1947 ਤੌਂ ਪਹਿਲਾਂ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਇੱਕ ਪਿਆਰੀ ਜਹੀ ਬੱਚੀ ਨੇ ਜਨਮ ਲਿਆ। ਬੜਾ ਹੀ ਸੁੰਦਰ ਚਿਹਰਾ ਅਤੇ ਨਿੱਕੀਆਂ ਨਿੱਕੀਆਂ ਅੱਖਾਂ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ। ਪਰ ਕੁੱਝ ਐਸਾ ਹੋਇਆ ਕਿ ਤਿੰਨ ਮਹੀਨੇ ਬਾਅਦ ਵੰਡ ਦਾ ਰੌਲਾ ਪੈਣ ਤੇ ਉਹ ਆਪਣੀ ਮਾਂ ਕੋਲੋਂ ਵਿੱਛੜ ਗਈ ਪਤਾ ਨਹੀਂ ਉਸਦੀ ਮਾਂ ਖੁਦ ਰੱਬ ਲੈ ਗਿਆ ਜਾਂ ਉਸਨੂੰ ਕਿਸੇ ਨੇ ਮਾਰ ਦਿੱਤਾ। ਫਿਰ ਉਹ ਬੱਚੀ ਆਪਣੇ ਪਿਤਾ ਨਾਲ ਹਿੰਦੁਸਤਾਨ ਆ ਗਈ। ਪਿਤਾ ਨੇ ਹੀ ਪਾਲਿਆ ਤੇ ਚਾਚੀ ਨੇ ਰੋਟੀ ਦਿੱਤੀ ਪਰ ਮਾਂ ਬਿਨ੍ਹਾਂ ਬੱਚੇ ਦੀ ਕੋਈ ਜਿੰਦਗੀ ਨਹੀ ਹੁੰਦੀ। ਚਾਚੀ ਹੁਣੀ ਜੇ ਰੋਟੀ ਦਿੰਦੇ ਤਾ ਕੰਮ ਵੀ ਕਰਾਉਂਦੇ। ਨਿੱਕੀ ਜਿਹੀ ਉਮਰ ਵਿਚ ਹੀ ਉਸਨੇ ਬਹੁਤ ਕੁਝ ਵੇਖ ਲਿਆ। ਇਸ ਤਰ੍ਹਾਂ ਧੱਕਿਆ ਵਿੱਚ ਪਲ ਕੇ ਉਹ ਧੀ ਵੱਡੀ ਹੋਈ। ਫਿਰ ਵਿਆਹ ਹੋਇਆ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਰੱਬ ਨੇ ਸੁਣ ਲਈ ਹੋਵੇ। ਘਰਵਾਲਾ ਬਹੁਤ ਹੀ ਚੰਗਾ ਤੇ ਪੈਲੀ ਅਤੇ ਕੰਮ ਕਾਰ ਵੱਧੀਆ ਹੌਣ ਕਾਰਨ ਹੋਰ ਵੀ ਕਈ ਸੁੱਖ ਮਿਲੇ । ਰੱਬ ਨੇ ਦੋ ਧੀਆਂ ਅਤੇ ਦੋ ਪੁੱਤਰਾਂ ਦੀ ਦਾਤ ਬਖਸ਼ੀ।ਫਿਰ ਇਹ ਹੋਇਆ ਕਿ ਘਰਵਾਲੇ ਦੇ ਭਰਾਵਾਂ ਨੇ ਗੱਲਾ ਵਿੱਚ ਲਾ ਕੇ ਕਿੰਨੀ ਪੈਲੀ ਵੇਚ ਲਈ। ਹੌਲੀ ਹੌਲੀ ਸਮਾਂ ਲੱਗਦਾ ਗਿਆ। ਧੀਆਂ ਵੱਡੀਆਂ ਹੋਈਆ ਤਾਂ ਉਹਨਾਂ ਦਾ ਵਿਆਹ ਕਰਨ ਬਾਰੇ ਸੋਚਿਆ। ਅਜੇ ਵੱਡੀ ਧੀ ਦੀ ਮੰਗਣੀ ਹੀ ਹੋਈ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Deepraman kaur
nice story