ਐੱਮ ਏ ਕਰਨ ਮਗਰੋਂ ਓਹਨੀ ਦਿੰਨੀ ਮੈਂ ਪਿੰਡ ਰਹਿ ਕੇ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਿਆ ਕਰਦਾ ਸਾਂ..
ਕੁਝ ਕੂ ਅਖੌਤੀ ਨੇੜਲੇ ਰਿਸ਼ਤੇਦਾਰਾਂ ਨੂੰ ਮੇਰੀ ਇੰਝ ਤਿਆਰੀ ਕਰਨੀ ਬਿਲਕੁਲ ਵੀ ਚੰਗੀ ਨਾ ਲੱਗਿਆ ਕਰਦੀ..
ਪਿਤਾ ਜੀ ਦੇ ਜਾਣ ਮਗਰੋਂ ਨਿੱਕੇ ਹੁੰਦਿਆਂ ਤੋਂ ਨਾਲ ਖੇਡਦੇ ਅਤੇ ਜਵਾਨ ਹੋਏ ਚਾਚੇ ਤਾਇਆਂ ਦੇ ਮੁੰਡੇ ਕਦੋ ਸ਼ਰੀਕ ਬਣ ਗਏ ਪਤਾ ਹੀ ਨਹੀਂ ਲੱਗਾ..
ਅਕਸਰ ਹੀ ਰਾਹਾਂ ਵਿਚ ਕਈ ਤਰਾਂ ਦੇ ਰੋੜੇ ਅਤੇ ਮੁਸ਼ਕਿਲਾਂ ਡਾਹਿਆ ਕਰਦੇ..!
ਕਦੇ ਚੱਲਦੀ ਬੰਬੀ ਬੰਦ ਕਰ ਦਿੱਤੀ ਜਾਂਦੀ..ਕਦੀ ਖਲੋਤੀ ਫਸਲ ਵਿਚ ਡੰਗਰ ਛੱਡ ਦਿਆ ਕਰਦੇ..ਕਦੀ ਪਾਣੀ ਦਾ ਨੱਕਾ ਤੋੜ ਦਿੱਤਾ ਜਾਂਦਾ..
ਜਾਣਦੇ ਸਨ ਕੇ ਮੇਰਾ ਬਾਪ ਸਿਰ ਤੇ ਨਹੀਂ ਏ..ਮੇਰੀ ਮਾਂ ਨੂੰ ਉਕਸਾਇਆ ਜਾਂਦਾ ਕੇ ਇਹ ਗੁੱਸੇ ਵਿਚ ਆ ਕੇ ਕੋਈ ਐਸੀ ਗੱਲ ਕਰੇ ਕੇ ਮੈਨੂੰ ਤਿਆਰੀ ਵਾਲੀ ਗੁਫਾ ਚੋ ਬਾਹਰ ਆਉਣਾ ਪਵੇ..
ਪਰ ਧੰਨ ਸੀ ਮੇਰੀ ਮਾਂ ਜੀ..ਮੈਨੂੰ ਕਿੰਨੀਆਂ ਸਾਰੀਆਂ ਗੱਲਾਂ ਦਾ ਪਤਾ ਵੀ ਨਾ ਲੱਗਣ ਦਿਆ ਕਰਦੀ..ਬੜੀ ਸਿਰੜੀ ਸੀ ਕਰਮਾ ਵਾਲੀ..ਸਾਰਾ ਕੁਝ ਆਪਣੇ ਵਜੂਦ ਤੇ ਸਹਿ ਮਾੜੀ ਮੋਟੀ ਭਿਣਕ ਤੱਕ ਵੀ ਨਾ ਪੈਣ ਦੀਆ ਕਰਦੀ..!
ਇੱਕ ਦਿਨ ਗੱਲ ਹੱਥੋਂ ਪਾਈ ਮਗਰੋਂ ਪੰਚਾਇਤ ਤੱਕ ਜਾ ਅੱਪੜੀ..
ਜੀ ਕਰੇ ਕੇ ਕਿਤਾਬਾਂ ਬੰਦ ਕਰ ਕੇ ਹੱਥ ਕਿਰਪਾਨ ਦੀ ਮੁੱਠ ਨੂੰ ਪਾ ਲਵਾਂ ਪਰ ਮਾਂ ਵਾਸਤੇ ਪਾਉਂਦੀ ਆਖਣ ਲੱਗੀ ਕੇ ਮੇਰਿਆ ਪੁੱਤਾ ਉਹ ਇਹੋ ਕੁਝ ਹੀ ਤਾਂ ਚਹੁੰਦੇ ਨੇ ਕੇ ਤੂੰ ਕਿਤਾਬਾਂ ਕਾਪੀਆਂ ਬੰਦ ਕਰ ਕੇ ਇਸ ਪਾਸੇ ਨੂੰ ਤੁਰ ਪਵੇਂ..ਅਖੀਰ ਅਰਜੋਈਆਂ ਕਰ ਕਰ ਵਾਪਿਸ ਹੋਸਟਲ ਭੇਜ ਦਿੱਤਾ..
ਮੈਨੂੰ ਮਰੇ ਪਿਓ ਦੀ ਸਹੁੰ ਪਵਾਈ ਤੇ ਆਖਿਆ ਕੇ ਜੇ ਚਾਹੁੰਦਾ ਕੇ ਦੂਰ ਤੁਰ ਗਏ ਦੇ ਕਾਲਜੇ ਨੂੰ ਠਾਰਨਾ ਚਾਹੁੰਦਾ ਏ ਤਾਂ ਦਿਲ ਲਾ ਕੇ ਤਿਆਰੀ ਕਰ..!
ਸ਼ਹਿਰ ਤੁਰੇ ਜਾਂਦੇ ਨੂੰ ਕਈਆਂ ਮੇਹਣੇ ਮਾਰੇ..”ਓਏ ਜੰਮਣ ਵਾਲੀ ਨੂੰ ਬਲਦੀ ਦੇ ਬੁੱਥੇ ਵਿਚ ਕੱਲਾ ਛੱਡ ਤੁਰ ਚੱਲਿਆ..ਤੇਰਾ ਖੂਨ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Tarlochan Manes
bhut vdia
Dhillon
Tuhadian khaniyan dil te lag jandian coz same sadi story v ehi c mere v papa nai aa
satnam kaur
ਆਪ ਜੀ ਦੀ ਹਰ ਕਹਾਣੀ ਇਕ ਮਿਸਾਲ ਇਕ ਸੀਖ ਅਤੇ ਸਮਾਜ ਦੇ ਬਦਲਾਅ ਵੱਲ ਪ੍ਰੇਰਿਤ ਕਰਦੀ ਹੈ।