾਪ, ਪਤਨੀ ਤੇ ਬੱਚਿਆਂ ਨੂੰ ਵੀ ਪਾਲਦੈ। ਜਮੀਨ ਵੀ ਵਿਆਹ ਤੋਂ ਬਾਅਦ ਹੀ ਕਿਉ ਵੰਡੀ ਜਾਂਦੀ ਆ। ਪੁਆੜੇ ਦੀ ਜੜ੍ਹ ਕਈ ਜਗ੍ਹਾ ਨੁੰਹ ਵੀ ਹੁੰੰਦੀ ਆ। ਆਪਣੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ ਕਿ ਕੁੜੀ ਹਮੇਸ਼ਾ ਸਹੀ ਹੁੰਦੀ ਤੇ ਮੁੰਡਾ ਗਲਤ। ਜਦੋਂ ਕੋਈ ਬਾਹਰ ਕਿਤੇ ਬਾਜਾਰ ਚ ਸੁਣਦਾ ਕਿ ਮੁੰਡੇ ਨੇ ਕੁੜੀ ‘ਤੇ ਹੱਥ ਚੁਕਿਆ ਤਾਂ ਬਿਨ੍ਹਾਂ ਕੁਝ ਜਾਣੇ ਕਹਿ ਦਿੱਤਾ ਜਾਂਦੈ ਕਿ “ਕਿੰਨ੍ਹਾਂ ਨਿਰਦਈ ਹੈ, ਕੁੜੀ ਤੇ ਹੱਥ ਚੁੱਕਦਾ ਹੈ।” ਜੇਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
tejji
👌👏👏👏👏👏
ਸੁੱਖ
ਬਾਈ ਜਮਾਂ ਦਿਲ ਦੀ ਗੱਲ ਕਹੀ ਆ….
Prince
💯 % sehmat aa veer g , asal har koi apni chetna naal nahi sochde bus Kahli ch hunde ne , har koi majuda sathiti ni dekhda bus apne aap nu show off krn li jo jyada loka nu sahi lagda usda sath dinda