ਬਾਪੂ ਵਾਹਵਾ ਲੰਮੀ ਉਮਰ ਭੋਗ ਕੇ ਇਸ ਦੁਨੀਆਂ ਤੋਂ ਰੁਖਸਤ ਹੋਇਆ ਸੀ ।ਡੰਗੋਰੀ ਉਨ੍ਹਾਂ ਨੇ ਅਖੀਰਲੀ ਉਮਰ ਵਿੱਚ ਹੀ ਫੜੀ, ਸਾਰਾ ਦਿਨ ਬਾਪੂ ਜਾਂ ਆਪਣੀ ਬੈਠਕ ਵਿੱਚ ਜਾਂ ਮੋੜ ਤੇ ਬਣੇ ਪੱਥਰ ਦੇ ਬੈਂਚ ਤੇ ਬੈਠੇ ਰਹਿੰਦੇ ਜਾਂ ਆਪਣੇ ਹਾਣ ਦੇ ਲੋਕਾਂ ਨਾਲ ਗੱਲਾਂ ਕਰਦੇ ਅਤੇ ਆਉਂਦੇ ਜਾਂਦੇ ਲੋਕਾਂ ਦੀ ਸੁਖ ਸਾਂਦ ਪੁੱਛਦੇ ਰਹਿਣਾ ਉਨ੍ਹਾਂ ਨੂੰ ਬੜਾ ਚੰਗਾ ਲੱਗਦਾ ਸੀ। ਜੇ ਬਹੁਤ ਗਰਮੀ ਹੋਣੀ ਤਾਂ ਘਰ ਦੇ ਪਿੱਛੇ ਰੁੱਖਾਂ ਦੀ ਛਾਵੇਂ ਬੈਠੇ ਰਹਿਣਾ ਜਾਂ ਲੰਮੇ ਪੈ ਜਾਣਾ ਅਤੇ ਫਿਰ ਵਿਹੜੇ ਵਿੱਚ ਤੁਰ ਫਿਰ ਕੇ ਖੂੰਡਾ ਖੜਕਾਉਂਦਿਆਂ ਕਾਵਾਂ ਚਿੜੀਆਂ ਨੂੰ ਉਡਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਰਦੇ ਘਰ ਦੀ ਰਾਖੀ ਕਰਦੇ ਸੀ ਮੈਂ ਆਮ ਵੇਖਿਆ ਬਾਪੂ ਰੋਟੀ ਖਾਣ ਤੋਂ ਪਹਿਲਾਂ ਪੈਗ ਲਾਉਣ ਦੇ ਸ਼ੌਕੀਨ ਸੀ ਇੰਨੀ ਕੁ ਪੀਣ ਨੂੰ ਉਹ ਦਵਾਈ ਮੁਆਫ਼ਕ ਕਿਹਾ ਕਰਦਾ ਸੀ। ਸਵੇਰੇ ਤੜਕਸਾਰ ਉੱਠਣਾ ਅਤੇ ਰੇਡੀਓ ਉੱਤੇ ਪਾਠ ਲਗਾ ਦੇਣਾ, ਸਾਰਿਆਂ ਨੂੰ ਵਾਰੀ ਵਾਰੀ ਹਾਲ ਚਾਲ ਪੁੱਛਣਾ। ਛੁੱਟੀ ਵਾਲੇ ਦਿਨ ਜਦੋਂ ਮੈਂ ਪਿੰਡ ਜਾਣਾ ਤਾਂ ਮੈਂ ਬਾਪੂ ਦੀ ਬੈਠਕ ਵਿੱਚ ਜਾ ਕੇ ਬੈਠ ਜਾਂਦੀ ਸੀ। ਬਾਪੂ ਜੀ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ, ਆਪਣੀ ਜ਼ਿੰਦਗੀ ਬਾਰੇ ਦੱਸਦੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਮਿਹਨਤ ਕਰਕੇ ਘਰ ਨੂੰ ਘਰ ਨੂੰ ਬਣਾਇਆ ਕਿਸ ਤਰ੍ਹਾਂ ਆਪਣੇ ਹਮਸਫਰ ਮਤਲਬ ਦਾਦੀ ਜੀ ਤੋਂ ਬਿਨਾਂ ਜੋ ਕਿ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਇੱਕ ਛੋਟੀ ਜੀ ਬੀਮਾਰੀ ਕਰਕੇ ਚੱਲ ਵੱਸੇ ਸਨ ਉਨ੍ਹਾਂ ਤੋਂ ਬਿਨਾਂ ਜ਼ਿੰਦਗੀ ਗੁਜ਼ਾਰੀ ਹੈ ਇਨ੍ਹਾਂ ਔਖੇ ਅਤੇ ਮੁਸ਼ਕਲਾਂ ਭਰੇ ਰਾਹਾਂ ਦਾ ਉਨ੍ਹਾਂ ਇਕੱਲਿਆਂ ਮੁਕਾਬਲਾ ਕੀਤਾ ਹੈ ਮੈਂ ਬਾਪੂ ਨੂੰ ਕਹਿੰਦੀ ,’ਮੈਂ ਜ਼ਰਾ ਚਾਚੇ ਵੱਲੋਂ ਹੋਵਾਂ’ ਤੇ ਬਾਪੂ ਨੇ ਕਹਿਣਾ ਤੂੰ ਜ਼ਰਾ ਕਦੀ ਮੇਰੇ ਕੋਲ ਵੀ ਬਹਿ ਜਾਇਆ ਕਰ, ਤੁਸੀਂ ਸਾਰੇ ਬਹੁਤ ਰੁੱਝੇ ਰਹਿੰਦੇ ਹੋ? ਮੈਨੂੰ ਤਾਂ ਤੁਹਾਡੇ ਨਾਲ ,ਕੋਲ ਬੈਠ ਕੇ ਕੁਝ ਗੱਲਾਂ ਕਰਨ ਦੀ ਭੁੱਖ ਹੈ, ਸ਼ਾਇਦ ਸੋਚਦੇ ਹੋਣ ਕਿ ਸਭ ਤੋਂ ਚੰਗੇ ਤਾਂ ਇਹ ਚਿੜੀਆਂ, ਜਨੌਰ ਹੀ ਹਨ ਜਿਹੜੇ ਸਾਰਾ ਦਿਨ ਦਿਨ ਮੋੜਨ ਦੇ ਬਾਵਜੂਦ ਵੀ ਮੇਰੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ।ਬਾਪੂ ਨੇ ਜ਼ਿੰਦਗੀ ਦੇ ਕਈ ਬਦਲਦੇ ਰੰਗ ਰੂਪ ਦੇਖੇ,ਉਸ ਪਾਸ ਜ਼ਿੰਦਗੀ ਦਾ ਕੌੜਾ ਸੱਚ ਤੇ ਤਲਖ਼ ਤਜਰਬੇ ਸਨ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
bilkul thik naam hai ji,boht vdiaa g
ਦਵਿੰਦਰ ਸਿੰਘ
ਮਾਫ ਕਰਿਓ ਲੇਖਕ ਜੀ ਪਰ ਤੁਹਾਨੂੰ ਕਹਾਣੀ ਦਾ ਨਾਮ ਹੌਰ ਰੱਖਣਾ ਚਾਹੀਦਾ ਸੀ ਕਿਓਂ ਕਿ ਬਾਪੂ ਤਾਂ ਅਕਸਰ ਹੀ ਯਾਦ ਆਂਦਾ ਰਹਿੰਦਾ ਹੈ ਜੀ ਕਦੇ ਕਦੇ ਨੀ। ਬਾਕੀ ਕਹਾਣੀ ਬਾਕਮਾਲ ਐ ਜੀ।