ਗਹਿਣਿਆਂ ਨਾਲ ਪੂਰੀ ਤਰਾਂ ਲੱਦੀ ਹੋਈ ਚਾਰ ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿਚੋਂ ਬਾਹਰ ਨਿੱਕਲ਼ਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ..ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ ਬਾਹਰ ਨਿੱਕਲ ਦੂਜੇ ਪਾਸੇ ਭੈਣ ਜੀ ਵੱਲ ਦਾ ਦਰਵਾਜਾ ਖੋਲ੍ਹਣਾ..
ਫੇਰ ਆਪਣਾ ਹੱਥ ਅੱਗੇ ਵਧਾ ਭੈਣ ਜੀ ਨੂੰ ਕਾਰ ਤੋਂ ਬਾਹਰ ਆਉਣ ਵਿਚ ਮਦਤ ਕਰਨੀ ਏ ਫੇਰ ਉਸਦਾ ਹੱਥ ਫੜ ਅੰਦਰ ਤੱਕ ਲੈ ਜਾਣਾ..
ਤੇ ਫੇਰ ਗੱਲ ਗੱਲ ਤੇ ਜੀ ਜੀ ਕਰਦੇ ਹੋਏ ਹਰ ਵੇਲੇ ਉਸਦੇ ਅੱਗੇ ਪਿੱਛੇ ਫਿਰਦੇ ਰਹਿਣਾ!
ਇਹ ਸਾਰਾ ਕੁਝ ਵੇਖ ਮੈਨੂੰ ਆਪਣੇ ਨਾਲ ਪੜਾਉਂਦਾ ਰਛਪਾਲ ਸਿੰਘ ਹਰ ਪਾਸਿਓਂ ਬੜਾ ਬੌਣਾ ਜਿਹਾ ਲੱਗਿਆ ਕਰਦਾ..ਅਕਸਰ ਸੋਚਦੀ ਸ਼ਾਇਦ ਪੈਸੇ ਧੇਲੇ ਪੱਖੋਂ ਅਤੇ ਜੀ ਹਜੂਰੀ ਪੱਖੋਂ ਉਹ ਜੀਜਾ ਜੀ ਨਾਲੋਂ ਕਈ ਕਦਮ ਪਿੱਛੇ ਹੈ..!
ਫੇਰ ਅਗਲੇ ਦਿਨ ਅਕਸਰ ਹੀ ਸਾਡੀ ਕਾਲਜ ਵਿਚ ਕਿਸੇ ਗੱਲੋਂ ਬਹਿਸ ਹੋ ਜਾਇਆ ਕਰਦੀ ਏ ਤੇ ਅਸੀਂ ਕਿੰਨੇ ਕਿੰਨੇ ਦਿਨ ਆਪਸ ਵਿਚ ਬੋਲਦੇ ਤੱਕ ਨਾ!
ਇੱਕ ਵਾਰ ਏਦਾਂ ਹੀ ਪਿੰਡ ਮਿਲਣ ਆਈ ਭੈਣ ਜੀ ਨਾਲ ਆਪਣੇ ਵਿਆਹ ਬਾਰੇ ਗੱਲ ਚੱਲ ਪਈ ਤਾਂ ਕਾਲਜ ਵਾਲੇ ਰਸ਼ਪਾਲ ਸਿੰਘ ਦਾ ਜਿਕਰ ਆਉਂਦਿਆਂ ਹੀ ਮੇਰੇ ਦਿਲ ਦੀ ਗੱਲ ਮੇਰੀ ਜੁਬਾਨ ਤੇ ਆ ਗਈ..ਮੈਂ ਸਾਫ ਸਾਫ ਆਖ ਦਿੱਤਾ ਕੇ ਮੈਨੂੰ ਪੈਸੇ ਧੇਲੇ ਪੱਖੋਂ ਸਰਬ ਕਲਾ ਸੰਪੂਰਨ ਅਤੇ ਜੀਜਾ ਜੀ ਵਾਂਙ ਹਰੇਕ ਗੱਲ ਦਾ ਧਿਆਨ ਰੱਖਣ ਵਾਲਾ ਮੁੰਡਾ ਚਾਹੀਦਾ ਏ!
ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ
Gurtej Kahlon
bohat vdia g.
Jaspreet singh
❤️🙏
Rekha Rani
Right hai G story
Dhillon
ਇਹ ਕਹਾਣੀ ਕਿਸੇ ਨ ਕਿਸੇ ਰੂਪ ਚ ਹਰ ਇੱਕ ਕੁੜੀ ਨ ਜੁੜੀ ਆ