(ਚੁੱਪ)
ਘਰ ਵਿੱਚ ਬਹੁਤ ਸ਼ੌਰ ਪੈ ਰਿਹਾ ਸੀ ਤੇ ਮੈਂ ਇਕੱਲਾ ਹੀ ਕਮਰੇ ਵਿਚ ਚੁੱਪ ਕਰ ਕੇ ਬੈਠਾ ਸੀ ਇੰਨੇ ਨੂੰ ਮੇਰੀ ਬੇਬੇ ਦੀ ਆਵਾਜ਼ ਆਉਂਦੀ ਆ..ਕੀ ਤੂੰ ਬਾਹਰ ਆ ਜਾ ਸਾਰਾ ਦਿਨ ਕਮਰੇ ਵਿਚ ਬੈਠਾ ਰਹਿਣਾ ਹੋਰ ਤੈਨੂੰ ਕੋਈ ਕੰਮ ਨਹੀਂ .. ਇਹ ਇੱਕ ਲਾਈਨ ਮੈਂ ਰੋਜ਼ ਸੁਣਦਾ ਸੀ ।ਪਰ ਮੈਂ ਆਪਣੀ ਬੇਬੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਇੱਕ ਹਲਕੀ ਜਿਹੀ ਚਾਦਰ ਲਪੇਟ ਕੇ ਪੈ ਗਿਆ … ਫੇਰ ਬਾਹਰੋਂ ਆਵਾਜ਼ ਆਈ ਪਤਾ ਨਹੀਂ ਕਹਿੜੀ ਗੱਲ ਤੋਂ ਰੁੱਸ ਕੇ ਬੈਠ ਜਾਂਦਾ ਕਿਸੇ ਨਾਲ ਗੱਲ ਨਹੀਂ ਕਰਦਾ ਪਹਿਲਾਂ ਤਾਂ ਬਹੁਤ ਗੱਲਾਂ ਕਰਦਾ ਸੀ । ਹੁਣ ਪਤਾ ਨਹੀਂ ਇਸ ਨੂੰ ਕਿਹੜੀ ਬਿਮਾਰੀ ਲੱਗ ਗਈ । ਸਾਰਾ ਦਿਨ ਇਸ ਦਾ ਮੂੰਹ ਫੁਲਿਆਂ ਹੀ ਰਹਿੰਦਾ , ਪਤਾ ਨਹੀਂ ਕਿਸ ਗੱਲ ਦੀ ਆਕੜ ਆ ਇਸ ਵਿੱਚ । ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਆ । ਇਹ ਕਹਿ ਕੇ ਮੇਰੀ ਬੇਬੇ ਆਪਣਾ ਕੰਮ ਕਰਨ ਲੱਗ ਗਈ।ਸਾਰਾ ਮਾਹੌਲ ਸ਼ਾਂਤ ਹੋ ਗਿਆ । ਮੈਨੂੰ ਬਹੁਤ ਸਕੂਨ ਮਿਲਿਆ ਵੀ ਕੋਈ ਨਹੀਂ ਬੋਲ ਰਿਹਾ …ਪਰ ਪਤਾ ਨਹੀਂ ਕਿਉਂ ਮਨ ਬੇਚੈਨ ਸੀ ,ਮਨ ਨੂੰ ਕੋਈ ਸਕੂਨ ਨਹੀਂ ਮਿਲਿਆ । ਪਤਾ ਨਹੀਂ ਜਿਵੇਂ ਉਹ ਮੈਨੂੰ ਕਹਿ ਰਿਹਾ ਹੋਵੇ ਯਾਰ ਕੁਝ ਬੋਲ ਪਾ , ਕੋਈ ਗੱਲ ਕਰ ਲਾ ਤੂੰ ਚੁੱਪ ਕੀਤਾ ਬਿਲਕੁਲ ਵਧੀਆ ਨਹੀਂ ਲੱਗਦਾ । ਪਰ ਮੈਂ ਆਪਣੇ ਮਨ ਦੀ ਇੱਕ ਨਾ ਸੁਣੀ ਤੇ ਚੁੱਪ ਕਰਕੇ ਸੌ ਗਿਆ । ਅਚਾਨਕ ਇੱਕ ਇਨਸਾਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕੀ ਹੋਇਆ ਤੂੰ ਚੁੱਪ ਕਰਕੇ ਕਿਉ ਰਹਿਣ ਲੱਗ ਪਿਆ ।ਪਰ ਮੈਂ ਕੁਝ ਨਾ ਬੋਲਿਆ ਚੁੱਪ ਚਾਪ ਉਸਦੀਆਂ ਗੱਲਾਂ ਸੁਣਦਾ ਰਿਹਾ.. ਫੇਰ ਉਸ ਨੇ ਕਿਹਾ ਮੈਨੂੰ ਪਤਾ ਤੂੰ ਕਿਉਂ ਚੁੱਪ ਰਹਿੰਦਾ.. ਮੈਂ ਫੇਰ ਵੀ ਕੁਝ ਨਾ ਬੋਲਿਆ , ਉਸ ਇਨਸਾਨ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੈਨੂੰ ਬੋਲਣ ਲਈ ਮਜਬੂਰ ਕਰ ਰਿਹਾ ਹੋਵੇ , ਫੇਰ ਅਚਾਨਕ ਮੇਰੇ ਦਿਲ ਵਿੱਚੋਂ ਆਵਾਜ਼ ਆਈ ..ਕਿ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵਿਅਸਥ ਹੋ ਗਏ ਬੇਸ਼ੱਕ ਉਹ ਕੋਈ ਰਿਸ਼ਤੇਦਾਰ ਹੋਵੇ, ਦੋਸਤ ਹੋਣ,ਜਾਂ ਫਿਰ ਪਰਿਵਾਰ ਕਿਉਂ ਨਾ ਹੋਵੇ । ਸਾਰੇ ਆਪਣੇ ਆਪ ਵਿੱਚ ਵਿਅਸਥ ਨੇ । ਕਿਸੇ ਕੋਲ ਵੀ 2 ਮਿੰਟ ਦਾ ਸਮਾਂ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ranjeetsas,
ਪੰਜਾਬੀ ਚ ਨੀ ਲਿਖ ਹੁੰਦਾ ਤੇਰੇ ਤੋ।
ਵੱਡਾ ਅੰਗਰੇਜ਼,
kaur sukh
waaaoo it’s reality of Life…
ranjeetsas
at times, v need some moment for ourself. thanks for sharing this story.