ਸ਼ਾਇਦ ਸਤਵੀਂ ਵਿਚ ਪੜਦਾ ਸਾਂ..
ਪਿਤਾ ਜੀ ਨੇ ਚੈਕ ਜਮਾ ਕਰਾਉਣ ਬੈਂਕ ਭੇਜਿਆ..
ਬਟਾਲਾ ਜੀ.ਟੀ ਰੋਡ..ਇਲਾਹਾਬਾਦ ਬੈੰਕ ਲਾਈਨ ਕਾਫੀ ਲੰਮੀ ਸੀ..ਘੜੀ ਲੱਗ ਗਈ..ਬਾਹਰ ਆਇਆ ਤੇ ਵੇਖਿਆ ਸਾਈਕਲ ਚੋਰੀ ਕੀਤਾ ਜਾ ਚੁੱਕਾ ਸੀ..
ਬੜੀਆਂ ਝਿੜਕਾਂ ਪਈਆਂ..ਚੋਰ ਤੇ ਗੁੱਸਾ ਆਈ ਜਾਵੇ..
ਦੋ ਦਿਨਾਂ ਮਗਰੋਂ ਕਿਸੇ ਦੇ ਆਖਣ ਤੇ ਇੱਕ ਸਕੀਮ ਲੜਾਈ..ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਆਪ ਸਾਮਣੇ ਦੁਕਾਨ ਦੇ ਅੰਦਰ ਲੁਕ ਕੇ ਬਹਿ ਗਏ..
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..
ਏਧਰ ਓਧਰ ਵੇਖ ਦੋ ਕੂ ਗੇੜੇ ਜਿਹੇ ਦੇ ਕੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀ ਸਾਰੇ ਭੱਜ ਕੇ ਦੁਆਲੇ ਹੋ ਗਏ..ਫੇਰ ਕੁੱਟਦੇ-ਕੁਟਾਉਂਦੇ ਉਸਨੂੰ ਟੇਸ਼ਨ ਤੇ ਰੇਲਵੇ ਦੀ ਪੁਲਸ ਚੋਂਕੀ ਲੈ ਆਏ..!
ਆਖਣ ਲੱਗਾ ਸਹੁੰ ਗੁਰੂ ਦੀ..ਕੁਝ ਦਿਨ ਪਹਿਲਾ ਵਾਲੀ ਮੇਰੀ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਤੁਸਾਂ ਫੜ ਲਿਆ..ਪਿਓ ਨਸ਼ੇ ਕਰਕੇ ਮਰ ਗਿਆ ਤੇ ਮਾਂ ਦਮੇਂ ਦੀ ਮਰੀਜ ਏ..ਕਿੰਨੇ ਸਾਰੇ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਮੇਰੇ ਤੇ ਹੈ ਤੇ ਉੱਤੋਂ ਤਿੰਨ ਮਹੀਨੇ ਦਾ ਕਿਰਾਇਆ..ਫਸੇ ਪਏ ਕੋਲੋਂ ਇਹ ਕੰਮ ਹੋ ਗਿਆ..ਇੱਕ ਵਾਰ ਜਾਣ ਦਿਓ..!
ਪਰ ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ..ਬੱਸ ਸਭ ਕੁੱਟੀ ਜਾਣ ਤੇ ਆਖੀ ਜਾਣ ਪਰਚਾ ਕਰਾ ਕੇ ਅੰਦਰ ਦਿਓ..!
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਸੱਚ ਵੀ ਹੋ ਸਕਦਾ..ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ..
ਫੇਰ ਉਸਨੂੰ ਆਖਣ ਲੱਗੇ ਬੇਟਾ ਪਹਿਲਾ ਚੋਰੀ ਕੀਤਾ ਹੋਇਆ ਮੋੜ ਜਾ..ਤੈਨੂੰ ਪੁਲਸ ਤੋਂ ਬਚਾਉਣਾ ਮੇਰਾ ਕੰਮ ਏ!
ਅਗਲੇ ਦਿਨ ਬਿਮਾਰ ਮਾਂ ਦੇ ਨਾਲ ਆਇਆ ਤੇ ਸਾਈਕਲ ਮੋੜ ਗਿਆ..ਮਾਂ ਦੀ ਹਾਲਤ ਤੋਂ ਘਰ ਦਾ ਅੰਦਾਜਾ ਲੱਗ ਗਿਆ!
ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ!
ਮੁੜ ਅਸੀ ਅਮ੍ਰਿਤਸਰ ਆ ਗਏ ਤੇ ਉਸਦਾ ਚੇਤਾ ਭੁੱਲ ਗਿਆ..!
ਕਾਫੀ ਅਰਸੇ ਮਗਰੋਂ 2015 ਵਿਚ ਇੱਕ ਦਿਨ ਖਬਰ ਮਿਲ਼ੀ ਕੇ ਪਿਤਾ ਜੀ ਸੁਰਗਵਾਸ ਹੋ ਗਏ..
ਬਾਹਰੋਂ ਪੰਜਾਬ ਪਹੁੰਚਿਆ..ਹੱਥੀਂ ਸੰਸਕਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
jawanda g tuhadi har story lajawaab hundi ae
jaspreet kaur
bht sohni story
sarbjit singh
wa ji wa kya baat ronn lata tusi
Mandeep singh
Good one