ਧੀ ਦਾ ਸਵਾਲ ❓
ਇੱਕ ਪਿੰਡ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ। ਕਿਸਾਨ ਹੋਣ ਕਰਕੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਤੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਧੀ ਹੋਣ ਕਰਕੇ ਸਾਰਾ ਪਰਿਵਾਰ ਦੁਖੀ ਤੇ ਅਫਸੋਸਿਆ ਜਿਹਾ ਬੈਠਾ ਸੀ।ਪਰ ਧੀ ਹੋਣ ਦੀ ਖੁਸ਼ੀ ਸਭ ਤੋਂ ਵੱਧ ਤਾਂ ਮਾਂ ਨੂੰ ਹੁੰਦੀ ਆ , ਕਿਉਂਕਿ ਜਦੋਂ ਮਾਂ ਦੁਖੀ ਹੁੰਦੀ ਹੈ ਤਾਂ ਉਹ ਸਾਰੀ ਗੱਲ ਬੇਝਿਜਕ ਆਪਣੀ ਧੀ ਨਾਲ ਸਾਂਝੀ ਕਰ ਸਕਦੀ ਹੈ। ਧੀ ਹੋਣ ਕਰਕੇ ਘਰ ਵਿੱਚ ਮਾਤਮ ਛਾਇਆ ਪਿਆ ਸੀ।
ਹੌਲੀ ਹੌਲੀ ਦਿਨ ਲੰਘਦੇ ਗਏ ਲੋਹੜੀ ਦਾ ਮਹੀਨਾ ਆਉਣ ਵਾਲਾ ਸੀ, ਪਰ ਕਿਸੇ ਨੇ ਵੀ ਧੀ ਦੀ ਲੋਹੜੀ ਮਨਾਉਣ ਲਈ ਹੁੰਗਾਰਾ ਵੀ ਨਹੀਂ ਭਰਿਆ।ਪਰ ਧੀ ਦੀ ਖੁਸ਼ੀ ਤਾਂ ਇੱਕ ਮਾਂ ਹੀ ਸਮਝ ਸਕਦੀ ਹੈ ।
ਕੁਝ ਚਿਰਾਂ ਬਾਅਦ ਧੀ ਤੁਰਨ ਲੱਗੀ ਤੇ ਹੋਲ਼ੀ ਹੋਲ਼ੀ ਵੱਡੀ ਹੋਣ ਲੱਗੀ । ਥੋੜੇ ਸਮੇਂ ਬਾਅਦ ਉਹਨਾਂ ਦੇ ਘਰ ਪੁੱਤਰ ਹੋਇਆ,ਅੱਜ ਸਾਰੇ ਖੁਸ਼ ਸੀ ,ਸਭ ਤੋਂ ਵੱਧ ਖੁਸ਼ੀ ਉਸ ਬਾਪੂ ਨੂੰ ਸੀ ਜਿਹੜਾ ਧੀ ਦੇ ਜੰਮਣ ਤੇ ਮੁਰਝਾਇਆ ਪਿਆ ਸੀ ।ਮੁੰਡੇ ਦੇ ਹੋਣ ਤੇ ਬਾਪੂ ਨੇ ਰੱਜ ਕੇ ਖੁਸ਼ੀ ਮਨਾਈ ਬਿਨਾਂ ਖਰਚੇ ਦੀ ਪਰਵਾਹ ਕੀਤੇ ਤੇ ਸਾਰੇ ਪਿੰਡ ਨੂੰ ਖਾਣੇ ਤੇ ਸੱਦਿਆ।
ਸਮਾਂ ਬੀਤਦਾ ਗਿਆ,ਸਾਲ ਬਾਅਦ ਮੁੰਡਾ ਵੀ ਤੁਰਨ ਲੱਗਾ। ਕੁਝ ਕੁ ਸਾਲਾਂ ਵਿੱਚ ਉਹਨਾਂ ਦੋਹਾਂ ਬੱਚਿਆਂ ਨੂੰ ਸਕੂਲ ਵਿਚ ਪੜ੍ਹਨ ਲਈ ਭੇਜਿਆ ਗਿਆ । ਪ੍ਰਾਈਵੇਟ ਸਕੂਲਾਂ ਵਿਚ ਖਰਚਾ ਜਿਆਦਾ ਹੋਣ ਕਰਕੇ ਦੋਹਾਂ ਨੂੰ ਉੱਥੇ ਪੜਾਉਣ ਦੀ ਹਿੰਮਤ ਨਹੀਂ ਸੀ, ਬਾਪੂ ਨੇ ਇੱਥੇ ਵਿਤਕਰਾ ਕਰ ਦਿੱਤਾ । ਕੁੜੀ ਨੂੰ ਸਰਕਾਰੀ ਸਕੂਲ ਤੇ ਮੁੰਡੇ ਨੂੰ ਪ੍ਰਾਈਵੇਟ ਸਕੂਲ ਵਿਚ ਭੇਜ ਦਿੱਤਾ। ਬੱਚਿਆਂ ਦੀ ਮਾਂ (ਕਿਸਾਨ ਦੀ ਪਤਨੀ )ਨੇ ਕਿਹਾ ਵੀ ਦੋਹਾਂ ਨੂੰ ਸਰਕਾਰੀ ਵਿੱਚ ਲਗਾ ਦਿਉ ਪਰ ਬਾਪੂ ਨੇ ਇਕ ਨਾ ਮੰਨੀ। ਕੁੜੀ ਛੋਟੀ ਹੋਣ ਕਰਕੇ ਉਸ ਨੂੰ ਇਹ ਸਮਝ ਵਿੱਚ ਨਹੀਂ ਸੀ ਆ ਰਿਹਾ ਵੀ ਉਸਦੇ ਨਾਲ ਹੋ ਕਿ ਰਿਹਾ । ਛੋਟਿਆਂ ਹੁੰਦੀਆਂ ਬਾਪੂ ਨੂੰ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਦਿਆਂ ਵੇਖ ਧੀ ਬਹੁਤ ਦੁੱਖੀ ਹੁੰਦੀ ਤੇ ਉਸਨੇ ਉਸ ਦਿਨ ਤੋਂ ਹੀ ਮਨ ਵਿੱਚ ਧਰ ਲਿਆ ਕਿ ਇੱਕ ਦਿਨ ਬਾਪੂ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇਣੀਆਂ ਹਨ।
ਸਮਾਂ ਲੰਘਦਾ ਗਿਆ, ਧੀ ਦਿਨ ਰਾਤ ਪੜ੍ਹਾਈ ਵਿਚ ਮਿਹਨਤ ਕਰਦੀ ਅਤੇ ਕਲਾਸ ਵਿੱਚ ਅੱਵਲ ਦਰਜਾ ਪ੍ਰਾਪਤ ਕਰਦੀ। ਦੂਸਰੇ ਪਾਸੇ ਉਸ ਬਾਪੂ ਦਾ ਲਾਡਲਾ ਪੁੱਤ ਜਿਸਨੂੰ ਉਸਨੇ ਸਿਰ ਚੜ੍ਹਾਅ ਲਿਆ ਸੀ, ਬਾਪੂ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕਰਦਾ,ਉਹ ਜੋ ਵੀ ਮੰਗਦਾ ਉਸ ਨੂੰ ਲੈ ਕੇ ਦਿੰਦੇ । ਉਸਨੇ ਆਪਣੇ ਬਾਪੂ ਵੱਲ ਵੀ ਨਹੀਂ ਦੇਖਿਆ ,ਉਹ ਕਿੱਦਾਂ ਦਿਨ ਰਾਤ ਮਿਹਨਤ ਕਰਦੇ , ਸਾਡੀਆ ਖੁਸ਼ੀਆਂ ਨੂੰ ਪੂਰਾ ਕਰਨ ਲਈ। ਪਰ ਫਿਰ ਵੀ ਆਪਣੇ ਪੁੱਤ ਨੂੰ ਵਧੀਆ ਤੋਂ ਵਧਿਆ ਚੀਜ਼ ਲੈ ਕੇ ਦਿੰਦਾ ।
ਕਿਸਾਨਾਂ ਦੇ ਹਾਲ ਦਾ ਤਾਂ ਪਤਾ ਹੀ ਆ ਜਿੰਨਾ ਵੀ ਖੇਤਾਂ ਵਿੱਚੋਂ ਕਮਾਉਂਦੇ ਸਾਰਾ ਘਰ ਦੇ ਗੁਜ਼ਾਰੇ ਤੇ ਖਾਦਾਂ- ਦਵਾਈਆਂ ਤੇ ਲੱਗ ਜਾਂਦਾ ।ਜੇਕਰ ਧੀ ਕੋਈ ਚੀਜ਼ ਮੰਗਦੀ ਉਸਦੀ ਗੱਲ ਨੂੰ ਟਾਲ ਦਿੱਤਾ ਜਾਂਦਾ।
ਇਸ ਤਰ੍ਹਾਂ ਸਾਲ ਬੀਤਦੇ ਗਏ । ਧੀ ਵੱਡੀ ਹੋ ਗਈ ਹੁਣ ਉਸਨੂੰ ਸਭ ਕੁਝ ਸਮਝ ਆਉਣ ਲੱਗ ਪਿਆ ਤੇ ” ਧੀ ਹਮੇਸ਼ਾਂ ਮਾਂ ਨੂੰ ਇੱਕ ਸਵਾਲ ਕਰਦੀ ਕਿ ਬਾਪੂ ਇਸ ਤਰ੍ਹਾਂ ਕਿਉਂ ਕਰਦਾ ਹੈ “। ਕੁਝ ਸਮੇਂ ਬਾਅਦ ਧੀ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ, ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਨਹੀਂ ਪੜ੍ਹਾਇਆ। ਉਹ ਘਰ ਵਿੱਚ ਮਾਂ ਨਾਲ ਸਾਰਾ ਕੰਮ ਕਰਵਾਉਂਦੀਅਤੇ ਫਿਰ ਕਦੇ ਕਦੇ ਖੇਤਾਂ ਵਿੱਚ ਬਾਪੂ ਨਾਲ ਵੀ ਕੰਮ ਕਰਵਾਉਂਦੀ ।
ਪੁੱਤਰ ਦੀ ਪੜ੍ਹਾਈ ਪੂਰੀ ਹੋਣ ਤੇ ਬਾਪੂ ਨੇ ਉਸ ਨੂੰ ਕਾਲਜ ਵਿੱਚ ਪੜ੍ਹਨ ਲਈ ਭੇਜਿਆ ਗਿਆ। ਧੀ ਨੂੰ ਥੋੜੇ ਸਮੇਂ ਬਾਅਦ ਇਕ ਦੁਕਾਨ ਤੇ ਕੰਮ ਮਿਲ ਗਿਆ ।ਹੁਣ ਉਹ ਵੀ ਕਮਾਉਂਣ ਲੱਗ ਪਈ ਸੀ ਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਮਦਦ ਕਰਦੀ। ਧੀ ਨੇ ਕੰਮ ਮਿਲਣ ਤੇ ਆਪਣੀ ਪ੍ਰਾਈਵੇਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sidhu
✍️👌
jaspreet kaur
bht sohni g story
Amrit singh
very nice story sister, i like it nd w8 for 2 part💪💪
Mani Rihan
👌👌👌👌👌
Rekha Rani
nice story
Raman Sohi
Fact🙏
Manpreet Singh
ਹੱਰ ਵਾਰ ਮੁੰਡਾ ਹੀ ਗੱਲਤ ਕਿਉ ਹੁੰਦਾ ਏ ।????
Manpreet Singh
🙏🙏🙏
ਸੁਖਦੀਪ ਸਿੰਘ ਰਾਏਪੁਰ
ਬਹੁਤ ਸੋਹਣਾ ਲਿਖਿਆ ਹੈ, ਪਰਮਾਤਮਾ ਤਰੱਕੀ ਬਖ਼ਸ਼ੇ ਆਪ ਨੂੰ 🤲🤲🤲
ਫ਼ਰਿਸ਼ਤਾ
ਬਹੁਤ ਜ਼ਿਆਦਾ ਵਧੀਆ ਕਹਾਣੀ ਆ .. ਕੁਝ ਕਹਿਣ ਲੲੀ ਕੋਈ ਸ਼ਬਦ ਨਹੀਂ ਬਸ ਦੋ ਲਾਇਨਾਂ ਨੇ ..
ਜੇ ਜ਼ਿੱਦ ਹੋਵੇ ਕੁਝ ਕਰਨ ਦੀ ਤਾਂ ਹਰ ਕੰਮ ਲਈ ਮਿਹਨਤ ਜ਼ਰੂਰੀ ਆ .. ਕਦੇ ਟੁੱਟ ਨਾ ਜਾਵੀਂ ਜੇ ਕਿਸੇ ਆਪਣੇ ਨੇ ਸਾਥ ਛੱਡ ਦਿੱਤਾ ,ਬਸ ਕੁੱਝ ਕਰਨ ਲੲੀ ਜ਼ਿੱਦ ਫੜੀ ਰੱਖੀਂ ਕਿੳੁਂਕਿ ਚਾਨਣ ਵਿੱਚ ਤਾਂ ਹਰ ਕੋਈ ਦਿਖ ਜਾਂਦਾ ਪਰ ਹਨੇਰੇ ਵਿੱਚ ਹਮੇਸ਼ਾ ਆਪਾ ਖੁਦ ਨੂੰ ਦੇਖ ਸਕਦੇ ਆ
✍🏾✍🏾 ਫ਼ਰਿਸ਼ਤਾ …..