ਪੰਛੀ ਵਿਛੋੜਾ :ਪੰਛੀ ਪਾਲਣ ਦਾ ਬਚਪਨ ਤੋਂ ਹੀ ਇੱਕ ਸ਼ੌਕ ਜਿਹਾ ਸੀ ਇੱਕ ਦਿਨ ਅਚਾਨਕ ਮਨ ਵਿੱਚ ਪੰਛੀ ਪਾਲਣ ਦਾ ਸ਼ੌਕ ਜਾਗ ਪਿਆ ਤੇ ਮੈਂ ਆਪਣੇ ਵੱਡੇ ਵੀਰ ਨੂੰ ਇਹ ਮੰਗ ਕੀਤੀ ਜੋ ਬਚਪਨ ਤੋਂ ਹੁਣ ਤੱਕ ਮੇਰੀ ਹਰ ਮੰਗ ਨੂੰ ਪੂਰਾ ਕਰਦਾ ਆ ਰਿਹਾ ਸੀ ਮੇਰੇ ਕਹਿਣ ਤੇ ਮੈਨੂੰ ਇੱਕ ਤੋਤਾ ਲਿਆ ਕੇ ਦਿੱਤਾ ਜਿਸ ਨੂੰ ਪਿੰਜਰੇ ਵਿੱਚ ਰੱਖਣਾ ਜ਼ਰੂਰੀ ਸੀ ਉਂਜ ਤਾਂ ਮੈਂ ਪੰਛੀ ਨੂੰ ਕੈਦ ਚ ਰੱਖਣ ਦੇ ਹੱਕ ਵਿੱਚ ਨਹੀਂ ਸੀ ਮੇਰੀ ਸੋਚ ਹੈ ਕਿ ਜਿਸ ਪੰਛੀ ਨੂੰ ਕੈਦ ਚ ਰੱਖਿਆ ਜਾਂਦਾ ਹੈ ਉਸ ਦੀ ਚਾਹ ਹਮੇਸ਼ਾ ਉੱਡਣ ਦੀ ਰਹਿੰਦੀ ਹੈ ਅਗਰ ਉਸ ਨੂੰ ਆਜ਼ਾਦ ਛੱਡ ਦਿੱਤਾ ਜਾਵੇ ਤਾਂ ਉਹ ਆਲ੍ਹਣੇ ਨੂੰ ਹੀ ਆਪਣਾ ਰਹਿਣ ਬਸੇਰਾ ਬਣਾ ਲੈਂਦਾ ਹੈ ਜਿਸ ਵਿੱਚ ਉਹ ਦਿਨ ਚ ਇੱਕ ਵਾਰ ਤਾਂ ਜ਼ਰੂਰ ਆਉਂਦਾ ਹੈ ਇਹ ਹੀ ਹਾਲਾਤ ਆਮ ਮਨੁੱਖ ਦੇ ਹਨ ਵੀਰੇ ਨੇ ਇੱਕ ਤੋਤਾ ਲਿਆ ਕੇ ਦਿੱਤਾ ਜਿਸ ਨੂੰ ਮੈਂ ਪਿਆਰ ਨਾਲ ਮਿੰਟੂ ਕਹਿੰਦੀ ਸੀ ਕੁਝ ਦਿਨ ਇਸ ਨਾਲ ਸਿਰਫ਼ ਮੈਂ ਹੀ ਗੱਲਾਂ ਕਰਦੀ ਉਸ ਦੇ ਨਾਮ ਨਾਲ ਬੁਲਾਉਂਦੀ ਤਾਂ ਉਹ ਮੂੰਹ ਜਿਹਾ ਘੁਮਾ ਲੈਂਦਾ ਹੁਣ ਉਸ ਨੂੰ ਆਪਣੇ ਨਾਮ ਦੀ ਪਹਿਚਾਣ ਹੋ ਚੁੱਕੀ ਸੀ ਅੱਜ ਮੇਰੇ ਬੁਲਾਉਣ ਤੇ ਉਸ ਨੇ ਜਵਾਬ ਦਿੱਤਾ ਜੋ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਹਰ ਰੋਜ਼ ਮੈਂ ਉਸਨੂੰ ਸਵੇਰੇ ਚੂਰੀ ਬਣਾ ਕੇ ਅਤੇ ਸ਼ਾਮ ਨੂੰ ਕੋਈ ਨਾ ਕੋਈ ਸਬਜ਼ੀ ਖਾਣ ਨੂੰ ਦਿੰਦੀ ਮੈਂ ਉਸ ਨਾਲ ਬਹੁਤ ਖੁਸ਼ ਸੀ ਪਰ ਉਹ ਮੈਨੂੰ ਅਜੇ ਵੀ ਕਿਤੇ ਉਦਾਸ ਨਜ਼ਰ ਆ ਰਿਹਾ ਸੀ ਮੈਨੂੰ ਉਸ ਦੀ ਉਦਾਸੀ ਨਜ਼ਰ ਆ ਰਹੀ ਸੀ ਮੈਨੂੰ ਉਸ ਦੀ ਉਦਾਸੀ ਦਾ ਕਾਰਨ ਉਸ ਦਾ ਪਿੰਜਰੇ ਚ ਕੈਦ ਹੋਣਾ ਲੱਗਿਆ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
😕😕😕
Jasmeen Kaur
tadi feeling mai smjh skdi a kyonki mai v is feeling vicho langhi a
jaspreet kaur
bht sohni story g
ਦਵਿੰਦਰ ਸਿੰਘ
😔