ਹਰ ਕਿਸੇ ਨੂੰ ਕੋਈ ਨਾ ਕੋਈ ਗੱਲ,ਕੋਈ ਨਾ ਕੋਈ ਪਲ ਜਰੂਰ ਯਾਦ ਹੁੰਦਾ ਹੈ। ਮੈਂ ਹਮੇਸ਼ਾ ਕੁਝ ਨਾ ਕੁਝ ਸਿੱਖਣਾ ਚਾਹਿਆ,ਕੁਝ ਟੀਚਰਾਂ ਤੋਂ ਕੁਝ ਮਾਂ-ਪਿਓ ਤੋਂ।ਕੁਝ ਜਿੰਦਗੀ ਵਿੱਚ ਅਣਜਾਣ ਲੋਕਾਂ ਦੀਆਂ ਮਾਰਾਂ ਤੋਂ।
ਮੇਰਾ ਵਿਆਹ 22 ਸਾਲ ਦੀ ਉਮਰ ਵਿਚ ਹੋਇਆ ਸੀ। ਪੰਜ ਸਾਲ ਹੋਏ ਨੇ। ਇਹਨਾਂ ਪੰਜਾਂ ਸਾਲਾਂ ਵਿੱਚ ਮਾਂ-ਪਿਓ ,ਭੈਣ ਭਰਾ ਉਹਨਾ ਦੀਆਂ ਗੱਲਾਂ ਬਹੁਤ ਯਾਦ ਆਉਂਦੀਆ ਨੇ।ਭਾਵੇਂ ਨੇੜੇ ਹੀ ਨੇ ਪੇਕੇ ਮੇਰੇ,ਪਰ ਦਿਲ ਤਾ ਦਿਲ ਹੀ ਹੁੰਦਾ।ਭੈਣ ਭਰਾ ਦਾ ਲੜਨਾ,ਨੋਕ ਝੋਕ ਬਹੁਤ ਯਾਦ ਆਉਦੇ ਨੇ।
ਮੇਰੇ ਪੇਕੇ ਸਾਂਝਾ ਪਰਿਵਾਰ ਹੈ।ਸਾਰੇ ਚਾਚੇ ਤਾਏ ਮਿਲਕੇ ਰਹਿੰਦੇ ਹਨ ।ਅਸੀਂ ਦੋ ਭੈਣਾਂ ਇਕ ਭਰਾ ਹਾਂ।ਬਹੁਤ ਲੜਦੇ ਹੁੰਦੇ ਸੀ।
ਇੱਕ ਵਾਰ ਦੀ ਗੱਲ ਹੈ,ਜੋ ਯਾਦ ਕਰਕੇ ਹਾਸਾ ਆਉਂਦਾ ਹੈ। ਮੇਰੇ ਚਾਚਾ ਜੀ ਕੇਲੇ ਲੈ ਕੇ ਆਏ ਸਨ। ਸਭ ਨੂੰ ਬਰਾਬਰ ਦਿੱਤੇ ,ਸਭ ਨੇ ਓਸ ਵੇਲੇ ਖਾ ਲਏ ਮੈ ਚੀਜ ਬਾਦ ਚ ਖਾਦੀ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ajit singh
very nice
Akwinder Kaur
💞💞💞