ਇਹ ਕਹਾਣੀ ਲਿਖਣ ਲਈ ਮੈਨੂੰ ਆਪਣੇ ਬੀਤੇ ਪੱਲ ਫਿਰ ਤੌਂ ਬਹੁੱਤ ਨੇੜੇ ਤੌਂ ਦੇਖਣੇ ਪਏ ਬੱਸ ਇੰਝ ਕਹਿ ਲਵੌ ਕਿ ਮੈੰਨੂੰ ਆਪਣੇ ਅਤੀਤ ਚ ਵਾਪਿਸ ਜਾਣਾ ਪਿਆ ਬਹੁੱਤ ਔਖਾ ਭੁੱਲ ਹੌਇਆ ਸੀ ਓਹਨੂੰ ਪਰ ਪੂਰੀ ਤਰਾਂ ਨਹੀ ਪਰ ਜਿੰਨੀ ਕ ਵੀ ਮੈਂ ਕੌਸ਼ਿਸ਼ ਕੀਤੀ ਸੀ ਸਾਰੀ ਅਸਫਲ ਰਹੀ ਕਿਓਂ ਕਿ ਇਹ ਸੱਭ ਲਿਖਣ ਵਾਸਤੇ ਮੈਨੂੰ ਸਾਰੀਆਂ ਪੁਰਾਣੀਆਂ ਗੱਲਾਂ ਫਿਰ ਤੌਂ ਯਾਦ ਕਰਨੀਆਂ ਪਈਆਂ ਤੇ ਸੱਭ ਕੁਝ ਫਿਰ ਪਹਿਲਾਂ ਵਾਂਗ ਹੌ ਗਿਆ ਹੁਣ ਮੈਨੂੰ ਓਹਦੇ ਸੁਪਨੇਂ ਫਿਰ ਤੌਂ ਆਣ ਲੱਗ ਪਏ ਕਹਿੰਦੇ ਸਵੇਰ ਦਾ ਸੁਪਨਾ ਸੱਚ ਹੌ ਜਾਂਦਾ ਆ ਮੈਂ ਅੱਜ ਸਵੇਰੇ (12/06/2020) ਸਾਢੇ ਕ ਸੱਤ ਵਜੇ ਉੱਠਿਆ ਤੇ ਮੈਨੂੰ ਓਹਦਾ ਈ ਸੁਪਨਾਂ ਆਇਆ ਸੀ ਸੁਪਨਾ ਵੀ ਕੀ ਸਾਲਾ ਮੇਰਾ ਸਾਰਾ ਦਿਨ ਖਰਾਬ ਕਰ ਕੇ ਰੱਖ ਦਿੱਤਾ ਨਾਂ ਕੰਮ ਚ ਦਿੱਲ ਲੱਗੇ ਨਾਂ ਘਰੇ ਦਿੱਲ ਲੱਗੇ ਮੈਨੂੰ ਇੰਝ ਲੱਗਿਆ ਜਿਵੇਂ ਮੈਂ 2011-12 ਚ ਘੁੰਮ ਰਿਹਾ ਹੌਵਾਂ। ਮੈਂ ਪੰਜਵਾਂ ਭਾਗ ਵੀ ਏਸੇ ਕਰਕੇ ਦੇਰ ਨਾਲ ਅੱਪਡੇਟ ਕੀਤਾ bcz ਮੈਂ ਲਿਖਿਆ ਨੀਂ ਸੀ ਤੇ ਨਾਂ ਹੀ ਮੇਰਾ ਦਿੱਲ ਕਰਦਾ ਸੀ ਕਿਓਂ ਕਿ ਮੈਂ ਵਾਪਿਸ ਓਧਰ ਨੂੰ ਹੀ ਜਾ ਰਿਹਾ ਸੀ ਜਿੱਥੇ ਨਾਂ ਤਾਂ ਕੌਈ ਰਸਤਾ ਜਾਂਦਾ ਤੇ ਨਾਂ ਹੀ ਕੌਈ ਮੰਜਿਲ ਸੀ ਪਰ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਮੈਂ ਕੌਸ਼ਿਸ਼ ਕਰਾਂਗਾ ਕਿ ਹੁਣ ਏਹ ਭਾਗ ਚ ਹੀ ਸੱਭ ਨਬੇੜ ਦਵਾਂ bcz ਰੌਜ ਰੌਜ ਨੀਂ ਮਰਿਆ ਜਾਂਦਾ ਯਾਰ। ਜੇ ਚੰਗੀ ਜਿੰਦਗੀ ਜਿਉਣੀ ਐ ਤਾਂ ਪੈਰ ਅੱਗੇ ਪੱਟਣਾਂ ਪੈਣਾ ਜੇ ਪਿੱਛੇ ਵੱਲ ਝੂਰੀ ਗਿਆ ਤਾਂ ਆਪਣੇ ਨਾਲ ਦੌ ਹੌਰ ਜਿੰਦਗੀਆਂ ਲੈ ਬੈਠੂੰਗਾ (ਜੇ ਕੁੱਝ ਜਿਆਦਾ ਬੌਲ ਗਿਆ ਤਾਂ ਮਾਫ ਕਰ ਦਿਓ ਜਾਂ ਫਿਰ ਆਪਣੀ ਭੜਾਸ ਕਮੈਂਟਾਂ ਚ ਕੱਢ ਦਿਓ ਤੁਹਾਡਾ ਸੱਭ ਕੁੱਝ ਸਿਰ ਮੱਥੇ)।
ਮੈਂ 2012 ਦਸੰਬਰ ਨੂੰ ਫਿਰ ਜਨਮ ਦਿਨ ਦਾ ਮੈਸਿਜ ਕਰਤਾ ਸੀ ਪਰ ਇਸ ਵਾਰ ਥੈਂਕੀਊ ਲਿਖ ਕੇ ਆ ਗਿਆ ਮੈਂ ਮੁੜ ਮੈਸਿਜ ਨਾਂ ਕੀਤਾ ਫਿਰ ਫਰਵਰੀ ਆਖਿਰ ਚ ਮੇਰਾ ਵੀਜ਼ਾ ਆ ਗਿਆ ਤੇ ਮਾਰਚ 10 ਨੂੰ ਦਿੱਲੀ ਤੌਂ ਜਹਾਜੇ ਚੜਨਾਂ ਸੀ ( ਮਾਰਚ ਚ ਫਿਰ ਮੈਂ ਜਨਮ ਦਿਨ ਤੇ ਦਿੱਲੀ ਵਾਲਿਆਂ ਦਾ ਮੈਸਿਜ ਡੀਕਦਾ ਸੀ ਪਰ ਕੁੱਝ ਨਾਂ ਆਇਆ)ਦਿੱਲੀ ਤੌਂ ਮਿੱਲਣਾ ਸੀ ਪਾਸਪੌਰਟ ਵੀ ਮੇਰਾ ਸੌ ਵੀਰ ਦੇ ਕਹੇ ਤੇ ਮੈਂ 8 ਮਾਰਚ ਨੂੰ ਫੌਨ ਕੀਤਾ ਦਿੱਲੀ ਵਾਲਿਆਂ ਨੂੰ। ਨੰਬਰ ਤਾਂ ਵੈਸੇ ਈ ਨੀ ਭੁੱਲਦੇ ਸੀ ਓਹਦੇ ਹੁਣ ਵੀ ਯਾਦ ਆ ਸ਼ਾਮੀਂ ਫੌਨ ਕੀਤਾ ਫਿਰ ਮੈਂ ਚੱਕ ਵੀ ਲਿਆ ਪਹਿਲੀ ਵਾਰ ਚ, ਹਾਂਜੀ ਕੌਣ ? ਸਨੀ ਤਾਜੌਵਾਲ ਤੌਂ, ਕੌਣ ਸਨੀ? ਮੈਂ ਵੀ ਨੀ ਦੱਸਿਆ ਕਿ ਕੌਣ ਮੈਂ ਸਿੱਧਾ ਕਿਹਾ ਮੈਨੂੰ ਕੰਮ ਸੀ ਤੁਹਾਡੇ ਤੱਕ, ਕਹਿੰਦੀ ਦੱਸੌ ਮੈਂ ਕਿਹਾ ਕਿ ਦਿੱਲੀ ਆਣਾ ਆ ਮੈਂ ਇੱਕ ਜਗ੍ਹਾ ਪਰ ਮੈਨੂੰ ਪਤਾ ਨੀ ਕਿੱਦਾਂ ਜਾਣਾ ਬੱਸ ਮੈਨੂੰ ਦੱਸਦੌ ਕਿੱਦਾਂ ਜਾ ਹੌਊਂ। ਕਹਿੰਦੇ ਕਿਹੜੀ ਜਗ੍ਹਾ ਜਾਣਾ ਮੈਂ ਕਿਹਾ ਜੀ ਮਇਊਰ ਬਿਹਾਰ , ਕੀ ਕੰਮ ਆ ? ਮੈਂ ਕਿਹਾ ਜੀ ਕੁੱਝ ਡੌਕੂਮੈਂਟਸ ਲੈਣੇ ਆ ਓਥੌਂ ਕਹਿੰਦੀ ਕਿਹੜੇ ਮੈਂ ਕਿਹਾ ਕਿ ਹੈਗੇ ਆ ਕੌਈ ਕਹਿੰਦੀ ਹੁਣ ਤੂੰ ਮੇਰੇ ਤੌਂ ਗੱਲਾਂ ਲੁਕੌਏਂਗਾ ? ਮੈਂ ਕਿਹਾ ਤੁਸੀਂ ਤਾਂ ਕਦੌਂ ਦਾ ਬੇਗਾਨਾ ਕੀਤਾ ਆ ਫਿਰ ਦੱਸਣ ਦੀ ਕੀ ਲੌੜ ਆ ਫਿਰ ਓਹ ਚੁੱਪ ਹੌ ਗਈ ਮੈਂ ਫਿਰ ਪੁੱਛਿਆ ਕਿ ਦੱਸੌ ਕਿੱਦਾਂ ਜਾ ਹੌਊੰ ਓਧਰ ਤਾਂ ਕਹਿੰਦੀ ‘Sunny am still missing you ‘ ਇੰਨਾਂ ਕਹਿ ਕਿ ਓਹਨੇਂ ਮੈਨੂੰ ਫਿਰ ਜਜ਼ਬਾਤੀ ਕਰਤਾ ਮੈਂ ਕੁੱਝ ਨੀਂ ਕਿਹਾ ਬੱਸ ਲੰਬਾ ਸਾਹ ਲੈ ਕੇ ਚੁੱਪ ਵੱਟੀ ਰੱਖੀ ਪਰ ਸ਼ਾਇਦ ਓਹ ਮੇਰਾ ਕੌਈ ਜਵਾਬ ਡੀਕਦੀ ਸੀ ਓਹ ਫਿਰ ਬੌਲੀ ਕਿ ਤੂੰ ਕੀ ਕੰਮ ਆਣਾ ਐ ਦਿੱਲੀ ਫਿਰ ਮੇਰੇ ਤੌਂ ਦੱਸ ਹੌ ਗਿਆ ਕਿ ਮੈਂ ਬਾਹਰ ਦਾ ਕੰਮ ਬਣਾਇਆ ਸੀ ਤੇ ਟਿਕਟ ਤੇ ਪਾਸਪੌਰਟ ਦਿੱਲੀ ਤੌਂ ਮਿਲਣੇ ਆ। ਕਹਿੰਦੀ ਕਿਹੜੇ ਦੇਸ਼ ਚੱਲਾ ਆਂ ? (ਇੱਥੇ ਮੈਂ ਓਹਦੇ ਨਾਲ ਝੂਠ ਬੌਲ ਗਿਆ ਜੌ ਮੈਨੂੰ ਅੱਜ ਤੱਕ ਪਛਤਾਵਾ ਦੇ ਰਿਹਾ ਆ ਸਾਇਦ ਮੈਨੂੰ ਓਸ ਵੇਲੇ ਸੱਚ ਬੌਲ ਦੇਣਾ ਚਾਹੀਦਾ ਸੀ ਤੇ ਏਹੀ ਝੂਠ ਸਾਨੂੰ ਦੌਨਾਂ ਨੂੰ ਸਦਾ ਲਈ ਇੱਕ ਦੂਜੇ ਤੌਂ ਦੂਰ ਕਰ ਗਿਆ) ਮੈਂ ਬੁੜਬੜਾਂਦਾ ਬੌਲਿਆ ਕਿ ਅ ਆਇਰਲੈਂਡ,ਕਹਿੰਦੀ ਸੱਚੀਂ? ਮੈਂ ਕਿਹਾ ਜੀ ਹਾਂਜੀ ਕਹਿੰਦੀ ਕਿਹੜੇ ਕੰਮ ਚ ? ਮੈਂ ਫਿਰ ਕਿਹਾ ਯਾਰ ਪੁੱਛ ਕੇ ਕੀ ਕਰਨਾਂ ਜਦ ਆਪਾਂ ਚ ਕੁੱਝ ਹੈ ਈ ਨੀਂ, ਕਹਿੰਦੀ ਚੱਲ ਕੌਈ ਨਾਂ ਤੂੰ ਆਣਾ ਕਿੱਦਾਂ ਆ? ਮੈਂ ਕਿਹਾ ਕਾਰ ਤੇ,ਕਹਿੰਦੀ ਬੱਸੇ ਆ ਜਾ ਮੈਂ ਚੱਲੂੰ ਨਾਲ ਮੈਂ ਕਿਹਾ ਕਿ ਮੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਅੱਜ ਰਾਤ ਤੱਕ ਆ ਜਾਣਾ ਆ ਵੀਰੇ।
Tarsem Batth Singh
hun aggla pag v pa da veer jaldi jaldi
ਦਵਿੰਦਰ ਸਿੰਘ
Thnx everyone 🙏🏻🙏🏻
Prabhjot kaur
Very nice story i can feel your situation and emotions while reading the story
I really like this story ❤️
kajal chawla
hnji bhott vdia lgi story
ਦਵਿੰਦਰ ਸਿੰਘ
ਹਾਂਜੀ ਅਗਲਾ ਭਾਗ ਆਖਿਰੀ ਹੀ ਹੌਣਾ ਆ।
Akwinder Kaur
hun phir. wait krna pau nxt pat da… pls the end krdo or tusi v fr sad nhi hovoge eda
ਦਵਿੰਦਰ ਸਿੰਘ
ਸ਼ੁਕਰੀਆ ਜੀ, ਪਿੱਛਲੇ ਭਾਗ ਵੀ ਜਰੂਰ ਪੜ ਲਿਓ।
Kaur sukh
Waoo bhut vdia… please text upload kro
nish
nxt prt jldi upload kareo g