ਮੇਰੀ ਕਹਾਣੀ ਦੀ ਮੁੱਖ ਪਾਤਰ ਸਿੰਮੀ ਹੈ। ਜੋ ਬਠਿੰਡੇ ਜਿਲੇ ਦੇ ਇੱਕ ਪਿੰਡ ਵਿੱਚ ਰਹਿਦੀ ਸੀ। ਪਿੰਡ ਵਿੱਚ ਇਹਨਾ ਕੋਲ ਚਾਰ ਏਕੜ ਜਮੀਨ ਹੈ।
ਸਿੰਮੀ ਪਹਿਲੀ ਜਮਾਤ ਤੋ ਲੈਕੇ ਬਾਰਵੀ ਜਮਾਤ ਤੱਕ ਚੰਗੇ ਨੰਬਰਾ ਨਾਲ ਪਾਸ ਹੁੰਦੀ ਆਈ ਸੀ। ਜਿਸ ਕਰਕੇ ਉਸਦਾ ਪਰਿਵਾਰ ਉਸਦੀ ਹਰ ਗਲ ਪੂਰੀ ਕਰਦਾ ਸੀ। ਜਿਹਨਾ ਨੇ ਉਸਦੇ ਅਨੁਸਾਰ ਆਪਣੀ ਕੁੜੀ ਨੂੰ ਚੰਗੇ ਤੇ ਅੰਗਰੇਜੀ ਸਕੂਲ ਵਿੱਚ ਪੜਾਇਆ। ਜਿਸ ਕਰਕੇ ਕਿਸੇ ਪੱਖੋ ਹਾਲੇ ਤੱਕ ਤੇ ਉਸਦੀ ਪੜਾਈ ਵਿੱਚ ਉਸਦੇ ਮੋਤਾਬਿਕ ਕੋਈ ਪਰੇਸਾਨੀ ਨਹੀ ਆਈ ਸੀ। ਜਿਸ ਸਮੇ ਵਿੱਚ ਉਸਨੇ ਆਪਣੀ ਬਾਰਵੀ ਦੀ ਪੜਾਈ ਪੂਰੀ ਕੀਤੀ ਸੀ। ਉਦੋ ਵਿਦੇਸ ਜਾਕੇ ਪੜਾਈ ਕਰਨ ਦਾ ਰਿਵਾਜ ਅਜੇ ਚਲਿਆ ਹੀ ਸੀ। ਤੇ ਸਿੰਮੀ ਦਾ ਸੁਫਨਾ ਵੀ ਸੀ ਉਹ ਵਿਦੇਸ ਜਾਕੇ ਹੋਰ ਪੜੇ ।ਵਿਦੇਸ ਜਾਣ ਲਈ ਚੰਗੇ ਬੈਂਡ ਦੀ ਜਰੂਰਤ ਸੀ ।ਸਿੰਮੀ ਨੇ IELTS ਲਈ ਦਾਖਲਾ ਲੈ ਲਿਆ ਤੇ ਚੰਗੇ ਬੈਂਡ ਲਈ ਦਿਨ ਰਾਤ ਪੜਾਈ ਕਰਨ ਲੱਗੀ ਤੇ ਕੁੱਝ ਸਮੇ ਬਾਅਦ ਚੰਗੇ ਬੈਂਡ ਨਾਲ ਪਾਸ ਹੋ ਜਾਦੀ ਹੈ। ਹੁਣ ਸਿੰਮੀ ਨੂੰ ਬਹੁਤ ਚਾਅ ਚੜਿਆ ਸੀ ਉਹ ਵੀ ਵਿਦੇਸ ਜਾਕੇ ਪੜਾਈ ਕਰੇਗੀ। ਵਿਦੇਸ ਜਾਣ ਲਈ ਲੱਖਾ ਰੁਪਇਆ ਦੀ ਲੋੜ ਸੀ।ਦੋਰ ਕੁੱਝ ਐਦਾ ਦਾ ਵੀ ਚੱਲ ਰਿਹਾ ਸੀ ।
ਜੇ ਚੰਗੇ ਵਿਦੇਸ ਭੇਜਣ ਲਈ ਕੁੜੀ ਵਾਲਿਆ ਕੋਲ ਐਨਾ ਪੈਸਾ ਨਾ ਹੋਵੇ ਤਾ ਕੋਈ ਐਵੇ ਦਾ ਮੁੰਡਾ ਲੱਭ ਲੈਦੇ ਨੇ ਜਿਸਨੂੰ
6-7 ਬੈਂਡ ਵਾਲੀ ਕੁੜੀ ਚਾਹੀਦੀ ਹੋਵੇ ਜੋ ਵਿਦੇਸ ਜਾਣਾ ਚਾਹੁੰਦਾ ਹੋਵੇ ਤੇ ਪੈਸੇ ਲਾ ਸਕਦਾ ਹੋਵੇ ਉਸਦੇ ਨਾਲ ਵਿਆਹ ਕਰ ਦਿੰਦੇ ਨੇ। ਵੇਸੇ ਵੀ ਸਿੰਮੀ ਦਾ ਪਰਿਵਾਰ ਸੋਚਦਾ ਸੀ ਵਿਦੇਸ ਭੇਜਣ ਤੋ ਪਹਿਲਾ ਜਵਾਨ ਧੀ ਦਾ ਵਿਆਹ ਕਰ ਦਈਏ । ਪਰ ਜੇ ਬੱਚੇ ਨੂੰ ਜਿਆਦਾ ਲਾਡਾ ਨਾਲ ਪਾਲਿਆ ਹੋਵੇ ।ਉਹ ਹਰ ਕੰਮ ਆਪਣੀ ਮਰਜੀ ਨਾਲ ਹੀ ਕਰਦਾ ਹੈ।ਸਿੰਮੀ ਦੇ ਪਰਿਵਾਰ ਵਾਲੇ ਉਸਦੀ ਹਰ ਜਿੱਦ ਪੂਰੀ ਕਰਦੇ ਸਨ । ਕੱਝ ਫੈਸਲੇ ਅਜਿਹੇ ਹੁੰਦੇ ਨੇ ਜੋ ਘਰ ਵਿੱਚ ਸਿਆਣਾ ਬੰਦਾ ਹੀ ਕਰ ਸਕਦਾ ਹੈ। ਪਰ ਸਿੰਮੀ ਨੇ ਅਜੇ ਵਿਆਹ ਨਹੀ ਕਰਾਉਣਾ ਸੀ ਤੇ ਵਿਦੇਸ ਵੀ ਜਾਣਾ ਚਾਹੁੰਦੀ ਸੀ।ਉਸਨੇ ਵਿਆਹ ਲਈ ਸਾਫ ਮਨਾ ਕਰ ਦਿੱਤਾ ਪਰ ਉਸਦੀ ਮੱਤ ਅਜੇ ਬੱਚਿਆ ਵਾਲੀ ਹੀ ਸੀ। ਉਹ ਸਭ ਇਹਨਾ ਗੱਲਾ ਤੋ ਅਣਜਾਣ ਸੀ। ਉਸਦਾ ਇੱਕ ਸੁਫਨਾ ਇਹ ਵੀ ਸੀ ਉਹ ਵਿਦੇਸੀ ਪੰਜਾਬ ਦੇ ਚੰਗੇ ਮੁੰਡੇ ਨਾਲ ਵਿਆਹ ਕਰਵਾਵੇ ।ਉਹ ਸੋਚ ਦੀ ਹੈ ਕਿ ਪੜਾਈ ਪੂਰੀ ਹੋਣ ਤੋ ਬਾਅਦ ਆਪਣੇ ਪਰਿਵਾਰ ਨਾਲ ਗਲ ਕਰੇਗੀ । ਚਲੋ ਇਹ ਗੱਲ ਤਾ ਅਜੇ ਫੇਰ ਸਹੀ ? ਤੇ ਉਸਦੇ ਘਰ ਵਾਲੇ ਉਸਦੀ ਖੁਸੀ ਲਈ ਆਪਣੀ ਜਮੀਨ ਤੇ ਬੈਂਕ ਤੋ ਲਿਮਟ ਤੇ ਕੁੱਝ ਲੋਨ ਕਰਵਾ ਲੈਦੇ ਹਨ। ਤੇ ਕੁੱਝ ਕੁ ਪੈਸੇ ਅਜੇ ਵੀ ਘੱਟਦੇ ਨੇ ਉਹ ਆਪਣੇ ਆੜਤੀਏ ਤੋ ਲੈ ਕੇ ਪੂਰੇ ਕਰ ਲੈਦੇ ਨੇ । ਤੇ ਇੱਕ ਵਧੀਆ ਏਜੰਂਟ ਦੇਖਕੇ ਉਸਦਾ ਵੀਜਾ ਲਗਵਾ ਦਿੰਦੇ ਨੇ ਕੁੱਝ ਸਮੇ ਬਾਅਦ ਉਸਦਾ ਵੀਜਾ ਵੀ ਲੱਗ ਜਾਦਾ ਹੈ ਆਖਿਰ ਉਸਦੇ ਵਿਦੇਸ ਜਾਣ ਦੀ ਤਿਆਰੀ ਸੁਰੂ ਹੋ ਜਾਦੀ ਹੈ । ਪੰਦਰਾ ਦਿਨ ਬਾਅਦ ਉਸਦੀ ਫਲਾਈਟ ਹੈ। ਉਹ ਬਹੁਤ ਖੁਸ ਸੀ ।
ਸਾਰੀਆ ਤਿਆਰੀਆ ਤੋ ਬਾਅਦ ਤੁਰਨ ਵੇਲੇ ਆਪਣੇ ਪਿੰਡ ਦੇ ਗੁਰੂ ਦੂਆਰਾ ਸਾਹਿਬ ਵਿੱਚ ਮੱਥਾ ਟੇਕਦੇ ਨੇ ਅਤੇ ਬਾਹਰ ਖੜੀ ਗੱਡੀ ਵਿਚ ਬੈਠਦੇ ਨੇ ਉਸਦਾ ਪਰਿਵਾਰ ਦਿੱਲੀ ਏਅਰਪੋਟ ਤੱਕ ਉਸ ਨੂੰ ਛੱਡਣ ਜਾਦਾ ਹੈ ਸਿਮੀ ਨੇ ਐਨਾ ਲੰਬਾ ਸਫਰ ਕਦੇ ਨਹੀ ਤੈਅ ਕੀਤਾ ਸੀ।ਉਹ ਸਫਰ ਕਰਕੇ ਥੱਕ ਗਈ ਸੀ । ਹੁਣ ਉਸਦੀ ਫਲਾਈਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
ਧੰਨਵਾਦ ਜੀ