ਭੈਣਾ ਦਿਨ ਰਾਤ ਕਿੰਨਾ ਫ਼ਿਕਰ ਕਰਦੀਆਂ ਨੇ ਪੇਕੇ ਘਰ ਦਾ , ਜਦੋਂ ਕਦੇ ਫੋਨ ਕਰਦੀਆ ਤਾਂ ਭਰਾ ਨੂੰ ਪੁੱਛਦੀਆਂ ਤੂੰ ਕੋਈ ਕੰਮ ਦੇਖਿਆ ਕਿ ਨਹੀਂ, ਨਾਲੇ ਬਾਈ ਫਾਰਮ ਭਰੀ ਚੱਲਿਆ ਕਰ, ਕਿਸੇ ਪਾਸੇ ਰੱਬ ਕੰਮ ਬਣਾ ਹੀ ਦਿਉ ਤੇਰਾ, । ਫਿਰ ਅਗਲੇ ਦੋ ਮਿੰਟਾਂ ‘ਚ ਮਾਂ ਨਾਲ ਲੱਖਾਂ ਹੀ ਦੁੱਖ-ਸੁੱਖ ਸਾਂਝੇ ਕਰਕੇ ਬਾਪੂ ਨਾਲ ਗੱਲ ਕਰਦੀਆ ਨੇ, ਪਾਪਾ ਸਾਸਰੀ ਕਾਲ, “ਪਾਪਾ ਤੂੰ ਠੀਕ ਐ, ਨਾਲੇ ਪਾਪ ਤੂੰ ਖੇਤੋਂ ਸੰਦੇਹਾ ਘਰੇ ਆਇਆ ਕਰ, ਆਪਣਾ ਨਿੱਕਾ ਖਾਸੇ ਨੇਰੇ ਤੱਕ ਖੇਡਣ ਦਾ ਲਾਲਚ ਕਰਦਾ ਬੀਬੀ ਘਰੇ ਕੱਲੀ ਬੈਠੀ ਰਹਿੰਦੀ ਆ”,ਚੰਗਾ ਪਾਪਾ ਤੂੰ ਏਸ ਵਾਰ ਲੋਹੜੀ ਦੇ ਸੰਧਾਰੇ ਤੇ ਘੱਟ ਈ ਖਰਚਾ ਕਰੀ ਸੁੱਖ ਨਾਲ ਸਭ ਕੁੱਝ ਹੈ ਤੇਰੀ ਧੀ ਦੇ ਸੌਹਰੇ ਪਰਿਵਾਰ ਕੋਲ, ਤੁਸੀ ਉਹੀ ਪੈਸੇ ਘਰ ਆਲੇ ਫੂਨ ‘ਚ ਪਵਾ ਲੀਉ,।
ਐਨਾ ਫ਼ਿਕਰ ਕਰਦੀਆਂ ਨੇ ਵਿਆਹੀਆਂ ਵੱਡੀਆਂ ਭੈਣਾਂ ਆਪਣੇ ਪੇਕੇ ਘਰ ਦਾ, ਫਿਰ ਉਦੋਂ ਭਰਾ ਤੌ ਚਾਅ ਨੀ ਚੁੱਕਿਆ ਜਾਂਦਾ ਜਦੋਂ ਫੂਨ ਕਰਦੀਆਂ ਨੇ ਕੀ “ਸਾਨੂੰ ਲੈਜੀ ਚਾਰ ਦਿਨ, ਤੇਰੇ ਭਾਣਜੇ ਨੂੰ ਛੁੱਟੀਆਂ ਮਿਲਗੀਆ,” ਪੇਕੇ ਆਕੇ ਕਿਹੜਾ ਟਿਕ ਵਹਿੰਦੀਆਂ ਨੇ, ਆਉਣ ਸਾਰ ਸਾਫ- ਸਫ਼ਾਈਆਂ ਝਾੜੂ ਪੋਚਿਆ ‘ਚ ਰੁੱਝੇ ਜਾਦੀਆ ਨੇ, ਕੰਬਲ ਗਦੈਲੇ, ਖੇਸ ਦਰੀਆਂ ਸਰਾਣੇ ਧੋ ਧੋ ਸੁੱਕਣੇ ਲਾ ਦਿੰਦੀਆਂ ਨੇ, ਕਿਧਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Joginder Singh bhatthal
blkul sahi aa
ਦਵਿੰਦਰ ਸਿੰਘ
ਹਾਂਜੀ ਇਹ ਗੱਲ ਤਾਂ ਬਿੱਲਕੁਲ ਸੱਚੀ ਆ ਕਿ ਅਸੀਂ ਓਸ ਵੇਲੇ ਦਰਦ ਲਕੌ ਲੈਂਦੇ ਆਂ
Hardain singh
Boht vdda sach aa eh k asi eh dard hmesha luko k rakhde aa
Harpreet sandhu
bhutt hi pyaari kahanii👌👌👌👌