————- ਮਹਾਨਾਇਕ ————–
ਪਿਆਰੇ ਵਿਦਿਆਰਥੀਓ , ਅੱਜ ਆਪਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਬਾਰੇ ਪੜਾਂਗੇ। ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਮਹਾਨਾਇਕ ਕੌਣ ਹੁੰਦਾ ਹੈ? ਬੋਲਣਾ ਕਿਸੇ ਨੇ ਨਹੀਂ , ਸਿਰਫ ਹੱਥ ਖੜ੍ਹੇ ਕਰਨੇ ਹਨ। ਪਰਗਟ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਕੇਵਲ ਪੰਜ ਬੱਚਿਆਂ ਦੇ ਹੱਥ ਖੜ੍ਹੇ ਸਨ ਤੇ ਬਾਕੀ ਨੀਵੀਂ ਪਾਈ ਬੈਠੇ ਸਨ। ਉਨਾਂ ਪੰਜਾਂ ਵਿੱਚੋਂ ਵੀ ਚਾਰ ਲੜਕੀਆਂ ਤੇ ਇੱਕ ਲੜਕਾ ਸੀ। ਸਾਬਾਸ਼! ਅਮਨ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਇੱਕ ਲੜਕੇ ਨੂੰ ਤਾਂ ਚਲੋ ਪਤਾ ਹੈ। ਚੱਲ ਫਿਰ ਇਹਨਾਂ ਸਾਰਿਆਂ ਨੂੰ ਮਹਾਨਾਇਕ ਬਾਰੇ ਦੱਸ। ਸਰ ਜੀ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਮਹਾਨਾਇਕ ਅਮਿਤਾਬ ਬਚਨ ਨੂੰ ਆਖਦੇ ਹਨ। ਉਨ੍ਹਾਂ ਨੇ ਫਿਲਮਾਂ ਵਿੱਚ ਬਹੁਤ ਵਧੀਆ ਰੋਲ ਨਿਭਾਇਆ ਹੈ। ਸਾਰਾ ਮੀਡੀਆ ਉਨ੍ਹਾਂ ਨੂੰ ਮਹਾਨਾਇਕ ਆਖਦਾ ਹੈ। ਅੱਜ ਵੀ ਜਦੋਂ ਉਨ੍ਹਾਂ ਦਾ ਕੋਰੋਨਾ ਪਾਜੀਟਿਵ ਆਇਆ ਹੈ ਤਾਂ ਸਾਰੇ ਮੀਡੀਆ ਤੇ ਮਹਾਨਾਇਕ ਦੇ ਪਾਜੀਟਿਵ ਹੋਣ ਦੀ ਗੱਲ ਚਰਚਾ ਵਿੱਚ ਹੈ। ਚੱਲ ਰੋਜੀ ਪੁੱਤ, ਤੂੰ ਦੱਸ ਤੇਰੇ ਕੀ ਖਿਆਲ ਹਨ ਮਹਾਨਾਇਕ ਬਾਰੇ? ਸਰ ਜੀ ਮਹਾਨਾਇਕ ਉਹ ਹੁੰਦਾ ਹੈ ਜੋ ਆਪਣੇ ਹਿੱਤ ਤਿਆਗ ਕੇ ਦੂਜਿਆਂ ਦੇ ਭਲੇ ਲਈ ਕੰਮ ਕਰਦਾ ਹੈ , ਭਾਵੇਂ ਇਸ ਕਾਰਜ ਲਈ ਉਸਨੂੰ ਆਪਾ ਹੀ ਕਿਉਂ ਨਾ ਤਿਆਗਣਾ ਪੈ ਜਾਵੇ? ਬਹੁਤ ਅੱਛਾ! ਰੋਜੀ ਬੇਟਾ, ਵੈਰੀ ਗੁੱਡ। ਪਿੱਛੇ ਬੈਠਾ ਭੋਲਾ ਵੀ ਉੱਤਰ ਦੇਣ ਲਈ ਹੱਥ ਉੱਪਰ ਕਰੀ ਬੈਠਾ ਸੀ। ਚੱਲ ਭੋਲੇ, ਤੂੰ ਦੱਸ ਕੀ ਕਹਿਣਾ ਚਾਹੁੰਦਾ ਹੈ? ਸਰ ਜੀ, ਇਹ ਐਕਟਰ ਸਾਡੇ ਮਹਾਨਾਇਕ ਕਿਵੇਂ ਹੋਏ , ਇੰਨ੍ਹਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
waheguru ji🙏🏻🙏🏻
Harmanjeet singh
Good lekhak saab kya khoob likhya ji
Preet
sir boht e vadia