More Punjabi Kahaniya  Posts
ਚਿੜੀਆਂ


ਪਿਛਲੇ ਵਿਹੜੇ ਚ ਇੱਕ ਨਿੰਮ ਦਾ ਦਰੱਖਤ ਸੀ, ਗਰਮੀਆਂ ਚ ਕਦੇ ਕਦੇ ਮੈਂ ਉਹਦੀ ਛਾਂ ਹੇਠ ਬਹਿ ਜਾਂਦੀ. ਇੱਕ ਦਿਨ ਮੈਂ ਦੇਖੀਆਂ ਉੱਥੇ ਚਿੜੀਆਂ ਨੇ ਆਲਣਾ ਪਾਇਆ ਹੋਇਆਂ ਸੀ, ਤੇ ਮੈਂ ਹੁਣ ਰੋਜ਼ ਉੱਥੇ ਕਿੰਨਾ ਕਿੰਨਾ ਟਾਈਮ ਬੈਠੀ ਰਹਿੰਦੀ ਮੈਨੂੰ ਚਿੜੀਆਂ ਦੇ ਚਹਿਕਣ ਦੀ ਆਵਾਜ਼ ਬੜੀ ਚੰਗੀ ਲੱਗਣ ਲੱਗੀ, ਮੈਨੂੰ ਇਉਂ ਲੱਗਦਾ ਜਿਵੇਂ ਉਹ ਮੇਰੇ ਨਾਲ ਗੱਲਾਂ ਕਰਦੀਆਂ ਹੋਣ. ਜਿਵੇਂ ਹੁਣ ਮੈਨੂੰ ਉਹਨਾਂ ਦੀ ਆਦਤ ਜੀ ਪੈ ਗਈ ਹੋਵੇ। ਹਰ ਰੋਜ਼ ਦੀ ਤਰਾਂ ਅੱਜ ਵੀ ਮੈਂ ਪਿੱਛਲੇ ਵਿਹੜੇ ਵਿੱਚ ਬੈਠੀ ਸਾਂ ਐ ਲੱਗਦਾ ਸੀ ਜਿਵੇਂ ਬਹੁਤ ਤੇਜ਼ ਹਨੇਰੀ ਆਣ ਵਾਲੀ ਹੋਵੇ ਮੈਂ ਉਹਨਾਂ ਚਿੜੀਆਂ ਵੱਲ ਦੇਖ ਰਹੀ ਸੀ ਅੱਜ ਉਹਨਾਂ ਦਾ ਚਹਿਕਣਾ ਪਹਿਲਾ ਵਾਂਗ ਨਹੀਂ ਸੀ ਜਿਵੇਂ ਆਣ ਵਾਲੇ ਤੂਫ਼ਾਨ ਦਾ ਉਹਨਾਂ ਨੂੰ ਪਹਿਲਾ ਹੀ ਪਤਾ ਲੱਗ ਗਿਆ ਹੋਵੇ, ਇੰਨੇ ਨੂੰ ਮੈਨੂੰ ਅੰਦਰੋਂ ਮਾਂ ਨੇ ਅਵਾਜ਼ ਮਾਰੀ ਕੁੜੇ ਕੱਪੜੇ ਉਤਾਰ ਲਿਆ ਮੀਂਹ ਆਉਣ ਵਾਲਾ ਇਨੇ ਨੂੰ ਤੇਜ਼ ਮੀਂਹ ਆਉਣ ਲੱਗ ਗਿਆ ਮੈਂ ਛੇਤੀ ਛੇਤੀ ਤਾਰ ਤੋਂ ਕੱਪੜੇ ਉਤਾਰੇ ਤੇ ਅੰਦਰ ਚਲੀ ਗਈ,...

ਤੇ ਰੋਜ਼ ਵਾਂਗੂੰ ਮਾਂ ਕਹਿ ਰਹੀ ਸੀ ਕੁੜੇ ਤੂੰ ਬੇਗਾਨੇ ਘਰ ਜਾਣਾ ਮੇਰੇ ਨਾਲ ਹੱਥ ਵਟਾ ਦਿਆਂ ਕਰ ਨਾਲੇ ਸਿੱਖ ਜੇ ਗਈ ਕੁਝ ਬੋਲਦੀ ਬੋਲਦੀ ਮਾਂ ਰੋਟੀ ਪਕਾਉਣ ਚਲੀ ਗਈ।
ਉਸ ਰਾਤ ਬਹੁਤ ਤੇਜ਼ ਤੂਫ਼ਾਨ ਆਇਆ। ਜਦੋਂ ਸਵੇਰ ਹੋਈ ਮੈਂ ਪਹਿਲਾ ਵਾਂਗ ਪਿੱਛਲੇ ਵਹਿੜੇ ਵਿੱਚ ਨਿੰਮ ਹੇਠ ਜਾ ਕੇ ਵੇਖਿਆਂ ਤਾਂ ਚਿੜੀਆਂ ਉੱਥੋਂ ਉੱਡ ਗਈਆ ਸਨ ਸਾਇਦ ਤੇਜ਼ ਹਵਾ ਕਰਕੇ ਉਹਨਾਂ ਦੇ ਆਲਣੇ ਉੱਜੜ ਗਏ । ਮਨ ਬਹੁਤ ਉਦਾਸ ਹੋਇਆਂ ਤੇ ਸੋਚਾਂ ਵਿੱਚ ਪੈ ਗਇਆ ਕੀ ਸਾਇਦ ਇੰਨਾਂ ਚਿੜੀਆਂ ਵਾਂਗ ਕੁੜੀਆਂ ਦਾ ਵੀ ਕੋਈ ਪੱਕਾ ਟਿਕਾਣਾ ਨਹੀਂ ਪਤਾ ਨਹੀਂ ਕਦੋਂ ਤੂਫ਼ਾਨ ਉੱਡਾਂ ਕੇ ਲੈ ਜੇ।
ਗੁਰਦਾਸ ਮਾਨ ਜੀ ਨੇ ਬਹੁਤ ਸੋਹਣਾ ਲਿਖੀਆਂ
ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਆ ਧੀਏ
ਸਹੁਰੇ ਘਰ ਦੇ ਕਹਿਣ ਬੇਗਾਨੀ ਜਾਈ ਆ ਧੀਏ…!!

...
...

Access our app on your mobile device for a better experience!



Related Posts

Leave a Reply

Your email address will not be published. Required fields are marked *

3 Comments on “ਚਿੜੀਆਂ”

  • bhut shoni gll likhi aw🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)

Game Anti Rungkad 5 Pola Keramat Game Gacor Cara Menang Maxwin Daftar Game Dengan Kemenangan Besar Daftar Game Online Gacor Scatter Hitam Mahjong Ways Teknik Main Sweet Bonanza Sweet Bonanza Starlight Princess Pola Keramat Mahjong Ways 2