ਅਮ੍ਰਿਤਸਰ ਸ਼ਹਿਰ..ਬੱਸ ਅੱਡੇ ਕੋਲ ਪੈਂਦਾ ਮੁਹੱਲਾ ਸ਼ਰੀਫ ਪੂਰਾ..
ਓਥੇ ਜਾਣਾ ਤਾਂ ਦੂਰ ਦੀ ਗੱਲ ਮੈਨੂੰ ਉਸਦਾ ਨਾਮ ਸੁਣਨਾ ਤੱਕ ਵੀ ਪਸੰਦ ਨਹੀਂ ਸੀ..
ਕਦੀ ਲੋੜ ਪੈ ਜਾਂਦੀ ਤਾਂ ਨੌਕਰ ਨੂੰ ਭੇਜ ਦਿਆ ਕਰਦਾ..
ਕਈ ਵਾਰ ਅੱਧੀ ਰਾਤ ਜਾਗ ਖੁੱਲ ਜਾਂਦੀ ਤਾਂ ਸੋਚਦਾ ਕਾਸ਼ ਉਹ ਮਰ ਹੀ ਗਈ ਹੋਵੇ..
ਕੋਈ ਇੰਝ ਥੋੜੀ ਕਰਦਾ ਆਪਣੇ ਬਾਪ ਨਾਲ..ਉਹ ਵੀ ਉਸ ਬਾਪ ਨਾਲ ਜੋ ਬਾਪ ਹੋਣ ਦੇ ਨਾਲ ਨਾਲ ਮਾਂ ਬਣ ਕੇ ਵੀ ਵਿਚਰਿਆ ਹੋਵੇ..!
ਅਜੇ ਵੀ ਯਾਦ ਏ ਜਦੋਂ ਨਿੱਕੀ ਜਿਹੀ ਨੂੰ ਛੱਡ ਕੇ ਤੁਰ ਗਈ ਸੀ..
ਰਿਸ਼ਤੇਦਾਰਾਂ ਵੱਲੋਂ ਪਾਇਆ ਗਿਆ ਦੂਜੇ ਵਿਆਹ ਲਈ ਜ਼ੋਰ ਅਤੇ ਫੇਰ ਉਸ ਨਿੱਕੀ ਜਿਹੀ ਵੱਲ ਵੇਖ ਮੈਥੋਂ ਨਾਂਹ ਨਿੱਕਲ ਜਾਂਦੀ..ਅਤੇ ਮੁੜ ਇਹ ਨਾਂਹ ਅਖੀਰ ਤੱਕ ਕਾਇਮ ਰਹੀ!
ਫੇਰ ਇੱਕ ਬਿਜਲੀ ਡਿੱਗੀ ਜਦੋਂ ਇੱਕ ਦਿਨ ਪਤਾ ਲੱਗਾ ਕੇ ਉਸਨੇ ਚੁੱਪ ਚੁਪੀਤੇ ਗੁਰੂ ਘਰ ਫੇਰੇ ਲੈ ਲਏ..
ਸਾਕ ਬਰਾਦਰੀ ਰਿਸ਼ਤੇਦਾਰੀ ਆਂਢ ਗਵਾਂਢ ਜਾਣਕਾਰ..
ਸਭ ਦੇ ਸਾਮਣੇ ਕੱਖੋਂ ਹੌਲਾ ਪਾ ਗਈ..ਨਾਲਦੀ ਦੀ ਫੋਟੋ ਅੱਗੇ ਖਲੋ ਕੇ ਕਿੰਨੇ ਦਿਨ ਰੋਂਦਾ ਰਿਹਾ..
ਫੇਰ ਸਹੁੰ ਖਾਦੀ..ਸਾਰੀ ਉਮਰ ਸ਼ਕਲ ਨਹੀਂ ਵੇਖਣੀ ਉਸਦੀ..ਭਾਵੇਂ ਜੋ ਮਰਜੀ ਹੋ ਜਾਵੇ..ਕੋਈ ਵਾਹ ਵਾਸਤਾ ਵੀ ਨਹੀਂ ਰੱਖਣਾ..!
ਫੇਰ ਜਿੰਦਗੀ ਆਪਣੀ ਰਫਤਾਰ ਨਾਲ ਤੁਰੀ ਗਈ..
ਕਈ ਵਾਰ ਉਸਦਾ ਚੇਤਾ ਆ ਜਾਂਦਾ ਤਾਂ ਧਿਆਨ ਦੂਜੇ ਪਾਸੇ ਪਾ ਲੈਂਦਾ..
ਜਦੋ ਕਿਧਰੇ ਵੀ ਕਿਸੇ ਧੀ ਧਿਆਣੀ ਦੇ ਵਿਆਹ ਜਾਂਦਾ..ਡੋਲੀ ਤੁਰਨ ਵਾਲੇ ਸੀਨ ਤੋਂ ਪਹਿਲਾਂ ਹੀ ਓਥੋਂ ਨਿੱਕਲ ਆਇਆ ਕਰਦਾ..!
ਅਖੀਰ ਜਦੋਂ ਅਤੀਤ ਦੇ ਕਾਲੇ ਪਰਛਾਵੇਂ ਵਜੂਦ ਤੇ ਅਸਰ ਕਰਨੋਂ ਨਾ ਹਟੇ ਤਾਂ ਮੈਂ ਇਕ ਦਿਨ ਆਪਣਾ ਸ਼ਹਿਰ ਤੱਕ ਵੀ ਬਦਲ ਲਿਆ..!
ਇੱਕ ਵਾਰ ਜਲੰਧਰੋਂ ਜੀਰਕਪੁਰ ਗਈ ਇੱਕ ਬਰਾਤ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ..
ਲਾਵਾਂ ਫੇਰਿਆਂ ਮਗਰੋਂ ਇੱਕ ਪਾਸੇ ਬੈਠੇ ਹੋਏ ਦਾ ਧਿਆਨ ਅਚਾਨਕ ਕੋਲ ਖੇਡਦੇ ਨਿਆਣਿਆਂ ਦੇ ਇੱਕ ਝੁੰਡ ਵੱਲ ਚਲਾ ਗਿਆ..
ਆਪਣੇ ਧਿਆਨ ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਨੂੰ ਵੇਖ ਆਪਣੇ ਵਾਲੇ ਦੋਹਾਂ ਦਾ ਬਚਪਨ ਚੇਤੇ ਆ ਗਿਆ..
ਫੇਰ ਕੌੜੀਆਂ ਯਾਦਾਂ ਦੇ ਬੱਦਲ ਘਟਾ ਬਣ ਕੇ ਇੱਕ ਵਾਰ ਫੇਰ ਜ਼ਿਹਨ ਤੇ ਛਾ ਜਾਣ ਲੱਗੇ ਤਾਂ ਸੋਚਿਆ ਕੇ ਕਿਓਂ ਨਾ ਓਥੋਂ ਉੱਠ ਕਿਸੇ ਹੋਰ ਪਾਸੇ ਨੂੰ ਹੋ ਜਾਵਾਂ..
ਅਜੇ ਤੁਰਨ ਹੀ ਲੱਗਾ ਸਾਂ ਕੇ ਅਚਾਨਕ ਜੂਸ ਦਾ ਭਰਿਆ ਗਿਲਾਸ ਫੜੀ ਉਹ ਨਿੱਕਾ ਜਿਹਾ ਮੇਰੇ ਵਿਚ ਆਣ ਵੱਜਾ..!
ਉਸਦੇ ਸਾਰੇ ਕੱਪੜੇ ਖਰਾਬ ਹੋ ਗਏ ਤੇ ਉਹ ਰੋਣ ਲੱਗ ਪਿਆ..
ਫੇਰ ਮੇਰੇ ਵੱਲ ਵੇਖ ਲਗਾਤਾਰ ਏਨੀ ਗੱਲ ਆਖੀ ਜਾ ਰਿਹਾ ਸੀ ਕੇ ਹੁਣ ਮੇਰੀ ਮੰਮੀ ਮੈਨੂੰ ਵੇਖ ਗੁੱਸੇ ਹੋਊ..
ਮੈਂ ਉਸ ਨੂੰ ਚੁੱਕ ਲਿਆ..
ਪਹਿਲਾਂ ਰੁਮਾਲ ਨਾਲ ਉਸਦੇ ਅਥਰੂ ਪੂੰਝੇ..ਫੇਰ ਥੋੜੇ ਬਹੁਤ ਕੱਪੜੇ ਸਾਫ ਕੀਤੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet
kmaal story