ਪਰ ਸਿਰ ਤੇ ਪਿਤਾ ਦਾ ਡਰ ਨਾ ਹੋਣ ਕਰਕੇ ਦੋਵੇ ਪੁੱਤਰ ਸ਼ਰਾਬ ਪੀਣ ਲੱਗ ਪਏ। ਕਮਾਈ ਤਾ ਵਧੀਆ ਕਰਦੇ ਸਨ ਪਰ ਜਿਆਦਾ ਨਸ਼ੇ ਵਿੱਚ ਉਡਾ ਦਿੰਦੇ। ਉਹ ਆਪ ਦਿਲ ਦੀ ਬਹੁਤ ਚੰਗੀ ਸੀ। ਉਸਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ। ਹਰ ਰੋਜ਼ ਗੁਰੂ ਘਰ ਜਾਣਾ ਤੇ ਸਭ ਦਾ ਭਲਾ ਮੰਗਣਾ। ਜਿੰਦਗੀ ਵਿੱਚ ਇੰਨੇ ਦੁੱਖ ਦੇਖੇ ਫਿਰ ਵੀ ਉਹ ਇਹੀ ਕਹਿੰਦੀ ਵੀ ਰੱਬ ਸਭ ਠੀਕ ਕਰੇਗਾ ਪਰ ਸ਼ਾਇਦ ਰੱਬ ਉਸਦੀ ਨਾ ਸੁਣ ਸਕਿਆ। ਕਿੰਨਾ ਸਮਾਂ ਬੀਤ ਗਿਆ ਉਸਦੇ ਪੁੱਤਰਾਂ ਦਾ ਵਿਆਹ ਨਾ ਹੋਇਆ। ਕਈਆਂ ਅੱਗੇ ਤਰਲੇ ਕਿੱਤੇ ਪਰ ਨਾ ਹੋ ਪਾਇਆ। ਲੋਕ ਕਈ ਕੁੱਝ ਕਹਿੰਦੇ ਪਰ ਉਹ ਸੁਣ ਲੈਂਦੀ ਤੇ ਹਮੇਸ਼ਾ ਚੁੱਪ ਰਹਿੰਦੀ। ਕਈ ਰੀਝਾ ਉਸਨੇ ਦਿਲ ਵਿੱਚ ਹੀ ਦੰਬ ਲਈਆ। ਅਖੀਰ ਉਹ ਇੰਨੇ ਦੁੱਖ ਦੇਖਦੀ ਹੋਈ ਇੱਕ ਰਾਤ ਉਸਨੂੰ ਦਰਦ ਹੋਇਆ ਤਾ ਹਸਪਤਾਲ ਲੈ ਆਏ। ਉਥੇ ਹੀ ਵੱਡੀ ਧੀ ਨੂੰ ਫੋਨ ਕੀਤਾ।ਛੋਟਾ ਪੁੱਤਰ ਦੂਰ ਕਿਸੇ ਸ਼ਹਿਰ ਕੰਮ ਤੇ ਗਿਆ ਸੀ। ਰਾਤ ਨੂੰ ਡਾਕਟਰ ਨੂੰ ਦਿਖਾ ਕੇ ਵੱਡੀ ਧੀ ਮਾਂ ਨੂੰ ਆਪਣੇ ਕੋਲ ਲੈ ਆਈ। ਪਰ ਉਸਦੀ ਹੁਣ ਹੋਰ ਦੁੱਖ ਵੇਖਣ ਦੀ ਹਿੰਮਤ ਨਾ ਰਹੀ ਤੇ ਸਵੇਰੇ 10 ਕੁ ਵਜੇ ਦੇ ਨੇੜੇ ਉਸਨੇ ਆਪਣੀ ਧੀ ਦੇ ਜਵਾਕਾਂ (ਆਪਣੇ ਦੋਹਤੇ ਦੋਹਤਰੀਆ) ਵੱਲ ਵੇਖਿਆ ਜਿਵੇਂ ਜਾਂਦੀ ਜਾਂਦੀ ਕੁੱਝ ਕਹਿਣਾ ਚਾਹੁੰਦੀ ਹੋਵੇ ਅਤੇ ਫਿਰ ਧੀ ਦੇ ਸਿਰ ਤੇ ਹੱਥ ਧਰ ਕੇ ਪਿਆਰ ਦਿੱਤਾ ਤੇ ਆਪਣੇ ਸਵਾਸ ਛੱਡ ਗਈ। ਉਸ ਸਮੇਂ ਉਸਦੀ ਧੀ ਨੂੰ ਜੋ ਦੁੱਖ ਹੋਇਆ ਉਸਨੂੰ ਸ਼ਾਇਦ ਹੀ ਕੋਈ ਸਮਝ ਪਾਇਆ। ਪੁੱਤਰ ਵੀ ਖਬਰ ਸੁਣਕੇ ਬਹੁਤ ਦੁੱਖੀ ਹੋਏ। ਉਹਨਾਂ ਦਾ ਘਰ ਉਹਨਾਂ ਦੀ ਮਾਂ ਨਾਲ ਹੀ ਸੀ।
__(*ਖਬਰ ਉਸਦੀ ਸੁਣਕੇ ਆਇਆ ਸੀ ਓਦੋਂ ਹੌਂਕਾ
ਮੰਗਾ ਮੈ ਹਰ ਰੋਜ਼ ਜੇ ਰੱਬ ਦੇਵੇ ਇੱਕ ਮੌਕਾ ,
ਜਾਂਦੀ ਜਾਂਦੀ ਨੇਂ ਇੱਕ ਵਾਰ ਜਦੋਂ ਵੇਖਿਆ ਸੀ ਮੇਰੇ ਵੱਲ
ਇੱਕ ਵਾਰ ਜੇ ਆਵੇ ਮੁੜਕੇ ਤੇਰੇ ਤੌਂ ਪੁੱਛਣੀ ਐ ਉਹ ਗੱਲ *।)
ਉਹ ਬਹੁਤ ਹੀ ਚੰਗੀ ਸੀ। ਜਿਸ ਕਰਕੇ ਸਭ ਨੂੰ ਉਸਦੇ ਜਾਣ ਦਾ ਦੁੱਖ ਹੋਇਆ। ਉਸਦੇ ਜਾਣ ਪਿੱਛੋਂ ਘਰ ਵਿੱਚ ਪੁੱਤਰਾਂ ਦੀ ਰੋਟੀ ਪਕਾਉਣ ਵਾਲਾ ਕੋਈ ਨਹੀਂ ਸੀ। ਭੈਣ ਨੇ ਆਪਣੇ ਕੋਲ ਰਹਿਣ ਲਈ ਕਿਹਾ ਤਾ ਉਹ ਨਾ ਮੰਨੇ। ਫਿਰ ਰੱਲ ਮਿੱਲ ਕੇ ਭੈਣ ਨੇ ਮਾੜਾ ਮੋਟਾ ਛੋਟੇ ਭਰਾ ਦਾ ਵਿਆਹ ਕੀਤਾ ਤਾ ਜੋ ਕੋਈ ਰੋਟੀ ਪਕਾ ਸਕੇ। ਪਰ ਰੱਬ ਪਤਾ ਨਹੀਂ ਕੀ ਚਾਹੁੰਦਾ ਸੀ ਅਜੇ ਉਸਦੇ ਵਿਆਹ ਨੂੰ ਸਾਲ ਵੀ ਨਹੀਂ ਸੀ ਹੋਇਆ ਕਿ ਉਹ ਵੀ ਛੱਡ ਕੇ ਆਪਣੀ ਮਾਂ ਕੋਲ ਤੁਰ ਗਿਆ। ਉਸਦੀ ਮਾਂ ਤੌਂ ਸ਼ਾਇਦ ਆਪਣੇ ਪੁੱਤਰ ਦੇ ਜਾਣ ਦਾ ਇੰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nish
bhut vdya gg
ਦਵਿੰਦਰ ਸਿੰਘ
ਬਹੁੱਤ ਵਧੀਆ ਲਿਖਿਆ ਜੀ। ਬਹੁੱਤ ਜਜਬਾਤੀ ਕਹਾਣੀ ਆ