More Punjabi Kahaniya  Posts
ਅਧੂਰੀ ਕਿਤਾਬ


“ਕਿੱਧਰ ਨੂੰ ਚੱਲੇ ਓ?”
ਪਿੱਛਿਓ ਮੇਰੀ ਪਤਨੀ ਨੇ ਬੜੀ ਮਿੱਠੀ ਆਵਾਜ਼ ਵਿੱਚ ਭਾਂਡੇ ਧੋਂਦੀ ਨੇ ਪੁੱਛਿਆ।
“ਹਾਂ, ਕਿਤੇ ਨੀ, ਬਸ ਖੇਤਾਂ ਵੱਲ ਥੋੜਾ ਹੋ ਆਵਾਂ”
ਮੈਂ ਆਪਣੀ ਪਤਨੀ ਮੋਨਿਕਾ ਨੂੰ ਕਿਹਾ ਤੇ ਭਾਂਡੇ ਧੋਂਦੀ ਨੂੰ ਘਰੇ ਛੱਡ ਬਾਹਰ ਚਲਾ ਗਿਆ।
ਅੱਜ ਥੋੜਾ ਮਨ ਬੇਚੈਨ ਸੀ ਤਾਂ ਰੋਟੀ ਖਾ ਮੈਂ ਪਿੰਡ ਤੋਂ ਬਾਹਰ ਵੱਲ ਤੁਰ ਪਿਆ। ਕਰੀਬ-ਕਰੀਬ ਦਸ ਵੱਜੇ ਹੋਣਗੇ। ਗਰਮੀ ਹੋਣ ਕਰਕੇ ਇੱਕੀ-ਦੁੱਕੀ ਲੋਕ ਹਾਲੇ ਵੀ ਬਾਹਰ ਸਨ। ਆਸੇ-ਪਾਸੇ ਖੇਤ ਹੀ ਸੀ ਤੇ ਉਹਨਾਂ ਵਿੱਚੋਂ ਆਉਂਦੀ ਬੀਂਡਿਆਂ ਦੀ ਆਵਾਜ਼ ਰਾਤ ਦੇ ਸੰਨਾਟਾ ਦਾ ਅਹਿਸਾਸ ਦਵਾ ਰਹੀ ਸੀ। ਮੈਂ ਏਦਾਂ ਹੀ ਘੁੰਮਦੇ ਨੇ ਜਦ ਦੂਰ ਤੱਕ ਨਿਗਾਹ ਮਾਰੀ ਤਾਂ ਮੈਨੂੰ ਥੋੜੀ ਕੁ ਰੋਸ਼ਨੀ ਦਿਖੀ, ਜਿਵੇਂ ਕਿਸੇ ਨੇ ਧੂਣੀ ਲਗਾਈ ਹੋਵੇ। “ਪਰ ਏਨੀ ਗਰਮੀ ਵਿੱਚ ਧੂਣੀ”, ਇਹ ਸੋਚ ਜਦ ਮੈਂ ਘਰ ਨੂੰ ਮੁੜਨ ਲੱਗਾ ਤਾਂ ਮੈਨੂੰ ਇੰਝ ਜਾਪਿਆ ਜਿਵੇਂ ਮੱਲੋ-ਮੱਲੀ ਮੇਰਾ ਮਨ ਧੂਣੀ ਵੱਲ ਖਿੱਚਿਆ ਜਾ ਰਿਹਾ ਹੋਵੇ। ਸ਼ਾਇਦ ਮਨ ਦੀ ਜਿਗਿਆਸਾ ਸੀ ਜਾਂ ਫਿਰ ਕਿਸੇ ਚੀਜ਼ ਦਾ ਪ੍ਰਭਾਵ, ਮੈਂ ਓਧਰ ਨੂੰ ਹੋ ਤੁਰਿਆ।
ਜਦ ਨੇੜੇ ਪਹੁੰਚਿਆ ਤਾਂ ਉੱਥੇ ਇੱਕ ਬੰਦਾ ਬੈਠਾ ਕੁਝ ਮੰਤਰ ਉਚਾਰਣ ਕਰ ਰਿਹਾ ਸੀ। ਧੂਣੀ ਵਿੱਚ ਜਦ ਉਸਨੇ ਤੇਲ ਦਾ ਚਮਚ ਪਾਇਆ ਤਾਂ ਅੱਗ ਮੱਚ ਗਈ, ਜਿਸਦੀ ਰੋਸ਼ਨੀ ਵਿੱਚ ਉਹ ਤਾਂਤਰਿਕ ਵਰਗਾ ਲੱਗ ਰਿਹਾ ਸੀ। ਹੈਰਾਨੀ ਦੀ ਗੱਲ ਸੀ ਕਿ ਉਸਨੇ ਆਮ ਦਿਖਣ ਵਾਲੇ ਤਾਂਤਰਿਕਾਂ ਵਾਂਗ ਬਹੁਤ ਮਾਲਾਂ, ਕਾਲਾ ਟਿੱਕਾ ਜਾਂ ਭਬੂਤ, ਨਿੰਬੂ-ਮਿਰਚਾਂ ਦੇ ਹਾਰ, ਏਦਾਂ ਦਾ ਕੁਝ ਨਹੀਂ ਸੀ ਪਾਇਆ ਹੋਇਆ। ਬਸ ਉਸਦੇ ਤੇੜ ਕਾਲੇ ਰੰਗ ਦੀ ਧੋਤੀ ਤੇ ਸਿਰ ਤੇ ਜਟਾਵਾਂ ਸਨ, ਜੋ ਕਿਸੇ ਸੇਬੇ ਨਾਲ ਬੰਨ੍ਹੇ ਹੋਏ ਪ੍ਰਤੀਤ ਹੋ ਰਹੀਆਂ ਸਨ। ਉਸਦੇ ਗਲ ਵਿੱਚ ਅਲੱਗ ਹੀ ਕਿਸਮ ਦੇ ਚਮਕੀਲੇ ਪਦਾਰਥ ਦੇ ਨਗਾਂ ਦੀ ਇੱਕੋ ਮਾਲਾ ਸੀ। ਹਨੇਰਾ ਹੋਣ ਕਰਕੇ ਉਸਦੀ ਉਮਰ ਬਾਰੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਉਸਦੇ ਸਢੋਲ ਸਰੀਰ ਤੋਂ ਉਹ ਕੁਝ 30-35 ਸਾਲਾਂ ਦਾ ਤੇ ਜਟਾਵਾਂ ਤੋਂ 50 ਸਾਲਾਂ ਦੇ ਕਰੀਬ ਲੱਗਦਾ ਸੀ।
ਮੈਂ ਇੱਕ-ਦੋ ਮਿੰਟ ਉੱਥੇ ਖੜਿਆ ਤੇ ਜਦ ਘਰ ਨੂੰ ਪਰਤਣ ਲਈ ਮੁੜਿਆਂ..
“ਤੂੰ ਆਪਣੀ ਕਾਮਨਾ ਪੂਰਨ ਕੀਤੇ ਬਿਨਾਂ ਕਿਉਂ ਜਾ ਰਿਹਾ ਏ”,
ਉਸ ਤਾਂਤਰਿਕ ਨੇ ਅੱਖਾਂ ਖੋਲ ਮੇਰੇ ਵੱਲ ਦੇਖਦੇ ਕਿਹਾ।
“ਨਾ ਜੀ.. ਮੇਰੀ ਕੋਈ ਕਾਮਨਾ ਨਹੀਂ ਏ, ਉਹ ਤਾਂ ਮੈਂ ਬਿਨਾਂ ਕਿਸੇ ਕਾਰਨ ਹੀ ਘੁੰਮਦਾ-ਫਿਰਦਾ ਗਲਤੀ ਨਾਲ ਏਧਰ ਆ ਵੜਿਆ,”
ਮੈਂ ਆਪਣੇ ਵਾਲਾਂ ਵਿੱਚ ਹੱਥ ਮਾਰਦੇ ਨਕਲੀ ਹਾਸਾ ਹੱਸਦਿਆਂ ਕਿਹਾ।
ਕੜਕ ਆਵਾਜ਼ ਵਿੱਚ ਬੋਲਦਿਆਂ ਉਹ ਖੜਾ ਹੋਇਆ ਤੇ ਮੇਰੇ ਵੱਲ ਵੱਧਿਆ..”ਇਸ ਜੱਗ ਵਿੱਚ ਗਲਤੀ ਵੀ ਕਦੇ ਬਿਨਾਂ ਕਾਰਨ ਤੋਂ ਨਹੀਂ ਹੁੰਦੀ”, ਉਸਨੇ ਉਂਗਲ ਇੱਕ ਥੜੇ ਵੱਲ ਕਰਕੇ ਬੈਠਣ ਦਾ ਇਸ਼ਾਰਾ ਕੀਤਾ। “ਜਦ ਏਥੇ ਤੱਕ ਆ ਗਿਆ ਏ ਤਾਂ ਦੱਸ ਜੇ ਤੈਨੂੰ ਕੋਈ ਪ੍ਰੇਸ਼ਾਨੀ ਜਾਂ ਅਧੂਰੀ ਕਾਮਨਾ ਏ”, ਕੋਲ ਬੈਠਦਿਆਂ ਤਾਂਤਰਿਕ ਬੋਲਿਆ।
ਮੈਂ – ਜੇ ਦੱਸ ਵੀ ਦਿਆਂ ਤਾਂ ਤੂੰ ਸੁਣਕੇ ਕੀ ਕਰੇਗਾਂ?
ਤਾਂਤਰਿਕ – ਸ਼ਾਇਦ ਤੇਰੇ ਕਿਸੇ ਕੰਮ ਆ ਜਾਵਾਂ।
ਮੈਂ – ਸਹੀ ਕਿਹਾ, ਜਿਸਦਾ ਖੁਦ ਦਾ ਕੋਈ ਨਾਂ, ਪਤਾ-ਠਿਕਾਣਾ ਨਹੀਂ ਉਹ ਮੇਰੇ ਕੰਮ ਆਊ! ਉਹ ਕਿਵੇਂ? ਦੱਸੋਗੇ ਬਾਬਾ ਜੀ। (ਮਖੋਲ ਕਰਦਿਆਂ)
ਤਾਂਤਰਿਕ – ਤੰਤਰ-ਮੰਤਰ ਵਿੱਚ ਬਹੁਤ ਤਾਕਤ ਏ, ਅਜਮਾਕੇ ਵੇਖਲਾ।
ਤਾਂਤਰਿਕ ਮੇਰੇ ਕੋਲੋਂ ਉੱਠ ਜਾ ਕੇ ਧੂਣੀ ਕੋਲ ਬੈਠ ਗਿਆ ਤੇ ਮੈਨੂੰ ਵੀ ਆਉਣ ਦਾ ਇਸ਼ਾਰਾ ਕੀਤਾ। ਇੰਝ ਨਹੀਂ ਆ ਕਿ ਮੈਂ ਨਾਸਤਿਕ ਹਾਂ ਪਰ ਜਿਵੇਂ ਕੋਈ ਨਵੀਂ ਚੀਜ਼ ਅਜਮਾਕੇ ਵੇਖਣ ਦੀ ਮਨੁੱਖ ਨੂੰ ਖਿੱਚ ਪਾਉਂਦੀ ਹੈ, ਓਵੇਂ ਹੀ ਮੈਂ ਵੀ ਜਾ ਕੇ ਬੈਠ ਗਿਆ।
“ਠੀਕ ਏ ਮੈਂ ਦੱਸਦਾ ਹਾਂ, ਮੈਂ ਇੱਕ ਲਿਖਾਰੀ ਹਾਂ ਤੇ ਮੇਰੇ ਪ੍ਰਕਾਸ਼ਕ ਨੇ ਮੈਨੂੰ ਇੱਕ ਅਜਿਹੀ ਨਾਵਲ ਲਿਖਣ ਨੂੰ ਦਿੱਤੀ ਏ ਜੋ ਇੱਕ ਦਮ ਵੱਖ ਹੋਵੇ ਤੇ ਇੰਝ ਅਨੁਭਵ ਕਰਾਉਂਦੀ ਹੋਵੇ, ਜਿਵੇਂ ਕਿ ਕੋਈ ਸੱਚ। ਮੇਰੇ ਕੋਲ ਉਹਨਾਂ ਨੂੰ ਦੇਣ ਲਈ ਖਾਲੀ ਵਕਰਿਆਂ ਤੋਂ ਇਲਾਵਾ ਕੁਝ ਨਹੀਂ”,
ਮੈਂ ਜਿਵੇਂ ਆਪਣੇ ਮਨ ਦੀ ਭੜਾਸ ਕੱਢ ਉੱਥੋਂ ਜਾਣ ਲਈ ਉੱਠਣ ਲੱਗਾ ਤਾਂ ਇਉਂ ਲੱਗਾ ਕਿਸੇ ਨੇ ਮੇਰੇ ਖੱਬੇ ਕੰਨ ਲਾਗੇ ਫੁਸ-ਫਸਾਉਂਦੇ ਹੋਏ ਕੁਝ ਕਿਹਾ ਹੋਵੇ। ਤੇ ਤਾਂਤਰਿਕ ਦੀ ਡਰਾਵਣੀ ਮੁਸਕਰਾਹਟ ਮੇਰੀ ਸਥਿਤੀ ਨੂੰ ਹੋਰ ਵੀ ਖਰਾਬ ਕਰ ਰਹੀ ਸੀ। ਇੱਕ ਵਾਰ ਫਿਰ ਮੇਰੇ ਖੱਬੇ ਕੰਨ ਕੋਲ ਆਵਾਜ਼ ਆਈ, ਤੇ ਇਸ ਵਾਰ ਮੈਨੂੰ ਕੁਝ ਸ਼ਬਦ ਸਾਫ ਸੁਣਾਈ ਦਿੱਤੇ, ਜੋ ਸੀ..
“ਜਗਦੀਪ”
ਮੇਰਾ ਨਾਂ ਜੋ ਕਿ ਮੈਂ ਹਾਲੇ ਤੱਕ ਦੱਸਿਆ ਹੀ ਨਹੀਂ ਸੀ। ਇੱਕ ਤੇ ਰਾਤ ਦਾ ਸਮਾਂ, ਉੱਪਰੋਂ ਏਨੀ ਅਜੀਬ ਜਗ੍ਹਾ ਤੇ ਖੜ ਚੀਜ਼ਾਂ ਹੋਰ ਵੀ ਡਰਾਉਣੀਆਂ ਜਾਪ ਰਹੀਆਂ ਸਨ। ਮੈਂ ਉੱਥੋਂ ਜਾਣਾ ਚਾਹੁੰਦਾ ਸੀ। ਪਰ ਤਾਂਤਰਿਕ ਦੀਆਂ ਗੱਲਾਂ ਸੁਣ ਰੁਕ ਗਿਆ।
“ਕਹਾਣੀ ਤੇ ਇੱਕ ਛੱਡ ਸੌ ਮਿਲ ਜਾਣਗੀਆਂ ਪਰ ਬਦਲੇ ਵਿੱਚ ਕੀ ਦੇ ਸਕਦਾ ਏ”,
ਤਾਂਤਰਿਕ ਦੀਆਂ ਅੱਖਾਂ ਮੇਰੇ ਤੇ ਗੱਡੀਆਂ ਹੋਈਆਂ ਸਨ।
“ਆਪਣੀ ਸਭ ਤੋਂ ਕੀਮਤੀ ਚੀਜ਼ ਦੇਵੇਂਗਾ ਤਾਂ ਮੈਂ ਤੈਨੂੰ ਨਾਂ, ਸ਼ੋਹਰਤ, ਤਰੱਕੀ ਸਭ ਕੁਝ ਜੋ ਤੂੰ ਚਾਹੁੰਦਾ ਏ ਉਹ ਦੇਣ ਨੂੰ ਤਿਆਰ ਹਾਂ”,
ਇਸ ਵਾਰ ਲੱਗਾ ਕੋਈ ਸਾਇਆ ਮੇਰੇ ਮੋਢਿਆਂ ਤੇ ਚੜ ਕੰਨ ਵਿੱਚ ਬੋਲ ਰਿਹਾ ਹੋਵੇ। ਮੈਂ ਉੱਠਕੇ ਉੱਥੋਂ ਭੱਜਾ ਤਾਂ ਆਵਾਜ਼ ਪਿੱਛੇ ਆਉਂਦੀ ਹੋਈ ਕਹਿ ਰਹੀ ਸੀ,
“ਜੇ ਸੌਦਾ ਮਨਜੂਰ ਹੋਇਆ ਤਾਂ ਇੱਕ ਵਾਰ ਮੈਨੂੰ ਯਾਦ ਕਰ ਲੈਣਾ, ਮੈਂ ਆ ਜਾਵਾਂਗਾ”,
ਉਹ ਆਵਾਜ਼ ਹੱਸਦੀ-ਹੱਸਦੀ ਬੰਦ ਹੋ ਗਈ। ਜਦ ਮੈਂ ਪਿੰਡ ਅੰਦਰ ਵੜਿਆ, ਵਾਪਿਸ ਪਿੱਛੇ ਮੁੜਕੇ ਦੇਖਣ ਦੀ ਹਿੰਮਤ ਨਾ ਪਈ। ਮੈਂ ਘਰ ਪਹੁੰਚ ਗਿਆ ਤੇ ਮੂੰਹ ਹੱਥ ਧੋ ਅੰਦਰ ਗਿਆ ਤਾਂ ਮੋਨਿਕਾ ਸ਼ਾਇਦ ਮੈਨੂੰ ਉਡੀਕਦੀ ਹੋਈ ਸੌਂ ਗਈ ਸੀ। ਉਸਦੇ ਭੋਲੇ ਜਿਹੇ ਚਿਹਰੇ ਵੱਲ ਵੇਖਕੇ ਜਿਵੇਂ ਮੈਨੂੰ ਮੇਰਾ ਜੁਆਬ ਮਿਲ ਗਿਆ ਹੋਵੇ।
“ਹਾਂ, ਇੱਕ ਏਹੀ ਤੇ ਹੈ ਮੇਰੀ ਜਿੰਦਗੀ ਵਿੱਚ ਜਿਸਨੂੰ ਮੈਂ ਸਭ ਤੋਂ ਜਿਆਦਾ ਚਾਹੁੰਦਾ ਹਾਂ ਤੇ ਇਸਨੂੰ ਮੈਂ ਕਿਸੇ ਹੋਰ ਨੂੰ ਦੇ ਦੇਵਾਂ! ਕਿਵੇਂ ਇਸਦਾ ਸੌਦਾ ਕਰ ਲਵਾਂ!”,
ਸਾਰੀ ਰਾਤ ਏਸੇ ਸੋਚ ਵਿੱਚ ਨਿਕਲ ਰਹੀ ਸੀ ਕਿ ਫਿਰ ਕੰਨ ਵਿੱਚ ਓਹੀ ਆਵਾਜ਼ ਆਈ..
“ਦੁਨੀਆਂ ਤੇ ਇਸ ਤੋਂ ਵੀ ਵੱਧ ਸੁੰਦਰੀਆਂ ਨੇ, ਜੇਕਰ ਤੇਰਾ ਨਾਮ ਹੋਵੇਗਾ, ਪੈਸਾ, ਐਸ-ਓ-ਆਰਾਮ ਹੋਵੇਗਾ ਤਾਂ ਹਰ ਮੁਟਿਆਰ ਤੇਰੇ ਕਦਮਾਂ ਵਿੱਚ ਹੋਵੇਗੀ।”
ਇਹ ਸਭ ਸੁਣ ਮੇਰੇ ਵਿੱਚ ਲਾਲਸਾ ਜਾਗਣ ਲੱਗੀ। ਉਹ ਸਾਇਆ ਬਿਨਾਂ ਰੁਕੇ ਮੈਨੂੰ ਚਕਾਂ-ਚੋਂਦ ਵਾਲੇ ਸੁਪਨਿਆਂ ਵਿੱਚ ਫਸਾਈ ਜਾ ਰਿਹਾ ਸੀ।
“ਤੂੰ ਇੱਕ ਅਜਿਹੀ ਕਹਾਣੀ ਲਿਖੇਗਾਂ ਜੋ ਸਭ ਤੋਂ ਵੱਖ ਹੋਵੇਗੀ, ਤੂੰ ਸ਼ੈਤਾਨ ਬਾਰੇ ਦੁਨੀਆਂ ਨੂੰ ਦੱਸੇਗਾ ਤੇ ਤੇਰੀ ਕਹਾਣੀ ਹੀ ਤੇਰੇ ਨਾਮ, ਤਰੱਕੀ, ਸ਼ੋਹਰਤ ਦਾ ਕਾਰਨ ਬਣੇਗੀ”
ਮੈਂ ਪੂਰੀ ਤਰ੍ਹਾਂ ਨਾਲ ਉਸ ਸਾਏ ਦੇ ਵੱਸ ਵਿੱਚ ਆ ਗਿਆ ਸੀ। ਜਿਵੇਂ ਕੋਈ ਮੇਰੇ ਮੋਢਿਆਂ ਤੇ ਬੈਠਾ ਮੇਰੇ ਕੰਨਾਂ ਵਿੱਚ ਆਪਣੀ ਗੱਲ ਕਹਿ ਮਨਾਈ ਜਾ ਰਿਹਾ ਹੋਵੇ। ਮੈਂ ਅਚਾਨਕ ਬਿਸਤਰੇ ਤੋਂ ਉੱਠ ਖੜਾ ਹੋ ਗਿਆ ਤੇ “ਮੈਨੂੰ ਸੌਦਾ ਮਨਜੂਰ ਹੈ”, ਮੋਨਿਕਾ ਵੱਲ ਦੇਖਦੇ ਹੋਏ ਕਹਿਣ ਲੱਗਾ। ਸਾਏ ਦੀ ਆਵਾਜ਼ ਸ਼ੈਤਾਨੀ ਹਾਸਾ ਹੱਸਦੀ ਹੋਈ ਬੋਲੀ..
” ਹੁਣ ਇਸਦਾ ਸਰੀਰ, ਇਸਦੀ ਰੂਹ ਮੇਰੀ ਹੈ, ਮੈਂ ਜੋ ਚਾਵਾ ਕਰ ਸਕਦਾ ਹਾਂ। ਇਹ ਮੇਰਾ ਇੱਕ ਪੁਤਲਾ ਹੈ ਤੇ ਸੌਦੇ ਅਨੁਸਾਰ ਮੈਂ ਤੈਨੂੰ ਕਹਾਣੀਆਂ ਦਾ ਭੰਡਾਰ ਦਿੰਦਾ ਹਾਂ।”
ਏਨਾ ਕਹਿ ਆਵਾਜ਼ ਮੱਧਮ ਹੋਣ ਲੱਗ ਪਈ। ਪਰ ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਸੀ। ਇਸ ਤੋਂ ਪਹਿਲਾਂ ਕਿ ਆਵਾਜ਼ ਪੂਰੀ ਤਰ੍ਹਾਂ ਬੰਦ ਹੁੰਦੀ ਮੈਂ ਉਸਨੂੰ ਪੁਕਾਰਦੇ ਹੋਏ ਕਿਹਾ, “ਮੈਨੂੰ ਕਹਾਣੀਆਂ ਦਾ ਭੰਡਾਰ ਨਹੀਂ ਚਾਹੀਦਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੋਨਿਕਾ ਨਾਲ ਜੋ ਵੀ ਕਰੋ ਉਹ ਮੈਂ ਦੇਖ ਸਕਾਂ, ਤਾਂਕਿ ਮੇਰੀ ਕਲਮ ਉਸਨੂੰ ਕਲਮਬੰਦ ਕਰ ਸਕੇ। ਇਹ ਮੇਰੀ ਕਹਾਣੀ ਬਣੇਗੀ।”
“ਮੈਂ ਇਸਦੇ ਸਰੀਰ ਨੂੰ ਹੌਲੀ-ਹੌਲੀ ਨਸ਼ਟ ਕਰ, ਰੂਹ ਨੂੰ ਆਪਣੇ ਰੰਗ ਵਿੱਚ ਰੰਗਕੇ ਲੈ ਜਾਵਾਂਗਾ,” ਕੰਨ ਕੋਲ ਸਾਏ ਨੇ ਜੁਆਬ ਦਿੱਤਾ, “ਤੂੰ ਇਹ ਸਭ ਸਹਿਣ ਨਹੀਂ ਕਰ ਪਾਵੇਂਗਾ।”
“ਠੀਕ ਏ, ਮੈਂ ਜੋ ਵੀ ਦੇਖਾਂ ਮਹਿਸੂਸ ਨਾ ਕਰ ਸਕਾ। ਇੱਕ ਬੇਜਾਨ ਕਲਮ ਦੀ ਤਰ੍ਹਾਂ ਬੱਸ ਲਿਖਦਾ ਜਾਂਵਾਂ।”
ਮੇਰੀ ਇਹ ਗੱਲ ਸੁਣਦੇ ਹੀ ਸਾਏ ਦਾ ਹਾਸਾ ਹੌਲੀ-ਹੌਲੀ ਗਾਇਬ ਹੋ ਗਿਆ ਤੇ ਨਾਲ ਹੀ ਪਿੰਡ ਦੇ ਗੁਰਦੁਆਰੇ ਗੁਰਬਾਣੀ ਪੜਨੀ ਸ਼ੁਰੂ ਹੋ ਗਈ। ਹੁਣ ਪਤਾ ਨਹੀਂ ਕਿ ਇਹ ਇਤਫਾਕ ਸੀ ਕਿ ਉਸਦੇ ਜਾਣ ਤੋਂ ਬਾਅਦ ਗੁਰਬਾਣੀ ਸ਼ੁਰੂ ਹੋਈ ਜਾਂ ਗੁਰਬਾਣੀ ਸੁਣ ਉਹ ਗਾਇਬ ਹੋ ਗਿਆ।
ਪਹਿਲਾ ਦਿਨ
ਮੈਂ ਸਵੇਰੇ ਉੱਠ ਨਹਾ ਧੋ ਰੋਟੀ-ਪਾਣੀ ਖਾਧਾ ਤੇ ਕਲਮ ਨਾਲ ਵਰਕੇ ਲੈਕੇ ਬੈਠ ਗਿਆ। ਰਾਤ ਦੀਆਂ ਗੱਲਾਂ ਮੁੜ ਜ਼ਹਿਨ ਵਿੱਚ ਆਉਣ ਲੱਗੀਆਂ ਤੇ ਮੋਨਿਕਾ ਵੱਲ ਤਰਸ ਨਾਲ ਵੇਖਦੇ ਹੋਏ ਲਿਖਣਾ ਸ਼ੁਰੂ ਕਰ ਦਿੱਤਾ..
ਕੁਦਰਤ ਦੀ ਸੋਹਣੀ ਦੇਣ ਹੈ,
ਪੰਜ ਤੱਤਾਂ ਦਾ ਬਣਿਆ ਸਰੀਰ,
ਪਹਿਲਾਂ ਆਕਾਸ਼, ਹਵਾ, ਅਗਨੀ, ਪਾਣੀ,
ਮੁੜ ਧਰਤੀ ਸਭ ਤੋਂ ਅਖੀਰ,
ਜੇ ਕੋਈ ਕਰੇ ਛੇੜ ਖਾਨੀਆਂ,
ਬਹੁਤ ਹੋ ਜਾਂਦਾ ਹੈ ਬਦਲਾਵ,
ਸੱਜੇ ਪਾਸੇ ਰੱਬ ਮਿਲ ਜਾਵੇ,
ਖੱਬੇ ਪਾਸੇ ਸ਼ੈਤਾਨ ਦਾ ਪ੍ਰਭਾਵ,
ਕੁਝ ਦੇਰ ਛੱਡ ਪਾਠ ਪੂਜਾ ਨੂੰ,
ਤੰਤਰ੍ਹਾਂ-ਮੰਤਰ੍ਹਾਂ ਨੂੰ ਹੀ ਪੜਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਮੈਂ ਮੋਨਿਕਾ ਨੂੰ ਕਾਲਜ ਦੇ ਸਮੇਂ ਤੋਂ ਜਾਣਦਾ ਸੀ। ਉਂਝ ਤਾਂ ਇਸ ਦੇ ਆਉਣ ਤੋਂ ਪਹਿਲਾਂ ਮੇਰੀ ਜਿੰਦਗੀ ਵਿੱਚ ਕਾਫੀ ਕੁੜੀਆਂ ਰਹਿ ਚੁਕੀਆਂ ਸਨ ਪਰ ਜਦ ਇਸਨੇ ਜਿੰਦਗੀ ਵਿੱਚ ਪੈਰ ਪਾਇਆ ਤਾਂ ਕਦ ਏਨਾਂ ਗੂੜਾ ਪਿਆਰ ਵਿੱਚ ਪੈ ਗਿਆ ਪਤਾ ਹੀ ਨਹੀਂ ਚੱਲਿਆ। ਮੈਂ ਕਿਸੇ ਵੀ ਸਥਿਤੀ ਵਿੱਚ ਇਸ ਦਾ ਸਾਥ ਗਵਾਉਣਾ ਨਹੀਂ ਸੀ ਚਾਹੁੰਦਾ, ਉਹ ਵੀ ਮੇਰੇ ਨਾਲ ਘੱਟ ਨਹੀਂ ਸੀ ਕਰਦੀ। ਉਹ ਜਿੰਦਗੀ ਦੇ ਦਿੱਤੇ ਹਰ ਸੁੱਖ-ਦੁੱਖ ਵਿੱਚ ਮੇਰਾ ਸਾਥੀ ਬਣ ਨਾਲ ਰਹੀ। ਸ਼ਾਇਦ ਇਹੀ ਤੇ ਖੂਬੀਆਂ ਹੁੰਦੀਆਂ ਨੇ ਇੱਕ ਹਮਸਫਰ ਦੀਆਂ। ਮੋਨਿਕਾ ਦਾ ਰੰਗ ਥੋੜਾ ਜਿਹਾ ਸਾਂਵਲਾ ਸੀ, ਪਰ ਉਸਦੇ ਨੈਣ ਨਕਸ਼ ਤਿੱਖੇ ਹੋਣ ਕਰਕੇ ਬਹੁਤ ਜੱਚਦੀ ਹੈ। ਉਸਦੀ ਠੋਡੀ ਤੇ ਬੁੱਲਾਂ ਦੇ ਕੋਲ ਵਾਲਾ ਤਿਲ ਬਾਲਾ ਹੀ ਦਿਲ ਖਿੱਚਵਾਂ, ਮੁਸਕਾਨ ਦਿਲ ਠਾਰਨ ਵਾਲੀ ਤੇ ਚਿਹਰਾ ਜਿਵੇਂ ਮਾਸੂਮੀਅਤ ਦੀ ਮੂਰਤ ਹੋਵੇ। ਲੰਬਾ ਕੱਦ, ਪਤਲਾ ਸਰੀਰ, ਧੋਣ ਜਿੱਦਾਂ ਸੁਰਾਹੀ ਹੋਵੇ, ਲੰਬੇ-ਲੰਬੇ ਕਾਲੇ ਵਾਲ, ਆਪਣੇ-ਆਪ ਵਿੱਚ ਅੱਤ ਦੀ ਮੁਟਿਆਰ ਏ। ਮੈਂ ਇੱਕ ਮੇਜ਼ ਤੇ ਕੁਰਸੀ ਚੱਕ ਬਰਾਂਡੇ ਵਿੱਚ ਲਗਾ ਲਈ ਤੇ ਉਸ ਤੇ ਲਿਖਣ ਦੇ ਕੰਮ ਦਾ ਸਾਰਾ ਸਮਾਨ ਰੱਖ ਲਿਆ। ਅੱਜ ਦਾ ਸਾਰਾ ਦਿਨ ਮੇਰਾ ਉਸਨੂੰ ਨਿਹਾਰਦਿਆਂ ਹੀ ਨਿਕਲ ਗਿਆ। ਕਿਉਂਕਿ ਹੁਣ ਉਹ ਬਦਲਣ ਵਾਲੀ ਸੀ। ਉਹ ਸਾਇਆ ਮੋਨਿਕਾ ਨੂੰ ਆਪਣੇ ਵਾਂਗ ਹੀ ਕਾਲਾ ਕਰ ਲੈ ਜਾਵੇਗਾ। ਪਰ ਕੁਝ ਪਾਉਣ ਲਈ ਕੁਝ ਗਵਾਉਣਾ ਤਾਂ ਪੈਂਦਾ ਹੀ ਹੈ। ਮੈਨੂੰ ਯਕੀਨ ਏ ਜੇ ਮੈਂ ਉਸਨੂੰ ਪੁੱਛਦਾ ਤਾਂ ਉਹ ਇਸ ਸੌਦੇ ਨੂੰ ਮੇਰੀ ਤਰੱਕੀ ਦੇ ਮੌਕੇ ਨੂੰ ਠੋਕਰ ਨਾ ਮਾਰਦੀ। ਆਖਿਰ ਏਨਾਂ ਪਿਆਰ ਜੋ ਕਰਦੀ ਏ ਮੈਨੂੰ। ਬਾਕੀ ਸਾਰਾ ਦਿਨ ਆਮ ਦਿਨਾਂ ਵਾਂਗ ਹੀ ਗੁਜ਼ਰਿਆ। ਮੋਨਿਕਾ ਵਿੱਚ ਕੋਈ ਤਬਦੀਲੀ ਜਾਂ ਕੁਝ ਵੀ ਵੱਖ ਹੋਇਆ ਨਹੀਂ ਸੀ ਦਿਖ ਰਿਹਾ।
ਮੋਨਿਕਾ ਰੋਜ਼ ਸ਼ਾਮ ਨੂੰ ਪਾਠ ਕਰਦੀ ਸੀ ਪਰ ਲੱਗਦਾ ਅੱਜ ਉਸਦਾ ਮਨ ਵਿਚਲਿਤ ਸੀ। ਮੈਂ ਬੜੀ ਗੌਰ ਨਾਲ ਉਸ ਵੱਲ ਦੇਖ ਰਿਹਾ ਸੀ। ਉਹ ਕਦੇ ਅੰਦਰ ਬੈਠਦੀ ਤੇ ਕਦੇ ਬਾਹਰ ਬਰਾਂਡੇ ਵਿੱਚ ਡੱਠੇ ਮੰਜੇ ਤੇ। ਜਿਵੇਂ ਮੈਂ ਚਾਹੁੰਦਾ ਸੀ ਮੈਨੂੰ ਉਸ ਨਾਲ ਕਾਲਾ ਸਾਇਆ ਵੀ ਦਿਖ ਰਿਹਾ ਸੀ। ਸਾਇਆ ਕਾਲੇ ਧੂੰਏ ਵਾਂਗਰ ਸੀ। ਬਸ ਧੂੰਆ, ਜਿਸ ਦੀਆਂ ਦੋ ਲਾਲ ਚਮਕੀਲੀਆਂ ਅੱਖਾਂ ਸੀ। ਸਾਇਆ ਮੋਨਿਕਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਜਿੱਦਾਂ ਕਿ ਉਸ ਨਾਲ ਜੁੜ ਗਿਆ ਹੋਵੇ। ਜਦ ਵੀ ਮੋਨਿਕਾ ਧਿਆਨ ਲਗਾ ਪਾਠ ਕਰਨ ਲੱਗਦੀ, ਸਾਇਆ ਅਗਾਂਹ ਵੱਧ ਉਸਦੇ ਕੰਨ ਵਿੱਚ ਰੋਣ ਲੱਗ ਜਾਂਦਾ।
ਜਿਸ ਤਰ੍ਹਾਂ ਸਾਏ ਨੇ ਦੱਸਿਆ ਸੀ, ਉਸਨੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਸਨਸਾਨੀ ਦੇਹ ਦੇ ਪਹਿਲੇ ਤੱਤ ਉੱਤੇ ਅਕਾਸ਼ ਭਾਵ ਆਵਾਜ਼, ਮੋਨਿਕਾ ਦੇ ਕੰਨਾਂ ਤੇ। ਮੋਨਿਕਾ ਇਸ ਤਰ੍ਹਾਂ ਦਾ ਵਿਰਲਾਪ ਸੁਣ ਉੱਠ ਖੜੀ ਹੋਈ ਤੇ ਮਨ ਦਾ ਵਹਿਮ ਸੋਚ ਰੋਟੀ-ਪਾਣੀ ਦੇ ਕੰਮਾਂ ਵਿੱਚ ਜੁੱਟ ਗਈ। ਦੋਵੇਂ ਬੈਠ ਰੋਟੀ ਖਾਣ ਲੱਗੇ ਤਾਂ ਮੈਂ ਧਿਆਨ ਦਿੱਤਾ ਮੋਨਿਕਾ ਰੋਟੀ ਨੂੰ ਇੱਕ ਟੁੱਕ ਵੇਖੀ ਜਾ ਰਹੀ ਸੀ ਪਰ ਖਾ ਨਹੀਂ ਸੀ ਰਹੀ। ਮੈਂ ਉਸਨੂੰ ਧੱਕੇ ਨਾਲ ਮਸਾਂ ਇੱਕ ਰੋਟੀ ਖਵਾਈ ਤੇ ਉਸਨੇ ਉਹ ਵੀ ਉਲਟੀ ਕਰ ਦਿੱਤੀ। ਉਸਨੇ ਉੱਠ ਭਾਂਡਾ-ਟਿੰਡਾਂ ਚੁੱਕਿਆ ਤੇ ਮੈਂ ਬਰਾਂਡੇ ਵਿੱਚ ਬਿਸਤਰੇ ਕਰਨ ਲੱਗ ਗਿਆ। ਉਹ ਕੰਮ ਨਿਬੇੜਨੇ ਤੋਂ ਲੈਕੇ ਬਿਸਤਰੇ ਉੱਤੇ ਪੈਣ ਤੱਕ ਕੋਈ ਮੰਤਰ ਜਿਹਾ ਰਟੀ ਜਾ ਰਹੀ ਸੀ, ਜੋ ਮੈਨੂੰ ਸਾਫ ਸੁਣਾਈ ਨਹੀਂ ਸੀ ਦੇ ਰਿਹਾ। ਉਸਨੂੰ ਸੋਣ ਲਈ ਕਹਿ ਮੈਂ ਮੇਜ਼ ਤੇ ਲੈਮਪ ਰੱਖ ਕੋਲ ਪਈ ਕੁਰਸੀ ਤੇ ਬੈਠ ਗਿਆ। ਬੈਠੇ-ਬੈਠੇ ਪਤਾ ਹੀ ਨਾ ਚੱਲਿਆ ਕਦ ਮੇਰੀ ਅੱਖ ਲੱਗ ਗਈ। ਘਰੇ ਹੋਏ ਕਿਸੇ ਖੜਾਕ ਨਾਲ ਮੇਰੀ ਜਾਗ ਖੁੱਲ ਗਈ ਤੇ ਜਦ ਘੁੰਮਕੇ ਵੇਖਿਆ ਤਾਂ ਮੋਨਿਕਾ ਮੰਜੇ ਤੇ ਨਹੀਂ ਸੀ। ਉਸਦੀ ਚੁੰਨੀ ਚੁਬਾਰੇ ਤੋਂ ਲੰਮਕਦੀ ਵੇਖ ਮੈਂ ਟਾਰਚ ਲੈ ਉੱਪਰ ਨੂੰ ਭੱਜਾ। ਮੋਨਿਕਾ ਦਾ ਮੂੰਹ ਮੇਰੇ ਤੋਂ ਦੂਸਰੇ ਪਾਸੇ ਸੀ ਤੇ ਉਹ ਪੈਰਾਂ ਭਾਰ ਬੈਠੀ ਹੋਈ ਸੀ। ਜਦ ਮੈਂ ਘੁੰਮਕੇ ਉਸਦੇ ਅੱਗੇ ਗਿਆਂ ਤਾਂ ਉਸਦੇ ਹੱਥ ਲਾਲੀ ਨਾਲ ਭਰੇ ਹੋਏ ਸਨ। ਉਹ ਕਿਸੇ ਚੀਜ਼ ਨੂੰ ਫਰੋਲ ਰਹੀ ਸੀ ਤੇ ਅਚਾਨਲ ਰੁੱਕ ਗਈ। ਨਾਲ ਹੀ ਉਸਦਾ ਮਾਸੂਮ ਜਿਹੇ ਮੂੰਹ ਤੇ ਸ਼ੈਤਾਨੀ ਮੁਸਕਾਨ ਆ ਗਈ। ਉਸ ਚੀਜ਼ ਵਿੱਚੋਂ ਹੱਥ ਬਾਹਰ ਕੱਢਦੀ ਹੋਈ ਨੇ ਮੇਰੇ ਵੱਲ ਵਧਾਇਆ। ਉਹ ਇੱਕ ਧੜਕਦਾ ਹੋਇਆ ਨਿੱਕਾ ਜਿਹਾ ਦਿਲ ਸੀ। ਆਹ ਵੇਖ ਮੈਂ ਅੱਖਾਂ ਦੂਜੇ ਪਾਸੇ ਘੁੰਮਾਂ ਲਈਆਂ ਤੇ ਨਾਲ ਹੀ ਕਚਰ-ਕਚਰ ਦੀ ਆਵਾਜ਼ ਸੁਣਾਈ ਦਿੱਤੀ। ਜਦ ਵਾਪਿਸ ਅੱਖਾਂ ਘੁੰਮਾਈਆਂ ਤਾਂ ਵੇਖਿਆ ਧੜਕਦੇ ਦਿਲ ਨੂੰ ਚੱਕ ਵੱਜਿਆ ਹੋਇਆ ਸੀ ਤੇ ਕੁਝ ਪਲਾਂ ਵਿੱਚ ਦਿਲ ਦਾ ਧੜਕਨਾ ਬੰਦ ਹੋ ਗਿਆ। ਮੋਨਿਕਾ ਦਾ ਸਾਰਾ ਮੂੰਹ ਤੇ ਹੱਥ ਖੂਨ ਨਾਲ ਭਰੇ ਹੋਏ ਸਨ। ਇਸ ਤਰ੍ਹਾਂ ਕਰਦੇ ਹੋਏ ਉਹ ਅਜੀਬ ਆਵਾਜ਼ ਵਿੱਚ ਹੱਸ ਰਹੀ ਸੀ ਤਾਂ ਵਿੱਚ ਹੀ ਰੋਣ ਲੱਗ ਗਈ ਜਿਵੇਂ ਉਹ ਹੋਸ਼ ਵਿੱਚ ਆ ਗਈ ਹੋਵੇ। ਮੈਂ ਉਸਨੂੰ ਬਾਹੋਂ ਫੜ ਥੱਲੇ ਲੈ ਆਇਆ ਤੇ ਨਲਕੇ ਕੋਲ ਬਿਠਾ ਇੱਕ ਬਾਲਟੀ ਪਾਣੀ ਦੀ ਉਸ ਉੱਪਰ ਸੁੱਟੀ। ਪਾਣੀ ਨਾਲ ਸਾਰਾ ਖੂਨ ਰੁੜ ਗਿਆ, ਪਰ ਲਾਲਗੀ ਹਾਲੇ ਵੀ ਹੱਥਾਂ ਤੇ ਸੀ। ਉਸਦੇ ਕੱਪੜੇ ਬਦਲਾ ਬਿਸਤਰੇ ਤੇ ਲੰਮੇ ਪਾਇਆ ਅਤੇ ਖੁਦ ਉੱਪਰ ਚਲਾ ਗਿਆ।
ਜਦ ਧਿਆਨ ਨਾਲ ਰੋਸ਼ਨੀ ਮਾਰ ਇੱਕ ਡੰਡੇ ਨਾਲ ਹਿਲਾਕੇ ਵੇਖਿਆ ਤਾਂ ਉਹ ਚੀਜ਼ ਇੱਕ ਬਿੱਲੀ ਸੀ। ਉਸਨੂੰ ਚੁੱਕ ਇੱਕ ਲਿਫਾਫੇ ਵਿੱਚ ਪਾਕੇ ਕੂੜੇ ਕੋਲ ਰੱਖ ਦਿੱਤਾ ਤੇ ਸੋਚਿਆ ਸਵੇਰੇ ਖੇਤਾਂ ਵੱਲ ਸੁੱਟ ਆਵਾਂਗਾ। ਹਾਲੇ ਖੂਨ ਨੂੰ ਲੁਕਾਉਣ ਲਈ ਮੈਂ ਕੁਝ ਸੋਚਦਾ ਇਸ ਤੋਂ ਪਹਿਲਾਂ ਥੱਲਿਓ ਇੱਕ ਤਿੱਖੀ ਜਿਹੀ ਆਵਾਜ਼ ਆ ਰਹੀ ਸੀ ਜੋ ਪਲਾਂ ਹੋਰ ਤੇਜ਼ ਹੋ ਗਈ। ਇਹ ਆਵਾਜ਼ ਮੋਨਿਕਾ ਦੇ ਨਹੁੰਆਂ ਦੀ ਸੀ, ਜਿਹਨਾਂ ਨੂੰ ਉਹ ਕੰਧ ਨਾਲ ਘੜੀਸ ਰਹੀ ਸੀ। ਏਨੀ ਗੰਦੀ ਆਵਾਜ਼ ਕਿ ਬਸ ਕੰਨ ਫੱਟ ਜਾਣਗੇ। ਮੈਂ ਜ਼ਬਰਦਸਤੀ ਫੜ ਉਸਨੂੰ ਮੰਜੇ ਤੇ ਪਾਇਆ। ਮੈਂ ਉਹ ਸਭ ਸੁਣ ਪਾ ਰਿਹਾ ਸੀ ਜੋ ਕਿ ਮੋਨਿਕਾ ਸੁਣ ਰਹੀ ਸੀ। ਪਰ ਏਨਾ ਸੀ ਕਿ ਉਹਨਾਂ ਚੀਜ਼ਾਂ ਦਾ ਉਸ ਤੇ ਗਹਿਰਾ ਪ੍ਰਭਾਵ ਪੈ ਰਿਹਾ ਸੀ ਤੇ ਮੈਨੂੰ ਕੁਝ ਮਹਿਸੂਸ ਨਹੀਂ ਸੀ ਹੋ ਰਿਹਾ।
ਮੋਨਿਕਾ ਦੇ ਕੰਨਾਂ ਵਿੱਚ ਪੈ ਰਹੀਆਂ ਆਵਾਜ਼ਾਂ ਨੂੰ ਕਿਵੇਂ ਬਿਆਨ ਕਰਾਂ ਸਮਝ ਨਹੀਂ ਆ ਰਿਹਾ। ਜਿਵੇਂ ਕਿਸੇ ਮਰੇ ਦਾ ਵਿਰਲਾਪ ਹੋਵੇ, ਕੁਝ ਆਵਾਜ਼ਾ ਸੀ ਜੋ ਉਸਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹੋਣ, ਵਿੱਚ ਹੀ ਡਰਾਵਣਾ ਹਾਸਾ ਸ਼ੁਰੂ ਹੋ ਜਾਂਦਾ ਤੇ ਕਦੇ ਬੱਚੇ ਦੀ ਕਿਲਕਾਰੀ ਭਿਆਨਕ ਰੋਣੇ ਵਿੱਚ ਤਬਦੀਲ ਹੋ ਜਾਂਦੀ। ਸ਼ਾਇਦ ਉਸ ਲਈ ਸਭ ਤੋਂ ਡਰਾਉਣਾ ਬੱਚੇ ਦਾ ਰੋਣਾ ਹੋਵੇਗਾ ਕਿਉਂਕਿ ਉਸਦਾ ਪਹਿਲਾ ਬੱਚਾ ਕੁੱਖ ਵਿੱਚ ਹੀ ਦਮ ਤੋੜ ਗਿਆ ਸੀ।
ਮੋਨਿਕਾ ਦੀ ਸਾਰੀ ਤਕਲੀਫ਼, ਬੇਚੈਨੀ ਬਾਣੀ ਦੇ ਕੁਝ ਸ਼ਬਦ ਕੰਨਾਂ ਵਿੱਚ ਪੈਂਦੇ ਸਾਰ ਹੀ ਮੁੱਕ ਗਈ। ਸਵੇਰ ਹੋ ਚੁੱਕੀ ਸੀ ਤੇ ਗੁਰਦੁਆਰਿਆਂ ਵਿੱਚ ਬਾਣੀ ਪੜੀ ਜਾ ਰਹੀ ਸੀ। ਜਿਸਨੂੰ ਸੁਣ ਮੋਨਿਕਾ ਨੂੰ ਥੋੜਾ ਚੈਨ ਆਇਆ ਤੇ ਉਹ ਸੌਂ ਗਈ। ਸਾਇਆ ਵੀ ਜਾ ਚੁੱਕਿਆ ਸੀ, ਮੈਂ ਵੀ ਕਲਮ ਚੁੱਕੀ ਤੇ ਸਭ ਕੁਝ ਲਿਖ ਦਿੱਤਾ। ਕਲਮ ਨੇ ਕੁਝ ਤੁਕਾਂ ਇੰਝ ਜੋੜੀਆਂ..
ਜਦ ਲਾ ਕੇ ਬੈਠਾ ਧਿਆਨ,
ਸੁਰਤ ਨੂੰ ਕਰ ਲਿਆ ਵਿਚਕਾਰ,
ਆਕਾਸ਼ ਆਵਾਜ਼ਾਂ ਸੁਣਾਉਣ ਲੱਗ ਪਿਆ,
ਚੀਕਾਂ, ਡਰਾਵੇ ਤੇ ਕਿਲਕਾਰੀਆਂ ਬੇਸ਼ੁਮਾਰ,
ਸੁਣਦਾ ਨਾ ਹੋਰ ਕੁਝ ਵੀ,
ਐਸਾ ਹੋਜੇ ਕੰਨਾਂ ਤੇ ਵੱਸ,
ਉਹ ਕਹੇ ਤਾਂ ਰੋਵਣ ਲੱਗਜਾਂ,
ਉਹ ਕਹੇ ਤਾਂ ਲਵਾ ਹੱਸ,
ਬਾਣੀ ਸੁਣੇ ਕੁਝ ਕੁ ਅਸਰ ਹੋਵੇ,
ਐਸਾ ਸ਼ਬਦ ਮੰਤਰ੍ਹਾਂ ਨਾਲ ਲੜਦੇ ਆਂ,
ਰੱਬ ਤਾਂ ਪਹੁੰਚ ਦੂਰ ਦੀ ਲੱਗਦਾ,
ਚੱਲ ਸ਼ੈਤਾਨ ਹੀ ਹਾਸਿਲ ਕਰਦੇ ਆਂ..
ਦੂਜਾ ਦਿਨ
ਰਾਤ ਦੀ ਥਕਾਵਟ ਤੋਂ ਬਾਅਦ ਮੋਨਿਕਾ ਦੀ ਅੱਖ ਦੇਰ ਨਾਲ ਖੁੱਲ੍ਹੀ। ਜਦ ਉਹ ਉੱਠੀ ਤਾਂ ਪਸੀਨੋ-ਪਸੀਨੀ ਹੋਈ ਪਈ ਸੀ। ਉਹ ਹੈਰਾਨ-ਪਰੇਸ਼ਾਨ ਬੈਠੀ ਮੇਰੀ ਉਡੀਕ ਕਰ ਰਹੀ ਸੀ। ਮੈਂ ਜਿੱਦਾਂ ਹੀ ਘਰ ਵੜਿਆਂ ਤਾਂ ਉਸਨੇ ਘੁੱਟਕੇ ਮੇਰੇ ਗਲੇ ਨੂੰ ਲੱਗ ਜੱਫੀ ਪਾ ਲਈ ਤੇ ਰੋਣ ਲੱਗੀ। ਉਸਦਾ ਕਹਿਣਾ ਸੀ ਕਿ ਉਸ ਨਾਲ ਅਜੀਬ ਘਟਨਾਵਾਂ ਹੋ ਰਹੀਆਂ ਨੇ ਪਰ ਮੈਂ ਉਸਨੂੰ ਵਹਿਮ ਦਾ ਨਾਮ ਦੇ ਕੇ ਟਾਲ ਦਿੱਤਾ ਤੇ ਉਹ ਵੀ ਮਨ ਦਾ ਭਰਮ ਸਮਝ ਚੁੱਪ ਹੋ ਗਈ। ਉਸਦਾ ਸਰੀਰ ਤਪ ਰਿਹਾ ਸੀ, ਮਸਾਂ ਕੰਮ ਨਿਬੇੜ ਉਸਨੇ ਬਰਾਂਡੇ ਵਿੱਚ ਮੰਜਾ ਡਾਹਿਆ। ਬੁਖਾਰ ਨਾਲ ਉਸਦਾ ਬੁਰਾ ਹਾਲ ਸੀ, ਜਦ ਉਹ ਗੋਲੀ ਖਾ ਕੇ ਲੰਮੀ ਪਈ ਤਾਂ ਉਸਨੂੰ ਇੰਝ ਜਾਪਿਆ ਜਿਵੇਂ ਉਸਦੇ ਸਿਰ ਅੰਦਰ ਕੁਝ ਰੇਂਗ ਰਿਹਾ ਹੋਵੇ। ਉਹ ਕਾਹਲੀ ਨਾਲ ਉੱਠ ਆਪਣਾ ਸਿਰ ਝਾੜਣ ਲੱਗੀ। ਇੱਥੋਂ ਤੱਕ ਕਿ ਉਸਨੂੰ ਚੈਨ ਨਾ ਮਿਲਣ ਤੇ ਆਪਣਾ ਸਿਰ ਖਰੋਚਣਾ ਸ਼ੁਰੂ ਕਰ ਦਿੱਤਾ। ਸਿਰ ਤੋਂ ਕੁਝ ਵਾਲ ਟੁੱਟ ਉਸਦੀਆਂ ਉਂਗਲੀਆਂ ਵਿੱਚ ਆ ਗਏ। ਮੋਨਿਕਾ ਦੋੜਦੀ ਹੋਈ ਪਾਣੀ ਦੇ ਟੱਬ ਵੱਲ ਗਈ ਤੇ ਉਸਨੇ ਆਪਣਾ ਸਿਰ ਪਾਣੀ ਵਿੱਚ ਡੋਬ ਦਿੱਤਾ। ਮੈਂ ਕੁਝ ਪਲ ਦੇਖਿਆ ਕਿ ਉਸਨੇ ਹਾਲੇ ਤੱਕ ਸਿਰ ਬਾਹਰ ਨਹੀਂ ਸੀ ਕੱਢਿਆ ਤਾਂ ਮੈਂ ਉਸਨੂੰ ਮੋਢੇ ਤੋਂ ਫੜ ਪਿੱਛੇ ਨੂੰ ਖਿੱਚਿਆ। ਪਾਣੀ ਵਿੱਚੋਂ ਨਿਕਲਦੇ ਹੀ ਮੋਨਿਕਾ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗੀ। ਮੈਂ ਉਸਨੂੰ ਫੜ ਗਲ ਨਾਲ ਲਗਾ ਲਿਆ, ਚਾਹੇ ਮੈਂ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ ਪਰ ਉਸਨੂੰ ਤਕਲੀਫ਼ ਵਿੱਚ ਵੀ ਦੇਖ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਮੈਂ ਸ਼ਾਮ ਤੱਕ ਉਸਦੇ ਕੋਲ ਹੀ ਬੈਠਾ ਰਿਹਾ ਤੇ ਫਿਰ ਮੋਨਿਕਾ ਨੂੰ ਮੰਜੇ ਤੇ ਬਿਠਾ ਮੈਂ ਮੇਜ਼ ਉੱਤੇ ਪਏ ਕਾਗਜ਼ਾ ਨਾਲ ਜੁੜ ਗਿਆ।
ਉਸਦਾ ਦੂਸਰਾ ਵਾਰ ਸੀ ਦੇਹ ਦੇ ਦੂਜੇ ਤੱਤ ਹਵਾ ਉੱਤੇ, ਭਾਵ ਅਹਿਸਾਸ। ਸਾਏ ਦੇ ਮੁਤਾਬਿਕ ਇਸ ਹਮਲੇ ਵਿੱਚ ਉਹ ਆਪਣੇ ਹੋਣ ਦਾ ਅਹਿਸਾਸ, ਆਪਣੀ ਮੌਜੂਦਗੀ ਦਾ ਅਨੁਭਵ ਕਰਵਾਏਗਾ। ਰਾਤ ਹੋ ਚੁੱਕੀ ਸੀ ਤੇ ਮੋਨਿਕਾ ਨੂੰ ਜਿਸ ਤਰ੍ਹਾਂ ਮੈਂ ਮੰਜੇ ਤੇ ਬਿਠਾਇਆ ਸੀ, ਉਹ ਓਸੇ ਤਰ੍ਹਾਂ ਬੈਠੀ ਹੋਈ ਸੀ। ਉਸਨੇ ਘੁੱਟਕੇ ਮੁੱਠੀਆਂ ਮੀਚੀਆਂ ਹੋਈਆਂ ਤੇ ਪੈਰ ਇੱਕ ਦੂਜੇ ਉੱਪਰ ਚੜਾਏ ਹੋਏ ਸੀ। ਏਨੀ ਗਰਮੀ ਵਿੱਚ ਉਸਦੇ ਦੰਦ ਇਉਂ ਵੱਜ ਰਹੇ ਸੀ ਜਿਵੇਂ ਕੜਾਕੇ ਦੀ ਠੰਢ ਪੈ ਰਹੀ ਹੋਵੇ। ਦੇਖਦੇ ਹੀ ਦੇਖਦੇ ਅੱਖਾਂ ਦੇ ਘੇਰੇ ਕਾਲੇ ਹੋ ਗਏ ਤੇ ਬੁੱਲ ਇੰਝ ਖੁਸ਼ਕ ਹੋ ਗਏ ਜਿੱਦਾਂ ਰੇਗਿਸਤਾਨ ਵਿੱਚ ਭਟਕ ਰਹੇ ਕਿਸੇ ਪਿਆਸੇ ਯਾਤਰੀ ਦੇ। ਇਸ ਹਾਲਤ ਨੂੰ ਦੇਖਦੇ ਹੋਏ ਮੈਂ ਉਸਨੂੰ ਅੰਦਰਲੇ ਕਮਰੇ ਵਿੱਚ ਲੈ ਗਿਆ। ਉਹ ਕਦੇ ਸਿਰ ਖਰੋਚਣ ਲੱਗਦੀ ਤੇ ਕਦੇ ਨਹੁੰਆਂ ਨੂੰ ਕੰਧ ਤੇ ਘਿਸਣ ਲੱਗਦੀ। ਸਾਇਆ ਉਸਦੇ ਮੋਢਿਆਂ ਕੋਲ ਘੁੰਮ ਰਿਹਾ ਸੀ ਤੇ ਜਿੱਦਾਂ ਕੁਝ ਕਹਿਣ ਲਈ ਉਸਦੇ ਕੰਨ ਕੋਲ ਹੋਇਆ ਤਾਂ ਉਸਦੀ ਮੌਜੂਦਗੀ ਨੇ ਮੋਨਿਕਾ ਦੇ ਲੂਈ ਕੰਡੇ ਖੜੇ ਕਰ ਦਿੱਤੇ। ਸਾਇਆ ਉਸਦੇ ਸਿਰ ਤੇ ਘੁੰਮਣ ਲੱਗਾ ਜਿਸ ਨਾਲ ਉਸਦਾ ਪੂਰਾ ਸਰੀਰ ਆਕੜ ਗਿਆ ਤੇ ਮੂੰਹ ਉਤਾਂਹ ਵੱਲ ਹੋ ਗਿਆ। ਇੰਝ ਲੱਗ ਰਿਹਾ ਸੀ ਕਿ ਸਾਇਆ ਉਸਦੇ ਅੰਦਰੋਂ ਕੁਝ ਖਿੱਚ ਰਿਹਾ ਹੋਵੇ ਤੇ ਜ਼ੋਰ ਦੀ ਖਿੱਚ ਨਾਲ ਮੋਨਿਕਾ ਦਾ ਸਾਰਾ ਸਰੀਰ ਉੱਠ ਗਿਆ। ਕੇਵਲ ਪੈਰਾਂ ਦੇ ਅੰਗੂਠੇ ਹੀ ਜ਼ਮੀਨ ਨਾਲ ਥੋੜੇ ਕੁ ਜੁੜੇ ਹੋਏ ਸੀ। ਅੱਜ ਵੀ ਥੋੜ੍ਹਾ ਕੁ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਗੁਰਬਾਣੀ ਦੀ ਆਵਾਜ਼ ਬਹੁਤ ਮੱਧਮ ਜਿਹੀ ਅੰਦਰ ਪਹੁੰਚੀ ਤੇ ਨਾਲ ਹੀ ਸਾਏ ਨੇ ਮੋਨਿਕਾ ਨੂੰ ਛੱਡਿਆ ਤੇ ਅਸਤ ਹੋ ਗਿਆ। ਮੋਨਿਕਾ ਥੱਲੇ ਡਿੱਗ ਗਈ ਤੇ ਜਦ ਉਸਨੂੰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

8 Comments on “ਅਧੂਰੀ ਕਿਤਾਬ”

  • thanks guys.. umeed krdi aa baki kahaniya v tuc esse trra psnd kronge!! 😇

  • beyond my expectations

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)