ਧਰਮ ਤੇ ਕਰਮ, ਧਰਮ ਖੰਡ ਕਾ ਇਹੋ ਧਰਮੁ।।
ਗਿਆਨ ਖੰਡ ਕਾ ਆਖਹੁ ਕਰਮ।।
ਸਭ ਤੋਂ ਪਹਿਲਾਂ ਮਨ ਵਿੱਚ ਇਹ ਵਿਚਾਰ ਉਭਰਦਾ ਹੈ ਕਿ ਧਰਮ ਕਰਮ ਕੀ ਹੈ? ਵੱਖ ਵੱਖ ਵਿਚਾਰਕਾਂ ਦੇ ਆਪਣੇ ਹੀ ਵਿਚਾਰ ਹਨ। ਕੋਈ ਕਹਿੰਦਾ ਹੈ ਪੂਜਾ ਪਾਠ ਕਰਨਾ ਧਰਮ ਹੈ । ਕੋਈ ਕਹਿੰਦਾ ਹੈ ਨਿਤਨੇਮੀ ਹੋਣਾ ਧਰਮ ਹੈ। ਕਰਮ ਸਾਡੀ ਕਿਸਮਤ ।
ਕਈਆਂ ਦਾ ਵਿਚਾਰ ਹੈ ਕਿ ਸਾਡੀ ਕਿਸਮਤ ਰੱਬ ਲਿਖਦਾ ਹੈ। ਪਰ ਮੇਰੇ ਵਿਚਾਰ ਅਨੁਸਾਰ ਪੂਜਾ ਪਾਠ ਕਰਨਾ ਹੀ ਧਰਮ ਨਹੀਂ । ਦੁਨੀਆਂ ਤੇ ਚੰਗਿਆਈ ਫੈਲਾ ਕੇ ਲੋਕਾਂ ਦੀ ਸੇਵਾ ਭਲਾ ਕਰਨਾ ਹੀ ਅਸਲ ਧਰਮ ਹੈ।ਸੁੱਖ ਦੁੱਖ ਸਾਡੇ ਕਰਮ ਹਨ। ਜਿਨ੍ਹਾਂ ਨੂੰ ਅਸੀਂ ਲੋਕਾਂ ਦੀਆਂ ਦੁਆਵਾਂ ਬਦਦੁਆਵਾਂ ਅਨੁਸਾਰ ਹੀ ਅਸੀਂ ਕਰਮ ਭੋਗਦੇ ਹਾਂ।
ਇਹ ਕਈ ਦਹਾਕੇ ਪਹਿਲਾਂ ਦੀ ਗੱਲ ਹੈ । ਮੈਨੂੰ ਕਿਤਾਬਾਂ ਪੜ੍ਹਨ ਤੇ ਉਹਨਾਂ ਤੋਂ ਗਿਆਨ ਇਕਠਾ ਕਰਨਾ ਦੀ ਰੁੱਚੀ ਬਚਪਨ ਤੋਂ ਹੀ ਸੀ।ਸੋ ਮੈਂ ਅਕਸਰ ਹੀ ਕਿਤਾਬਾਂ ਪੜਦੀ ਰਹਿੰਦੀ। ਇੱਕ ਦਿਨ ਦੀ ਗੱਲ ਹੈ, ਜਦੋਂ ਮੈਂ ਆਪਣੇ ਛੋਟੇ ਭਰਾ (ਚਾਚਾ ਜੀ ਦੇ ਬੇਟੇ) ਦੀ ਕਿਤਾਬ ਪੜ੍ਹ ਰਹੀ ਸੀ। ਮੈਂਨੂੰ ਅੱਜ ਚੰਗੀ ਤਰ੍ਹਾਂ ਚੇਤੇ ਨਹੀਂ ਕਿ ਉਹ ਕਿਸ ਕਲਾਸ ਵਿੱਚ ਪੜ੍ਹਦਾ ਸੀ।
ਪਰ ਉਸਦੀ ਕਿਤਾਬ ਵਿਚ ਪੜ੍ਹੀ ਉਹ ਕਹਾਣੀ ਚੰਗੀ ਤਰ੍ਹਾਂ ਚੇਤੇ ਹੈ। ਜਿਸ ਵਿੱਚ ਧਰਮ ਕਰਮ ਬਾਰੇ ਸਹੀ ਸ਼ਬਦਾਂ ਵਿਚ ਦੱਸਿਆ ਗਿਆ ਸੀ।
ਇੱਕ ਪਿੰਡ ਵਿੱਚ ਸਾਧੂ ਆਪਣੇ ਚੇਲੇ ਸਮੇਤ ਇਕ ਕੁਟੀਆ ਵਿੱਚ ਰਹਿੰਦਾ ਸੀ। ਕੁਟੀਆ ਦੇ ਸਾਹਮਣੇ ਇੱਕ ਨਦੀ ਵਗਦੀ ਸੀ। ਜਿਸ ਵਿੱਚ ਉਹ ਹਰ ਰੋਜ਼ ਇਸ਼ਨਾਨ ਕਰਦੇ ਸਨ। ਅਤੇ ਬਾਅਦ ਵਿੱਚ ਨਦੀ ਕੰਢੇ ਹੀ ਭਗਤੀ ਕਰਦੇ ।ਇਸ ਤੋਂ ਇਲਾਵਾ ਇਥੇ ਹੀ ਆਪਣੇ ਚੇਲੇ ਨੂੰ ਕਰਾਮਾਤੀ ਕਹਾਣੀਆਂ ਦੱਸਿਆ ਕਰਦਾ ਸੀ।
ਇੱਕ ਦਿਨ ਰੋਜ਼ਾਨਾ ਦੀ ਤਰ੍ਹਾਂ ਸਾਧੂ ਇਸ਼ਨਾਨ ਕਰ ਰਿਹਾ ਸੀ ‘ਤੇ ਚੇਲਾ ਨਦੀ ਕੰਢੇ ਬੈਠਾ ਭਗਤੀ ਕਰ ਰਿਹਾ ਸੀ। ਸਾਧੂ ਨੇ ਅਚਾਨਕ ਹੀ ਇੱਕ ਠੂੰਹੇਂ ਨੂੰ ਪਾਣੀ ਵਿੱਚ ਤਿਰਦੇ ਦੇਖਿਆ ਤਾਂ ਸਾਧੂ ਨੇ ਉਸਨੂੰ ਬਚਾਉਣ ਲਈ ਜਦੋਂ ਪਾਣੀ ਦਾ ਚੂਲਾ ਭਰ ਕੇ ਬਾਹਰ ਸੁੱਟਣ ਲੱਗਾ ਪਾਣੀ ਹੱਥ ਵਿੱਚੋਂ ਸਿੰਮੀ ਗਿਆ ਤਾਂ ਠੂੰਹੇਂ ਨੇ ਸਾਧੂ ਦੇ ਹੱਥ ਤੇ ਡੰਗ ਮਾਰ ਦਿੱਤਾ। ਪਰ ਫਿਰ ਵੀ ਸਾਧੂ ਨੇ ਉਸਨੂੰ ਨਦੀ ਕੰਢੇ ਹੀ ਰੱਖ ਦਿੱਤਾ।ਸਾਧੂ ਫਿਰ ਇਸ਼ਨਾਨ ਕਰਨ ਲੱਗ ਪਿਆ। ਕੁਝ ਪਲਾਂ ਬਾਅਦ ਠੂੰਹਾਂ ਫਿਰ ਨਦੀ ਵਿਚ ਗਿਰ ਗਿਆ ਤਾਂ ਸਾਧੂ ਨੇ ਫਿਰ ਉਸਨੂੰ ਬਚਾਉਣ ਲਈ ਹੱਥ ਵਿਚ ਫੜਿਆ ਅਤੇ ਠੂੰਹੇਂ ਨੇ ਫਿਰ ਡੰਗ ਮਾਰਿਆ। ਕਾਫ਼ੀ ਸਮਾਂ ਉਹਨਾਂ ਦੋਵਾਂ ਵਿਚਕਾਰ ਇਹ ਵਿਤਕਰਾ ਚਲਦਾ ਰਿਹਾ। ਚੇਲਾ ਇਹ ਦ੍ਰਿਸ਼ ਚੁੱਪਚਾਪ ਕਾਫੀ ਸਮਾਂ ਦੇਖਦਾ ਰਿਹਾ।
ਅਚਾਨਕ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ