ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਸਧਾਰਨ ਜਿਹੀ ਕੁੜੀ ਜਿਸਦਾ ਨਾਂ ਦੀਪ ਹੈ!ਦੀਪ ਰੋਜ਼ ਇੱਕ ਅਜਨਬੀ ਸਿਆਣੇ ਬੰਦੇ ਨੂੰ ਮਿਲਦੀ ਹੈ!ਜਦੋਂ ਉਹ ਕਾਲਜ ਪੜ੍ਹਨ ਜਾਂਦੀ ਹੈ!ਹੌਲੀ ਹੌਲੀ ਦਿਨ ਲੰਘਦੇ ਜਾ ਰਹੇ ਹਨ!ਪਰ ਦੀਪ ਤੇ ਰਾਮ ਚਾਚੂ ਦਾ ਸਿਲਸਿਲਾਂ ਐਵੇ ਹੀ ਚਲਦਾ ਜਾ ਰਿਹਾ ਹੈ!ਦੀਪ ਰੋਜ਼ ਸੋਚਦੀ ਹੈ ਕਿ ਉਹ ਅੱਜ ਰਾਮ ਚਾਚੂ ਨਾਲ ਜਰੂਰ ਗੱਲਬਾਤ ਕਰੇਗੀ!ਪਰ ਸਾਹਮਣੇ ਆ ਕੇ ਉਹ ਕੋਈ ਵੀ ਗੱਲ ਨਹੀਂ ਕਰ ਪਾਉਦੀ!
ਇੱਕ ਦਿਨ ਦੀਪ ਰੋਜ਼ ਵਾਗ ਉਹੀ ਰਾਸਤੇ ਤੋਂ ਗੁਜਰ ਰਹੀ ਸੀ!ਤੇ ਰਾਮ ਚਾਚੂ ਨੇ ਆਪ ਹੀ ਅਵਾਜ ਮਾਰ ਲਈ ਤੇ ਕਹਿਣ ਲੱਗੇ ਹੋ ਪੁੱਤ ਠੀਕ ਹੋ!ਇਹ ਦੇਖ ਕੇ ਦੀਪ ਬਹੁਤ ਖੁਸ਼ ਹੋਈ ਤੇ ਕਹਿੰਦੀ ਹਾਂ ਜੀ ਚਾਚਾ ਜੀ ਮੈਂ ਠੀਕ ਹਾਂ ਤੁਸੀ ਕਿਵੇਂ ਹੋ!ਉਹਨਾਂ ਨਾਲ 5 ਕੁ ਮਿੰਟ ਗੱਲ ਕਰਕੇ ਦੀਪ ਅੱਗੇ ਚਲੀ ਗਈ!ਦੀਪ ਹਮੇਸ਼ਾ ਖੁਸ਼ ਰਹਿੰਦੀ ਸੀ!ਤੇ ਹਰ ਰੋਜ਼ ਰਾਮ ਚਾਚੂ ਨੂੰ ਮਿਲਦੀ ਤੇ ਉਹਨਾਂ ਨੂੰ ਦੇਖ ਕੇ ਉਹਦੀ ਖੁਸ਼ੀ ਹੌਰ ਵੀ ਦੁੱਗਣੀ ਹੋ ਜਾਂਦੀ!
ਉਹਨੂੰ ਰਾਮ ਚਾਚੂ ਦੀਆਂ ਗੱਲਾਂ ਵਿੱਚ ਆਪਣੇ ਦਾਦਾ ਜੀ ਦਾ ਪਿਆਰ ਦਿਖਾਈ ਦਿੰਦਾ! ਹਰ ਰੋਜ਼ 2 ਮਿੰਟ ਰਾਮ ਚਾਚੂ ਦੀਪ ਨੂੰ ਰਾਸਤੇ ਵਿੱਚ ਜਰੂਰ ਮਿਲਦੇ! ਤੇ ਉਹ ਹੱਸਦੀ ਹੋਈ ਗੱਲਾਂ ਕਰਕੇ ਅੱਗੇ ਚਲੀ ਜਾਂਦੀ!ਰਾਮ ਚਾਚੂ ਉਹਨੂੰ ਰੋਜ਼ ਇੱਕ ਹੀ ਗੱਲ ਕਹਿੰਦੇ ਪੁੱਤਰ ਜੀ ਅੱਜ ਬਹੁਤ ਖੁਸ਼ ਹੋ ਤੁਸੀ!ਤੇ ਉਹ ਵੀ ਅੱਗੋਂ ਹੱਸ ਕੇ ਕਹਿ ਦਿੰਦੀ ਚਾਚੂ ਜਿੰਦਗੀ ਨੇ ਕੋਈ ਦੁੱਖ ਹੀ ਨਹੀਂ ਦਿੱਤਾ ਫਿਰ ਖਿਸ਼ ਹੋਣਾ ਤਾਂ ਬਣਦਾ ਹੈ!ਚਾਚੂ ਵੀ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦਾ!ਪਰ ਦੀਪ ਦੇ ਚਿਹਰੇ ਦੀਆਂ ਖੁਸ਼ੀਆ ਦਾ ਕਾਰਣ ਉਹਦੇ ਮਾੜੇ ਹਾਲਾਤਾਂ ਦੇ ਦੁੱਖ ਸਨ!ਜੋ ਉਹਦੇ ਅੰਦਰ ਕੁੱਟ ਕੁੱਟ ਭਰੇ ਹੋਏ ਸਨ ਤੇ ਇਹਨਾਂ ਦੁੱਖਾਂ ਨੇ ਹੁਣ ਹਾਸਿਆਂ ਦਾ ਰੂਪ ਲੈ ਲਿਆ ਸੀ!
ਦੀਪ ਹਰ ਬੰਦੇ ਨਾਲ ਹੱਸ ਕੇ ਗੱਲਾਂ ਕਰਦੀ ਸੀ!ਹੁਣ ਹੱਸਣਾ ਉਹਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ