ਦਿਨ ਢਲੇ ਨੂੰ ਅੱਖਾਂ ਪੂੰਝਦੀ ਹੋਈ ਉਹ ਕਾਹਲੀ ਨਾਲ ਹਸਪਤਾਲੋਂ ਬਾਹਰ ਨਿੱਕਲੀ ਅਤੇ ਬਾਹਰ ਖਲੋਤੇ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਛੇਤੀ ਨਾਲ ਅੰਦਰ ਬੈਠ ਗਈ..
ਉਚੇ ਲੰਮੇ ਭਲਵਾਨੀ ਜੁੱਸੇ ਦਾ ਮਾਲਕ “ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਉਸਦਾ ਬਾਪ ਜਦੋਂ ਪੁਲਸ ਦੀ ਵਰਦੀ ਪਾਈ ਕੁੜੀਆਂ ਦੇ ਕਾਲਜ ਮੂਹਰੇ ਅੱਪੜ ਜਾਂਦਾ ਤਾਂ ਓਥੇ ਖਲੋਤੇ ਅਨੇਕ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ ਰੱਖ ਹਵਾ ਹੋ ਜਾਇਆ ਕਰਦੇ..
ਅੱਜ ਓਸੇ ਜਿੰਦਾ ਦਿਲ ਇਨਸਾਨ ਨੂੰ ਅਨੇਕਾਂ ਤਰਾਂ ਦੇ ਡਾਕਟਰੀ ਉਪਕਰਨਾਂ ਅਤੇ ਸੂਈਆਂ ਵਿਚ ਜਕੜਿਆਂ ਬੇਬਸ ਹੋਇਆ ਵੇਖ ਉਸਦਾ ਹੌਕਾ ਨਿੱਕਲ ਗਿਆ..ਸਰੀਰ ਦੇ ਸਾਰੇ ਜਰੂਰੀ ਸਿਸਟਮ ਫੇਲ ਹੋ ਚੁਕੇ ਸਨ ਤੇ ਡਾਕਟਰਾਂ ਨੇ ਇੱਕ ਤਰਾਂ ਨਾਲ ਜੁਆਬ ਹੀ ਦੇ ਦਿੱਤਾ ਸੀ..!
ਉਸਨੂੰ ਉਸਦੇ ਨਿੱਕੇ ਵੀਰ ਨੇ ਏਨੀ ਗੱਲ ਆਖ ਘਰੇ ਘੱਲ ਦਿੱਤਾ ਕੇ “ਤਿੰਨ ਦਿਨਾਂ ਦੀ ਉਂਨੀਂਦਰੀ ਏਂ..ਜਾ ਕੇ ਦੋ ਘੜੀਆਂ ਆਰਾਮ ਕਰ ਲੈ”
ਆਟੋ ਵਿਚ ਬੈਠੀ ਨੂੰ ਘੜੀ-ਮੁੜੀ ਚੇਤਾ ਆ ਰਿਹਾ ਸੀ ਕਿਦਾਂ ਉਸਦਾ ਬਾਪ ਉਸਨੂੰ ਹਮੇਸ਼ਾਂ ਇਹ ਆਖ ਤਸੱਲੀ ਦਿੰਦਾ ਰਹਿੰਦਾ ਸੀ ਕੇ..”ਜਿਥੇ ਮਰਜੀ ਜਦੋਂ ਮਰਜੀ ਬਿਨਾ ਝਿਜਕ ਆਇਆ ਜਾਇਆ ਕਰ..ਕਿਸੇ ਦੀ ਕੀ ਮਜਾਲ ਤੇਰੀ ਵਾ ਵੱਲ ਵੀ ਤੱਕ ਜਾਵੇ..ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਰਹੂੰਗਾ ਗੁੱਡੀਏ..”
ਨਾਲਦੀਆਂ ਸਹੇਲੀਆਂ ਨੂੰ ਜਦੋਂ ਕੋਈ ਮੁਸ਼ਕਿਲ ਪੈਂਦੀ ਤਾਂ ਉਸਦੇ ਬਾਪ ਕੋਲ ਇੰਝ ਨੱਸੀਆਂ ਆਉਂਦੀਆਂ..ਜਿਦਾਂ ਦਾਰਾ ਹੌਲਦਾਰ ਕਾਲਜ ਵਿਚ ਪੜ੍ਹਦੀ ਹਰੇਕ ਕੁੜੀ ਦਾ ਬਾਪ ਹੋਵੇ..!
ਸੋਚਾਂ ਦੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਇਲਾਕੇ ਵਿਚ ਪਹੁੰਚ ਚੁਕਾ ਸੀ ਅਤੇ ਉਹ ਦੋਵੇਂ ਉਸਦਾ ਸਭ ਕੁਝ ਖੋਹਣ ਦੀ ਤਾਕ ਵਿਚ ਤਿਆਰ ਬਰ ਤਿਆਰ ਖਲੋਤੇ ਸਨ..!
ਪਰਸ ਅੰਦਰ ਕੁਲ ਢਾਈ ਕੂ ਸੌ ਰੁਪਈਏ,ਸਸਤਾ ਜਿਹਾ ਮੋਬਾਈਲ ਅਤੇ ਕੁਝ ਦਵਾਈਆਂ ਦੀਆਂ ਪਰਚੀਆਂ ਵੇਖ ਸ਼ੈਤਾਨੀ ਹਾਸਾ ਹੱਸਦੇ ਹੋਏ ਆਖਣ ਲੱਗੇ ਕੇ ਕੋਈ ਗੱਲ ਨੀ ਗੁੱਡੀਏ ਅੱਜ ਘਾਟਾ ਕਿਸੇ ਹੋਰ ਤਰੀਕੇ ਪੂਰਾ ਕਰ ਲੈਂਦੇ ਹਾਂ..”
ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
insta ty ki name aa g.
ਦਵਿੰਦਰ ਸਿੰਘ
ਬਹੁੱਤ ਵਧੀਆ ਕਹਾਣੀ ਆ ਭਾਜੀ ਮਾਂ ਬਾਪ ਤਾਂ ਅਕਸਰ ਹੀ ਔਲਾਦ ਦੇ ਨਾਲ ਹੀ ਹੁੰਦੇ ਨੇ। ਮੈਂ instagram ਤੇ ਵੀ ਤੁਹਾਡੀਆਂ ਰਚਨਾਵਾਂ ਪੜਦਾ ਰਹਿੰਦਾ ਹਾਂ