ਪਿੱਛਲੇ ਭਾਗਾਂ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ, ਤੁਸੀਂ ਸਾਰੇ ਜਾਣੇ ਅੱਜ ਤੱਕ ਮੇਰੇ ਨਾਲ ਬਣੇ ਰਹੇ,ਪਹਿਲੇ ਭਾਗ ਤੌਂ ਬਾਦ ਮੈਂ ਅਗਲੇ ਭਾਗ ਨੀਂ ਲਿਖਣੇ ਸੀ Bcz ਮੈਨੂੰ ਲੱਗਦਾ ਸੀ ਕਿ ਕਿਸੇ ਨੂੰ ਵੀ ਕਹਾਣੀ ਪਸੰਦ ਨਈਂ ਆਵੇਗੀ ਪਰ ਤੁਸੀਂ ਸਾਰਿਆਂ ਨੇਂ ਬਹੁੱਤ ਮਾਣ ਦਿੱਤਾ ਤੇ ਫਿਰ ਤੌਂ ਤੁਹਾਡਾ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲੇ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ ਅੱਗੇ ਚੱਲਦੇ ਆਂ ਵਿਆਹ ਲਈ ਦਿੱਲੀ ਵਾਲਿਆਂ ਨੇ ਮੇਰੇ ਅੱਗੇ ਇੱਕ ਸ਼ਰਤ ਰੱਖੀ ਸੀ ਜੌ ਕਿ ਮੈਂ ਅੱਖਾਂ ਬੰਦ ਕਰਕੇ ਕਬੂਲ ਕਰ ਲਈ ਸੀ, ਸ਼ਰਤ ਇਹ ਸੀ ਕਿ 2014 ਤੱਕ ਓਹਨਾਂ ਨੇਂ ਰੌਪੜ ਰਹਿਣ ਆ ਜਾਣਾਂ ਸੀ ਕਿਓਂ ਕਿ ਓਹਨਾਂ ਦੀ ਛੌਟੀ ਭੈਣ ਦੀ +2 ਬਾਦ ਉਸ ਨੇਂ ਫਾਰਮੈਸੀ ਕਰਨੀਂ ਸੀ ਜੌ ਕਿ ਸਾਡੇ ਪਿੰਡ ਦੇ ਕੌਲ ਪੈਂਦੇ ਕਾਲਿਜ ‘ਰਾਇਤ ਬਾਹਰਾ’ ਚ ਕਰਨੀਂ ਸੀ ਤੇ ਜਦੌਂ ਸਾਡਾ ਵਿਆਹ ਹੌ ਜਾਣਾਂ ਸੀ ਤੇ ਬਾਦ ਵਿੱਚ ਦਿੱਲੀ ਵਾਲੇ ਮੰਮੀ ਨਾਲ ਛੌਟੀ ਨੇਂ ਹੌਣਾਂ ਸੀ ਪਰ ਉਸ ਦੇ ਵਿਆਹ ਤੌਂ ਬਾਅਦ ਅਸੀਂ ਮੰਮੀ ਕੌਲ ਰੌਪੜ ਰਹਿਣ ਲਈ ਜਾਇਆ ਕਰਨਾਂ ਸੀ 15-20 ਦਿਨਾਂ ਵਾਸਤੇ ਮੈਂ ਮੰਨ ਗਿਆ ਬਿਨਾਂ ਕਿਸੇ ਸਵਾਲ ਜਵਾਬ ਤੌਂ (ਪਿਆਰ ਜੌ ਕਰਦਾ ਸੀ ਇੰਨਾ) ਵੈਸੇ ਵੀ ਰੌਪੜ ਮੇਰੇ ਪਿੰਡ ਤੌਂ 15 ਕ ਕਿ ਮੀ ਤੇ ਹੀ ਆ ਰੌਜ ਗੇੜਾ ਵੈਸੇ ਵੀ ਲੱਗ ਹੀ ਜਾਂਦਾ ਆ ( ਅੱਜ ਸ਼ਾਮੀ ਵੀ ਗਿਆ ਸੀ )। ਦਿੱਲੀ ਆਲਿਆਂ ਦਾ ਮੰਨਣਾ ਸੀ ਕਿ ਵੀਰ ਜੀ ਵੀ ਘਰ ਹੀ ਹੌਣਗੇ ਸਾਡੇ ਵਿਆਹ ਤੌਂ ਬਾਦ। ਦਿੱਲੀ ਆਲੇ ਮੈਨੂੰ ਕਹਿੰਦੇ ਕਿ ਸਨੀ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਕਿ ਤੂੰ ਮੇਰੇ ਨਾਲ ਆਖਿਰ ਤੱਕ ਨਿਭਾਊਗਾ ਮੇਰੇ ਨਾਲ ਹੀ ਖੜੇਂਗਾ ਹਰ ਵੇਲੇ ਪਰ ਸਾਨੂੰ ਨੀ ਪਤਾ ਕਿ ਮੇਰੀ ਛੌਟੀ ਭੈਣ ਨੂੰ ਕਿਹੌ ਜਿਹਾ ਪਤੀ ਮਿਲਣਾਂ ਆ ਪਤਾ ਨੀ ਨਾਲ ਕੌਪਰੇਟ ਵੀ ਕਰੇਗਾ ਕਿ ਨਹੀਂ ਤੇ ਮੈਂ ਵੀ ਪੂਰੀ ਤਰਾਂ ਸਹਿਮਤ ਸੀ ਓਹਦੇ ਨਾਲ ( ਪਰ ਸਾਲੀ ਇੱਕ ਗੱਲ ਦੀ ਸਮਝ ਨੀਂ ਆਈ ਮੈਂ ਤਾਂ ਹਰ ਵੇਲੇ ਓਹਦੇ ਨਾਲ ਹੀ ਖੜਿਆ ਆਖਿਰ ਤੱਕ ਨਿਭਾਈ ਵੀ ਫਿਰ ਆਪ ਪਤਾ ਨੀਂ ਕਿਓਂ ਪਿਛੇ ਹੱਟਗੀ, ਇਹ ਗੱਲ ਮੈਨੂੰ ਅੱਜ ਤੱਕ ਟੁੰਬਦੀ ਆ। ਪਤਾ ਨੀਂ ਕਿੱਧਰ ਘਾਟ ਰਹਿ ਗਈ ਸੀ ਮੇਰੀ ਵਫਾ ਚ। ਕਿੰਨੇ ਹੀ ਦਿਲ ਤੌੜੇ, ਬੱਦਅਸੀਸਾਂ ਲਈਆਂ ਓਹਦੇ ਨਾਲ ਵਫਾ ਕਰਨ ਲਈ ਤੇ ਮੈਨੂੰ ਸਿਲ੍ਹੇ ਚ ਆਹ ਕੁੱਝ ਮਿਲਿਆ।) ਦਿੱਲੀ ਓਹਨਾਂ ਦੇ ਡੈਡ ਦਾ ਕਾਰੌਬਾਰ ਤੇ ਓਹਨਾਂ ਦੀ ਥੌੜੀ ਪ੍ਰੌਪਰਟੀ ਸੀ ਜੌ ਵੇਚ ਕੇ ਰੌਪੜ ਆ ਵਸਣ ਦੀ ਸਲਾਹ ਸੀ ਓਹਨਾਂ ਦੀ ਓਹ ਅਕਸਰ ਮੈਨੂੰ ਕਹਿੰਦੀ ਰਹਿੰਦੀ ਤੂੰ ਮੈਨੂੰ ਤੇ ਮੇਰੇ ਮੰਮੀ ਨੂੰ ਕਦੇ ਵੀ ਛੱਡ ਕੇ ਨਾਂ ਜਾਈਂ। ਓਹ ਆਪਣੇ ਡੈਡ ਨਾਲ ਬਹੁਤ ਹੀ ਜਿਆਦਾ ਅਟੈਚ ਸੀ ਜਿੱਦਾਂ ਅਕਸਰ ਕੁੜੀਆਂ ਦਾ ਮੌਹ ਬਾਪ ਨਾਲ ਹੁੰਦਾ ਹੀ ਆ ਡੈਡ ਬਾਰੇ ਗੱਲਾਂ ਕਰ ਕੇ ਅਕਸਰ ਰੌ ਪੈਂਦੀ ਸੀ ਫਿਰ ਮੈਂ ਚੁੱਪ ਕਰਾਣਾਂ ਤੇ ਓਹਨੂੰ ਕਹਿਣਾਂ ਕਿ ਮੈਂ ਤੈਨੂੰ ਕਦੇ ਨੀ ਰੌਣ ਦੇਣਾ ਜਿੰਦਗੀ ਚ ਤੇ ਹਮੇਸ਼ਾ ਤੈਨੂੰ ਹੱਸਦਾ ਰੱਖੂੰਗਾ। ਮੈਨੂੰ ਯਾਦ ਆ ਇੱਕ ਵਾਰ ਅਸੀਂ ਚੰਡੀਗੜ ਤੌ ਰੌਪੜ ਆਣ ਲਈ ਬੱਸ ਦਾ ਇੰਤਜਾਰ ਕਰ ਰਹੇ ਸੀ ਓਹ ਆਪਣੇ ਫੌਨ ਤੇ ਮੈਨੂੰ ਤਸਵੀਰਾਂ ਦਿਖਾ ਰਹੀ ਸੀ ਅਚਾਨਕ ਓਹਦੇ ਡੈਡ ਦੀਆਂ ਤਸਵੀਰਾਂ ਆ ਗਈਆਂ ਓਹ ਪਹਿਲੀ ਵਾਰ ਰੌਈ ਸੀ ਮੇਰੇ ਸ੍ਹਾਮਣੇ( ਹੁਣ ਜੇ ਅਸੀੰ ਕਿਸੇ ਨੂੰ ਬਹੁੱਤ ਹੀ ਜਿਆਦਾ ਪਿਆਰ ਕਰਦੇ ਹੌਈਏ ਤੇ ਓਹ ਸਾਡੇ ਸ੍ਹਾਮਣੇ ਰੌਵੇ ਤਾਂ ਅਸੀਂ ਕੀ ਕਰਾਂਗੇ ਸੌ ਮੈਨੂੰ ਜੌ ਸਹੀ ਲੱਗਿਆ ਮੈਂ ਕੀਤਾ) ਮੇਰੇ ਤੌਂ ਓਹਦੇ ਹੰਝੂ ਨੀ ਦੇਖੇ ਗਏ ਓਹਦਾ ਇੱਕ ਇੱਕ ਹੰਝੂ ਮੇਰੀ ਛਾਤੀ ਚ ਕਿੱਲ ਵਾਂਗਰ ਚੁੰਬਦਾ ਸੀ ਸੌ ਮੈਂ ਓਹਨੂੰ ਘੁੱਟ ਕੇ ਜੱਫੀ ਪਾਈ ਤੇ ਮੱਥਾ ਚੁੰਮਿਆ ਓਹਨੇਂ ਵੀ ਮੇਰੇ ਮੌਂਢੇ ਤੇ ਸਿਰ ਸੁੱਟ ਲਿਆ ਇਹ ਗੱਲ ਮੈਂ ਸਾਇਦ ਸਾਰੀ ਉਮਰ ਨਾਂ ਭੁੱਲ ਸਕਾਂ ਇਹ ਸੱਭ ਸੈਕਟਰ 43 ਦੇ ਬੱਸ ਸਟੈਂਡ ਵਿੱਚ ਹੌਇਆ ਸੱਚ ਜਾਣਿਓ ਮੈਨੂੰ ਨੀ ਪਤਾ ਕਿ ਮੇਰੇ ਵਿੱਚ ਇੰਨੀ ਹਿੰਮਤ ਕਿੱਥੌਂ ਆਈ ਕਿ ਮੈਂ ਭਰੇ ਬੱਸ ਸਟੈਂਡ ਚ ਓਹਨੂੰ ਘੁੱਟ ਕੇ ਜੱਫੀ ਪਾਈ ਤੇ ਮੱਥਾ ਚੁੰਮਿਆ ਪਰ ਮੈਨੂੰ ਨੀ ਪਤਾ ਸੀ ਕਿ ਇਹ ਮੈਂ ਓਹਨੂੰ ਪਹਿਲੀ ਤੇ ਆਖਿਰੀ ਵਾਰ ਚੁੰਮ ਰਿਹਾ ਹਾਂ। ਹੁਣ ਮੈਂ ਕਾਲਿਜ ਵੀ ਬੱਸ ਹੱਫਤੇ ਚ ਦੌ ਕ ਦਿਨ ਹੀ ਜਾਂਦਾ ਸੀ Bcz ਮੈਂ ਬੱਸ ਹੱਟਣਾਂ ਚਾਹੁੰਦਾ ਸੀ ਤੀਜੇ ਸਮੈਸਟਰ ਦਾ ਦਾਖਲਾ ਵੀ ਕਰਾਣਾ ਸੀ ਪਰ ਮੈਂ ਘਰ ਨਹੀਂ ਦੱਸਿਆ। ਵੀਰ ਦੇ ਕੈਨੇਡਾ ਜਾਂ ਹੌਰ ਮੁਲਕ ਚ ਜਾਣ ਲਈ ਵੀਰ ਨੇਂ ਜਲੰਧਰ ਸਾਈਂ ਓਵਰਸੀਜ ਨਾਲ ਗੱਲ ਕੀਤੀ (ਵੀਰ ਦਾ ਯੂ ਕੇ ਦਾ ਵੀਜਾ ਵੀ ਓਹਨਾਂ ਨੇਂ ਹੀ ਲੱਗਵਾਇਆ ਸੀ) ਤਾਂ ਓਹ ਕਹਿੰਦੇ ਕਿ ਪਾਸਪੌਰਟ ਤੇ ਯੂ ਕੇ ਡਿਪੌਰਟ ਦੀ ਸਟੈੰਪ ਹੌਣ ਕਾਰਨ ਪਾਸਪੌਰਟ ਨਵਾਂ ਬਣਵਾਓ ਤੇ ਘੱਟੌ ਘੱਟ ਇੱਕ ਡੇਢ ਸਾਲ ਬਾਦ ਅੱਪਲਾਈ ਕਰੌ ਸੌ ਵੀਰ ਹੁਣ ਇੱਧਰ ਹੀ ਕੌਈ ਕੰਮ ਲੱਭ ਰਹੇ ਸੀ ਕਰਨ ਵਾਸਤੇ। ਮੈਂ ਦਿੱਲੀ ਵਾਲਿਆਂ ਨੂੰ ਦੱਸਿਆ ਕਿ ਮੈਂ ਕਾਲਿਜ ਛੱਡ ਦਿੱਤਾ ਤੇ ਵੀਰ ਬਾਰੇ ਏਜੰਟ ਤੌਂ ਪਤਾ ਕੀਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
garg
next part update kro
ਦਵਿੰਦਰ ਸਿੰਘ
ਗਰਗ ਜੀ ਪਹਿਲਾਂ ਵਾਲੇ ਭਾਗ ਤੁਹਾਨੂੰ Most commented stories ਚ ਮਿਲਣਗੇ ਜਾਂ ਫਿਰ ਸਕ੍ਰੌਲ ਕਰੀ ਜਾਓ ਓੱਪਰ ਵੱਲ ਪਹਿਲੇ ਪੇਜ ਤੇ ਈ ਆ। ਧੰਨਵਾਦ
garg
pehla wale part daso kitho miln gyr
Akwinder Kaur
plz jld complete krdo story pls pls pls…
deep
plz krdo next part boht vadia va..mai ajj hi 4 de 4 part read kite a
Tarsem Batth Singh
jaldi post kro story
garg
plzzz..Hun compete kardo story….jdo story half hundi bnda Sochi jnda…main eskarke hor story v nhi read kiti
amanpreet Singh
ਵੀਰੇ ਕਹਾਣੀ 👍👍👌 ਲਵੇ ਵੀ ਲਾਦੋ
Amrit Dhillon
Nice story. Next part jldi post kreo🙏
ਦਵਿੰਦਰ ਸਿੰਘ
ਧੰਨਵਾਦ ਜੀ ਸਾਰਿਆਂ ਦਾ 🙏🏻🙏🏻
Monika singh
Nice..but be safe brother
Monika singh
Nice story … aj kl sare ida ii krde aa… pyar krna bhutt mushkil aa aj dy tim ch…. bki tusi bhutt sona likh re oo agy v jldi post krna….. plss🙏🏻
Aman
Fabulous story ji
Waiting for next part
Rekha Rani
ਭਾਜੀ ਅੱਖਾ ਬੰਦ ਕਰ ਕੇ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ
please be safe
kajal chawla
nice