ਆਨੰਦਪੁਰ ਵਿਚ ਸਤਿਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਹਨ , ਮਨੋਕਾਮਨਾ ਦੇ ਅਭਿਲਾਖੀ ਆਉਂਦੇ , ਦਰਸ਼ਨ ਕਰਦੇ , ਉਪਦੇਸ਼ ਸੁਣਦੇ ਅਤੇ ਆਪਣਾ ਜੀਵਲ ਸਫਲਾ ਕਰਦੇ ਹਨ ।
ਇਕ ਦਿਨ ਸਤਿਗੁਰੂ ਜੀ ਸੰਗਤਾਂ ਵਿਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਜਿਵੇਂ ਤਾਰਿਆਂ ਵਿਚ ਚੰਦ ਸੁਭਾਏਮਾਨ ਹੁੰਦਾ ਹੈ ।
ਇਸ ਸਮੇਂ ਇਕ ਕਲੰਦਰ ਰਿੱਛ ਦਾ ਤਮਾਸ਼ਾ ਕਰਨ ਵਾਲਾ ਇਕ ਬੜਾ ਭਾਰੀ ਗਿੱਛ ਲੈ ਕੇ ਆ ਗਿਆ , ਉਸ ਨੇ ਸਤਿਗੁਰੂ ਜੀ ਦੇ ਸਾਮਣੇ ਹੀ ਰਿੱਛ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ । ਆਮੋ ਸਾਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਅਤੇ ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਦ ਕਲੰਦਰ ਰਿੱਛ ਨਾਲ ਜਫ – ਗੜਵੀ ਹੋਇਆ ਤਾਂ ਭਾਈ ਕੀਰਤੀਆ ਸਤਿਗੁਰੂ ਜੀ ਦਾ ਚੌਰੀ ਬਰਦਾਰ ਜੋ ਇਸ ਸਮੇਂ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ , ਰਿੱਛ ਨੂੰ ਵੇਖਕੇ ਬੜਾ ਹੱਸਿਆ ਅਤੇ ਕਹਿਣ ਲੱਗਾ , ਏਡਾ ਵੱਡਾ ਰਿੱਛ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ । ਇਸਦੀ ਕਿਹੜੇ ਪਾਪ ਕਰਕੇ ਇਹ ਗਤੀ ਹੋਈ ਹੈ । ਇਹ ਗੱਲ ਭਾਈ ਕੀਰਤੀਏ ਦੀ ਸੁਣਕੇ ਸਤਿਗੁਰੂ ਜੀ ਨੇ ਹੱਸ ਕੇ ਕਿਹਾ , ਓ ਕੀਰ8ਤੀਆ ! ਇਹ ਰਿੱਛ ਪਿਛਲੇ ਜਨਮ ਵਿਚ ਤੇਰਾ ਪਿਤਾ ਸੀ , ਇਕ ਵੱਡੇ ਪਾਪ ਕਰਕੇ ਇਸ ਨੇ ਰਿੱਛ ਦੀ ਜੂਨ ਪਾਈ ਹੈ । ਸਤਿਗੁਰੂ ਜੀ ਦਾ ਇਹ ਬਚਨ ਸੁਣਕੇ ਭਾਈ ਕੀਰਤੀਆ ਅਤੇ ਹੋਰ ਸਿੱਖ ਸੰਗਤ ਬੜੀ ਹੈਰਾਨ ਹੋਈ । ਭਾਈ ਕੀਰਤੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ , ਸਤਿਗੁਰੂ ਜੀਓ ! ਮੇਰਾ ਪਿਤਾ ਤਾਂ ਸਦਾ ਹੀ ਆਪ ਜੀ ਦੀ ਸੇਵਾ ਕਰਦਾ ਸੀ , ਅਰਦਾਸ ਕਰਦਾ ਅਤੇ ਪ੍ਰਸ਼ਾਦ ਵਰਤਾਉਂਦਾ ਸੀ , ਨੌਵੇਂ ਪਾਤਸ਼ਾਹ , ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾ ਸਿੱਖਾਂ ਦੀ ਕਲਿਆਣ ਹੋਈ ਹੈ , ਉਨ੍ਹਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ ਸੀ । ਜੇ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਦਾ ਇਹ ਫਲ ਮਿਲਿਆ ਕਿ ਮਨੁੱਖ ਤੋਂ ਰਿੱਛ ਜੂਨੀ ਪਾਈ ਹੈ , ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਦਰ ਜੂਨੀ ਮਿਲੇਗੀ । ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ , ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਣਾ ਹੈ ਤਾਂ ਕੋਈ ਵੀ ਸਿੱਖ ਅਧਮਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ ।
ਇਸ ਕਰਕੇ ਆਪ ਇਸ ਦਾ ਕਾਰਨ ਦੱਸੋ ਕਿ ਇਸ ਨੇ ਰਿੱਛ ਜੂਨ ਕਿਉਂ ਪਾਈ ਹੈ ਅਤੇ ਫਿਰ ਇਸ ਦਾ ਇਸ ਜੂਨ ਵਿਚੋਂ ਛੁਟਕਾਰਾ ਕਰਨ ਦੀ ਕ੍ਰਿਪਾਲਤਾ ਕਰੋ ਜੀ । ਸਤਿਗੁਰੂ ਜੀ ਨੇ ਫੁਰਮਾਇਆ , ਸੁਣ ਭਾਈ ਕੀਰਤੀਆ ! ਤੇਰੇ ਪਿਤਾ ਨੇ ਇਸ ਕਾਰਨ ਇਹ ਜੂਨੀ ਪਾਈ ਹੈ ਕਿ ਇਕ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿਚ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ । ਉਸੀ ਸਮੇਂ ਕੋਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurmail Singh
Waheguru ji ka khalsa waheguru ji ki Fateh good sakhi
ਗੁਰਸੇਵਕ ਸਿੰਘ
ਵਾਹਿਗੁਰੂ ਜੀ
Amrik Singh
Waheguru ji
Satnam Singh
Waheguru ji
Baljeet singh
Patiet paawan Satguru Mara
Mohee tiss ka pharwasa ……