ਅੱਜ ਤੋਂ 24-25 ਸਾਲ ਪਹਿਲਾ ਦੀ ਗੱਲ ਜਦੋ ਮਾਹੌਲ ਵੀ ਵਧੀਆ ਹੁੰਦੇ ਸੀ ਤੇ ਲੋਕ ਵੀ ਚੰਗੇ ਸੀ ..ਮਿਲਜੁਲ ਕ ਮੌਜ ਮਸਤੀ ਕਰਨੀ …ਮੈਨੂੰ ਅੱਜ ਵੀ ਯਾਦ ਏ ਜਦੋ …
ਸਾਡੀ ਦਾਦੀ ਨੇ ਧਰੇਕ ਦੀ ਛਾਂਵੇ ਬਣੇ ਚੁੱਲੇ ਤੇ ਰੋਟੀ ਬਣਾਉਣੀ ..ਸਾਡੀਆਂ ਭੂਆ ਦੇ ਬੱਚੇ ਵੀ ਆਏ ਹੁੰਦੇ ..ਸਾਰਿਆਂ ਬੈਠ ਕ ਰੋਟੀ ਵੀ ਖਾਣੀ ਤੇ ਮਸਤੀ ਵੀ ਕਰਨੀ ..ਸਾਡੇ ਡੈਡੀ ਸਾਨੂ ਦੁਕਾਨ ਤੇ ਨਹੀਂ ਸੀ ਜਾਣ ਦਿੰਦੇ ਤੇ ਨਾ ਈ ਵੱਡੀ ਮੋਟਰ ਬੰਬੀ ਤੇ ਨਹਾਉਣ ਜਾਣ ਦਿੰਦੇ ਸੀ।
ਸਾਡੇ ਡੈਡੀਜੀ ਕੋਲ ਸਕੂਟਰ ਸੀ ..ਜਦੋ ਵੀ ਓ ਸ਼ਹਿਰ ਜਾਂਦੇ ਅਸੀਂ ਆਪਣੇ ਕਪੜੇ ਚੁੱਕ ਆੜ ਦੇ ਬੰਨੇ ਬੰਨੇ ਮੋਟਰ ਤੇ ਪੁੱਜ ਜਾਂਦੇ ..ਖੂਬ ਨਹਾਉਂਦੇ …😊⛄ਜਦੋਂ ਸਕੂਟਰ ਦੀ ਅਵਾਜ ਕੰਨੀ ਪੈਂਦੀ ਤਾ ਜਿੰਦਾ ਵੀ ਘਰੇ ਪੁੱਜ ਈ ਜਾਂਦੇ …
ਓ ਸਮਾਂ ਯਾਦ ਕਰਕੇ ਹੁਣ ਵੀ ਰੂਹ ਨੂੰ ਠੰਡ ਪੈਂਦੀ ..ਜਦੋ ਝੋਨਾ ਬੀਜਣ ਦੀ ਵਾਰੀ ਆਉਂਦੀ ਅਸੀਂ ਆਪ ਪੈਲੀਆਂ ਵਿਚ ਜਾ ਕੇ ਝੋਨਾ ਲਾਉਂਦੇ …
ਜਦੋ ਰਾਤ ਪੈਣ ਦਾ ਸਮਾਂ ਹੋਂਣਾ ਭਾਪਾ ਜੀ ਨੇ ਆਪਣੀ ਦੁਕਾਨ ਤੇ ਅਵਾਜ ਮਾਰ ਲੈਣੀ ਕ ਮੇਰੀ ਭੱਠੀ ਦਾ ਪੱਖਾ ਗੇੜੋ .ਜਿਹੜਾ ਜ਼ਿਆਦਾ ਗੇੜੁ ਓਹਨੂੰ ਪੇਠਾ ਲੈ ਕੇ ਦਵਾਂਗਾ …ਬਸ ਫਿਰ ਕਿ ਸੀ ..ਸਾਰਿਆਂ ਖੂਬ ਪੱਖਾਂ ਘੇੜਨਾ ..ਸਾਰਿਆਂ ਨੂੰ ਪੇਠਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
harjit singh
nice
Amrit singh
veer eh ta meri life bare likh ta mai v ronda c pindo vapas aoun te😍