ਚੜ੍ਹਦੇ ਸੂਰਜ ਦੀ ਲਾਲੀ।
ਕਈ ਘੰਟਿਆਂ ਦੀ ਰਾਤ ਮੁੱਕੀ ‘ਤੇ ਹੋਇਆ ਸਵੇਰਾ ਏ,ਇਹ ਸੋਹਣੀ ਕੁਦਰਤ ਨਾਲ ਪਿਆ ਮਹਿਕਦਾ ਚੁਫੇਰਾ ਏ।।
ਮੈਂ ਹਰ ਰੋਜ਼ ਸਾਝਰੇ ਪੰਜ ਪੌਣੇਂ ਪੰਜ ਕੁ ਵਜੇ ਉੱਠਦੀ ਸਾਂ। ਭਾਵੇਂ ਅੱਖ ਇਸ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੀ ਪਰ ਕਦੇ ਵੀ ਬਾਪੂ ਦੀ ਆਵਾਜ਼ ਬਿਨਾਂ ਕਦੇ ਨਹੀਂ ਉੱਠਦੀ ਸਾਂ। ਗਰਮੀਆਂ ਦੇ ਦਿਨ ਸਨ ਰੋਜ਼ ਦੀ ਤਰ੍ਹਾਂ ਮੈਂ ਅਜੇ ਮੰਜੇ ਤੇ ਲੰਮੀ ਈ ਪਈ ਸਾਂ। ਠੰਢੀ ਵਾਹ ਦੀ ਗੂੰਜ ਮੇਰੇ ਕੰਨਾਂ ਵਿਚ ਪੈ ਰਹੀ ਸੀ ਇਵੇਂ ਪਰਤੀਤ ਹੋ ਰਿਹਾ ਸੀ ਜਿਵੇਂ ਪੌਣ ਮੈਨੂੰ ਕੋਈ ਮਧੁਰ ਸੰਗੀਤ ਸੁਣਾ ਰਹੀ ਹੋਵੇ। ਚਿੜੀਆਂ ਦੀ ਚਹਿਚਹਾਟ ਅਤੇ ਹਰਿਆਲੀ ਦੀ ਮਹਿਕ ਮੇਰੇ ਮਨ ਵਿਚ ਇੱਕ ਵੱਖਰੀ ਹੀ ਖੁਸ਼ੀ ਪੈਦਾ ਕਰ ਰਹੀ ਸੀ। ਅਚਾਨਕ ਹੀ ਬਾਪੂ ਜੀ ਨੇ ਅਵਾਜ਼ ਮਾਰੀ ਤੇ ਬੋਲੇ ਉੱਠ ਪੁੱਤ ਬੜਾ ਦਿਨ ਚੜ੍ਹ ਆਇਆ ਹੈ । ਮੈਂ ਬੁੜਬੁੜਾਉਂਦੇ ਹੋਏ ਉੱਠੀ। ਨੇਮ ਦੀ ਤਰ੍ਹਾਂ ਮੈਂ ਵਾਸੇ ਮੂੰਹ ਵਾਹਿਗੁਰੂ ਦਾ ਨਾਮ ਲਿਆ ਕਿਹਾ ਹੇ ਵਾਹਿਗੁਰੂ ਜੋ ਦਿੱਤਾ ਤੇਰਾ ਲੱਖ ਲੱਖ ਧੰਨਵਾਦ ਅਤੇ ਕੇ ਸੱਚੇ ਪਾਤਿਸ਼ਾਹ ਸਰਬੱਤ ਦਾ ਭਲਾ ਮਨਵਾਈ ਕਹਿ ਮੰਜੇ ਤੋਂ ਉੱਠੀ ਫਿਰ ਮੂੰਹ ਧੋ ਚਾਹ ਦੀ ਬਾਟੀ ਪੀ ਕੇ ਬੈਠ ਗਈ। ਘਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਜੁੱਟ ਗਏ। ਮੈਂ ਅਕਸਰ ਸਭ ਤੋਂ ਪਹਿਲਾਂ ਸਵੇਰੇ ਵਹਿੜੇ ਵਿਚ ਪਏ ਬਿਸਤਰੇ ਚੁੱਕਦੀ ਅਤੇ ਕਮਰਿਆਂ ਦੀ ਝਾੜ ਝੜਾਈ ਕਰ ਪੋਚਾ ਲਗਾਉਂਦੀ। ਅੱਜ ਵੀ ਮੈਂ ਨਿੱਤ ਵਾਂਗ ਅਜਿਹਾ ਹੀ ਕੀਤਾ । ਅਕਸਰ ਕੰਮ ਕਰਦੇ ਸਭ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
bika baath
thanks dr
Manpreet Singh Mann
👍👍👌👌