ਪਹਿਲੇ ਤਿੰਨ ਭਾਗ ਪੜਨ ਲਈ ਆਪ ਜੀ ਦਾ ਬਹੁਤ ਧੰਨਵਾਦ ।
ਰੂਪ ਨੇ ਤਾਂ ਏਨੀ ਗੱਲ ਕਰ ਕੇ ਫ਼ੋਨ ਕੱਟ ਦਿੱਤਾ ਤੇ switch off ਕਰ ਦਿੱਤਾ ਪਰ ਮੈਨੂੰ ਪਤਾ ਲੱਗ ਗਿਆ ਕ ਓਹ ਕੋਰਸ ਤੇ ਨੀ ਕਿੱਤੇ ਹੋਰ ਚਲ ਗਿਆ । ਕਿਉਂਕਿ ਉਹ ਆਪਣੇ ਨਾਲ ਕੋਈ document ਨੀ ਲੈ ਕ ਗਿਆ ਬੱਸ ਅਧਾਰ ਕਾਰਡ ਤੇ ਦੱਸਵੀ ਕਲਾਸ ਦੀ DMC ਦੀ ਫੋਟੋ ਆਪਣੇ ਫ਼ੋਨ ਵਿੱਚ ਲੈ ਕੇ ਗਿਆ ਹੈ । ਘਰੋਂ ਜਾਣ ਤੋਂ ਪਹਿਲਾ ਰੂਪ ਮੇਰੇ ਫ਼ੋਨ ਦੀ sim ਵੀ ਤੋੜ ਗਿਆ ਸੀ ਪਰ ਮੈਂ ਆਪਣੇ ਸੁਹਰੇ ਦੇ ਫ਼ੋਨ ਤੋਂ ਫ਼ੋਨ ਕਰ ਕੇ ਦੇਖਦੀ ਪਰ ਉਹਦਾ ਫ਼ੋਨ ਬੰਦ ਹੀ ਆਉਦਾ। ਕੀਰਤ ਵੀ ਆਪਣੇ ਪਾਪਾ ਬਿਨਾ ਰਹਿੰਦੀ ਸੀ ਬਹੁਤ ਔਖਾ ਸੀ ਇਹਨੰੂ ਸੰਭਾਲ਼ ਪਾਉਣਾ । ਮੇਰੇ ਸਹੁਰੇ ਵਾਲੇ ਵੀ ਇੱਦਾਂ showਕਰ ਰਹੇ ਸੀ ਜਿਵੇਂ ਉਹ ਮੇਰੇ ਨਾਲ ਹੋਣ ਤੇ ਉਹਨਾਂ ਨੰੂ ਕੁਝ ਪਤਾ ਨਾਂ ਹੋਵੇ। ਮੈਂ ਰੋਜ਼ ਰੋਂਦੀ ਰਹਿੰਦੀ ਸਾਰੀ ਰਾਤ ਵੀ ਰੋਂਦੀ ਦੀ ਨਿਕਲ ਜਾਂਦੀ ਤੇ ਸਵੇਰੇ 3 ਵਜੇ ਤੋਂ ਹੀ ਉਠ ਕੇ ਕੇਸ਼ੀ ਇਸ਼ਨਾਨ ਕਰ ਕੇ ਪਾਠ ਕਰਨ ਲੱਗ ਜਾਂਦੀ ਅਉਖੀ ਤਾਂ ਬਹੁਤ ਸੀ ਪਰ ਇੱਦਾਂ ਹੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਤੇ ਕਦੀ ਫਿਰ ਰੂਪ ਨੂੰ ਫ਼ੋਨ ਕਰਨ ਲੱਗ ਜਾਂਦੀ । ਮੈਂ ਬਹੁਤ ਵਾਰ ਉਸ ਕੁੜੀ ਨੰੂ ਵੀ ਫ਼ੋਨ ਕੀਤਾ ਪਰ ਓਸ ਦਾ ਵੀ ਫ਼ੋਨ ਬੰਦ ਸੀ । ਮੈਂ ਬਹੁਤ ਕਹਿੰਦੀ ਸੀ ਕਿ ਦੋਵਾ ਦੇ ਫ਼ੋਨ ਬੰਦ ਆ ਰਹੇ ਨੇ ਆਪਾ ਪਤਾ ਤੇ ਕਰੀਏ ਕਿ ਕਿੱਥੇ ਆ ਰੂਪ ਪਰ ਸਾਰੇ ਕਹਿੰਦੇ ਕੋਈ ਨੀ ਆ ਜੂ ਕਿੱਥੇ ਚੱਲ ਜੂ ਗਾ । ਮੈਂ ਆਪਣੇ ਘਰ ਵੀ ਦਿਸਿਆਂ ਕਿ ਰੂਪ ਦਾ ਕੁਝ ਪਤਾ ਨੀ ਲਗਦਾ ਕਿੰਨੇ ਦਿਨ ਹੋ ਗਏ । ਮੈਂ ਹਰ ਜਗਾ ਫ਼ੋਨ ਕੀਤਾ ਜਿੱਥੇ ਜਿੱਥੇ adventure course ਕਰਾਉਂਦੇ ਸੀ ਪਰ ਹਰ ਜਗਾ ਤੋਂ ਇਹੀ ਜਵਾਬ ਮਿਲਦਾ ਇਥੇ ਕੋਈ ਨੀ ਆਇਆ ਇਸ ਨਾਮ ਤੋਂ ਪਰ ਉਸ ਦੇ ਘਰ ਦੇ ਮੈਨੰੂ ਗੱਲਾਂ ਚ ਲੈ ਆਉਦੇ ਤੇ ਮੇਰੀ ਇੱਕ ਨਾਂ ਸੁਣਦੇ । ਫਿਰ ਜਦੋਂ 10 ਦਿਨ ਦਿਨ ਬੀਤ ਗਏ ਤਾਂ ਮੈਂ ਵੀ ਪੂਰਾ ਹੋਸਲਾ ਕਰ ਕ ਖਲੋ ਗਈ ਕਿ ਜੇ ਅੱਜ ਕੋਈ ਮੇਰੇ ਨਾਲ police missing complaint ਕਰਾਉਣ ਨਾਂ ਗਿਆ ਤਾਂ ਮੈਂ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਪੁਲਿਸ ਕੋਲ ਚਲੀ ਜਾਣਾ ਹੈ ਉਹ ਤਾਂ ਮੇਰੇ ਨਾਲ ਤੁਰਦੇ ਨੀ ਸੀ ਕਿਉਂਕਿ ਓਹਨਾ ਸਭ ਨੂੰ ਪਤਾ ਸੀ ਕਿ ਓਹਨਾ ਕੀ ਕੀਤਾ ਪਰ ਮੇਰੇ ਕੋਲੋਂ ਲੁਕਾ ਰੱਖ ਰਹੇ ਸੀ । ਜਦੋਂ ਮੈਂ ਓਹਨਾ ਨੂੰ ਇੰਨਾਂ ਕਿਹਾ ਤਾਂ ਪਤਾ ਨੀ ਓਹਨਾ ਇਕੱਠੇ ਹੋ ਕ ਕੀ ਸਲਾਹ ਕੀਤੀ ਕਿ ਜੇ ਇਹਦੇ ਪੇਕੇ ਆਏ ਤਾਂ ਗੱਲ ਕਿੱਧਰ ਜਾਉ ਿਫਰ ਉਹ ਮੇਰੇ ਨਾਲ ਤੁਰੇ ਤੇ ਅਸੀਂ missing complaint ਕਰਵਾ ਆਏ ਪਰ ਮੇਰਾ ਦਿਉਰ ਵੀ ਇਸ ਗੱਲ ਤੋਂ ਬਹੁਤ ਲੱੜਿਆ । ਅਗਲੇ ਹੀ ਦਿਨ ਸਵੇਰੇ 2 ਪੁਲਿਸ ਵਾਲੇ ਸਾਡੇ ਘਰ ਆਏ ਤੇ ਓਹਨਾ ਦੱਸਿਆ ਕਿ ਉਹ ਕੁੜੀ ਕੱਡ ਕੇ ਲੈ ਗਿਆ ਹੈ ਫਿਰ ਉਹਨੰੂ ਜਦੋਂ ਪਤਾ ਲੱਗਾ ਕਿ ਰੂਪ ਪਹਿਲਾ ਤੋਂ ਵਿਆਇਆ ਹੈ ਤੇ ਇਕ ਕੁੜੀ ਵੀ ਹੈ 4 ਸਾਲ ਦੀ ਤਾਂ ਉਹ ਕਹਿੰਦਾ ਕਿ ਇੰਨਾਂ ਗਲਤ ਬੰਦਾ ਜਿੰਨੇ ਇੰਨਾਂ ਦਾ ਵੀ ਨੀ ਸੋਚਿਆ । ਉਹਨੇ ਮੇਰੀ ਗੱਲ ਕੁੜੀ ਦੇ ਪਿਉ ਨਾਲ ਕਰਵਾਈ ਤੇ ਮੈਂ ਰੂਪ ਦੇ ਜਾਣ ਮਗਰੋਂ ਨਵੀਂ sim ਲਈ ਸੀ ਤੇ ਮੈਂ ਆਪਣਾ ਨੰ ਉਹਨੂੰ ਦਿੱਤਾ ਓਸ ਦੇ ਜਾਣ ਮਗਰੋਂ ਵੀ ਸਾਰੇ ਪਰਿਵਾਰ ਨੇ ਮੇਰੇ ਨਾਲ ਬਹੁਤ ਲੜਾਈ ਕੀਤੀ ਕ ਨੰ ਕਿਉਂ ਦਿੱਤਾ ਪਰ ਮੈਂ ਓਹਨਾ ਦੀ ਪ੍ਰਵਾਹ ਨਾਂ ਕੀਤੀ ਕਿਉਕਿ ਮੈਂ ਰੂਪ ਦਾ ਪਤਾ ਕਰਨਾ ਸੀ । ਉਹ 4 Feb 2020 ਨੰੂ ਘਰੋਂ ਗਿਆ ਤੇ 28 Jan ਨੰੂ ਮੈਂ ਵੀ ਆਪਣੇ ਪੇਕੇ ਵਾਲ਼ਿਆਂ ਨੂੰ ਬਹਾਨੇ ਨਾਲ ਬੁਲਾ ਲਿਆ ਓਹ ਪਹਿਲਾ ਵੀ ਸਾਡੇ ਘਰੇ ਆਉਦੇ ਪਰ ਮੇਰੇ ਸੁਹਰੇ ਵਾਲੇ ਇਹ ਕਹਿ ਕਿ ਤੋਰ ਦਿੰਦੇ ਕਿ ਆ ਜੂ 6ਮਹੀਨਿਆ ਨੂੰ । ਪਰ ਮੈਂ ਵੀ ਉੱਥੋਂ ਬਹੁਤ ਮੁਸਕਿਲ ਨਾਲ ਬਹਾਨੇ ਬਣਾ ਕਿ ਨਿਕਲ ਦਾ ਫੈਸਲਾ ਕਰ ਲਿਆ ਕਿਉਂਕਿ ਮੈਨੂੰ ਵੀ ਉਸ ਕੁੜੀ ਦੀ ਭੈਣ ਨੇ ਫ਼ੋਨ ਕੀਤਾ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
save punjab
chngi gl
Rekha Rani
ਹੁਣ ਤਾ ਤੁਹਾਡੇ ਨਾਲ ਤੁਹਾਡੀ ਬੇਟੀ ਵੀ ਹੈ ਸੋਚੋ ਕੋਣ ਹੈ ਤੁਹਾਡਾ ਸਿਰਫ਼ ਇੱਕ ਮਾਪੇ ਜਾ ਵਾਹਿਗੁਰੂGod bless youਜੋ ਵੀ ਫੈਸਲਾ ਕਰਨਾ ਦਿਲ ਤੋ ਕਰਨਾ ਜਿਹੜਾ ਵੀ ਦਿਨ ਚੜਦਾ ਹੈ ਚੰਗਾ ਮਾੜਾ ਲੱਗ ਜਾਂਦਾ ਹੈ।
Rekha Rani
ਵਿਆਹ ਤੋ ਬਾਅਦ ਹੀ ਪਤਾ ਲੱਗਦਾ ਹੈ ਕਿ ਔਰਤ ਦੀ ਅਸਲ ਜਿਂਦਗੀ ਕਿਵੇ ਦੀ ਹੈ ਹਰ ਕਿਸੇ ਨੂੰ ਸੁਖ ਨਸੀਬ ਨਹੀ ਹੁੰਦਾ ਅਗਰ ਤੁਸੀ ਚੁਪ ਨਾ ਰਹਿ ਕੇ ਜਿਸ ਦਿਨ ਪਹਿਲੀ ਵਾਰ ਤੁਹਾਡੇ ਤੇ ਹੱਥ ਚੁਕਿਆ ਸੀ ਉਸ ਦਿਨ ਤੁਹਾਨੂੰ ਆਪਣੇ ਲਈ ਕੋਈ ਕਠੋਰ ਕਦਮ👣 ਚੁੱਕਣਾ ਚਾਹੀਦਾ ਸੀ ਅੱਜ ਦੇ ਜਮਾਨੇ ਵਿੱਚ ਕੋਣ ਮਾਰ ਖਾਦਾਂ ਹੈ ਮੈਡਮ।
jaspreet kaur
waheguru mehr kro di tuhade nd tuhadi bchii te… bt tc kde oh insan deya glln ch na aayeo..rab ape sahara bno.koi rah kddo🙏🏻🙏🏻🙏🏻🙏🏻
deep Sandhu
hii jagroop singh i need u r help how can I contact u…….
deep Sandhu
Mai har jga complaint kiti women cell, Dsp, SSP,court, high court bt system is corrupt….. Nd i m khilChina (amritsar)
gagga sahour
bhut galt kita us bnde ne tuhade nal rab mehr kre tuhade te hun age wali life vadia hoje tuhadi
Jagroop Singh
ਤਲਾਕ ਲੈ ਲੳੁ ੳੁਸ ਤੋਂ । ੳੁਹ ਬੰਦਾ ਕਦੇ ਖੁਸ਼ ਨੀ ਰੱਖ ਪਾਊਗਾ ਤੁਹਾਨੂੰ। ਅੰਗਰੇਜ਼ੀ ਦੀ ਕਹਾਵਤ ਆ ੲਿਕ ਕਿ ਜੇਕਰ ਤੁਸੀਂ ਆਪਣੀ ਮੌਜੂਦਾ ਸਥਿਤੀ/ਹਲਾਤਾਂ ਤੋਂ ਖੁਸ਼ ਨਹੀਂ ਹੋ ਤਾਂ ਅੱਗੇ ਵੱਧ ਜਾਉ ਤੁਸੀ ਕੋੲੀ ਰੁਖੱ ਨਹੀ ਹੋ। ਜੇ ਕਿਸੇ ਸਿਆਸੀ ਦਬਾਅ ਹੇਠ ਦੀ ਲੋੜ ਹੋੲੀ ਤਾਂ ਦੱਸ ਦਿਉ।
Sargun sandhu
tusi kitho g
prabhjot
yr jd phala marriage hoyi hundi aa bina devorce toh koi dujaviah kime krva sakda..tuc women salar ch ku ni try krde
sukhmani
Bhut Bura hoya sachi Tuhade nl sis…. honsla na chadio…. rabb de ghr der ae andher nhi
nish
😔😔