ਘਰੋਂ ਕਿਸੇ ਗੱਲ ਤੋਂ ਆਪਣੀ ਪਤਨੀ ਨਾਲ ਨਰਾਜ਼ ਹੋ ਉਹ ਸਮੁੰਦਰ ਦੇ ਕੰਢੇ ਇੱਕ ਸੋਹਣੇ ਜਿਹੇ ਬੀਚ ਤੇ ਆਪਣਾ ਦਿਲ ਹਲਕਾ ਕਰਨ ਲਈ ਜਾ ਬੈਠਾ।ਸਮੁੰਦਰ ਦੀਆਂ ਛੱਲਾਂ, ਪੰਛੀਆਂ ਦੀ ਚੀਂ-ਚੀਂ,ਠੰਢੀ ਹਵਾ ਜਿਵੇਂ ਉਸਦੀ ਆਤਮਾ ਦੇ ਕਿਸੇ ਕੋਨੇ ਚੋਂ ਨਰਾਜ਼ਗੀ ਨੂੰ ਸਦਾ ਲਈ ਮਿਟਾਉਣ ਦੀ ਕੋਸ਼ਿਸ਼ ਤੇ ਲੱਗੇ ਸਨ।
ਉੱਥੇ ਈ ਥੋੜ੍ਹੀ ਦੂਰੀ ਤੇ ਇੱਕ ਲੜਕੀ ਬੈਠੀ ਸੀ ਜਿਸਦੇ ਸੁਨਹਿਰੀ ਘੁੰਗਰਾਲੇ ਵਾਲ,ਲੰਬੀ ਚਿਟੇ ਰੰਗ ਦੀ ਪੁਸ਼ਾਕ ਜਿਵੇਂ ਸਮੁੰਦਰ ਦੀ ਰਾਣੀ ਨੇ ਕੋਈ ਰੂਪ ਧਾਰਨ ਕੀਤਾ ਹੋਵੇ।ਹਲਕੀ ਹਲਕੀ ਵਗਦੀ ਹਵਾ ਨਾਲ ਉਸਦੇ ਵਾਲਾਂ ਦਾ ਉੱਡਣਾ ਤੇ ਫਿਰ ਚਿਹਰੇ ਦੀ ਬਨਾਵਟ ਵਿੱਚ ਧੁੰਦਲੀ ਗਹਿਰਾਈ ਦਾ ਸਾਫ ਹੋਣਾ ਆਪਣੇ ਆਪ ਵਿੱਚ ਇੱਕ ਰੂਹਾਨੀ ਦ੍ਰਿਸ਼ ਸੀ। ਪਰ ਲੜਕੀ ਨੂੰ ਦੇਖਣ ਤੋਂ ਬਾਅਦ ਫਿਰ ਉਹ ਸਮੁੰਦਰ ਦਾ ਦ੍ਰਿਸ਼ ਮਾਨਣ ਲੱਗ ਪਿਆ।ਇੱਕ ਹਲਕੀ ਝਾਤ ਪਿੱਛੋਂ ਉਹ ਫਿਰ ਸਮੁੰਦਰ ਦੀਆਂ ਛੱਲਾਂ ਵਿੱਚ ਗੁਆਚ ਗਿਆ।ਕੁਝ ਸਮੇਂ ਬਾਅਦ ਫਿਰ ਬੰਦੇ ਦਾ ਧਿਆਨ ਉਸ ਲੜਕੀ ਵੱਲ ਪਿਆ ਜਿਵੇਂ ਕੋਈ ਗੱਲ ਕੁਦਰਤ ਨੇ ਸਮਝਾ ਦਿੱਤੀ ਹੋਵੇ।ਹੁਣ ਉਸਦਾ ਦੇਖਣ ਦਾ ਨਜ਼ਰੀਆ ਵੱਖਰਾ ਸੀ,ਉਸਨੂੰ ਬੇਸ਼ੱਕ ਉਹ ਇਕ ਪਰੀ ਦੀ ਤਰ੍ਹਾਂ ਲੱਗ ਰਹੀ ਸੀ ਪਰ ਉਸਨੇ ਅਹਿਸਾਸ ਕੀਤਾ ਕਿ ਉਹ ਸੋਹਣੀ ਤਾਂ ਹੈ ਪਰ ਮੇਰੀ ਪਤਨੀ ਵਾਂਗ ਪਿਆਰ ਨਹੀਂ ਕਰ ਸਕਦੀ।ਇਸਦੀ ਸੁੰਦਰਤਾ ਉਮਰ ਨਾਲ ਢਲ ਜਾਵੇਗੀ ਪਰ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਕਿਉਂਕਿ ਪਿਆਰ ਸਦਾ ਅਮਰ ਰਹਿੰਦਾ।ਇਨਸਾਨ ਸੋਹਣੇਪਨ ਤੋਂ ਬਿਨ੍ਹਾਂ ਜੀ ਸਕਦਾ ਪਰ ਪਿਆਰ ਬਿਨਾਂ ਨਹੀਂ।
ਅਚਾਨਕ ਬੰਦੇ ਦੇ ਚਿਹਰੇ ਤੇ ਮੁਸਕਰਾਹਟ ਆਈ ਤੇ ਉਹ ਉਸਨੂੰ ਇਸ ਬਾਰੇ ਦੱਸਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
wah
Preet Singh
marjaneya 😂😂
Sultan singh
Nyc
Rekha Rani
nice story😊😊😊😊😊