ਅੱਖੀਆਂ ਨੂੰ ਸਮਝਾਇਆ ਸੀ ਕੇ ਗੱਲ ਦਿਲ ਤੱਕ ਨਾ ਲੈ ਜਾਇਉਂ ਸੋਹਣਾ ਵੀ ਕੋਈ ਲੱਗ ਜਾ ਤਾਂ ਦੋ ਪਲ ਟਿਕ ਕੇ ਬੈਹ ਜਾਇਉਂ ਪਰ ਅੱਖਾਂ ਮੇਰੀਆਂ ਰਹੀਆਂ ਨੀਂ ਜਦ ਦੀਆਂ ਚਾਰ ਹੋਈਆ ਕਿਹੜਾ ਵਾਰ-ਵਾਰ ਐ ਹੋਣੀਆਂ ਨੇ ਐਵੇਂ ਪਹਿਲੀ ਵਾਰ ਹੋਈਆਂ ਮੈਂ ਸੋਚ ਸੋਚ ਸਭ ਬੋਲਦਾਂ ਏ ਕੋਈ ਗੱਲ ਨਾ ਚੁਭ ਜੇ ਤੈਨੂੰ ਮੈਂ ਕਦੇ ਦੇਖਿਆ ਨਹੀਂ ਨਾਂ ਐ ਸਭ ਬਹੁਤਾ ਵੱਲ ਨਹੀਂ ਗਾ ਮੈਨੂੰ। ਇਸ਼ਕ ਇਸ਼ਕ ਮੈਂ ਸੁਣਿਆ ਸੀ ਕਦੇ ਹੋਇਆ ਨਹੀਂ ਸੀ ਮੈ ਤਾਂ ਖੁੱਲ੍ਹ ਕੇ ਸਭ ਕੁਝ ਦੱਸਦਾ ਸੀ ਕਦੇ ਕੁਝ ਲੁਕੋਇਆ ਨਹੀਂ ਸੀ। ਮੈਨੂੰ ਹਜ਼ਾਰਾਂ ਦੀ ਭੀੜ ਚੋਂ ਵੀ ਅਲੱਗ ਦਿਸਦਾ ਆ ਉਹ ਚਿਹਰਾ ਤੇਰਾ ਕਿਉਂ ਐਂ ਤੂੰ ਤਾਂ ਆਪੇ ਚੱਲ ਬੁਝਣਾ ਹੀ ਕੀ ਸੀ ਮੈਂ ਵੀ ਨਾ ਦੱਸ ਸਕਿਆ ਐਡਾ ਮਾੜਾ ਮੇਰਾ ਜੇਰਾ ਕਿਉ ਐ ਸੋਹਣਾ ਦਿਖਣਾ ਚਾਹੁਣਾ ਐ ਖੁਦ ਲਈ ਨਹੀਂ ਪਰ ਤੇਰੇ ਲਈ ਬਣਥਣ ਕੇ ਰਹਿਣਾ ਕਦੇ ਖ਼ਾਬ ਨਹੀਂ ਸੀ ਮੇਰੇ ਲੲੀ । ਤੇਰੀ ਹਰ ਇੱਕ ਗੱਲ ਨੂੰ ਹਾਂ ਮੇਰੀ ਤੂੰ ਪੁੱਛਦੀ ਨਹੀਂ ਗੱਲ ਵੱਖਰੀ ਮੈਂ ਮਨਾਉਣ ਨੂੰ ਸਦਾ ਤਿਆਰ ਖੜਾ ਤੂੰ ਮੇਰੇ ਤੋਂ ਰੁੱਸਦੀ ਨਹੀਂ ਗੱਲ ਵੱਖਰੀ ਐਂ ਮੈਂ ਦੱਸਣਾ ਚਾਹਿਆ ਬੜੀ ਵਾਰ ਪਰ ਮੇਰਾ ਸਾਥ ਨਹੀਂ ਦਿੱਤਾ ਹਰਫ਼ਾਂ ਨੇ ਦੇਖਦੇ ਦੇਖਦੇ ਦੇਖ ਲੈ ਇਸ਼ਕ ਸਾਡਾ ਹੋ ਚੱਲਿਆ ਇੱਕ ਤਰਫਾ ਵੇ ਬੜਾ ਸ਼ਾਇਰ ਏ ਤੂੰ ਜੱਗ ਲੲੀ ਪਰ ਤੈਥੋਂ ਨਾ ਅੱਖਾਂ ਪੜ ਹੋਈਆ ਦੇਖ ਕੇ ਤੇਰੀ ਬੇਪਰਵਾਹੀ ਹੁਣ ਕਦੇ ਚੱਜ ਨਾਲ ਨਹੀਂ ਸੋਈਆ ਜੀਨਾ ਚੰਗੀ ਗੱਲ ਐ ਯਾਰਾਂ ਹੋਰ ਹੈ ਕਾਦੇ ਲਈ ਇਹ ਜਿੰਦਗੀ ਪਰ ਜਗ੍ਹਾ-ਜਗ੍ਹਾ ਐਵੇਂ ਦਿਲਾਂ ਨੂੰ ਸੁੱਟਣਾ ਇਹਨੀਂ ਮਾੜੀ ਵੀ ਨੀ ਜ਼ਿੰਦਗੀ ਹੁੰਦੇ ਪਿਆਰ ਨਹੀਂ ਅੱਜਕਲ੍ਹ ਜੇ ਆਵੇ ਸਮਝ ਤੇ ਜਾਈਂ ਸਮਝ ਯਾਰਾਂ ਹੁੰਦੇ ਸੋਹਣੇ ਚਿਹਰੇ ਬਾਹਲੇ ਚੰਗੇ ਨਾਂ ਚਿਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾਂ। ਮੇਰੇ ਨਾਲ ਨਹੀਂ ਨਾਂ ਤੇਰੇ ਵਾਂਗੂ ਹੱਸਣ ਖੇਡਣ ਵਾਲੇ ਮੇਰੇ ਨਾਲ ਨਹੀਂ ਨਾਂ ਤੇਰੇ ਵਾਂਗੂ ਮੇਰੇ ਕੋਲੇ ਬੈਠਣ ਵਾਲੇ ਆਪਣੇ ਆਪ ਚ ਰਹਿਣਾ ਬਚਪਨ ਤੋਂ ਹੀ ਮੈਂ ਚੁਣਦਾ ਐ ਮੇਰੀ ਇੱਕ ਕਿਤਾਬ ਏ ਮੇਰੇ ਨਾਲ ਮੇਰੇ ਦਿਨ ਰਾਤ ਦਾ ਹਾਲ ਜੋ ਸੁਣਦੀ ਐ ਬੜੇ ਆਉਣ ਖਿਆਲ ਦਿਨ ਰਾਤ ਮੈਨੂੰ ਕਿੱਥੇ ਹੋਵੇਗੀ ਕਿ ਕਰਦੀ ਤੂੰ ਕਿਉਂ ਬੇਪਰਵਾਹ ਹੋਈ ਜ਼ਿੰਦਗੀ ਲੲੀ ਕਿਉ ਅਜਨਬੀਆਂ ਤੋਂ ਨੀਂ ਡਰਦੀ ਤੂੰ ਇਕੱਲੇ ਹਾਸੇ ਨੀਂ ਯਾਰਾਂ ਮੈਂ ਤੇਰੇ ਦੁੱਖ ਵੀ ਵਡਾਉਣੇ ਆ ਦਿਲਾਸੇ ਹੀ ਨੇ ਐਂ ਦਿਨ ਹਜੇ ਕਿੱਥੇ ਆਉਂਣੇ ਆ ਅਸੀਂ ਦਿਲ ਚੱਕ ਕੇ ਕੱਚ ਜਿਹਾ ਫਿਰਦੇ ਆ ਪੱਥਰਾਂ ਵਿੱਚ ਵੱਜਦੇ ਐ ਇਸ਼ਕ ਰੁਹਾਨੀ ਆ ਪਾਂਗਲੇ ਨਾ ਜੋ ਕਰਦੇ ਲੋਕ ਅੱਜ ਦੇ ਕਿ ਇੱਕ ਤਰਫਾ ਆ ਮੇਰਾ ਯਕੀਨ ਜਿਹਾ ਉਠਦਾ ਜਾਂਦਾ ਮੈਂ ਜਿਹਨਾਂ ਜੋੜਾਂ ਦਿਲ ਆਪਣੇ ਨੂੰ ਇਹ ਉਹਨਾਂ ਟੁੱਟਦਾ ਜਾਂਦਾ ਪਹਿਲਾਂ ਵਾਂਗੂ ਨਹੀਂ ਪੈਂਦੀਆ ਵਕ਼ਤ ਨਾਲ ਕਦਰਾਂ ਅੱਜਕਲ੍ਹ ।ਕੋਈ ਇਹਨਾਂ ਸ਼ਾਇਰਾਂ ਨੂੰ ਦੱਸਦੋ ਕਿਸੇ ਕੰਮ ਦੀਆਂ ਨੀਂ ਸਬਰਾ ਅੱਜਕਲ੍ਹ ।ਸੀਰਤਾ ਲੱਭਣ ਵਾਲਾ ਕਿਉਂ ਸੂਰਤਾਂ ਤੇ ਡੁੱਲ ਗਿਆ ਤੂੰ ਆਪ ਹੀ ਜੋ ਗੱਲਾਂ ਕਰਦਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ