ਮੌਲਵੀ ਦੁਆ ਪੜ੍ਹ ਕੇ ਮਸਜਿਦੋਂ ਨਿਕਲਿਆ ਤਾਂ ਬਾਹਰੋਂ ਜੁੱਤੀ ਗਾਇਬ। ਬੜਾ ਗੁੱਸਾ ਚੜਿਆ।
ਅੱਲ੍ਹਾ ਨੂੰ ਤਾਹਨਾ ਦੇਣ ਮੁੜ ਮਸਜਿਦ ਅੰਦਰ ਪਹੁੰਚ ਗਿਆ;
‘ਹੇ ਪਰਵਦਗਾਰ! ਪੂਰੇ ਪਿੰਡ ‘ਚੋਂ ਮੈਂ ਇਕੱਲਾ ਹੀ ਆਉਂਦਾ ਹਾਂ; ਤੇਰੇ ਦਰ ਤੇ ਸਜਦਾ ਕਰਨ। ਫੇਰ ਮੇਰੇ ਨਾਲ ਹੀ ਅਜਿਹਾ ਕਿਉਂ?’
‘ਅੱਜ ਜੁੱਤੀ ਨਾ ਲੱਭੀ ਤਾਂ ਕੱਲ੍ਹ ਤੋਂ ਮੈਂ ਵੀ ਨਹੀਂ ਆਉਣਾ!’ ਆਖ ਮੌਲਵੀ ਨੰਗੇ ਪੈਰੀਂ ਆਪਣੇ ਘਰ ਨੂੰ ਤੁਰ ਪਿਆ। ਕੁਝ ਦੂਰ ਗਿਆ ਤਾਂ ਅੱਗਿਓਂ ਇੱਕ ਸ਼ਖਸ ਸੋਟੀ ਦੇ ਆਸਰੇ ਤੁਰਿਆ ਆਵੇ।
‘ਮੀਆਂ ਜੀ ਸਲਾਮ।’ ਸੋਟੀ ਆਸਰੇ ਤੁਰੇ ਆਉਂਦੇ ਬੰਦੇ ਨੇ ਮੌਲਵੀ ਨੂੰ ਕਿਹਾ।
‘ਵਾਲੇਕੁਮ ਸਲਾਮ! ਕਿੱਧਰ ਜਾ ਰਹੇ ਹੋ?’ ਮੌਲਵੀ ਨੇ ਪੁੱਛਿਆ।
‘ਅੱਲ੍ਹਾ ਦਾ ਸ਼ੱਕਰ ਅਦਾ ਕਰਨ ਚੱਲਿਆਂ!’
‘ਸ਼ੁਕਰ! ਪਰ ਤੇਰੀਆਂ ਤਾਂ ਲੱਤਾਂ ਹੀ ਹੈ ਨਹੀਂ!’
‘ਲੱਤਾਂ ਨਹੀਂ ਪਰ! ਅੱਲ੍ਹਾ ਨੇ ਬਾਕੀ ਸਾਰਾ ਪਿੰਡਾ ਤਾਂ ਤੰਦਰੁਸਤ ਦਿੱਤਾ ਹੈ; ਘਰ ਦਿੱਤਾ ਹੈ, ਬੱਚੇ ਦਿੱਤੇ ਹਨ, ਬੀਵੀ ਦਿੱਤੀ ਹੈ, ਇੱਜਤ ਹੈ, ਮਾਣ ਹੈ; ਸਭ ਕੁਝ ਹੈ।’
ਮੌਲਵੀ ਸੁੰਨ ਹੋ ਗਿਆ।
ਉਹ ਬੰਦਾ ਫਿਰ ਬੋਲਿਆ; ‘ਇੱਕ ਚੀਜ਼ ਬਦਲੇ ਇਮਾਨੋਂ ਕਿਓਂ ਡਿੱਗਣਾ, ਹਜ਼ੂਰ! ਜਿਹੜੀਆਂ ਚੀਜ਼ਾਂ ਮਿਲੀਆਂ ਹਨ ਉਹਨਾਂ ਦਾ ਧੰਨਵਾਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ravneet Singh
ਬਹੁਤ ਸੋਹਣੀ ਕਹਾਣੀ ਤੇ ਸਿੱਖਣ ਯੋਗ ।