ਰਾਹੁਲ ਸਟੇਸ਼ਨ ਤੇ ਖੜ੍ਹਾ ਹੈ । ਅਖ਼ਬਾਰ ਪੜ੍ਹ ਰਿਹਾ ਹੈ ਅਖ਼ਬਾਰ ਵਿਚ ਖ਼ਬਰ ਹੈ “ਇਕ ਬੁਜ਼ਰਗ ਘਰੋਂ ਲਾਪਤਾ” ਖ਼ਬਰ ਪੜ੍ਹ ਕਿ ਚਾਹ ਦੀ ਚੁਸਕੀ ਲੈਂਦਾ ਹੈ । ਫਿਰ ਖੜ੍ਹੀ ਗੱਡੀ ਦੇ ਡੱਬਿਆਂ ਵਿਚੋਂ ਅੱਖਾਂ ਨਾਲ ਕੁਝ ਲੱਭਣ ਲੱਗ ਜਾਂਦਾ ਹੈ ਤੇ ਉਸਦੀ ਨਿਗਾ ਸਟੇਸ਼ਨ ਦੇ ਖੰਭਿਆਂ ਤੇ ਪੈਂਦੀ ਹੈ ਕਿੰਨੇ ਹੀ ਬੁਜੁਰਗਾਂ ਦੇ ਲਾਪਤਾ ਹੋਣ ਦੀਆਂ ਤਸਵੀਰਾਂ ਦੇ ਪੋਸਟਰ ਲੱਗੇ ਹਨ। ਇਹ ਸਭ ਵੇਖ ਕੇ ਥੋੜ੍ਹਾ ਤ੍ਰਿਭਕ ਜਿਹਾ ਜਾਂਦਾ ਹੈ । ਇਕ ਨਜ਼ਰ ਆਪਣੇ ਦਾਦਾ ਜੀ ਵੱਲ ਵੇਖਦਾ ਹੈ ।ਉਸ ਡੱਬੇ ਦੇ ਖਿੜਕੀ ਵਾਲੇ ਪਾਸੇ ਮੋਟੀਆਂ ਐਨਕਾਂ ਵਾਲਾਂ ਬੁਜ਼ਰਗ ਚਾਹ ਪੀ ਰਿਹਾ ਹੈ ਜਿਸਦੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ । ਦਾਦਾ ਜੀ ਨੂੰ ਖਿੜਕੀ ਚ ਬੈਠਾ ਵੇਖ ਉਹ ਤਸੱਲੀ ਭਰਿਆ ਸਾਹ ਲੈਂਦਾ ਹੈ। ਰਾਹੁਲ ਚਾਹ ਦੀ ਆਖਰੀ ਘੁੱਟ ਭਰ ਦਾਦਾ ਜੀ ਵੱਲ ਤੁਰਦਾ ਹੈ ਗੱਡੀ ਚੱਲਣ ਦਾ ਇਸ਼ਾਰਾ ਵੀ ਹੋ ਚੁੱਕਾ ਹੈ ਰੇਲ ਗੱਡੀ ਗਏ ਹਲਕੀ-ਹਲਕੀ ਅੱਗੇ ਵੱਲ ਸਰਕਣ ਲੱਗ ਪੈਂਦੀ ਹੈ। ਉਹ ਕਾਹਲ ਨਾਲ ਅੰਦਰ ਦਾਖਲ ਹੁੰਦਾ ਹੈ । ਦਾਦਾ ਜੀ ਕੋਲ ਆ ਕਿ ਬੈਠ ਜਾਂਦਾ ਹੈ । ਆ ਗਿਆ ਰਾਹੁਲ ਤੂੰ , ਮੈਂ ਤੈਨੂੰ ਬਥੇਰਾ ਦੇਖਿਆ ਕਿਧਰ ਚਲਾ ਗਿਆ ਸੀ। ਦਾਦਾ ਜੀ ਨੇ ਫ਼ਿਕਰਮੰਦ ਹੋ ਕਿ ਕਿਹਾ । ਇੱਥੀ ਸੀ ਚਾਹ ਪੀਣ ਗਿਆ ਸੀ ਬੱਸ ਰਾਹੁਲ ਨੇ ਉਤਰ ਦਿੱਤਾ। “ਉਰੇ ਹੀ ਪੀ ਲੈਂਦਾ …! ਮੈਨੂੰ ਤੇਰੀ ਸੋਚ ਹੋ ਗਈ ਸੀ” ਦਾਦਾ ਜੀ ਨੇ ਕਿਹਾ।
“ਮੇਰੀ ਮਰਜ਼ੀ ,ਮੈਂ ਬਾਹਰ ਜਾਣਾ ,ਸੀ ਤੁਸੀਂ ਤਾਂ ਨਿੱਕੀ ਨਿੱਕੀ ਗੱਲ ਨੂੰ ਵੱਡਾ ਬਣਾ ਦਿੰਨੇ ਹੋ ਬੱਸ, ਐਡੀ ਵੀ ਸੋਚ ਵਾਲੀ ਗੱਲ ਨੀ ਸੀ ” ਰਾਹੁਲ ਨੇ ਖਿਚ ਕਿ ਉੱਤਰ ਦਿੱਤਾ । “ਚੱਲ ਜਿਵੇਂ ਤੇਰੇ ਮਰਜ਼ੀ , ਅੱਜ ਕੱਲ੍ਹ ਦੀ ਔਲਾਦ ਨੂੰ ਸਾਡਾ ਕੁਝ ਕਹਿਣ ਨੀ ਬਣਦਾ ਜਿਹੜੀ ਵੀ ਗੱਲ ਕਹੋ ਪੁੱਠੇ ਪੈਂਦੇ ਨੇ,” ਦਾਦਾ ਜੀ ਨੇ ਉਦਾਸੀ ਨਾਲ ਇਹ ਗੱਲ ਕਹੀ । ਸਾਰੀਆਂ ਸਵਾਰੀਆਂ ਦਾਦੇ ਪੋਤੇ ਵੱਲ ਵੇਖ ਰਹੀਆਂ ਨੇ।“ ਤੁਸੀਂ ਤਾਂ ਹਰ ਗੱਲ ਤੇ ਟੋਕਣਾ ਹੀ ਹੁੰਦਾ ਹੈ ਬੱਸ, ਤੇ ਨੁਕਸ ਕੱਢਣੇ ਹੁੰਦੇ ਨੇ ਕਿ ਆ ਨਾ ਕਰੋ ਆ ਕਰੋ ਆ ਨਾ ਕਰੋ ਆ ਕਰੋ”ਰਾਹੁਲ ਖਿੱਚ ਕਿ ਬੋਲਿਆ।ਪਰ ਮੈਂ ਤੈਨੂੰ ਕੋਈ ਗਲਤ ਗੱਲ ਨੀ ਕਹੀ ਸੀ ਦਾਦਾ ਜੀ ਨੇ ਕਿਹਾ।“ ਚਲੋ ਠੀਕ ਛੱਡ ਵੀ ਦਿਓ ਸਭ ਦੇਖ ਰਹੇ ਨੇ” ਇਹ ਆਖ ਕਿ ਰਾਹੁਲ ਸੀਟ ਤੇ ਬੈਠ ਗਿਆ ਗੱਡੀ ਵਿੱਚ ਜ਼ਿਆਦਾ ਭੀੜ੍ਹ ਵੀ ਨਹੀਂ ਸੀ ਉਸਨੇ ਦਾਦਾ ਜੀ ਤੋਂ ਮੂੰਹ ਛਪਾਉਣ ਲਈ ਅਖ਼ਬਾਰ ਖੋਲ੍ਹੀ ਜਿਸ ਵਿੱਚ ਬੁਜ਼ਰਗ ਦੇ ਅਚਾਨਕ ਗੰਮ ਕੋਣ ਦੀ ਖਬ਼ਰ ਲੱਗੀ ਸੀ ਉਸਨੇ ਖ਼ਬਰ ਵੇਖਦੇ ਹੀ ਅਖ਼ਬਾਰ ਬੰਦ ਕੀਤਾ ਤੇ ਦਾਦੇ ਤੋਂ ਪਰ੍ਹਾਂ ਮੂੰਹ ਕਰਕੇ ਲੇਟ ਗਿਆ। ਦਾਦਾ ਜੀ ਦੀ ਵੀ ਅੱਖ ਲੱਗ ਗਈ । ਤੇ ਉਹਨੂੰ ਵੀ ਹਲਕੀ ਹਲਕੀ ਨੀਂਦ ਆਉਣ ਲੱਗੀ ਉਸਨੇ ਫੋਨ ਤੇ ਟਾਇਮ ਵੇਖਿਆ , ਉਸ ਸਮੇਂ ਫੋਨ ਦੀ ਬੈਟਰੀ ਲੋਅ ਹੋਣ ਕਰਨ ਫੋਨ ਪੈਂਟ ਦੀ ਜੇਬ ਚ ਪਾ ਲਿਆ । ਓ… ਹੋ…ਆਉਣ ਵੇਲੇ ਫੋਨ ਵੀ ਨੀ ਫੁੱਲ ਕੀਤਾ ਗਿਆ । ਉਸਨੇ ਮਨ ਚ ਪਛਤਾਵਾ ਕਰਦੇ ਨੇ ਕਿਹਾ ਤੇ ਨਾਲ ਦੀ ਸੀਟ ਤੇ ਦਾਦਾ ਜੀ ਵੱਲ ਪਿੱਠ ਕਰਕੇ ਪੈ ਗਿਆ ਕੁਝ ਹੀ ਸਮੇਂ ਚ ਉਸਦੀ ਅੱਖ ਲੱਗ ਗਈ ਤੇ ਗੱਡੀ ਇਕ ਪਿੰਡ ਦਾ ਛੋਟਾ ਸਟੇਸ਼ਨ ਵੀ ਪਾਰ ਕਰ ਗਈ । ਅੱਗੇ ਸਟੇਸ਼ਨ ਦੇ ਗੱਡੀ ਦੇ ਰੁੱਕਣ ਦਾ ਹਲਕਾ ਧੱਕਾ ਉਸਨੂੰ ਲੱਗਾ ਤਾਂ ਉਸਦੀ ਅੱਖ ਖੁੱਲ੍ਹੀ ਰਾਹੁਲ ਨੇ ਦਾਦਾ ਵਾਲੀ ਸੀਟ ਤੇ ਵੇਖਿਆ ਪਰ ਉਹ ਉੱਥੇ ਨਹੀਂ ਸਨ ਉਹ ਉਠ ਕਿ ਬੈਠ ਗਿਆ।
ਆਸ ਪਾਸੇ ਵੇਖਦਾ ਹੈ ਸਭ ਸਵਾਰੀਆਂ ਨਵੀਆਂ ਹੀ ਬੈਠੀਆਂ ਹੁੰਦੀਆਂ ਹਨ ਉਹ ਸਭ ਨੂੰ ਪੁੱਛਦਾ ਹੈ ਕਿ ਮੇਰੇ ਦਾਦਾ ਜੀ ਇਥੇ ਬੈਠੇ ਸਨ ਤੁਸੀਂ ਤਾਂ ਨਹੀਂ ਵੇਖੇ। ਸਵਾਰੀਆਂ ਨਾ ਕਰ ਦਿੰਦੀਆਂ ਹਨ ਉਹ ਬਾਥਰੂਮ ਵੱਲ ਦੇਖ ਕੇ ਆਉਂਦਾ ਪਰ ਉਥੇ ਵੀ ਕੋਈ ਨਹੀਂ ਹੁੰਦਾ। ਰਾਹੁਲ ਸਾਰੇ ਡੱਬੇ ਵਿੱਚ ਫਿਰ ਰਿਹਾ ਕਿ ਸਾਰੇ ਡੱਬੇ ਵਿੱਚ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਦਾ ਹੈ ਪਰ ਸਭ ਆਖਦੇ ਹਨ ਕਿ ਸਾਡੇ ਧਿਆਨ ੳ ਨਹੀਂ , ਅਸੀਂ ਇਹਨਾਂ ਨੂੰ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
i love my dada g😍😍😘
jaspreet kaur
soo swttt💙💚
Georezz
ਬਹੁਤ ਡੂੰਗੇ ਅਲਫਾਜ ਨੇ ਤੁਹਾਡੀ ਕਹਾਣੀ ਦੇ
prabhjot kaur
appa nu cheez di kadar milan to pehla ja ghum hon to pta lagdi.. jis kol sab hove oh kadar nhi karde time te.. 😢😢
Dhillon
Bujurg te sade ghra de raakhe hunde aa ohna de hundea kde sanu ghra nu lock nai lgone pende bs dukh is gal da k ohn di kami da ehsas ohna de jaan ton baad hunda😔😔
Laddi sidhu
Nice